ਵਿੱਤ ਮੰਤਰਾਲਾ
ਵਿੱਤੀ ਸਾਲ 2022-23 ਲਈ ਫਰਵਰੀ 2023 ਤੱਕ ਭਾਰਤ ਸਰਕਾਰ ਦੇ ਖਾਤਿਆਂ ਦੀ ਮਾਸਿਕ ਸਮੀਖਿਆ
Posted On:
31 MAR 2023 5:46PM by PIB Chandigarh
ਭਾਰਤ ਸਰਕਾਰ ਦੇ ਫਰਵਰੀ, 2023 ਤੱਕ ਦੇ ਮਾਸਿਕ ਖਾਤਿਆਂ ਨੂੰ ਇਕੱਠਾ ਕੀਤਾ ਗਿਆ ਹੈ ਅਤੇ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਹਾਈਲਾਈਟਸ ਹੇਠਾਂ ਦਿੱਤੇ ਗਏ ਹਨ:
ਭਾਰਤ ਸਰਕਾਰ ਨੇ ਫਰਵਰੀ, 2023 ਤੱਕ 20,39,728 ਕਰੋੜ ਰੁਪਏ (ਕੁੱਲ ਪ੍ਰਾਪਤੀਆਂ ਦਾ 2022-23 ਦੇ ਸੰਸ਼ੋਧਿਤ ਅਨੁਮਾਨਾਂ ਦਾ 83.9%) ਪ੍ਰਾਪਤ ਕੀਤੇ ਹਨ, ਜਿਸ ਵਿੱਚ 17,32,193 ਕਰੋੜ ਰੁਪਏ ਟੈਕਸ ਮਾਲੀਆ (ਕੇਂਦਰ ਤੋਂ ਸ਼ੁੱਧ), 2,48,635 ਕਰੋੜ ਰੁਪਏ ਗੈਰ-ਟੈਕਸ ਮਾਲੀਆ ਅਤੇ 58,900 ਕਰੋੜ ਰੁਪਏ ਗੈਰ-ਕਰਜ਼ਾ ਪੂੰਜੀ ਪ੍ਰਾਪਤੀਆਂ ਸ਼ਾਮਲ ਹਨ। ਗੈਰ-ਕਰਜ਼ਾ ਪੂੰਜੀ ਪ੍ਰਾਪਤੀਆਂ ਵਿੱਚ 20,229 ਕਰੋੜ ਰੁਪਏ ਦੇ ਕਰਜ਼ਿਆਂ ਦੀ ਰਿਕਵਰੀ ਅਤੇ 38,671 ਕਰੋੜ ਰੁਪਏ ਦੀਆਂ ਫੁਟਕਲ ਪੂੰਜੀ ਪ੍ਰਾਪਤੀਆਂ ਸ਼ਾਮਲ ਹਨ। ਇਸ ਸਮੇਂ ਤੱਕ, ਭਾਰਤ ਸਰਕਾਰ ਦੁਆਰਾ 8,08,088 ਕਰੋੜ ਰੁਪਏ ਰਾਜ ਸਰਕਾਰਾਂ ਨੂੰ ਟੈਕਸਾਂ ਦੇ ਆਪਣੇ ਹਿੱਸੇ ਦੇ ਵੰਡ ਵਜੋਂ ਟ੍ਰਾਂਸਫਰ ਕੀਤੇ ਗਏ ਹਨ, ਜੋ ਕਿ ਪਿਛਲੇ ਸਾਲ ਨਾਲੋਂ 20,266 ਕਰੋੜ ਰੁਪਏ ਵੱਧ ਹਨ।
ਭਾਰਤ ਸਰਕਾਰ ਦੁਆਰਾ ਕੀਤੇ ਗਏ ਕੁੱਲ ਖਰਚੇ 34,93,590 ਕਰੋੜ ਰੁਪਏ (2022-23 ਦੇ ਅਨੁਸਾਰੀ ਸੰਸ਼ੋਧਿਤ ਅਨੁਮਾਨਾਂ ਦਾ 83.4%) ਹਨ, ਜਿਸ ਵਿੱਚੋਂ 29,03,363 ਕਰੋੜ ਰੁਪਏ ਮਾਲੀਆ ਖਾਤੇ 'ਤੇ ਅਤੇ 5,90,227 ਕਰੋੜ ਰੁਪਏ ਪੂੰਜੀ ਖਾਤੇ 'ਤੇ ਹਨ। ਕੁੱਲ ਮਾਲੀਆ ਖਰਚਿਆਂ ਵਿੱਚੋਂ, 7,98,957 ਕਰੋੜ ਰੁਪਏ ਵਿਆਜ ਦੇ ਭੁਗਤਾਨ ਦੇ ਖਾਤੇ ਵਿੱਚ ਅਤੇ 4,59,547 ਕਰੋੜ ਰੁਪਏ ਮੁੱਖ ਸਬਸਿਡੀਆਂ ਦੇ ਖਾਤੇ ਵਿੱਚ ਹਨ।
********
ਪੀਪੀਜੀ/ਕੇਐੱਮਐੱਨ
(Release ID: 1912930)
Visitor Counter : 158