ਸੈਰ ਸਪਾਟਾ ਮੰਤਰਾਲਾ
azadi ka amrit mahotsav

“ਮਿਸ਼ਨ ਮੋਡ ਵਿੱਚ ਟੂਰਿਜ਼ਮ :ਮਿਸ਼ਰਣ ਅਤੇ ਜਨਤਕ ਨਿਜੀ ਭਾਗੀਦਾਰੀ” ਵਿਸ਼ੇ ‘ਤੇ ਦੋ ਦਿਨੀਂ ਚਿੰਤਨ ਸ਼ਿਵਿਰ ਦਾ ਸਮਾਪਨ, ਚੁਣੌਤੀਆਂ ਅਤੇ ਅਵਸਰਾਂ ‘ਤੇ ਉਪਯੋਗੀ ਵਿਚਾਰ-ਵਟਾਂਦਰਾ ਹੋਇਆ

Posted On: 30 MAR 2023 7:13PM by PIB Chandigarh

ਟੂਰਿਜ਼ਮ ਮੰਤਰਾਲੇ ਦੁਆਰਾ ਆਯੋਜਿਤ ਦੋ ਦਿਨੀਂ ਚਿੰਤਨ ਸ਼ਿਵਿਰ “ਮਿਸ਼ਨ ਮੋਡ ਵਿੱਚ ਟੂਰਿਜ਼ਮ:  ਮਿਸ਼ਰਣ ਅਤੇ ਜਨਤਕ ਨਿਜੀ ਭਾਗੀਦਾਰੀ” 30 ਮਾਰਚ ਨੂੰ ਸਫਲਤਾਪੂਰਵਕ ਸੰਪੰਨ ਹੋ ਗਈ।  ਰਾਜਾਂ,  ਉਦਯੋਗ ਸੰਘਾਂ ਅਤੇ ਕਾਰੋਬਾਰੀ ਨੇਤਾਵਾਂ ਦੀ ਇਸ ਵਿੱਚ ਸਰਗਰਮ ਭਾਗੀਦਾਰੀ ਰਹੀ ਅਤੇ ਟੂਰਿਜ਼ਮ ਖੇਤਰ ਦੇ ਵਿਕਾਸ ਲਈ ਚੁਣੌਤੀਆਂ ਅਤੇ ਅਵਸਰਾਂ ਦੀ ਵਿਸਤ੍ਰਿਤ ਲੜੀ ‘ਤੇ ਵੀ ਉਪਯੋਗੀ ਸਲਾਹ ਮਸ਼ਵਰਾ ਕੀਤਾ ਗਿਆ।  ਇਸ ਸ਼ਿਵਿਰ ਵਿੱਚ 11 ਗਿਆਨ ਸੈਸ਼ਨ ਆਯੋਜਿਤ ਹੋਏ ਜੋ ਦੋ ਦਿਨ ਚਲੇ,  ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਕਵਰ ਕੀਤਾ ਗਿਆ।

ਟੂਰਿਜ਼ਮ, ਸੱਭਿਆਚਾਰ  ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ  ਨੇ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ ਕਿ ਉਹ ਚਿੰਤਨ ਸ਼ਿਵਿਰ ਦਾ ਹਿੱਸਾ ਬਣੇ ਅਤੇ ਅਜਿਹੇ ਵਿਵਹਾਰਿਕ ਵਿਚਾਰਾਂ ਅਤੇ ਰਣਨੀਤੀਆਂ ਨੂੰ ਸਾਂਝਾ ਕੀਤਾ,  ਜਿਨ੍ਹਾਂ ਨੂੰ ਭਾਰਤ ਵਿੱਚ ਟੂਰਿਜ਼ਮ ਨੂੰ ਮਿਸ਼ਨ ਮੋਡ ਵਿੱਚ ਲਾਗੂ ਕਰਨ ਲਈ ਰਾਸ਼ਟਰੀ ਪੱਧਰ ‘ਤੇ ਅਪਣਾਇਆ ਜਾ ਸਕਦਾ ਹੈ। 

ਟੂਰਿਜ਼ਮ ਮੰਤਰਾਲੇ ਸਕੱਤਰ ਸ਼੍ਰੀ ਅਰਵਿੰਦ ਸਿੰਘ  ਨੇ ਇਸ ਦੋ ਦਿਨੀਂ ਚਿੰਤਨ ਸ਼ਿਵਿਰ ਦਾ ਸਮਾਪਨ ਕੀਤਾ।  ਉਨ੍ਹਾਂ ਨੇ ਮੋਹਰੀ ਪਹਿਲੇ ਗਲੋਬਲ ਟੂਰਿਜ਼ਮ ਇਨਵੇਸਟਰਸ ਸਮਿਟ (ਜੀਟੀਆਈਐੱਸ) ਬਾਰੇ ਗੱਲ ਕੀਤੀ ਅਤੇ ਭਾਰਤ ਦੇ ਟੂਰਿਜ਼ਮ ਖੇਤਰ ਵਿੱਚ ਵਿਕਾਸ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਹਿਤਧਾਰਕਾਂ ਨੂੰ ਮਿਲੀ ਬਹੁਮੁੱਲ ਜਾਣਕਾਰੀਆਂ  ਬਾਰੇ ਦੱਸਿਆ ।

ਟੂਰਿਜ਼ਮ ਮੰਤਰਾਲੇ ਦੇ ਸਕੱਤਰ ਸ਼੍ਰੀ ਅਰਵਿੰਦ ਸਿੰਘ ਨੇ ਵਿਦਾਈ ਸੈਸ਼ਨ ਦੇ ਨਾਲ ਚਿੰਤਨ ਸ਼ਿਵਿਰ  ਦੇ ਦੂਜੇ ਦਿਨ ਦਾ ਸਮਾਪਨ ਕੀਤਾ।  ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਸਾਲ 2023 ਦਾ ਮਹੱਤਵ ਭਾਰਤ ਲਈ ਕਈ ਗੁਣਾ ਬਹੁਤ ਹੈ ਕਿਉਂਕਿ ਇਸ ਦੌਰਾਨ ਭਾਰਤ ਨੇ ਜੀ-20 ਦੀ ਪ੍ਰਧਾਨਗੀ ਸੰਭਲੀ ਹੈ ਅਤੇ ਨਾਲ- ਨਾਲ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਪ੍ਰਧਾਨਗੀ ਵੀ ਉਸ ਦੇ ਕੋਲ ਹੈ। ਹਾਲ ਹੀ ਵਿੱਚ ਟੂਰਿਜ਼ਮ ਮੰਤਰਾਲੇ ਨੇ ਉਸ ਕਾਸ਼ੀ (ਵਾਰਾਣਸੀ) ਵਿੱਚ ਐੱਸਸੀਓ ਟੂਰਿਜ਼ਮ ਮੰਤਰੀਆਂ ਦੀ ਬੈਠਕ ਆਯੋਜਿਤ ਕੀਤੀ ਹੈ ਜਿਸ ਨੂੰ ਐੱਸਸੀਓ ਦੀ ਪਹਿਲੀ ਸੱਭਿਆਚਾਰਕ ਰਾਜਧਾਨੀ ਕਰਾਰ ਦਿੱਤਾ ਗਿਆ ਹੈ।  

ਇਸ ਦੇ ਇਲਾਵਾ, ਉਨ੍ਹਾਂ ਨੇ ਫਿਰ ਤੋਂ ਦੁਹਰਾਇਆ ਕਿ ਜੀ-20 ਦੀ ਭਾਰਤ ਦੀ ਪ੍ਰਧਾਨਗੀ ਵਿੱਚ ਪਹਿਲਾ ਗਲੋਬਲ ਟੂਰਿਜਮ ਇਨਵੇਸਟਰਸ ਸਮਿਟ (ਜੀਟੀਆਈਐੱਸ) 17-19 ਮਈ 2023 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇਗਾ।  ਇਹ ਇੱਕ ਅਜਿਹਾ ਮੰਚ ਹੋਵੇਗਾ ਜੋ ਗਲਬੋਲ ਅਤੇ ਘਰੇਲੂ ਕਾਰੋਬਾਰੀ ਨੇਤਾਵਾਂ ਦੇ ਦਰਮਿਆਨ ਗੱਲਬਾਤ ਨੂੰ ਸਮਰੱਥ ਕਰੇਗਾ ਅਤੇ ਭਾਰਤੀ ਟੂਰਿਜ਼ਮ ਅਤੇ ਹੌਸਪੀਟੇਲਿਟੀ ਖੇਤਰ ਵਿੱਚ ਨਿਵੇਸ਼  ਦੇ ਮੌਕਿਆਂ ਦਾ ਪਤਾ ਲਗਾਵੇਗਾ ।  ਇਹ ਚਿੰਤਨ ਸ਼ਿਵਿਰ ਮੋਹਰੀ ਜੀਟੀਆਈਐੱਸ  ਦੇ ਦੌਰਾਨ ਕਾਰੋਬਾਰ ਕਰਨ ਲਈ ਮਹੱਤਵਪੂਰਣ ਇਨਪੁਟ ਵੀ ਪ੍ਰਦਾਨ ਕਰੇਗਾ।

ਚਿੰਤਨ ਸ਼ਿਵਿਰ ਦੇ ਦੂਜੇ ਦਿਨ ਚਰਚਾ ਦੇ ਸੈਸ਼ਨ ਦੇ ਦੌਰਾਨ ਕਈ ਖੇਤਰਾਂ ਵਿੱਚ ਸਰਕਾਰੀ ਪ੍ਰੋਗਰਾਮਾਂ  ਦੇ ਮਿਸ਼ਰਣ ਨਾਲ ਜੁੜੇ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ।  ਟੂਰਿਜ਼ਮ ਇੱਕ ਕ੍ਰੌਸ ਸੈਕਟੋਰਲ ਵਿਸ਼ਾ ਹੈ ਅਤੇ ਇਸ ਦੇ ਲਈ ਕਈ ਮੰਤਰਾਲਿਆ ਅਤੇ ਵਿਭਾਗਾਂ ਦੇ ਸਮਰਥਨ ਦੀ ਜ਼ਰੂਰਤ ਹੁੰਦੀ ਹੈ।  ਦੂਜੇ ਦਿਨ ਦੇ ਸੈਸ਼ਨ ਵਿੱਚ ਟੂਰਿਜ਼ਮ ਸਥਾਨਾਂ ਦੀ ਸਮਰੱਥਾ ਵਧਾਉਣ ਲਈ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ  ਦੇ ਵਿਕਾਸ ਲਈ ਵੱਖ-ਵੱਖ ਮੰਤਰਾਲਿਆ ਦੀਆਂ ਯੋਜਨਾਵਾਂ ਵਿੱਚ ਤਾਲਮੇਲ ਲਿਆਉਣ ਲਈ ਕਈ ਮੁੱਦਿਆਂ ‘ਤੇ ਸਲਾਹ-ਮਸ਼ਵਰਾ ਕੀਤਾ ਗਿਆ।  

ਨਾਗਰਿਕ ਹਵਾਬਾਜ਼ੀ ਮੰਤਰਾਲਾ, ਸੜਕ, ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ, ਪੋਰਟ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲਮਾਰਗ  ਮੰਤਰਾਲਾ, ਰੇਲ ਮੰਤਰਾਲਾ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ  ਅਤੇ ਜਲ ਸ਼ਕਤੀ ਮੰਤਰਾਲਾ  ਜਿਹੇ ਕਈ ਸਬੰਧਿਤ ਮੰਤਰਾਲਿਆ ਨੇ ਟੂਰਿਜ਼ਮ ਮੰਤਰਾਲਾ ਦੇ ਨਾਲ ਸਲਾਹ-ਮਸ਼ਵਾਰੇ ਅਤੇ ਸਾਂਝੇਦਾਰੀ ਵਿੱਚ ਆਪਣੇ ਕੰਟਰੋਲ ਵਾਲੇ ਵੱਖ-ਵੱਖ ਕੁਦਰਤੀ ਅਤੇ ਸੱਭਿਆਚਾਰਕ ਆਕਰਸ਼ਣਾਂ ਨੂੰ ਵਿਕਸਿਤ ਕਰਨ ਦੀਆਂ ਆਪਣੀਆਂ ਯੋਜਨਾਵਾਂ ਨੂੰ ਸਾਂਝਾ ਕੀਤਾ,  ਤਾਕਿ ਉਨ੍ਹਾਂ ਦੀ ਮਾਰਕਿਟਿੰਗ ਕੀਤੀ ਜਾ ਸਕੇ ਅਤੇ ਘਰੇਲੂ ਅਤੇ ਵਿਦੇਸ਼ੀ ਯਾਤਰੀਆਂ ਦੇ ਸਾਹਮਣੇ ਉਨ੍ਹਾਂ ਨੂੰ ਹੁਲਾਰਾ ਦਿੱਤਾ ਜਾ ਸਕੇ।

 

ਕਈ ਸੈਸ਼ਨਾਂ ਵਿੱਚ ਜੋ ਵਿਚਾਰ-ਵਟਾਦਰਾ ਹੋਇਆ ਉਨ੍ਹਾਂ ਵਿੱਚ ਵੱਖ-ਵੱਖ ਖੇਤਰਾਂ ਦੇ ਵਿਕਾਸ ਵਿੱਚ ਸਰਕਾਰੀ ਪ੍ਰੋਗਰਾਮਾਂ  ਦੇ ਮਿਸ਼ਰਣ ਦੇ ਵਿਸ਼ੇ ਸ਼ਾਮਲ ਸਨ।  ਇਨ੍ਹਾਂ ਵਿੱਚ ਹੋਮਸਟੇ,  ਸੂਵੇਨੀਅਰਸ ਅਤੇ ਟੂਰਿਸਟ ਗਾਇਡ ਵਿਕਸਿਤ ਕਰਨਾ ਅਤੇ ਦੇਸ਼ ਵਿੱਚ ਐਡਵੇਂਚਰ ਟੂਰਿਜ਼ਮ ਅਤੇ ਗ੍ਰਾਮੀਣ ਟੂਰਿਜ਼ਮ ਦਾ ਵਿਕਾਸ ਕਰਨਾ ਸ਼ਾਮਲ ਸੀ।

ਐਡਵੇਂਚਰ ਟੂਰ ਅਪਰੇਸ਼ਨ ਐਸੋਸੀਏਸ਼ਨ ਆਵ੍ ਇੰਡੀਆ (ਏਟੀਓਏਆਈ) ਅਤੇ ਕੇਰਲ, ਮਹਾਰਾਸ਼ਟਰ, ਕਰਨਾਟਕ, ਪੱਛਮ ਬੰਗਾਲ ਸਿੱਕਮ, ਬਿਹਾਰ, ਮੇਘਾਲਿਆ, ਤ੍ਰਿਪੁਰਾ, ਮਣੀਪੁਰ, ਉੱਤਰਾਖੰਡ ਅਤੇ ਲੱਦਾਖ ਯੂਟੀ ਜਿਹੇ ਕਈ ਰਾਜ ਸਰਕਾਰਾਂ ਨੇ ਚਰਚਾ ਵਿੱਚ ਹਿੱਸਾ ਲਿਆ ਅਤੇ ਕੇਸ ਸਟਡੀ ਪ੍ਰਸਤੁਤ ਕੀਤੀ। ਇਸ ਚਿੰਤਨ ਸ਼ਿਵਿਰ ਦੇ ਸਮਾਪਨ ਸੈਸ਼ਨ ਵਿੱਚ ਹੋਮਸਟੇ, ਸੁਵੇਨਿਅਰਸ, ਟੂਰਿਜ਼ਮ ਗਾਈਡ, ਐਡਵੇਂਚਰ ਅਤੇ ਗ੍ਰਾਮੀਣ ਟੂਰਿਜ਼ਮ ਨੂੰ ਹੁਲਾਰਾ ਦੇਣ ਜਿਹੇ ਵਿਸ਼ਿਸ਼ਟ ਟੂਰਿਜ਼ਮ ਉਤਪਾਦਾਂ ਨੂੰ ਵਿਕਸਿਤ ਕਰਨ ‘ਤੇ ਵਿਚਾਰ-ਵਟਾਦਰਾ ਕੀਤਾ ਗਿਆ।

ਚਿੰਤਨ ਸ਼ਿਵਿਰ ਦੇ ਕੁਝ ਪ੍ਰਮੁੱਖ ਸਬਕ ਇਸ ਪ੍ਰਕਾਰ ਹਨ:

  1. 2047 ਵਿੱਚ 3 ਟ੍ਰਿਲੀਅਨ ਡਾਲਰ ਜੀਡੀਪੀ ਦੀ ਇਸ ਉਦਯੋਗ ਦੀਆਂ ਆਕਾਂਖਿਆਵਾਂ।

  2. ਰਾਜਸਥਾਨ ਦੁਆਰਾ ਟੂਰਿਜ਼ਮ ਅਤੇ ਹੌਸਪੀਟੈਲਿਟੀ ਖੇਤਰ ਨੂੰ ਉਦਯੋਗ ਦਾ ਦਰਜਾ ਦੇਣ ਦੀ ਬੇਸਟ ਪ੍ਰੈਕਟਿਸ ਨੂੰ ਹੋਰ ਰਾਜਾਂ ਦੁਆਰਾ ਦੁਹਰਾਇਆ ਜਾਵੇਗਾ।

  3. ਰਾਜ ਨੀਤੀਆਂ ਦੇ ਵਿਸ਼ਲੇਸ਼ਣ ਵਿੱਚ ਘੱਟ ਮਾਪਦੰਡਾਂ ਅਤੇ ਅਧਿਕ ਕਠੋਰਤਾ ਦੇ ਨਾਲ ਇੱਕ ਜਿਆਦਾ ਕੇਂਦ੍ਰਿਤ ਰਾਜ ਟੂਰਿਜ਼ਮ ਨੀਤੀ ਦਾ ਬੇਚਮਾਰਕਿੰਗ ਅਭਿਆਸ ਕੀਤਾ ਜਾਵੇਗਾ।

  4. ਟੂਰਿਜ਼ਮ ਅਤੇ ਹੌਸਪੀਟੈਲਿਟੀ ਵਿੱਚ ‘ਈਜ਼ ਆਵ੍ ਡੂਇੰਗ ਬਿਜਨਸ’ ਦੇ ਵਿਭਿੰਨ ਪਹਿਲੂਆਂ ‘ਤੇ ਗੌਰ ਕਰਨ ਦੇ ਲਈ ਇੱਕ ਵਰਕਿੰਗ ਗਰੁੱਪ।

  5. ਨਿਜੀ ਖੇਤਰ ਦਾ ਨਿਵੇਸ਼ ਆਕਰਸ਼ਿਤ ਕਰਨ ਦੇ ਲਈ ਡੈਸਟੀਨੈਸ਼ਨ ਪ੍ਰੋਫਾਈਲ ਤਿਆਰ ਕੀਤੀ ਜਾਵੇਗੀ।

  6. ਪੀਪੀਪੀ ਵਿੱਚ ਲਕਸ਼ਦ੍ਵੀਪ ਦੀ ਸਕਸੈਸ ਸਟੋਰੀ ਨੂੰ ਦੁਹਰਾਇਆ ਜਾਵੇਗਾ।

  7. ਇੱਕ ਐੱਮਆਈਸੀਈ ਅਤੇ ਵੇਡਿੰਗ ਡੈਸਟੀਨੈਸ਼ਨ ਦੇ ਰੂਪ ਵਿੱਚ ਭਾਰਤ-ਰਾਸ਼ਟਰੀ ਮਾਰਕਿਟਿੰਗ ਅਭਿਯਾਨਾਂ ਦਾ ਸ਼ੁਭਾਰੰਭ।

  8. ਐੱਮਆਈਸੀਈ- ਡੈਸਟੀਨੈਸ਼ਨ ਲੇਵਲ ਦੇ ਕਨਵੇਸ਼ਨ ਬਿਊਰੋ ਦੇ ਲਈ ਹੈਦਰਾਬਾਦ ਕਨਵੇਸ਼ਨ ਪ੍ਰਮੋਸ਼ਨ ਬਿਊਰੋ ਇੱਕ ਵਧੀਆ ਮਾਡਲ ਹੈ- ਇਸ ਦੀ ਪ੍ਰਤੀਕ੍ਰਤੀ ਕੀਤੀ ਜਾਵੇਗੀ ਜਿਸ ਦੇ ਲਈ ਇਸ ਦਾ ਵਿਸਤਾਰ ਨਾਲ ਅਧਿਐਨ ਕੀਤਾ ਜਾਵੇਗਾ।

  9. ਸਮਰੱਥਾ ਨਿਰਮਾਣ ਟੂਰਿਜ਼ਮ ਨਿਵੇਸ਼ ਰਣਨੀਤੀ ਦੇ ਲਈ ਯੂਐੱਨਡਬਲਿਊਟੀਓ ਦੇ ਨਾਲ ਕੰਮ ਕਰੇਗਾ ਮੰਤਰਾਲਾ।

  10. ਟੂਰਿਜ਼ਮ ਅਤੇ ਹੌਸਪੀਟੈਲਿਟੀ ਵਿੱਚ ਸਟਾਰਟਅਪ ਦੇ ਨਾਲ ਮਜ਼ਬੂਤ ਜੁੜਾਅ ਨੂੰ ਅੱਗੇ ਵਧਾਏਗਾ ਮੰਤਰਾਲੇ।

  11. ਨਿਧੀ ਪਲਸ –ਨੂੰ ਰਾਸ਼ਟਰੀ ਟੂਰਿਜ਼ਮ ਸੇਵਾ ਪੋਰਟਲ ਦੇ ਰੂਪ ਵਿੱਚ ਸਥਾਪਿਤ ਕੀਤਾ ਜਾਵੇਗਾ ਅਤੇ ਐੱਸਈਓ ਦੇ ਲਈ ਅਤੁਲਯ ਭਾਰਤ ਨਾਲ ਜੋੜਿਆ ਜਾਏਗਾ।

  12. ਪ੍ਰਾਹੁਣਚਾਰੀ –ਗੁਜਰਾਤ ਟੂਰਿਜ਼ਮ ਦੀ ਇੱਕ ਪ੍ਰਮੁੱਖ ਪਰਿਵਰਤਨਕਾਰੀ ਪਹਿਲ ਹੈ ਜਿਸ ਨੂੰ ਰਾਸ਼ਟਰੀ ਪੱਧਰ ‘ਤੇ ਦੁਹਰਾਇਆ ਜਾਣਾ ਹੈ।

  13. ਮਿਸ਼ਰਣ–ਚਾਰ ਖੇਤਰਾਂ ਵਿੱਚ ਕਨਵਰਜੈਂਸ ਮੈਟ੍ਰਿਕਸ ਵਿਕਸਿਤ ਕਰਨ ਦੇ ਲਈ ਅੰਤਰ ਮੰਤਰਾਲੀ ਕਾਰਜ ਸਮੂਹ ਸਥਾਪਿਤ । ਇਹ ਖੇਤਰ ਹਨ- ਕਨੈਕਟੀਵਿਟੀ ਅਤੇ ਇਨਫ੍ਰਸਟ੍ਰਕਚਰ ਟੂਰਿਜ਼ਮ ਉਤਪਾਦ ਅਤੇ ਅਨੁਭਵ, ਕੌਸ਼ਲ ਵਿਕਾਸ, ਨਿਯਾਮਕ ਸੁਧਾਰ ਅਤੇ ਈਜ਼ ਆਵ੍ ਡੂਇੰਗ ਬਿਜ਼ਨਸ।

  14. ਹੋਮਸਟੇ ਵੰਨ ਨੈਸ਼ਨ ਵੰਨ ਰਜਿਸਟ੍ਰੇਸ਼ਨ ‘ਤੇ ਚਲਿਆ ਜਾਏਗਾ।

  15. ਸੈਂਟਰ ਫਾਰ ਐਕਸੀਲੈਂਸ ਫਾਰ ਬੇਸਟ ਪ੍ਰੈਕਟੀਸੇਜ਼ ਦੀ ਰਾਹ, ਤਾਕਿ ਰਾਜਾਂ ਅਤੇ ਉਦਯੋਗ ਦੁਆਰਾ ਸਰਬਉੱਤਮ ਪ੍ਰਥਾਵਾਂ ਨੂੰ ਬੇਚਮਾਰਕ ਕੀਤਾ ਜਾ ਸਕੇ, ਦੁਹਰਾਇਆ ਜਾ ਸਕੇ ਅਤੇ ਸਰਬਉੱਤਮ ਪ੍ਰਥਾਵਾਂ ਵਿੱਚ ਵਾਧਾ ਕੀਤਾ ਜਾ ਸਕੇ।

  16. ਗ੍ਰਾਮੀਣ ਟੂਰਿਜ਼ਮ ਕਲਸਟਰ ਵਿਕਾਸ ਦਾ ਮਾਡਲ ਵਿਕਸਿਤ ਕੀਤਾ ਜਾਵੇਗਾ।

  17. ਮੈਗਾ ਐਡਵੇਂਚਰ ਟ੍ਰੇਲਸ- ਨੂੰ ਐੱਮਓਈਐੱਫਸੀਸੀ, ਐੱਮਐੱਚਏ, ਨਾਗਰਿਕ ਹਵਾਬਾਜ਼ੀ ਅਤੇ ਰਾਜਾਂ ਦੇ ਨਾਲ ਸਾਂਝੇਦਾਰੀ ਵਿੱਚ ਵਿਸਕਿਤ ਕੀਤਾ ਜਾਵੇਗਾ।

  18. ਐਡਵੇਂਚਰ ਟੂਰਿਜ਼ਮ ‘ਤੇ ਮਾਡਲ ਕਾਨੂੰਨ- ਨੂੰ ਜਲਦੀ ਨਾਲ ਅੰਤਿਮ ਰੂਪ ਦਿੱਤਾ ਜਾਵੇਗਾ।

  19. ਐਡਵੇਂਚਰ ਟੂਰਿਜ਼ਮ ਬਚਾਅ ਕੇਂਦਰ – ਨੂੰ  ਜਲਦੀ ਅੰਤਿਮ ਰੂਪ ਦਿੱਤਾ ਜਾਵੇਗਾ।

  20. ਬਜਟ ਘੋਸ਼ਣਾ ਦੇ ਅਨੁਸਾਰ 50 ਮੰਜ਼ਿਲਾਂ ਦੇ ਚੋਣ ਦੇ ਲਈ ਚੁਣੌਤੀ ਮੋਡ ਰਾਜਾਂ ਨੂੰ ਪ੍ਰਸਤੁਤ- ਇਹ ਪੰਜ ਮਾਪਦੰਡਾਂ ‘ਤੇ ਅਧਾਰਿਤ ਹੈ ਅਤੇ ਇਸ ਨੂੰ ਜਲਦੀ ਤੋਂ ਅੰਤਿਮ ਰੂਪ ਦਿੱਤਾ ਜਾਵੇਗਾ।

                                                      

***

NB/SK
 


(Release ID: 1912623) Visitor Counter : 103


Read this release in: Telugu , Urdu , Hindi , English