ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਵਿੱਤੀ ਵਰ੍ਹੇ 2022-23 ਵਿੱਚ ਮਾਲ ਢੁਆਈ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ


ਭਾਰਤੀ ਰੇਲਵੇ ਨੇ ਵਿੱਤੀ ਵਰ੍ਹੇ 2022-23 ਵਿੱਚ 1512 ਐੱਮਟੀ ਦਾ ਮਾਲ ਢੁਆਈ ਹਾਸਲ ਕੀਤਾ

2021-22 ਵਿੱਚ ਬੀਤੇ ਵਰ੍ਹੇ ਸਰਵਸ਼੍ਰੇਸ਼ਠ ਪ੍ਰਦਰਸ਼ਨ 1418 ਐੱਮਟੀ ਦੀ ਤੁਲਨਾ ਵਿੱਚ ਢੁਆਈ ਵਿੱਚ 94 ਐੱਮਟੀ ਯਾਨੀ 7 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ

Posted On: 02 APR 2023 7:06PM by PIB Chandigarh

ਭਾਰਤੀ ਰੇਲਵੇ ਨੇ ਵਿੱਤੀ ਵਰ੍ਹੇ 2022-23 ਵਿੱਚ ਫ੍ਰੇਟ ਬਿਜ਼ਨਸ ਯਾਨੀ ਮਾਲ ਢੁਆਈ ਵਿੱਚ ਹਾਸਲ ਰੈਵੇਨਿਊ ਵਿੱਚ ਇਤਿਹਾਸ ਰਚਦੇ ਹੋਏ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਸ਼ੁਰੂਆਤੀ ਅੰਕੜਿਆਂ ਦੇ ਮੁਤਾਬਕ, ਭਾਰਤੀ ਰੇਲਵੇ ਨੇ ਇਸ ਵਰ੍ਹੇ ਕੁੱਲ 1512 ਐੱਮਟੀ ਦੀ ਫ੍ਰੇਟ ਲੋਡਿੰਗ ਹਾਸਲ ਕੀਤੀ, ਜੋ ਕਿ ਵਿੱਤੀ ਵਰ੍ਹੇ 2021-22 ਦੇ 1418 ਐੱਮਟੀ ਤੋਂ 94 ਐੱਮਟੀ ਯਾਨੀ ਲਗਭਗ 7 ਪ੍ਰਤੀਸ਼ਤ ਜ਼ਿਆਦਾ ਹੈ। ਇਸ ਤੋਂ ਪਹਿਲਾਂ ਵਿੱਤੀ ਵਰ੍ਹੇ 2021-22 ਹੀ ਫ੍ਰੇਟ ਲੋਡਿੰਗ ਵਿੱਚ ਸਭ ਤੋਂ ਵਧੀਆ ਵਰ੍ਹਾ ਰਿਹਾ ਸੀ।

ਹੇਠਾਂ ਲਿਖੇ ਗ੍ਰਾਫ ਤੋਂ ਪਿਛਲੇ 5 ਵਰ੍ਹਿਆਂ ਦੇ ਦੌਰਾਨ ਮਾਲ ਢੁਆਈ ਵਿੱਚ ਵਾਧੇ ਦਾ ਪਤਾ ਚਲਦਾ ਹੈ:

C:\Users\Balwant\Desktop\PIB-Chanchal-13.2.23\Railway-1913114.jpg

ਭਾਰਤੀ ਰੇਲਵੇ ਦੀ ਮਾਲ ਢੁਆਈ ਯੂਨਿਟ ਯਾਨੀ ਐੱਨਟੀਕੇਐੱਮ (ਕੁੱਲ ਟਨ ਕਿਲੋਮੀਟਰ) ਨੇ ਵੀ ਵਿੱਤੀ ਵਰ੍ਹੇ 2022-23 ਵਿੱਚ 10 ਪ੍ਰਤੀਸ਼ਤ ਦੇ ਪ੍ਰਭਾਵਸ਼ਾਲੀ ਵਾਧੇ ਦੇ ਨਾਲ 903 ਅਰਬ ਐੱਨਟੀਕੇਐੱਮ ਦਾ ਅੰਕੜਾ ਦਰਜ ਕੀਤਾ, ਜਦਕਿ ਪਿਛਲੇ ਵਰ੍ਹੇ ਇਹ ਅੰਕੜਾ 820 ਅਰਬ ਐੱਨਟੀਕੇਐੱਮ ਰਿਹਾ ਸੀ। ਇਸ ਤਰ੍ਹਾਂ ਭਾਰਤੀ ਰੇਲਵੇ ਨੇ ਪਹਿਲੀ ਵਾਰ 900 ਅਰਬ ਦਾ ਅੰਕੜਾ ਪਾਰ ਕੀਤਾ ਹੈ।

ਭਾਰਤੀ ਰੇਲਵੇ ਨੇ ਕੰਟੇਨਰਾਂ ਵਿੱਚ 74.6 ਐੱਮਟੀ ਕੋਲੇ ਦੀ ਢੁਆਈ ਕੀਤੀ। ਇਸ ਤੋਂ ਬਾਅਦ 8.7 ਐੱਮਟੀ ਹੋਰ ਸਮਾਨ, 5.6 ਐੱਮਟੀ ਸੀਮੇਂਟ ਅਤੇ ਚਿੰਕਰ, 7.1 ਐੱਮਟੀ ਖਾਦਾਂ ਦੀ ਢੁਆਈ ਕੀਤੀ। ਇਸ ਦੇ ਨਾਲ ਹੀ ਪੀਓਐੱਲ ਵਿੱਚ 4 ਐੱਮਟੀ ਦੀ ਢੁਆਈ ਕੀਤੀ ਗਈ।

ਵਿੱਤੀ ਵਰ੍ਹੇ 2022-23 ਵਿੱਚ ਬਿਜਲੀ ਅਤੇ ਕੋਲਾ ਮੰਤਰਾਲੇ ਦੇ ਨਾਲ ਨਜਦੀਕੀ ਤਾਲਮੇਲ ਦੇ ਨਾਲ ਬਿਜਲੀ ਘਰਾਂ ਨੂੰ ਕੋਲੇ ਦੀ ਸਪਲਾਈ ਵਧਾਉਣ ਦੇ ਲਈ ਭਾਰਤੀ ਰੇਲਵੇ ਦੀਆਂ ਨਿਰੰਤਰ ਕੋਸ਼ਿਸ਼ਾਂ ਉਸ ਦੇ ਮਾਲ ਢੁਆਈ ਨਾਲ ਜੁੜੇ ਪ੍ਰਦਰਸ਼ਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਰਹੀਆਂ ਹਨ। ਵਿੱਤੀ ਵਰ੍ਹੇ 2022-23 ਵਿੱਚ ਬਿਜਲੀ ਘਰਾਂ ਦੇ ਕੋਲੇ (ਘਰੇਲੂ ਅਤੇ ਆਵਾਜਾਈ ਦੋਨਾਂ) ਦੀ ਲੋਡਿੰਗ 84 ਐੱਮਟੀ ਜਾਂ 17.3 ਪ੍ਰਤੀਸ਼ਤ ਦੇ ਵਾਧੇ ਦੇ ਨਾਲ 569 ਐੱਮਟੀ ਦੇ ਪੱਧਰ ‘ਤੇ ਪਹੁੰਚ ਗਈ, ਜਦਕਿ ਪਿਛਲੇ ਵਰ੍ਹੇ ਇਹ ਅੰਕੜਾ 485 ਐੱਮਟੀ ਰਿਹਾ ਸੀ।

ਬਿਜਲੀ ਘਰਾਂ ਨੂੰ ਕੋਲੇ ਦੇ ਪਰਿਵਹਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ, ਆਟੋਮੋਬਾਇਲ ਦੀ ਲੋਡਿੰਗ ਰੇਲਵੇ ਦੇ ਲਈ ਵਿੱਤੀ ਵਰ੍ਹੇ 2022-23 ਦੀਆਂ ਪ੍ਰਮੁੱਖ ਖਾਸੀਅਤਾਂ ਵਿੱਚੋਂ ਇੱਕ ਰਹੀ। ਵਿੱਤੀ ਵਰ੍ਹੇ 2022-23 ਵਿੱਚ ਆਟੋਮੋਬਾਇਲ ਦੇ ਕੁੱਲ 5527 ਰੈਕ ਲੋਡ ਕੀਤੇ ਗਏ, ਜਦਕਿ ਬੀਤੇ ਵਰ੍ਹੇ ਯਾਨੀ ਕਿ 2021-22 ਵਿੱਚ 3344 ਰੈਕ ਲੋਡ ਕੀਤੇ ਗਏ ਸਨ। ਇਸੇ ਤਰ੍ਹਾਂ, ਇਸ ਵਰ੍ਹੇ 65 ਪ੍ਰਤੀਸ਼ਤ ਜ਼ਿਆਦਾ ਰੈਕ ਲੋਡ ਕੀਤੇ ਗਏ।

ਕਮੋਡਿਟੀ ਦੇ ਅਧਾਰ ‘ਤੇ ਵਾਧੇ ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਭਾਰਤੀ ਰੇਲਵੇ ਦੇ ਲਗਭਗ ਸਾਰੇ ਕਮੋਡਿਟੀ ਦੇ ਹਿੱਸਿਆਂ ਦੀ ਵਾਧਾ ਦਰ ਨਿਮਨਲਿਖਿਤ ਹੈ:

ਕਮੋਡਿਟੀ

2021-22

2022-23

ਬਦਲਾਅ (ਐੱਮ.ਟੀ)

% ਬਦਲਾਅ

ਕੋਲਾ

653

728

75

11.4%

ਹੋਰ ਸਮਾਨ

118

129

11

9.3

ਸੀਮੇਂਟ ਅਤੇ ਕਲਿੰਕਰ

138

144

6

4.3%

ਖਾਦ

49

56

7

14.2%

ਪੀਓਐੱਲ

45

48

3

6%

ਕੰਟੇਨਰ

74

79

5

6.7%

 

ਇਸ ਦੇ ਨਾਲ ਹੀ, ਭਾਰਤੀ ਰੇਲਵੇ ਨੇ ਲਗਾਤਾਰ 31 ਮਹੀਨਿਆਂ ਤੱਕ ਸਭ ਤੋਂ ਚੰਗੀ ਮਹੀਨਾਵਾਰ ਢੁਆਈ ਕੀਤੀ ਹੈ, ਜਿਸ ਦੀ ਸ਼ੁਰੂਆਤ ਸਤੰਬਰ 2020 ਤੋਂ ਹੋਈ ਸੀ।

ਇਸ ਵਰ੍ਹੇ ਯਾਤਰੀਆਂ ਦੇ ਮੋਰਚੇ ‘ਤੇ ਭਾਰਤੀ ਰੇਲਵੇ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਨਾਲ ਹੀ ਪਿਛਲੇ ਵਰ੍ਹੇ ਦੇ 344 ਕਰੋੜ ਦੀ ਤੁਲਨਾ ਵਿੱਚ ਭਾਰਤੀ ਰੇਲਵੇ ਦੇ ਯਾਤਰੀਆਂ ਦੀ ਸੰਖਿਆ 80 ਪ੍ਰਤੀਸ਼ਤ ਤੋਂ ਵੱਧ ਦੇ ਵਾਧੇ ਨਾਲ 623 ਕਰੋੜ ਦੇ ਪੱਧਰ ਤੱਕ ਪਹੁੰਚ ਗਈ।

14 ਪ੍ਰਤੀਸ਼ਤ ਦੀ ਵਾਧਾ ਦਰ ਦੇ ਨਾਲ ਭਾਰਤੀ ਰੇਲਵੇ ਦਾ ਕੁੱਲ ਵਪਾਰਕ ਮਾਲੀਆ (ਗ੍ਰੋਸ ਫ੍ਰੇਟ ਰੈਵੇਨਿਊਜ਼) 1.6 ਲੱਖ ਕਰੋੜ ਰੁਪਏ ਤੋਂ ਵੱਧ ਹੋਣ ਦੀ ਉਮੀਦ ਹੈ ਅਤੇ ਨਾਲ ਹੀ, ਇਸ ਦੇ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 60 ਪ੍ਰਤੀਸ਼ਤ ਤੋਂ ਵੱਧ ਦੇ ਵਾਧੇ ਦੇ ਨਾਲ ਯਾਤਰੀ ਮਾਲੀਆ 60,000 ਕਰੋੜ ਰੁਪਏ ਤੋਂ ਵਧ ਹੋਣ ਦੀ ਉਮੀਦ ਹੈ। ਮਾਲ ਢੁਆਈ ਵਪਾਰ ਵਿੱਚ ਵਾਧੇ ਦੇ ਨਾਲ ਯਾਤਰੀ ਵਪਾਰ ਵਿੱਚ ਵਾਧੇ ਦੇ ਚਲਦੇ ਪਹਿਲੀ ਵਾਰ ਭਾਰਤੀ ਰੇਲਵੇ ਦਾ ਕੁੱਲ ਮਾਲ ਅਤੇ ਯਾਤਰੀ ਮਾਲੀਆ 2 ਲੱਖ ਕਰੋੜ ਰੁਪਏ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਇਸ ਤਰ੍ਹਾਂ, ਸੰਯੁਕਤ ਮਾਲੀਆ 2.2 ਲੱਖ ਕਰੋੜ ਰੁਪਏ ਤੋਂ ਵੱਧ ਹੋਣ ਦੀ ਉਮੀਦ ਹੈ।

 

***********

ਵਾਈਬੀ/ਐੱਚਐੱਨ



(Release ID: 1913365) Visitor Counter : 127


Read this release in: English , Urdu , Hindi