ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਲਗਭਗ 21 ਲੱਖ ਕਿਸਾਨਾਂ ਨੇ ਪੀਐੱਮ-ਕੁਸੁਮ ਯੋਜਨਾ ਦਾ ਲਾਭ ਲਿਆ ਹੈ: ਕੇਂਦਰੀ ਊਰਜਾ ਅਤੇ ਐੱਨਆਰਈ ਮੰਤਰੀ ਸ਼੍ਰੀ ਆਰ ਕੇ ਸਿੰਘ
Posted On:
28 MAR 2023 5:01PM by PIB Chandigarh
ਪੀਐੱਮ-ਕੁਸੁਮ ਯੋਜਨਾ ਦੇ ਹੇਠ ਲਿਖੇ ਤਿੰਨ ਭਾਗ ਹਨ:
-
ਭਾਗ -ਏ: ਕਿਸਾਨਾਂ ਦੀ ਬੰਜਰ/ਖਾਲੀ/ਚਰਾਗਾਹ/ਦਲਦਲੀ/ ਵਾਹੀਯੋਗ ਜ਼ਮੀਨ 'ਤੇ 2 ਮੈਗਾਵਾਟ ਤੱਕ ਦੀ ਸਮਰੱਥਾ ਵਾਲੇ ਛੋਟੇ ਸੌਰ ਊਰਜਾ ਪਲਾਂਟਾਂ ਦੀ ਕੁੱਲ 10,000 ਮੈਗਾਵਾਟ ਸਮਰੱਥਾ ਦੀ ਸਥਾਪਨਾ।
-
ਭਾਗ-ਬੀ: 20 ਲੱਖ ਸਟੈਂਡਅਲੋਨ ਸੋਲਰ ਵਾਟਰ ਪੰਪਾਂ ਦੀ ਸਥਾਪਨਾ; ਅਤੇ
-
ਭਾਗ-ਸੀ: ਫੀਡਰ ਲੈਵਲ ਸੋਲਰਾਈਜ਼ੇਸ਼ਨ ਸਮੇਤ 15 ਲੱਖ ਮੌਜੂਦਾ ਗਰਿੱਡ ਨਾਲ ਜੁੜੇ ਖੇਤੀਬਾੜੀ ਪੰਪਾਂ ਦਾ ਸੌਰੀਕਰਨ।
ਇਸ ਯੋਜਨਾ ਦਾ ਵਿਸਤਾਰ ਨਵੰਬਰ, 2020 ਵਿੱਚ 30,800 ਮੈਗਾਵਾਟ ਸੌਰ ਊਰਜਾ ਸਮਰੱਥਾ ਦੇ ਟੀਚੇ ਦੇ ਨਾਲ ਕੀਤਾ ਗਿਆ ਸੀ।
28.02.2023 ਤੱਕ, ਭਾਗ -ਏ ਅਧੀਨ ਕੁੱਲ 89.45 ਮੈਗਾਵਾਟ ਸਮਰੱਥਾ ਸਥਾਪਿਤ ਕੀਤੀ ਗਈ ਹੈ ਅਤੇ ਭਾਗ -ਬੀ ਅਤੇ ਭਾਗ -ਸੀ ਦੇ ਸੰਯੁਕਤ ਰੂਪ ਵਿੱਚ ਲਗਭਗ 2.09 ਲੱਖ ਪੰਪਾਂ ਨੂੰ ਸਥਾਪਿਤ/ਸੋਲਰਾਈਜ਼ ਕੀਤਾ ਗਿਆ ਹੈ। ਇਹ ਸਥਾਪਿਤ ਸੌਰ ਸਮਰੱਥਾ ਦੇ ਲਗਭਗ 1,140 ਮੈਗਾਵਾਟ ਦੇ ਬਰਾਬਰ ਹੈ। ਰਾਜਸਥਾਨ ਰਾਜ ਸਮੇਤ ਇਸ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਿਸਾਨਾਂ ਦੇ ਰਾਜ/ਯੂਟੀ-ਵਾਰ ਵੇਰਵੇ ਅਨੁਬੰਧ ਵਿੱਚ ਦਿੱਤੇ ਗਏ ਹਨ।
ਕੋਵਿਡ-19 ਮਹਾਮਾਰੀ ਦੇ ਕਾਰਨ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਏਵਮ ਉੱਥਾਨ ਮਹਾਭਿਆਨ (ਪੀਐੱਮ-ਕੁਸੁਮ) ਨੂੰ ਲਾਗੂ ਕਰਨ ਦੀ ਗਤੀ ਕਾਫ਼ੀ ਪ੍ਰਭਾਵਿਤ ਹੋਈ ਸੀ ਅਤੇ ਰਾਜ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਯੋਜਨਾ ਦੇ ਤਹਿਤ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਸਮਾਂ-ਸੀਮਾ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਸੀ। ਨਵੀਂ ਅਤੇ ਅਖੁਟ ਊਰਜਾ ਮੰਤਰਾਲੇ (ਐੱਮਐੱਨਆਰਈ) ਨੇ ਵੀ ਸਕੀਮ ਦਾ ਤੀਜੀ ਧਿਰ ਦਾ ਮੁਲਾਂਕਣ ਕੀਤਾ ਹੈ ਅਤੇ ਸਿਫ਼ਾਰਸ਼ਾਂ ਦੇ ਆਧਾਰ 'ਤੇ, ਯੋਜਨਾ ਨੂੰ 31.3.2026 ਤੱਕ ਵਧਾ ਦਿੱਤਾ ਗਿਆ ਹੈ।
ਐੱਮਐੱਨਆਰਈ ਹਫਤਾਵਾਰੀ/ਪਖਵਾੜੀ ਆਧਾਰ 'ਤੇ ਰਾਜਾਂ ਨਾਲ ਨਿਯਮਤ ਮੀਟਿੰਗਾਂ ਰਾਹੀਂ ਯੋਜਨਾ ਨੂੰ ਲਾਗੂ ਕਰਨ ਦੀ ਨਿਗਰਾਨੀ ਕਰ ਰਿਹਾ ਹੈ। ਰਾਜ ਅਮਲ ਏਜੰਸੀਆਂ ਨੂੰ ਵੀ ਮਾਸਿਕ ਆਧਾਰ 'ਤੇ ਪ੍ਰਗਤੀ ਰਿਪੋਰਟ ਜਮ੍ਹਾਂ ਕਰਾਉਣ ਦੀ ਲੋੜ ਹੁੰਦੀ ਹੈ। ਇਹ ਵਿਧੀਆਂ ਸਕੀਮ ਦੀ ਪ੍ਰਭਾਵੀ ਨਿਗਰਾਨੀ ਵਿੱਚ ਮਦਦ ਕਰਦੀਆਂ ਹਨ।
ਪੀਐੱਮ-ਕੁਸੁਮ ਸਕੀਮ ਅਧੀਨ ਲਾਭਪਾਤਰੀਆਂ ਦੇ ਰਾਜ/ਯੂਟੀ-ਵਾਰ ਵੇਰਵੇ (28.02.2023 ਤੱਕ)
ਲੜੀ ਨੰਬਰ
|
ਰਾਜ
|
ਕਿਸਾਨਾਂ ਨੂੰ ਲਾਭ ਹੋਇਆ (ਗਿਣਤੀ)
|
1
|
ਅਰੁਣਾਚਲ ਪ੍ਰਦੇਸ਼
|
126
|
2
|
ਗੁਜਰਾਤ
|
2132
|
3
|
ਹਰਿਆਣਾ
|
44325
|
4
|
ਹਿਮਾਚਲ ਪ੍ਰਦੇਸ਼
|
534
|
5
|
ਜੰਮੂ ਅਤੇ ਕਸ਼ਮੀਰ
|
499
|
6
|
ਝਾਰਖੰਡ
|
12107
|
7
|
ਕਰਨਾਟਕ
|
314
|
8
|
ਕੇਰਲ
|
51
|
9
|
ਮੱਧ ਪ੍ਰਦੇਸ਼
|
6790
|
10
|
ਮਹਾਰਾਸ਼ਟਰ
|
47978
|
11
|
ਮਣੀਪੁਰ
|
28
|
12
|
ਮੇਘਾਲਿਆ
|
35
|
13
|
ਉੜੀਸਾ
|
1223
|
14
|
ਪੰਜਾਬ
|
12459
|
15
|
ਰਾਜਸਥਾਨ
|
57692
|
16
|
ਤਾਮਿਲਨਾਡੂ
|
2751
|
17
|
ਤ੍ਰਿਪੁਰਾ
|
1654
|
18
|
ਉੱਤਰ ਪ੍ਰਦੇਸ਼
|
17614
|
19
|
ਉੱਤਰਾਖੰਡ
|
316
|
20
|
ਪੱਛਮੀ ਬੰਗਾਲ
|
20
|
|
ਕੁੱਲ
|
208648
|
ਇਹ ਜਾਣਕਾਰੀ ਕੇਂਦਰੀ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਅੱਜ ਰਾਜ ਸਭਾ ਵਿੱਚ ਦਿੱਤੀ।
*******
ਏਐੱਮ/ਡੀਕੇ
(Release ID: 1913830)
Visitor Counter : 126