ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਆਗਾਮੀ ਬ੍ਰਾਜ਼ੀਲ ਪੈਰਾ-ਬੈਡਮਿੰਟਨ ਇੰਟਰਨੈਸ਼ਨਲ ਲਈ ਪ੍ਰਮੋਦ ਭਗਤ ਅਤੇ ਮਾਨਸੀ ਜੋਸ਼ੀ ਸਮੇਤ ਪੈਰਾ-ਬੈਡਮਿੰਟਨ ਖਿਡਾਰੀਆਂ ਨੂੰ ਟੌਪਸ ਤਹਿਤ ਵਿੱਤੀ ਸਹਾਇਤਾ

प्रविष्टि तिथि: 05 APR 2023 4:46PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐੱਮਵਾਈਏਐੱਸ) ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੇ ਆਪਣੀ ਹਾਲੀਆ ਮੀਟਿੰਗ ਵਿੱਚ 12 ਪੈਰਾ-ਬੈਡਮਿੰਟਨ ਖਿਡਾਰੀਆਂ ਨੂੰ ਆਗਾਮੀ ਬ੍ਰਾਜ਼ੀਲ ਪੈਰਾ-ਬੈਡਮਿੰਟਨ ਇੰਟਰਨੈਸ਼ਨਲ ਵਿੱਚ ਹਿੱਸਾ ਲੈਣ ਲਈ ਵਿੱਤੀ ਸਹਾਇਤਾ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਇੱਕ ਲੈਵਲ 2 ਈਵੈਂਟ ਅਤੇ ਸਾਲ 2023 ਲਈ ਪੈਰਿਸ ਪੈਰਾਲੰਪਿਕ ਮਾਰਗ ਦਾ ਹਿੱਸਾ ਹੈ।

 

ਫੰਡਿੰਗ ਨੂੰ ਐੱਮਵਾਈਏਐੱਸ ਦੀ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਦੇ ਤਹਿਤ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਵਿੱਚ 12 ਪੈਰਾ-ਬੈਡਮਿੰਟਨ ਖਿਡਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਦੀ ਭਾਗੀਦਾਰੀ ਲਈ ਵਿੱਤੀ ਸਹਾਇਤਾ ਸ਼ਾਮਲ ਹੋਵੇਗੀ। ਫੰਡਿੰਗ ਵਿੱਚ ਅਥਲੀਟਾਂ ਅਤੇ ਸਹਾਇਕ ਸਟਾਫ ਦੀ ਯਾਤਰਾ, ਵੀਜ਼ਾ ਅਤੇ ਬੀਮੇ ਦੇ ਖਰਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਬੋਰਡਿੰਗ ਅਤੇ ਰਿਹਾਇਸ਼ ਦੇ ਖਰਚਿਆਂ, ਮੁਕਾਬਲੇ ਲਈ ਉਨ੍ਹਾਂ ਦੀ ਦਾਖਲਾ ਫੀਸ ਅਤੇ ਹੋਰ ਰੋਜ਼ਾਨਾ ਵਿੱਤੀ ਲੋੜਾਂ ਲਈ ਆਈਟੀਯੂ ਆਫ ਪੋਕੇਟ ਅਲਾਉਂਸ (ਓਪੀਏ) ਨੂੰ ਸ਼ਾਮਲ ਹੋਵੇਗੀ।

 

ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਦੇ ਤਹਿਤ ਹੇਠ ਲਿਖੇ ਪੈਰਾ-ਬੈਡਮਿੰਟਨ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ-

 

 1) ਪ੍ਰਮੋਦ ਭਗਤ

 2) ਮਾਨਸੀ ਜੋਸ਼ੀ

 3) ਕ੍ਰਿਸ਼ਨਾ ਨਾਗਰ

 4) ਸੁਕਾਂਤ ਕਦਮ

 5) ਨਿਤੇਸ਼ ਕੁਮਾਰ

 6) ਮਨੋਜ ਸਰਕਾਰ

 7) ਸੁਹਾਸ ਯਤੀਰਾਜ

 8) ਤਰੁਣ ਢਿੱਲੋਂ

 9) ਮਨਦੀਪ ਕੌਰ

 10) ਨਿਤਿਆ ਸ਼੍ਰੀ 

 11) ਪਾਰੁਲ ਪਰਮਾਰ

 12) ਮਨੀਸ਼ਾ ਰਾਮਦਾਸ


 **********

 

ਐੱਨਬੀ/ਐੱਸਕੇ


(रिलीज़ आईडी: 1914122) आगंतुक पटल : 109
इस विज्ञप्ति को इन भाषाओं में पढ़ें: English , Urdu , हिन्दी , Tamil