ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਭਵਿੱਖ ਵਿੱਚ ਮਹਾਮਾਰੀਆਂ ਤੋਂ ਬਚਣ ਦਾ ਇੱਕੋ-ਇੱਕ ਤਰੀਕਾ “ਵੰਨ ਹੈਲਥ” ਨਾਮਕ ਇੱਕ ਸਮੁੱਚਾ ਦ੍ਰਿਸ਼ਟੀਕੋਣ ਅਪਣਾਉਣਾ ਹੈ: ਸਕੱਤਰ, ਏਐੱਚਡੀ


‘ਪਸ਼ੂ ਮਹਾਮਾਰੀ ਤਿਆਰੀ ਪਹਿਲ’ ਅਤੇ ਵਿਸ਼ਵ ਬੈਂਕ ਦੁਆਰਾ ਫੰਡਿੰਗ ‘ਵੰਨ ਹੈਲਥ ਲਈ ਪਸ਼ੂ ਸਿਹਤ ਪ੍ਰਣਾਲੀ ਸਹਾਇਤਾ’ (ਏਐੱਚਐੱਸਐੱਸਓਐੱਚ) ਦੀ ਸ਼ੁਰੂਆਤ 14 ਅਪ੍ਰੈਲ, 2023 ਨੂੰ ਕੀਤਾ ਜਾਵੇਗਾ

ਗੋਆ ਵਿੱਚ 20 ਅਪ੍ਰੈਲ, 2023 ਨੂੰ ਹੋਣ ਵਾਲੇ ਜੀ—20 ਹੈਲਥ ਵਰਕਿੰਗ ਗਰੁੱਪ ਵਿੱਚ ਵੰਨ ਹੈਲਥ ਨਾਲ ਸਬੰਧਿਤ ਪਹਿਲਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਪ੍ਰੋਗਰਾਮ ਦਾ ਆਯੋਜਨ

29 ਅਪ੍ਰੈਲ ਨੂੰ “ਵਿਸ਼ਵ ਵੈਟਰਨਰੀ ਡੇਅ 2023” ਨੂੰ ਮਨਾਉਣ ਲਈ ਕਈ ਗਤੀਵਿਧੀਆਂ ਦਾ ਆਯੋਜਨ

Posted On: 05 APR 2023 5:16PM by PIB Chandigarh

 

ਭਵਿੱਖ ਦੀਆਂ ਮਹਾਮਾਰੀਆਂ ਤੋਂ ਸਾਨੂੰ ਬਚਾਉਣ ਦਾ ਇੱਕੋ-ਇੱਕ ਤਰੀਕਾ “ਵੰਨ ਹੈਲਥ” ਨਾਮਕ ਇੱਕ ਸਮੁੱਚਾ ਦ੍ਰਿਸ਼ਟੀਕੋਣ ਅਪਣਾਉਣਾ ਹੈ, ਜੋ ਲੋਕਾਂ, ਜਾਨਵਰਾਂ ਅਤੇ ਵਾਤਾਵਰਣ ਦੀ ਸਿਹਤ ‘ਤੇ ਕੇਂਦ੍ਰਿਤ ਹੈ। ਮਜ਼ਬੂਤ ਪਸ਼ੂ ਸਿਹਤ ਪ੍ਰਣਾਲੀਆਂ, ਵੰਨ ਹੈਲਥ ਦ੍ਰਿਸ਼ਟੀਕੋਣ ਦੇ ਜ਼ਰੂਰੀ ਹਿੱਸੇ ਦੇ ਰੂਪ ਵਿੱਚ ਬਹੁਤ ਅਹਿਮ ਹਨ ਅਤੇ ਗ਼ਰੀਬ ਕਿਸਾਨਾਂ ਦੀ ਖੁਰਾਕ ਸੁਰੱਖਿਆ ਅਤੇ ਆਮਦਨ ਦਾ ਸਮਰਥਨ ਕਰਨ ਅਤੇ ਉੱਭਰਦੇ ਹੋਏ ਛੂਤ ਦੇ ਰੋਗਾਂ (ਈਆਈਡੀ) ਅਤੇ ਜੂਨੋਸਿਸ ਤੇ ਐਂਟੀ-ਮਾਈਕ੍ਰੋਬਿਅਲ ਪ੍ਰਤੀਰੋਧ (ਏਐੱਮਆਰ) ਦੇ ਜੋਖਮ ਵਿੱਚ ਕਮੀ ਲਿਆਉਣ ਲਈ ਜਰੂਰੀ ਹੈ। ਇਸ ਨੂੰ ਵੰਨ ਹੈਲਥ ਪਹਿਲ ਦੇ ਜ਼ਰੀਏ ਪੂਰਾ ਕੀਤਾ ਜਾ ਸਕਦਾ ਹੈ, ਜੋ ਸੀਮਾਵਰਤੀ ਖੇਤਰਾਂ ਜਿਹੇ ਅਹਿਮ ਬਿੰਦੂਆਂ ‘ਤੇ ਜਰੂਰੀ ਕਰਮਚਾਰੀ ਅਤੇ ਬੁਨਿਆਦੀ ਢਾਂਚਾ, ਰੋਗ ਨਿਗਰਾਨੀ ਦੇ ਨਾਲ ਰਾਸ਼ਟਰੀ ਪਸ਼ੂ ਚਿਕਿਤਸਾ ਸੇਵਾਵਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਸਹੀ ਨਿਵੇਸ਼ ਦੇ ਨਾਲ ਪਸ਼ੂ ਸਿਹਤ ਪ੍ਰਣਾਲੀ ਨੂੰ ਪਹਿਲ ਪ੍ਰਦਾਨ ਕਰਦਾ ਹੈ। ਸ਼੍ਰੀ ਰਾਜੇਸ਼ ਕੁਮਾਰ ਸਿੰਘ, ਸਕੱਤਰ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ।

ਭਵਿੱਖ ਵਿੱਚ ਅਜਿਹੀਆਂ ਪਸ਼ੂ ਮਹਾਮਾਰੀਆਂ ਲਈ ਤਿਆਰੀ ਕਰਨਾ ਰਾਸ਼ਟਰੀ ਵੰਨ ਹੈਲਥ ਮਿਸ਼ਨ ਦੀ ਮੁੱਖ ਪ੍ਰਾਥਮਿਕਤਾ ਹੈ। ਅਗਾਮੀ ਰਾਸ਼ਟਰੀ ਵੰਨ ਹੈਲਥ ਮਿਸ਼ਨ ਦੇ ਇੱਕ ਹਿੱਸੇ ਦੇ ਰੂਪ ਵਿੱਚ, ਵਿਭਾਗ ਨੇ ਭਵਿੱਖ ਵਿੱਚ ਪਸ਼ੂ ਮਹਾਮਾਰੀਆਂ ਅਤੇ ਛੂਤ ਦੀਆਂ ਬਿਮਾਰੀਆਂ ਲਈ “ਪਸ਼ੂ ਮਹਾਮਾਰੀ ਤਿਆਰੀ ਪਹਿਲ (ਏਪੀਪੀਆਈ)” ਦੀ ਇੱਕ ਕੇਂਦ੍ਰਿਤ ਰੂਪ-ਰੇਖਾ ਦੀ ਪਰਿਕਲਪਣਾ ਕੀਤੀ ਹੈ। ਏਪੀਪੀਆਈ ਦੇ ਤਹਿਤ ਪ੍ਰਮੁੱਖ ਗਤੀਵਿਧੀਆਂ ਜੋ ਐਗਜੀਕਿਊਸ਼ਨ ਦੇ ਵਿਭਿੰਨ ਪੜਾਵਾਂ ਵਿੱਚ ਹਨ, ਹੇਠਾਂ ਲਿਖੇ ਅਨੁਸਾਰ ਹਨ:

1. ਪਰਿਭਾਸ਼ਿਤ ਸਾਂਝੀ ਜਾਂਚ ਅਤੇ ਪ੍ਰਕੋਪ ਪ੍ਰਤੀਕਿਰਿਆ ਟੀਮ (ਰਾਸ਼ਟਰੀ ਅਤੇ ਰਾਜ)।

2. ਇੱਕ ਸਮੁੱਚੀ ਏਕੀਕ੍ਰਿਤ ਰੋਗ ਨਿਗਰਾਨੀ ਪ੍ਰਣਾਲੀ (ਰਾਸ਼ਟਰੀ ਡਿਜੀਟਲ ਪਸ਼ੂ ਧਨ ਮਿਸ਼ਨ 'ਤੇ ਬਣਾਇਆ ਗਿਆ) ਨੂੰ ਤਿਆਰ ਕਰਨਾ।

3. ਰੈਗੂਲੇਟਰੀ ਸਿਸਟਮ ਨੂੰ ਮਜ਼ਬੂਤ ​​ਕਰਨਾ (ਉਦਾਹਰਣ ਦੇ ਤੌਰ ‘ਤੇ, ਨੰਦੀ ਔਨਲਾਈਨ ਪੋਰਟਲ ਅਤੇ ਫੀਲਡ ਟ੍ਰਾਇਲ ਦਿਸ਼ਾ ਨਿਰਦੇਸ਼)।

4. ਰੋਗ ਮਾਡਲਿੰਗ ਐਲਗੋਰਿਦਮ ਅਤੇ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਦਾ ਨਿਰਮਾਣ।

5. ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ ਦੇ ਨਾਲ ਆਪਦਾ ਘਟਾਉਣ ਦੀ ਰਣਨੀਤੀ ਤਿਆਰ ਕਰਨਾ।

6. ਤਰਜੀਹ ਵਾਲੇ ਰੋਗਾਂ ਲਈ ਟੀਕੇ/ਨਿਦਾਨ/ਉਪਚਾਰ ਵਿਕਸਿਤ ਕਰਨ ਲਈ ਨਿਰਧਾਰਿਤ ਖੋਜ ਅਤੇ ਵਿਕਾਸ।

7. ਰੋਗਾਂ ਦਾ ਪਤਾ ਲਗਾਉਣ ਦੀ ਸਮਾਂਬੱਧਤਾ ਅਤੇ ਸੰਵੇਦਨਸ਼ੀਲਤਾ ਵਿੱਚ ਸੁਧਾਰ ਲਿਆਉਣ ਲਈ ਜੀਨੋਮਿਕ ਅਤੇ ਵਾਤਾਵਰਨ ਨਿਗਰਾਨੀ ਪ੍ਰਣਾਲੀਆਂ ਦਾ ਨਿਰਮਾਣ।

ਇਸ ਦਰਮਿਆਨ, ਵਿਭਾਗ ਨੇ ਵੰਨ ਹੈਲਥ ਦ੍ਰਿਸ਼ਟੀਕੋਣ ਦਾ ਉਪਯੋਗ ਕਰਕੇ ਇੱਕ ਬਿਹਤਰ ਪਸ਼ੂ ਸਿਹਤ ਪ੍ਰਬੰਧਨ ਪ੍ਰਣਾਲੀ ਲਈ ਇੱਕ ਈਕੋਸਿਸਟਮ ਦਾ ਨਿਰਮਾਣ ਕਰਨ ਦੇ ਉਦੇਸ਼ ਨਾਲ ਵਿਸ਼ਵ ਬੈਂਕ ਨਾਲ ਵੰਨ ਹੈਲਥ ਲਈ ਪਸ਼ੂ ਸਿਹਤ ਪ੍ਰਣਾਲੀ ਸਹਾਇਤਾ (ਏਐੱਚਐੱਸਐੱਸਓਐੱਚ) ਨਾਮਕ ਇੱਕ ਸਹਿਯੋਗੀ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਹ ਪ੍ਰੋਜੈਕਟ ਪੰਜ ਰਾਜਾਂ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਇਸ ਵਿੱਚ ਪਸ਼ੂ ਸਿਹਤ ਅਤੇ ਰੋਗ ਪ੍ਰਬੰਧਨ ਵਿੱਚ ਸ਼ਾਮਲ ਹਿੱਤਧਾਰਕਾਂ ਦੇ ਸਮਰੱਥਾ ਨਿਰਮਾਣ ਵਿੱਚ ਸੁਧਾਰ ਕਰਨ ਦੀ ਪਰਿਕਲਪਣਾ ਕੀਤੀ ਗਈ ਹੈ। ਇਸ ਪ੍ਰੋਜੈਕਟ ਵਿੱਚ ਵੰਨ ਹੈਲਥ  ਢਾਂਚੇ ਦਾ ਨਿਰਮਾਣ ਕਰਨ ਅਤੇ ਉਸ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਭਾਈਵਾਲ ਸਹਿਭਾਗਤਾ ਸਮੇਤ ਰਾਸ਼ਟਰੀ, ਖੇਤਰੀ ਅਤੇ ਜਨਤਕ ਪੱਧਰ ‘ਤੇ ਮਨੁੱਖੀ ਸਿਹਤ, ਵਣ ਅਤੇ ਵਾਤਾਵਰਣ ਵਿਭਾਗ ਨਾਲ ਸਾਂਝੇਦਾਰੀ ਕਰਨ ਦੀ ਤਾਕੀਦ ਦਿੱਤੀ ਗਈ ਹੈ। 

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ, ਸ਼੍ਰੀ ਪੁਰਸ਼ੋਤਮ ਰੂਪਾਲਾ 14 ਅਪ੍ਰੈਲ, 2023 ਨੂੰ ਇੰਡੀਆ ਹੈਬੀਟੇਟ ਸੈਂਟਰ, ਨਵੀਂ ਦਿੱਲੀ ਵਿੱਚ ਰਾਸ਼ਟਰੀ ਵੰਨ ਹੈਲਥ ਮਿਸ਼ਨ ਦੇ ਤਹਿਤ “ਪਸ਼ੂ ਮਹਾਮਾਰੀ ਤਿਆਰੀ ਪਹਿਲ (ਏਪੀਪੀਆਈ)” ਦੇ ਨਾਲ-ਨਾਲ ਵਿਸ਼ਵ ਬੈਂਕ ਦੁਆਰਾ ਫੰਡਿੰਗ “ਵੰਨ ਹੈਲਥ ਲਈ ਪਸ਼ੂ ਸਿਹਤ ਪ੍ਰਣਾਲੀ ਸਹਾਇਤਾ (ਏਐੱਚਐੱਸਐੱਸਓਐੱਚ)” ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ।

ਇਸ ਪ੍ਰੋਜੈਕਟ ਦਾ ਉਦੇਸ਼ ਇਸ ਵਿੱਚ ਸ਼ਾਮਲ ਪੰਜ ਰਾਜਾਂ ਦੇ 151 ਜ਼ਿਲ੍ਹਿਆਂ ਨੂੰ ਕਵਰ ਕਰਨਾ ਹੈ, ਜਿਸ ਵਿੱਚ ਇਹ 75 ਜ਼ਿਲ੍ਹਿਆਂ/ਖੇਤਰੀ ਪ੍ਰਯੋਗਸ਼ਾਲਾਵਾਂ ਦਾ ਅਪਗ੍ਰੇਡੇਸ਼ਨ, 300 ਪਸ਼ੂ ਚਿਕਿਤਸਾ ਹਸਪਤਾਲਾਂ/ਡਿਸਪੈਂਸਰੀਆਂ ਨੂੰ ਅਪਗ੍ਰੇਡ ਕਰਨ/ਮਜ਼ਬੂਤ ਕਰਨ ਦਾ ਟੀਚਾ ਨਿਰਧਾਰਿਤ ਕਰੇਗਾ, ਜਿਸ ਦਾ ਉਦੇਸ਼ 9,000 ਪੈਰਾ-ਪਸ਼ੂ ਚਿਕਿਤਸਕਾਂ/ਕਲੀਨਿਕਲ ਪੇਸ਼ੇਵਰਾਂ ਅਤੇ 5,500 ਪਸ਼ੂ ਚਿਕਿਤਸਾ ਪੇਸ਼ੇਵਰਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨਾ ਹੈ। ਉਪਰੋਕਤ ਤੋਂ ਇਲਾਵਾ, ਛੇ ਲੱਖ ਘਰਾਂ ਤੱਕ ਪਹੁੰਚ ਕੇ ਕਮਿਊਨਿਟੀ ਪੱਧਰ ‘ਤੇ ਜੂਨੋਸਿਸ ਰੋਗਾਂ ਦੀ ਰੋਕਥਾਮ ਅਤੇ ਮਹਾਮਾਰੀ ਦੀਆਂ ਤਿਆਰੀਆਂ ‘ਤੇ ਜਾਗਰੂਕਤਾ ਅਭਿਆਨ ਚਲਾਇਆ ਜਾਏਗਾ।

ਕੇਂਦਰੀ ਯੋਜਨਾ ਦੇ ਰੂਪ ਵਿੱਚ ਇਸ ਸਹਿਯੋਗੀ ਪ੍ਰੋਜੈਕਟ ਨੂੰ 1,228.70 ਕਰੋੜ ਰੁਪਏ ਦੇ ਵਿੱਤੀ ਪ੍ਰਬੰਧ ਨਾਲ ਪੰਜ ਵਰ੍ਹਿਆਂ ਦੇ ਸਮੇਂ ਵਿੱਚ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਇਹ ਪ੍ਰੋਜੈਕਟ ਪ੍ਰਯੋਗਸ਼ਾਲਾਵਾਂ ਦੀ ਨੈੱਟਵਰਕਿੰਗ ਕਰਨ ਅਤੇ ਜੂਨੋਸਿਸ ਅਤੇ ਹੋਰ ਪਸ਼ੂ ਰੋਗਾਂ ਦੀ ਨਿਗਰਾਨੀ ਨੂੰ ਹੁਲਾਰਾ ਦੇਣ ਲਈ ਰੋਗ ਰਿਪੋਰਟ ਪ੍ਰਣਾਲੀ ਨੂੰ ਏਕੀਕ੍ਰਿਤ ਕਰੇਗੀ, ਇਸ ਤੋਂ ਇਲਾਵਾ ਅਭਿਨਵ (ਨਵੀਨਤਾਕਾਰੀ) ਰੋਗ ਪ੍ਰਬੰਧਨ ਪ੍ਰਥਾਵਾਂ ‘ਤੇ ਪਸ਼ੂ ਚਿਕਿਤਸਕਾਂ ਅਤੇ ਪੈਰਾ-ਪਸ਼ੂ ਚਿਕਿਤਸਕਾਂ ਨੂੰ ਨਿਰੰਤਰ ਟ੍ਰੇਨਿੰਗ ਪ੍ਰਦਾਨ ਕਰਨ ਲਈ ਇੱਕ ਈਕੋਸਿਸਟਮ ਵਿਕਸਿਤ ਕਰੇਗੀ।

ਇਹ ਮੂਲਭੂਤ ਗਤੀਵਿਧੀਆਂ ਸਾਨੂੰ ਇੱਕ ਮਹੱਤਵਪੂਰਣ ਅੰਤਰ ਨੂੰ ਪਾੜਣ ਦੀ ਯੋਜਨਾ ਤਿਆਰ ਕਰਨ ਦੀ ਮੰਜ਼ੂਰੀ ਪ੍ਰਦਾਨ ਕਰੇਗੀ, ਜੋ ਵਰਤਮਾਨ ਵਿੱਚ ਭਾਰਤ (ਨਾਲ ਹੀ ਵੱਡੇ  ਪੈਮਾਨੇ ‘ਤੇ ਵਿਸ਼ਵ) ਵਿੱਚ ਮੌਜੂਦ ਹੈ, ਜੋ ਜਾਨਵਰਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਮਹਾਮਾਰੀਆਂ ਲਈ ਪਹਿਲਾਂ ਦੀ ਤਿਆਰੀ ਹੈ।     

20 ਅਪ੍ਰੈਲ, 2023 ਨੂੰ ਗੋਆ ਵਿੱਚ ਜੀ-20 ਹੈਲਥ ਵਰਕਿੰਗ ਗਰੁੱਪ ਦਾ ਪ੍ਰੋਗਰਾਮ

ਪਸ਼ੂ ਪਾਲਣ ਅਤੇ ਡੇਅਰੀ ਵਿਭਾਗ 20 ਅਪ੍ਰੈਲ, 2023 ਨੂੰ ਗੋਆ ਵਿੱਚ ਆਯੋਜਿਤ ਹੋਣ ਵਾਲੇ ਜੀ-20 ਹੈਲਥ ਵਰਕਿੰਗ ਗਰੁੱਪ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਿਹਾ ਹੈ। ਇਸ ਆਯੋਜਨ ਦਾ ਮੂਲ ਵਿਸ਼ਾ ਵੰਨ ਹੈਲਥ ਏਜੰਡੇ ਦੀ ਰਣਨੀਤੀ ਅਤੇ ਸੰਚਾਲਨ ਹੈ। ਇਹ ਪ੍ਰੋਗਰਾਮ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਹਿਯੋਗ ਨਾਲ ਏਸ਼ਿਆਈ ਵਿਕਾਸ ਬੈਂਕ ਤੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਦੇ ਨਾਲ-ਨਾਲ ਸਕੱਤਰ, ਏਐੱਚਡੀ, ਪਸ਼ੂ ਪਾਲਣ ਕਮਿਸ਼ਨਰ ਅਤੇ ਸੰਯੁਕਤ ਸਕੱਤਰ ਪਸ਼ੂ ਧਨ ਸਿਹਤ ਵੀ ਸ਼ਾਮਲ ਹੋਣਗੇ। 

ਇਸ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ), ਵਿਸ਼ਵ ਪਸ਼ੂ ਸਿਹਤ ਸੰਗਠਨ (ਡਬਲਿਊਏਐੱਚਓ) ਦੀ ਭਾਈਵਾਲੀ ਹੋਵੇਗੀ। ਇਹ ਆਯੋਜਨ ਵੰਨ ਹੈਲਥ ਮਿਸ਼ਨ ਦੇ ਤਹਿਤ ‘ਪਸ਼ੂ ਮਹਾਮਾਰੀ ਤਿਆਰੀ ਪਹਿਲ (ਏਪੀਪੀਆਈ)’ ਦੇ ਨਾਲ-ਨਾਲ ਵਿਸ਼ਵ ਬੈਂਕ ਦੁਆਰਾ ਵਿੱਤ ਪੋਸ਼ਿਤ “ਵੰਨ ਹੈਲਥ ਲਈ ਪਸ਼ੂ ਸਿਹਤ ਪ੍ਰਣਾਲੀ ਸਹਾਇਤਾ (ਏਐੱਚਐੱਸਐੱਸਓਐੱਚ)” ਪ੍ਰੋਜੈਕਟ ਦੀ ਸ਼ੁਰੂਆਤ ਜਿਹੀ ਵੰਨ ਹੈਲਥ ਨਾਲ ਸਬੰਧਿਤ ਵਿਭਾਗ ਦੀਆਂ ਪਹਿਲਾਂ ਦਾ ਪ੍ਰਦਰਸ਼ਨ ਕਰਨ ਦਾ ਇੱਕ ਸ਼ਾਨਦਾਰ ਮੌਕਾ ਹੋਵੇਗਾ। ਇਸ ਤੋਂ ਇਲਾਵਾ ਵਿਭਾਗ ਨੇ ਬਿਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਵੰਨ ਹੈਲਥ ਸਮਰਥਨ ਇਕਾਈ ਦੀ ਵੀ ਸਥਾਪਨਾ ਕੀਤੀ ਹੈ ਅਤੇ ਦੇਸ਼ਾਂ ਦੇ ਦੋ ਰਾਜਾਂ ਅਰਥਾਤ ਉੱਤਰਾਖੰਡ ਅਤੇ ਕਰਨਾਟਕ ਵਿੱਚ ਵੰਨ ਹੈਲਥ ਗਤੀਵਿਧੀਆਂ ਦਾ ਸੰਚਾਲਨ ਵੀ ਕੀਤਾ ਹੈ। ਵਿਭਾਗ ਨੇ ਰੋਗ ਪ੍ਰਾਥਮਿਕਤਾ ਨਿਰਧਾਰਣ ਗਤੀਵਿਧੀਆਂ ਵੀ ਕੀਤੀਆਂ ਹਨ।

“ਵਿਸ਼ਵ ਵੈਟਰਨਰੀ ਡੇਅ 2023” ਸਮਾਗਮ

ਅੰਤਰਰਾਸ਼ਟਰੀ ਪਸ਼ੂ ਚਿਕਿਤਸਾ ਦਿਵਸ ਹਰੇਕ ਵਰ੍ਹੇ ਅਪ੍ਰੈਲ ਵਿੱਚ ਅਖੀਰਲੇ ਸ਼ਨੀਵਾਰ ਨੂੰ ਪਸ਼ੂ ਚਿਕਿਤਸਾ ਪੇਸ਼ੇਵਰਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਪਸ਼ੂ ਅਤੇ ਮਨੁੱਖੀ ਸਿਹਤ ਅਤੇ ਭਲਾਈ, ਖੁਰਾਕ ਸੁਰੱਖਿਆ, ਖੁਰਾਕ ਗੁਣਵੱਤਾ ਅਤੇ ਸੁਰੱਖਿਆ, ਵਾਤਾਵਰਣ, ਦਵਾਈਆਂ ਅਤੇ ਔਸ਼ਧੀ ਵਿਕਾਸ, ਜੈਵ ਚਿਕਿਤਸਾ ਖੋਜ, ਗ੍ਰਾਮੀਣ ਵਿਕਾਸ, ਅਧਿਆਪਕਾਂ, ਕੋਚ ਅਤੇ ਨੀਤੀ ਨਿਰਮਾਤਾਵਾਂ ਦੇ ਰੂਪ ਵਿੱਚ, ਪਸ਼ੂਧਨ ਉਤਪਾਦਨ ਤੇ ਪ੍ਰਬੰਧਨ ਦੇ ਜ਼ਰੀਏ ਆਰਥਿਕ ਵਿਕਾਸ ਅਤੇ ਵਣ ਜੀਵ ਸੁਰੱਖਿਆ ਅਤੇ ਵਾਤਾਵਰਣ ਤੇ ਜੈਵ ਵਿਭਿੰਨਤਾ ਦੀ ਸੁਰੱਖਿਆ, ਜੈਵ ਆਤੰਕਵਾਦ ਦੇ ਖ਼ਤਰੇ ਦੀ ਰੋਕਥਾਮ ਕਰਕੇ ਸਾਡੇ ਦੇਸ਼ ਦੀ ਸੁਰੱਖਿਆ ਕਰਨ ਵਿੱਚ ਪਸ਼ੂ ਚਿਕਿਤਸਕਾਂ ਦੀਆਂ ਅਹਿਮ ਭੂਮਿਕਾਵਾਂ ਦੀ ਪਹਿਚਾਣ ਕਰਨ ਅਤੇ ਸਵੀਕਾਰ ਕਰਨ ਲਈ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਭਾਰਤੀ ਪਸ਼ੂ ਚਿਕਿਤਸਾ ਕੌਂਸਲ ਦੇ ਨੇੜਲੇ ਸਹਿਯੋਗ ਨਾਲ 29 ਅਪ੍ਰੈਲ, 2023 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਵਿਸ਼ਵ ਪਸ਼ੂ ਚਿਕਿਤਸਾ ਦਿਵਸ-2023 ਮਨਾਉਣ ਜਾ ਰਿਹਾ ਹੈ।

ਪੂਰੇ ਦੇਸ਼ ਦੇ ਪਸ਼ੂ ਚਿਕਿਤਸਾ ਪੇਸ਼ੇਵਰਾਂ ਨੂੰ ਇਸ ਮੈਗਾ ਪ੍ਰੋਗਰਾਮ ਵਿੱਚ ਸੱਦਾ ਦਿੱਤਾ ਜਾਵੇਗਾ। ਮੁੱਖ ਗਤੀਵਿਧੀਆਂ ਵਿੱਚ, ਦੇਸ਼ ਵਿੱਚ ਪਸ਼ੂ ਚਿਕਿਤਸਾ ਸਿੱਖਿਆ ਤੇ ਸੇਵਾਵਾਂ ਅਤੇ ਵੰਨ ਹੈਲਥ ਵਿੱਚ ਪਸ਼ੂ ਚਿਕਿਤਸਕਾਂ ਦੀ ਭੂਮਿਕਾ ਸਮੇਤ ਮੁੱਖ ਧਾਰਾ ਦੇ ਵਿਸ਼ਿਆਂ ‘ਤੇ ਸੰਮੇਲਨ ਅਤੇ ਪੈਨਲ ਚਰਚਾ ਦਾ ਆਯੋਜਨ ਸ਼ਾਮਲ ਹੈ।

 

**********

ਐੱਨਬੀ/ਆਰਕੇਐੱਮ/ਐੱਚਐੱਨ


(Release ID: 1914334) Visitor Counter : 118


Read this release in: English , Urdu , Hindi