ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ ਕਠੁਆ ਵਿੱਚ ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ ਭਾਰਤ ਦੀ ਜੀ20 ਪ੍ਰਧਾਨਗੀ ‘ਤੇ ਯੁਵਾ ਸੰਮੇਲਨ ਵਿੱਚ ਹਿੱਸਾ ਲਿਆ


ਪ੍ਰਧਾਨ ਪ੍ਰਧਾਨ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 1 ਦਸੰਬਰ 2022 ਦਾ ਦਿਨ ਦੇਸ਼ ਦੇ ਨੌਜਵਾਨਾਂ ਦੇ ਲਈ ਇੱਕ ਇਤਿਹਾਸਿਕ ਪਲ ਸੀ ਜਦ ਉਨ੍ਹਾਂ ਨੇ ਜੀ-20 ਫੋਰਮ ਦੀ ਪ੍ਰਧਾਨਗੀ ਗ੍ਰਹਿਣ ਕੀਤੀ ਸੀ: ਡਾ. ਜਿਤੇਂਦਰ ਸਿੰਘ

ਇੰਡੀਆ @2047 ਵਿੱਚ ਆਪਣੀ ਸੁਤੰਤਰਤਾ ਦੀ ਸ਼ਤਾਬਦੀ ਮਨਾ ਰਿਹਾ ਹੋਵੇਗਾ ਉਸ ਸਮੇਂ ਅੱਜ ਦਾ ਯੁਵਾ ਭਾਰਤ ਨੂੰ ਪਰਿਭਾਸ਼ਿਤ ਕਰੇਗਾ: ਡਾ. ਜਿਤੇਂਦਰ ਸਿੰਘ

ਸ਼ਿਆਮਾ ਪ੍ਰਸ਼ਾਦ ਮੁਖਰਜੀ ਭਾਰਤ ਵਿੱਚ ਨੌਜਵਾਨਾਂ ਦੇ ਹੁਣ ਤੱਕ ਦੇ ਸਰਬਸ਼੍ਰੇਸ਼ਠ ਆਦਰਸ਼ ਹਨ: ਡਾ. ਜਿਤੇਂਦਰ ਸਿੰਘ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਦੇ ਅਨੁਸਾਰ ‘ਨਵੇਂ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਕਰਨ ਦੇ ਲਈ ਭਾਰਤ ਦੇ ਨੌਜਵਾਨਾਂ ਦੇ ਕੋਲ ਅੱਜ ਸੁਭਾਗ ਅਤੇ ਅਵਸਰ ਹੈ: ਡਾ. ਜਿਤੇਂਦਰ ਸਿੰਘ

ਨੌਜਵਾਨਾਂ ਦੇ ਕੌਸ਼ਲ ਵਿਕਾਸ ਦੇ ਲਈ ਸੈਂਕੜੇ ਅਵਸਰ ਸਿਰਜਤ ਹੋਏ ਹਨ: ਨੌਜਵਾਨਾਂ ਨੂੰ ਇਨ੍ਹਾਂ ਅਵਸਰਾਂ ਦਾ ਲਾਭ ਉਠਾਉਣਾ ਚਾਹੀਦਾ ਅਤੇ ‘ਵਿਸ਼ਵ ਗੁਰੂ’ ਬਣਾਉਣ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਸਰਗਰਮ ਬਣਾਉਣਾ ਚਾਹੀਦਾ ਹੈ: ਡਾ. ਜਿਤੇਂਦਰ ਸਿੰਘ

Posted On: 30 MAR 2023 5:59PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ, ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ, ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ, ਪਰਸੋਨਲ, ਲੋਕ ਸ਼ਿਕਾਇਤਾ ਅਤੇ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਹੈ ਕਿ ਭਾਰਤ ਦੇ ਅੱਜ ਯੁਵਾ ਭਾਰਤ ਨੂੰ ਪਰਿਭਾਸ਼ਿਤ ਕਰਨਗੇ ਜਦੋਂ ਦੇਸ਼ ਇੰਡੀਆ @ 2047 ਵਿੱਚ ਆਪਣੀ ਸੁਤੰਤਰਤਾ ਦਾ ਸ਼ਤਾਬਦੀ ਸਾਲ ਮਨਾਏਗਾ ਕਿਉਂਕਿ ਉਨ੍ਹਾਂ ਦੇ ਕੋਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਦੇ ਅਨੁਸਾਰ ‘ਨਿਊ ਇੰਡੀਆ’ ਦੇ ਨਿਰਮਾਣ ਵਿੱਚ ਯੋਗਦਾਨ ਕਰਨ ਦਾ ਸੁਭਾਗ ਅਤੇ ਅਵਸਰ ਹੈ।

ਡਾ. ਜਿਤੇਂਦਰ ਸਿੰਘ ਜੰਮੂ-ਕਸ਼ਮੀਰ ਦੇ ਕਠੁਆ ਵਿੱਚ ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ ਇੱਕ ਯੁਵਾ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਸੰਮੇਲਨ ਦਾ ਵਿਸ਼ਾ ਸੀ ਭਾਰਤ ਦੀ ਜੀ-20 ਪ੍ਰਧਾਨਗੀ ਵਿੱਚ ਨੌਜਵਾਨਾਂ ਦੀ ਭੂਮਿਕਾ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਦੇਸ਼ ਦੇ ਨੌਜਵਾਨਾਂ ਨੂੰ ਖੁਦ ਨੂੰ ਸੁਭਾਗਸ਼ਾਲੀ ਸਮਝਣਾ ਚਾਹੀਦਾ ਹੈ ਕਿ ਉਹ ਇੱਕ ਅਜਿਹੇ ਯੁੱਗ ਵਿੱਚ ਜੀ ਰਹੇ ਹਨ ਜਦੋਂ ਭਾਰਤ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਜੀ-20 ਦੀ ਪ੍ਰਧਾਨਗੀ ਗ੍ਰਹਿਣ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਦੇਸ਼ ਦੇ ਯੁਵਾ ਜੀ-20 ਸਮੂਹ ਦੇ ਪ੍ਰਧਾਨ ਰਹਿੰਦੇ ਹੋਏ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਵਿਧਤਾ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਅਤੇ ਗਲੋਬਲ ਸਮੱਸਿਆਵਾਂ ਦੇ ਸਮਾਧਾਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੁਨੀਆ ਭਾਰਤ ਦੇ ਦਰਵਾਜੇ ‘ਤੇ ਦਸਤਕ ਦੇ ਰਹੀ ਹੈ ਕਿਉਂਕਿ ਭਾਰਤ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਾਰੀਆਂ ਪਰਿਸਥਿਤੀਆਂ ਵਿੱਚ ਦੁਨੀਆ ਦੀ ਅਗਵਾਈ ਕਰਨ ਦੀ ਪ੍ਰਤਿਭਾ ਅਤੇ ਸਮਰੱਥਾ ਹੈ ਅਤੇ ਭਾਰਤ ਨੂੰ ਹੁਣ ‘ਵਿਸ਼ਵ ਦਾ ਨੇਤਾ’ ਮੰਨਿਆ ਜਾਂਦਾ ਹੈ।

ਇਹ ਕਹਿੰਦੇ ਹੋਏ ਕਿ ਇਹ ਸਰਕਾਰ ਇਸ ਦੇਸ਼ ਦੇ ਨੌਜਵਾਨਾਂ ਦੇ ਲਈ ਸਮਰਪਿਤ ਹੈ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੀ ਭਲਾਈ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਗਜ਼ਟਿਡ ਅਧਿਕਾਰੀ ਦੁਆਰਾ ਸਤਿਆਪਨ ਦੀ ਪ੍ਰਕਿਰਿਆ ਨੂੰ ਸਮਾਪਤ ਕਰਨਾ ਇੰਟਰਵਿਊ ਤੇ ਨੌਨ-ਗਜ਼ਟਿਡ  ਪੋਸਟ ਆਦਿ ਜਿਵੇਂ ਕ੍ਰਾਂਤੀਕਾਰੀ ਫੈਸਲੇ ਲਏ ਗਏ ਕਿਉਂਕਿ ਇਹ ਸਰਕਾਰ ਭਾਰਤ ਦੇ ਨੌਜਵਾਨਾਂ ਦ੍ਰਿੜ੍ਹ ਵਿਸ਼ਵਾਸ ਕਰਦੀ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਸਟਾਰਟ ਅਪ ਇੰਡੀਆ ਸਟੈਂਡ-ਅਪ ਇੰਡੀਆ ਅਸਲ ਵਿੱਚ ਨੌਜਵਾਨਾਂ ਨੂੰ ਸਮਰਪਿਤ ਹੈ ਅਤੇ ਇਹ ਉਨ੍ਹਾਂ ਦੇ ਯਤਨਾਂ ਦੇ ਕਾਰਨ ਹੀ ਸਾਲ 2014 ਵਿੱਚ ਕੇਵਲ 350 ਸਟਾਰਟ ਅਪਸ ਦੀ ਜਗ੍ਹਾ ਹੁਣ ਇਨ੍ਹਾਂ ਦੀ ਸੰਖਿਆ 100 ਤੋਂ ਅਧਿਕ ਯੂਨੀਕੌਨ ਦੇ ਨਾਲ 90,000 ਨੂੰ ਪਾਰ ਕਰ ਗਈ ਹੈ। ਕੇਂਦਰੀ ਮੰਤਰੀ ਮਹੋਦਯ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਸ਼ੁਰੂ ਕੀਤੇ ਗਏ ਅਰੋਮਾ ਮਿਸ਼ਨ ਦੇ ਤਹਿਤ ਕਈ ਸਟਾਰਟ-ਅਪ ਨੇ ਕਈ ਨੌਜਵਾਨਾਂ ਜਿਨ੍ਹਾਂ ਨੂੰ ਨੌਕਰੀ ਛੱਡ ਦਿੱਤੀ, ਉਨ੍ਹਾਂ ਦੇ ਭਵਿੱਖ ਨੂੰ ਸੰਵਾਰਿਆ ਹੈ ਅਤੇ ਹੁਣ ਉਹ ਯੁਵਾ ਆਕਰਸ਼ਕ ਲੈਵੇਂਡਰ ਸਟਾਰਟ ਅਪਸ ਦੀ ਸ਼ੁਰੂਆਤ ਕਰਕੇ ਲੱਖਾਂ ਰੁਪਏ ਕਮਾ ਰਹੇ ਹਨ।

ਮੰਤਰੀ ਮੋਹਦਯ ਨੇ ਕਿਹਾ ਕਿ ਇਹ ਇਸ ਦੇਸ਼ ਦੇ  ਨੌਜਵਾਨਾਂ ਲਈ ਸਭ ਤੋਂ ਮਾਣ ਦਾ ਪਲ ਹੈ ਕਿ ਭਾਰਤ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਨਾਲ ਜੀ-20 ਦੀ ਪ੍ਰਧਾਨਗੀ ਸੰਭਾਲੀ ਹੈ,  ਨਾਲ ਹੀ ਇਸ ਦੇਸ਼ ਦੇ ਨੌਜਵਾਨਾਂ ‘ਤੇ ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਉਣ ਦੀ ਇਸ ਵਿਰਾਸਤ ਨੂੰ ਅੱਗੇ ਵਧਾਉਣ ਦੀ ਜ਼ਿੰਮੇਦਾਰੀ ਹੈ ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਦੇਸ਼ ਦੇ ਨੌਜਵਾਨਾਂ ਦੇ ਕੌਸ਼ਲ ਵਿਕਾਸ ਲਈ ਸੈਂਕੜੇ ਅਵਸਰ ਪੈਦਾ ਕੀਤੇ ਗਏ ਹਨ।  ਉਨ੍ਹਾਂ ਨੇ ਕਿਹਾ ਕਿ ਇਹ ਮਹੱਤਵਪੂਰਣ ਹੈ ਕਿ ਯੁਵਾ ਇਸ ਅਵਸਰਾਂ  ਦਾ ਲਾਭ ਉਠਾਉਣ ਅਤੇ ‘ਵਿਸ਼ਵ ਗੁਰੂ’ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਦੇ ਸਰਗਰਮ ਭਾਗੀਦਾਰ ਬਣੇ।

ਡਾ.  ਜਿਤੇਂਦਰ ਸਿੰਘ  ਨੇ ਸ਼ਿਆਮਾ ਪ੍ਰਸਾਦ ਮੁਖਰਜੀ  ਨੂੰ 20ਵੀਂ ਸ਼ਤਾਬਦੀ  ਦੇ ਭਾਰਤ  ਦੇ ਸਭ ਤੋਂ ਉੱਚੇ ਲੇਕਿਨ ਪ੍ਰਸਿੱਧੀ ਪ੍ਰਾਪਤ ਨਾ ਕਰ ਸਕੇ ਯੁਵਾ ਆਦਾਰਸ਼  ਦੇ ਰੂਪ ਵਿੱਚ ਪ੍ਰਸ਼ੰਸਾ ਕਰਦੇ ਹੋਏ ਯਾਦ ਕੀਤਾ ਕਿ 34 ਸਾਲ  ਦੇ ਯੁਵਾ ਦੇ ਰੂਪ ਵਿੱਚ ਸ਼੍ਰੀ ਮੁਖਰਜੀ ਕੋਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ  ਬਣੇ। ਉਨ੍ਹਾਂ ਨੇ ਕਿਹਾ ਕਿ ਕਠੁਆ ਨੂੰ ਯੁਵਾ ਸੰਮੇਲਨ ਲਈ ਅੱਜ ਇਸ ਲਈ ਚੁਣਿਆ ਗਿਆ ਕਿਉਂਕਿ ਸ਼ਿਆਮਾ ਪ੍ਰਸਾਦ ਮੁਖਰਜੀ ਸਭ ਤੋਂ ਸਰਬਸ਼੍ਰੇਸ਼ਠ ਯੁਵਾ ਆਦਰਸ਼ ਸਨ ਜਿਨ੍ਹਾਂ ਨੇ ਰਾਸ਼ਟਰੀ ਏਕਤਾ ਲਈ ਆਪਣਾ ਜੀਵਨ ਕੁਰਬਾਨੀ ਕਰ ਦਿੱਤਾ ।  ਡਾ.  ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੀ ਜ਼ਿੰਮੇਦਾਰੀ ਇਸ ਦੇਸ਼ ਦੇ ਨੌਜਵਾਨਾਂ ‘ਤੇ ਹੈ।

ਅੱਜ ਯੁਵਾ ਸੰਮੇਲਨ ਦੇ ਦੌਰਾਨ ਮੌਜੂਦ ਹੋਰ ਲੋਕਾਂ ਵਿੱਚ ਕਠੁਆ  ਦੇ ਡਿਪਟੀ ਕਮਿਸ਼ਨਰ, ਰਾਹੁਲ ਪਾਂਡੇ, ਡੀਡੀਸੀ ਦੇ ਵਾਈਸ ਚੇਅਰਪਰਸਨ ਕਠੁਆ, ਰਘੁਨੰਦਨ ਸਿੰਘ  ਬਬਲੂ, ਡਿਪਟੀ ਡਾਇਰੈਕਟਰ,  ਨਹਿਰੂ ਯੁਵਾ ਕਲਿਆਣ ਕੇਂਦਰ ਕਠੁਆ, ਸੋਮਦਤ ਜਰਦ ਦੇ ਇਲਾਵਾ ਕਠੁਆ  ਦੇ ਵੱਖ-ਵੱਖ ਸੰਸਥਾਨਾਂ  ਦੇ ਵਿਦਿਆਰਥੀ ਅਤੇ ਜ਼ਿਲ੍ਹਾ ਕਠੁਆ  ਦੇ ਵੱਖ-ਵੱਖ ਖੇਤਰਾਂ  ਦੇ ਯੁਵਾ ਸ਼ਾਮਲ ਸਨ ।

 

*****

SNC/SM



(Release ID: 1912630) Visitor Counter : 84


Read this release in: English , Urdu , Hindi , Tamil , Telugu