ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਉੱਤਰਾਖੰਡ ਦਾ ਦੋ ਦਿਨਾਂ ਦਾ ਜਨ ਔਸ਼ਧੀ ਕੇਂਦਰ ਦਾ ਦੌਰਾ ਕੀਤਾ ਅਤੇ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ


ਕੇਂਦਰ ਸਿਹਤ ਮੰਤਰਾਲਾ ਚਾਰ ਧਾਮ ਯਾਤਰਾ ਵਿੱਚ ਰਾਜ ਸਰਕਾਰ ਨੂੰ ਹਰ ਸੰਭਵ ਸਹਾਇਤਾ ਦੇਵੇਗਾ : ਡਾ. ਮਨਸੁਖ ਮਾਂਡਵੀਆ

ਡਾ. ਮਨਸੁਖ ਮਾਂਡਵੀਆ ਨੇ ਚਮੋਲੀ ਜ਼ਿਲ੍ਹੇ ਦੇ ਮਲਾਰੀ ਪਿੰਡ ਦਾ ਦੌਰਾ ਕਰ ਕੇ ਕਈ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ

ਡਾ. ਮਨਸੁਖ ਮਾਂਡਵੀਆ ਕੱਲ ਸਿਹਤ ਸਬੰਧੀ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ਵਿੱਚ ਦੂਨ ਮੈਡੀਕਲ ਕਾਲਜ ਦੇ ਨਵੇਂ ਭਵਨ ਵਿੱਚ 500 ਬੈੱਡਾਂ ਦੀ ਸਮਰੱਥਾ ਵਾਲਾ ਹਸਪਤਾਲ ਤੇ ਰੁਦ੍ਰਪ੍ਰਯਾਗ, ਨੈਨੀਤਾਲ ਅਤੇ ਸ੍ਰੀਨਗਰ, ਉੱਤਰਾਖੰਡ ਵਿੱਚ 50 ਬੈੱਡਾਂ ਦੀ ਸਮਰੱਥਾ ਵਾਲੇ ਕ੍ਰਿਟੀਕਲ ਕੇਅਲ ਬਲੌਕ ਸ਼ਾਮਲ ਹਨ

ਡਾ. ਮਨਸੁਖ ਮਾਂਡਵੀਆ ਨੇ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ, ਮਲਾਰੀ ਪਿੰਡ ਅਤੇ ਆਸਪਾਸ ਦੇ ਖੇਤਰਾਂ ਦੇ ਵਿਕਾਸ ਦੀ ਸਮੀਖਿਆ ਕੀਤੀ

Posted On: 30 MAR 2023 7:59PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਤੇ ਰਸਾਇਣ ਤੇ ਖਾਦ ਮੰਤਰੀ, ਡਾ. ਮਨਸੁਖ ਮਾਂਡਵੀਆ ਵੀਰਵਾਰ ਤੋਂ ਉੱਤਰਾਖੰਡ ਦੇ ਦੋ ਦਿਨਾਂ ਦੌਰੇ ‘ਤੇ ਹਨ। ਆਪਣੇ ਦੌਰੇ ਦੇ ਪਹਿਲੇ ਦਿਨ ਕੇਂਦਰੀ ਸਿਹਤ ਮੰਤਰੀ ਨੇ ਦੇਹਰਾਦੂਨ ਸਥਿਤ ਜਨ ਔਸ਼ਧੀ ਕੇਂਦਰ ਦਾ ਨਿਰੀਖਣ ਕੀਤਾ। ਇਸ ਨਿਰੀਖਣ ਦੇ ਦੌਰਾਨ ਉਨ੍ਹਾਂ ਨੇ ਜਨ ਔਸ਼ਧੀ ਕੇਂਦਰ ਵਿੱਚ ਸਿਹਤ ਕਰਮਚਾਰੀਆਂ ਤੇ ਜਨ ਔਸ਼ਧੀ ਕੇਂਦਰ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ।

 

ਇਸ ਅਵਸਰ ‘ਤੇ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਸਾਧਾਰਣ ਨੂੰ ਸਸਤੀ ਅਤੇ ਸੁਲਭ ਦਵਾਈਆਂ ਉਪਲਬਧ ਕਰਵਾਉਣ ਦੇ ਲਈ ਸੰਕਲਪਬੱਧ ਹਨ। ਉਨ੍ਹਾਂ ਨੇ ਕਿਹਾ ਕਿ ਜਨ ਔਸ਼ਧੀ ਕੇਂਦਰ ਖੋਲ੍ਹਣ ਦੀ ਯੋਜਨਾ ਇਸੇ ਉਦੇਸ਼ ਨਾਲ ਲਿਆਂਦੀ ਗਈ ਹੈ ਕਿ ਦਵਾਈ ਦੇ ਅਭਾਅ ਵਿੱਚ ਕਿਸੇ ਦੀ ਵੀ ਮੌਤ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਜਨ ਔਸ਼ਧੀ ਕੇਂਦਰ ਵਿੱਚ ਸਸਤੀ ਦਵਾਈਆਂ ਮਿਲਣ ਨਾਲ ਆਮ ਲੋਕਾਂ ਨੂੰ ਰਾਹਤ ਅਤੇ ਸੁਵਿਧਾ ਮਿਲ ਰਹੀ ਹੈ ਅਤੇ ਜਨ ਔਸ਼ਧੀ ਕੇਂਦਰ ‘ਤੇ ਲੋਕਾਂ ਦਾ ਭਰੋਸਾ ਵੀ ਵਧਿਆ ਹੈ। ਕੇਂਦਰੀ ਮੰਤਰੀ  ਨੇ ਕਿਹਾ ਕਿ ਜਨ ਔਸ਼ਧੀ ਕੇਂਦਰ ਵਿੱਚ ਉਪਲਬਧ ਦਵਾਈਆਂ ਲੋਕਾਂ ਦੀਆਂ ਜ਼ਰੂਰਤਾਂ ਪੂਰੀ ਕਰਨ ਦੇ ਨਾਲ-ਨਾਲ ਪੈਸੇ ਬਚਾਉਣ ਵਿੱਚ ਵੀ ਉਨ੍ਹਾਂ ਦੀ ਮਦਦ ਕਰ ਰਹੀਆਂ ਹਨ।

 

ਉਨ੍ਹਾਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਰਾਜਧਾਨੀ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਰਟਰ ਤੱਕ ਵਿਭਿੰਨ ਥਾਵਾਂ ‘ਤੇ ਸਾਢੇ ਨੌ ਹਜ਼ਾਰ ਤੋਂ ਅਧਿਕ ਜਨ ਔਸ਼ਧੀ ਕੇਂਦਰ ਸੰਚਾਲਿਤ ਕੀਤੇ ਜਾ ਰਹੇ ਹਨ। ਲਗਭਗ 20 ਲੱਖ ਲੋਕ ਪ੍ਰਤੀਦਿਨ ਜਨ ਔਸ਼ਧੀ ਕੇਂਦਰ ਆਉਂਦੇ ਹਨ। ਡਾ. ਮਨਸੁਖ ਮਾਂਡਵੀਆ ਨੇ ਕਿਹਾ ਕਿ ਕੈਂਸਰ ਦੀ ਇੱਕ ਦਵਾਈ ਬਾਈਲੁਟਾਮਾਈਡ ਜੋ ਬਜ਼ਾਰ ਵਿੱਚ 800 ਰੁਪਏ ਵਿੱਚ ਉਪਲਬਧ ਹੈ, ਉੱਥੇ ਦਵਾਈ ਜਨ ਔਸ਼ਧੀ ਕੇਂਦਰ ‘ਤੇ ਸਿਰਫ਼ 137 ਰੁਪਏ ਵਿੱਚ ਵਿਕ ਰਹੀ ਹੈ। ਇੱਕ ਹੋਰ ਦਵਾਈ ਸੀਟਾਗਲਿਪਟਿਨ ਬਜ਼ਾਰ ਵਿੱਚ 400 ਰੁਪਏ ਵਿੱਚ ਉਪਲਬਧ ਹੈ, ਜਦ ਕਿ ਕਿਸੇ ਵੀ ਜਨ ਔਸ਼ਧੀ ਕੇਂਦਰ ‘ਤੇ ਇਸ ਦੀ ਕੀਮਤ 60 ਰੁਪਏ ਹੈ।

 

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕਿਹਾ ਕਿ ਫਾਰਮਾਸਿਊਟਿਕਲ ਜਨਤਕ ਸਿਹਤ ਨਾਲ ਜੁੜਿਆ ਮਾਮਲਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਦੋਨੋਂ ਸਰਕਾਰਾਂ ਬਣਾਈਆਂ ਜਾ ਰਹੀਆਂ ਦਵਾਈਆਂ ਦੀ ਗੁਣਵੱਤਾ ਨੂੰ ਲੈ ਕੇ ਸਤਰਕ ਹਨ ਅਤੇ ਦਵਾਈ ਨਿਰਮਾਣ ਨਾਲ ਸਬੰਧਿਤ ਮਾਪਦੰਡਾਂ ਨਾਲ ਸਮਝੌਤਾ ਕਰਨ ਵਾਲੀ ਕਿਸੇ ਵੀ ਕੰਪਨੀ ਨੂੰ ਬਖਸ਼ਿਆ ਨਹੀਂ ਜਾਵੇਗਾ। ਡਾ. ਮਾਂਡਵੀਆ ਨੇ ਕਿਹਾ ਕਿ ਡੀਸੀਜੀਆਈ ਅਤੇ ਰਾਜ ਦਵਾ ਨਿਯੰਤ੍ਰਕਾਂ ਦੁਆਰਾ ਦੇਸ਼ ਭਰ ਵਿੱਚ ਨਿਯਮਿਤ ਤੌਰ ‘ਤੇ ਨਿਰੀਖਣ ਕੀਤਾ ਜਾਂਦਾ ਹੈ ਅਤੇ ਦੋਸ਼ੀਆਂ ਦੇ ਖ਼ਿਲਾਫ਼ ਉਚਿਤ ਕਾਰਵਾਈ ਕੀਤੀ ਜਾਂਦੀ ਹੈ।

 

ਆਗਾਮੀ ਚਾਰ ਧਾਮ ਯਾਤਰਾ ਦਾ ਜ਼ਿਕਰ ਕਰਦੇ ਹੋਏ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰਾਲਾ ਚਾਰ ਧਾਮ ਯਾਤਰਾ ਵਿੱਚ ਰਾਜ ਸਰਕਾਰ ਨੂੰ ਹਰ ਸੰਭਵ ਸਹਾਇਤਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰਾਲਾ ਇਹ ਸੁਨਿਸ਼ਚਿਤ ਕਰਨ ਦਾ ਪੂਰਾ ਪ੍ਰਯਾਸ ਕਰੇਗਾ ਕਿ ਚਾਰ ਧਾਮ ਯਾਤਰਾ ‘ਤੇ ਆਉਣ ਵਾਲੇ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ ਚਾਰ ਧਾਮ ਯਾਤਰਾ ਦੇ ਲਈ ਤੈਨਾਤ ਡਾਕਟਰਾਂ, ਪੈਰਾਮੈਡੀਕਲ ਸਟਾਫ ਅਤੇ ਹੋਰ ਕਰਮਚਾਰੀਆਂ ਨੂੰ ਪ੍ਰੋਤਸਾਹਨ ਭੱਤਾ (ਇਨਸੈਂਟਿਵ ਅਲਾਊਂਸ) ਦੇਣ ਦੀ ਵੀ ਯੋਜਨਾ ਹੈ।

 

ਕੇਂਦਰੀ ਸਿਹਤ ਮੰਤਰੀ ਦੇ ਮਲਾਰੀ ਰਵਾਨਾ ਹੋਣ ਤੋਂ ਪਹਿਲਾਂ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਨੇ ਜੀਟੀਸੀ ਹੈਲੀਪੈਡ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਕੇਂਦਰੀ ਸਿਹਤ ਮੰਤਰੀ ਦੇ ਮਲਾਰੀ ਪਹੁੰਚਣ ‘ਤੇ ਪਰੰਪਰਾਗਤ ਵੇਸ਼ਭੂਸ਼ਾ ਵਿੱਚ ਸਜੀ ਮਲਾਰੀ ਦੀਆਂ ਮਹਿਲਾਵਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇਸ ਦੌਰਾਨ ਨੀਤੀ ਘਾਟੀ ਦੇ ਗ੍ਰਾਮ ਪ੍ਰਧਾਨ ਸੰਗਠਨ ਨੇ ਸੈਲਫ ਹੈਲਪ ਗਰੁੱਪਾਂ ਦੁਆਰਾ ਨਿਰਮਿਤ ਪੰਖੀ ਕੋਟ ਅਤੇ ਭੋਜਪਤ੍ਰ ਦੀ ਮਾਲਾ ਪਹਿਣਾ ਕੇ ਉਨ੍ਹਾਂ ਦਾ ਸੁਆਗਤ ਕੀਤਾ। ਜ਼ਿਲ੍ਹਾ ਅਧਿਕਾਰੀ ਹਿਮਾਂਸ਼ੁ ਖੁਰਾਨਾ ਨੇ ਉਨ੍ਹਾਂ ਨੂੰ ਔਰਗੈਨਿਕ ਪਹਾੜੀ ਉਤਪਾਦ ਭੇਂਟ ਕੀਤੇ। ਸਥਾਨਕ ਮਹਿਲਾਵਾਂ ਨੇ ਪੌਣ ਨ੍ਰਿਤ (ਡਾਂਸ) ਦੀ ਮਨਮੋਹਕ ਪੇਸ਼ਕਾਰੀ ਦਿੱਤੀ।

 

ਕੇਂਦਰੀ ਸਿਹਤ ਮੰਤਰੀ ਨੇ ਬਦ੍ਰੀ ਕੇਦਾਰ ਦੀ ਧਰਤੀ ‘ਤੇ ਮੌਜੂਦ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਤੇ ਪਰੰਪਰਾਗਤ ਵੇਸ਼ਭੂਸ਼ਾ (ਪਹਿਰਾਵਾ) ਅਤੇ ਜੀਵਨ ਸ਼ੈਲੀ ਦੇ ਨਾਲ ਉਨ੍ਹਾਂ ਦਾ ਸੁਆਗਤ ਕਰਨ ਦੇ ਲਈ ਸਾਰਿਆਂ ਦਾ ਆਭਾਰ ਪ੍ਰਗਟ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਕੋਵਿਡ ਟੀਕਾਕਰਣ ਅਤੇ ਮੁਫਤ ਰਾਸ਼ਨ, ਬਿਜਲੀ, ਪਾਣੀ ਅਤੇ ਮੋਬਾਈਲ ਕਨੈਕਟੀਵਿਟੀ ਦੇ ਨਾਲ-ਨਾਲ ਸਰਕਾਰ ਦੁਆਰਾ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਆਵਾਸ, ਉੱਜਵਲਾ ਯੋਜਨਾ, ਆਯੁਸ਼ਮਾਨ ਯੋਜਨਾਵਾਂ ਦੀ ਜਾਣਕਾਰੀ ਲਈ।

 

ਮੀਡੀਆ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸੀਮਾਵਰਤੀ ਇਲਾਕਿਆਂ ਵਿੱਚ ਚੰਗੀਆਂ ਸੜਕਾਂ, ਨੈੱਟਵਰਕ ਕਨੈਕਟੀਵਿਟੀ, ਬਿਜਲੀ, ਪਾਣੀ ਅਤੇ ਸਿਹਤ ਸੁਵਿਧਾਵਾਂ ਬਿਹਤਰ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸਿਹਤ ਅਤੇ ਵੈਲਨੈੱਸ ਕੇਂਦਰਾਂ ਦੁਆਰਾ ਸਿਹਤ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਟੈਲੀ-ਕੰਸਲਟੈਂਸੀ ਦੇ ਮਾਧਿਅਮ ਨਾਲ ਟੌਪ ਡਾਕਟਰਾਂ ਦੁਆਰਾ ਸਿੱਧਾ ਇਲਾਜ ਕੀਤਾ ਜਾ ਰਿਹਾ ਹੈ, ਸਾਰਿਆਂ ਨੂੰ ਆਯੁਸ਼ਮਾਨ ਭਾਰਤ ਦਾ ਲਾਭ ਮਿਲ ਰਿਹਾ ਹੈ, ਪ੍ਰਧਾਨ ਮੰਤਰੀ ਆਵਾਸ ਉਪਲਬਧ ਕਰਵਾਇਆ ਜਾ ਰਿਹਾ ਹੈ, ਲੋਕਾਂ ਦਾ ਜੀਵਨ ਅਸਾਨ ਹੋ ਰਿਹਾ ਹੈ, ਸਾਰੇ ਘਰਾਂ ਵਿੱਚ ਬਿਜਲੀ ਅਤੇ ਪਾਣੀ ਉਪਲਬਧ ਹੈ। ਇਨ੍ਹਾਂ ਸਾਰੇ ਕਾਰਨਾਂ ਦੀ ਬਦੌਲਤ ਇੱਥੋਂ ਹੋਣ ਵਾਲੇ ਪਲਾਯਨ ਵਿੱਚ ਹੌਲੀ-ਹੌਲੀ ਕਮੀ ਆ ਰਹੀ ਹੈ। ਪਿੰਡਾਂ ਵਿੱਚ ਰੋਜ਼ਗਾਰ ਦੇ ਅਵਸਰ ਵਧ ਰਹੇ ਹਨ, ਇਹ ਸਾਰੇ ਪ੍ਰਯਾਸ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਤਹਿਤ ਕੀਤਾ ਜਾ ਰਹੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਦੇ ਸੀਮਾਵਰਤੀ ਖੇਤਰ ਵਾਸਤਵ ਵਿੱਚ ਹੋਰ ਅਧਿਕ ਜੀਵੰਤ ਹੋ ਰਹੇ ਹਨ। ਹਿਮਾਲਿਅਨ ਰੇਂਜ ਵਿੱਚ ਸਾਹਸਿਕ ਖੇਡਾਂ ਦੇ ਪ੍ਰਤੀ ਲੋਕਾਂ ਦੀ ਦਿਲਚਸਪੀ ਵਧ ਰਹੀ ਹੈ।

 

ਉਨ੍ਹਾਂ ਨੇ ਪ੍ਰਯੋਗ ਦੇ ਤੌਰ ‘ਤੇ ਕੀੜਾ ਜੜੀ ਦੀ ਮੰਡੀ ਲਗਾਉਣ ਦੇ ਸੁਝਾਅ ਦਿੱਤਾ ਅਤੇ ਜੋਸ਼ੀਮਠ ਸਿਹਤ ਕੇਂਦਰ ਦੇ ਨਾਮ ਗੌਰਾ ਦੇਵੀ ਦੇ ਨਾਮ ‘ਤੇ ਰੱਖਣ ਨੂੰ ਸਹਿਮਤੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇੱਥੇ ਮੋਬਾਈਲ ਕਨੈਕਟੀਵਿਟੀ ਨੂੰ ਬਿਹਤਰ ਕੀਤਾ ਜਾਵੇਗਾ।

 

ਇਸ ਦੇ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਦੇ ਨਾਲ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੀ ਸਮੀਖਿਆ ਮੀਟਿੰਗ ਕੀਤੀ। ਮੁੱਖ ਵਿਕਾਸ ਅਧਿਕਾਰੀ ਨੇ ਮਲਾਰੀ ਖੇਤਰ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਇੱਥੇ ਉਗਾਈਆਂ ਜਾਣ ਵਾਲੀਆਂ ਜੜੀਆਂ-ਬੂਟੀਆਂ, ਸੇਬ, ਰਾਜਮਾ ਸਹਿਤ ਫਸਲਾਂ ਦੇ ਨਾਲ-ਨਾਲ ਇੱਥੇ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਸੂਚਿਤ ਕੀਤਾ। ਸੀਡੀਓ ਨੇ ਇਹ ਵੀ ਦੱਸਿਆ ਕਿ ਮਲਾਰੀ ਵਿੱਚ ਵੰਨ ਵਿਲੇਜ ਵੰਨ ਪ੍ਰੋਡਕਟ ਯੋਜਨਾ ਦੇ ਤਹਿਤ ਉੱਨ ਦੇ ਕੱਪੜਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਫਰੂਟ ਬਾਰ ਵਿਕਸਿਤ ਕੀਤਾ ਜਾ ਰਿਹਾ ਹੈ, ਜਦਕਿ ਜਲਦ ਹੀ ਗੈਸਟ ਹਾਊਸ ਦੇ ਨਾਲ ਇੱਕ ਮਾਰਕੀਟਿੰਗ ਸੈਂਟਰ ਵੀ ਬਣਾਇਆ ਜਾਵੇਗਾ।

 

ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦਾ ਉਦੇਸ਼ ਸੀਮਾਵਰਤੀ ਪਿੰਡਾਂ ਦਾ ਵਿਕਾਸ ਕਰਨਾ, ਗ੍ਰਾਮਵਾਸੀਆਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ, ਸਥਾਨਕ ਸੱਭਿਆਚਾਰ, ਪਰੰਪਰਾਗਤ ਗਿਆਨ ਅਤੇ ਵਿਰਾਸਤ ਨੂੰ ਹੁਲਾਰਾ ਦੇ ਕੇ ਟੂਰਿਜ਼ਮ ਸਮਰੱਥਾ ਦਾ ਲਾਭ ਉਠਾਉਣਾ ਅਤੇ ਸਮੁਦਾਏ ਅਧਾਰਿਤ ਸੰਗਠਨਾਂ, ਸਹਿਕਾਰੀ ਕਮੇਟੀਆਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੇ ਮਾਧਿਅਮ ਨਾਲ ਵੰਨ ਵਿਲੇਜ ਵੰਨ ਪ੍ਰੋਡਕਟ ਦੀ ਅਵਧਾਰਣਾ ‘ਤੇ ਵਾਤਾਵਰਣ ਟਿਕਾਊ ਈਕੋ-ਐਗ੍ਰੀਬਿਜ਼ਨਸਿਸ ਨੂੰ ਵਿਕਸਿਤ ਕਰਨਾ ਹੈ। ਵਾਈਬ੍ਰੈਂਟ ਵਿਲੇਜ ਕਾਰਜ ਯੋਜਨਾਵਾਂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।

 

ਇਸ ਦੌਰਾਨ ਡਾ. ਮਾਂਡਵੀਆ ਨੇ ਗ੍ਰਾਮੀਣਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ। ਮਲਾਰੀ ਵਿੱਚ ਡਾ. ਮਾਂਡਵੀਆ ਨੇ ਆਸ਼ਾ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ। ਕਾਰਜਕਰਤਾਵਾਂ ਨੇ ਕੇਂਦਰੀ ਸਿਹਤ ਮੰਤਰੀ ਨੂੰ ਆਪਣੇ ਕੰਮ ਬਾਰੇ ਜਾਣਕਾਰੀ ਦਿੱਤੀ। ਇਸ ਦੇ ਬਾਅਦ ਡਾ. ਮਾਂਡਵੀਆ ਨੇ ਮਲਾਰੀ ਵਿੱਚ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਤਹਿਤ ਵਿਭਿੰਨ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਵਿਕਾਸ ਕਾਰਜਾਂ ਦੀ ਜਾਣਕਾਰੀ ਲਈ ਅਤੇ ਸਮੀਖਿਆ ਕੀਤੀ।

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਰਸਾਇਣ ਤੇ ਖਾਦ ਮੰਤਰੀ, ਸ਼੍ਰੀ ਮਨਸੁਖ ਮਾਂਡਵੀਆ ਸ਼ੁਕਰਵਾਰ ਨੂੰ ਮੁੱਖ ਮੰਤਰੀ ਸ਼੍ਰੀ ਧਾਮੀ ਦੇ ਨਾਲ ਮੁੱਖ ਮੰਤਰੀ ਆਵਾਸ ਮੁੱਖ ਸੇਵਾ ਸਦਨ ਵਿੱਚ ਸਿਹਤ ਸਬੰਧੀ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ। ਇਸ ਦੌਰਾਨ ਉਹ ਉੱਤਰਾਖੰਡ ਦੇ ਰੁਦ੍ਰਪ੍ਰਯਾਗ, ਨੈਨੀਤਾਲ ਅਤੇ ਸ੍ਰੀਨਗਰ ਵਿੱਚ 50-50 ਬੈੱਡਾਂ ਵਾਲੇ ਕ੍ਰਿਟੀਕਲ ਕੇਅਰ ਬਲੌਕ ਦੇ ਨਾਲ-ਨਾਲ ਦੂਨ ਮੈਡੀਕਲ ਕਾਲਜ ਦੇ ਨਵੇਂ ਭਵਨ ਵਿੱਚ 500 ਬੈੱਡਾਂ ਦੀ ਸਮਰੱਥਾ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣਗੇ।

 

 

https://static.pib.gov.in/WriteReadData/userfiles/image/image002CF5W.jpg

ਕੇਂਦਰੀ ਸਿਹਤ ਮੰਤਰੀ ਜਨ ਔਸ਼ਧੀ ਕੇਂਦਰ, ਜਾਖਨ, ਦੇਹਰਾਦੂਨ ਵਿੱਚ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹੋਏ

 

 

 

 

https://static.pib.gov.in/WriteReadData/userfiles/image/image00370QO.jpg

ਚਮੋਲੀ ਜ਼ਿਲ੍ਹੇ ਦੇ ਮਲਾਰੀ ਪਿੰਡ ਵਿੱਚ ਕੇਂਦਰੀ ਸਿਹਤ ਮੰਤਰੀ ਦਾ ਸੁਆਗਤ ਕੀਤਾ ਗਿਆ।

 

 

https://static.pib.gov.in/WriteReadData/userfiles/image/image004BB76.jpg

ਕੇਂਦਰੀ ਸਿਹਤ ਮੰਤਰੀ ਮਲਾਰੀ ਵਿੱਚ ਆਸ਼ਾ ਵਰਕਰਾਂ ਅਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ।

 

 

 

 

https://static.pib.gov.in/WriteReadData/userfiles/image/image0055HDL.jpg

ਕੇਂਦਰੀ ਸਿਹਤ ਮੰਤਰੀ ਮਲਾਰੀ ਪਿੰਡ ਵਿੱਚ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਤਹਿਤ ਵਿਕਾਸ ਤੇ ਇਨਫ੍ਰਾਸਟ੍ਰਕਚਰ ਨਾਲ ਸਬੰਧਿਤ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ।

 

****

ਐੱਮਵੀ


(Release ID: 1912940) Visitor Counter : 117


Read this release in: English , Urdu , Hindi , Telugu