ਖੇਤੀਬਾੜੀ ਮੰਤਰਾਲਾ
ਜੀ-20 ਦੀ ਦੂਜੀ ਐਗਰੀਕਲਚਰ ਡਿਪਟੀਜ਼ ਮੀਟਿੰਗ ਚੰਡੀਗੜ੍ਹ ਵਿੱਚ ਸ਼ੁਰੂ ਹੋਈ
Posted On:
29 MAR 2023 6:04PM by PIB Chandigarh
ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਅਧੀਨ ਐਗਰੀਕਲਚਰ ਵਰਕਿੰਗ ਗਰੁੱਪ (ਏਡਬਲਿਊਜੀ) ਦੀ ਦੂਜੀ ਐਗਰੀਕਲਚਰ ਡਿਪਟੀਜ਼ ਮੀਟਿੰਗ (ਏਡੀਐੱਮ) ਅੱਜ, ਯਾਨੀ 29 ਮਾਰਚ ਨੂੰ ਚੰਡੀਗੜ੍ਹ ਵਿਖੇ ਸ਼ੁਰੂ ਹੋਈ। ਇਹ ਦਿਨ ਐਗਰੀਕਲਚਰਲ ਮਾਰਕਿਟ ਇਨਫੋਰਮੇਸ਼ਨ ਸਿਸਟਮ (ਏਐੱਮਆਈਐੱਸ) ਦੇ ਰੈਪਿਡ ਰਿਸਪੋਂਸ ਫੋਰਮ (ਆਰਆਰਐੱਫ) ਨੂੰ ਸਮਰਪਿਤ ਕੀਤਾ ਗਿਆ ਅਤੇ ਭਾਰਤ ਸਰਕਾਰ ਦੇ ਸੀਨੀਅਰ ਆਰਥਿਕ ਅਤੇ ਅੰਕੜਾ ਸਲਾਹਕਾਰ, ਸ਼੍ਰੀ ਅਰੁਣ ਕੁਮਾਰ ਦੁਆਰਾ ਸੁਆਗਤੀ ਟਿੱਪਣੀ ਨਾਲ ਸ਼ੁਰੂ ਕੀਤਾ ਗਿਆ। ਉਨ੍ਹਾਂ ਨੇ ਆਰਆਰਐੱਫ ਦੇ 12ਵੇਂ ਸੈਸ਼ਨ ਵਿੱਚ ਸਾਰੇ ਡੈਲੀਗੇਟਾਂ ਦਾ ਸੁਆਗਤ ਕੀਤਾ ਅਤੇ ਭੋਜਨ ਦੀਆਂ ਉੱਚੀਆਂ (ਮਹਿੰਗੀ) ਕੀਮਤਾਂ ਦੀ ਚਿੰਤਾ ਨੂੰ ਦੂਰ ਕਰਨ ਲਈ ਸਮੇਂ ਦੀ ਜ਼ਰੂਰਤ ਵਜੋਂ ਸਬੂਤ-ਅਧਾਰਿਤ ਨੀਤੀ ਬਣਾਉਣ ਬਾਰੇ ਗੱਲ ਕੀਤੀ। ਸੈਸ਼ਨ ਲਈ ਸ਼ੁਰੂਆਤੀ ਟਿੱਪਣੀਆਂ ਐੱਮਓਏ ਅਤੇ ਐੱਫਡਬਲਿਊ ਦੇ ਐਡੀਸ਼ਨਲ ਸਕੱਤਰ, ਡਾ. ਅਭਿਲਕਸ਼ ਲਿਖੀ ਦੁਆਰਾ ਦਿੱਤੀਆਂ ਗਈਆਂ ਜਿੱਥੇ ਉਨ੍ਹਾਂ ਨੇ ਕਿਹਾ ਕਿ ਜੀ20 ਦਾ ਮੁੱਖ ਉਦੇਸ਼ ਭੋਜਨ ਸੁਰੱਖਿਆ ਅਤੇ ਪੋਸ਼ਣ, ਇੱਕ ਜਲਵਾਯੂ ਸਮਾਰਟ ਪਹੁੰਚ ਨਾਲ ਟਿਕਾਊ ਖੇਤੀਬਾੜੀ, ਸੰਮਲਿਤ ਖੇਤੀਬਾੜੀ ਵੈਲਿਊ ਚੇਨ ਅਤੇ ਫੂਡ ਸਿਸਟਮ, ਅਤੇ ਖੇਤੀਬਾੜੀ ਪਰਿਵਰਤਨ ਲਈ ਡਿਜੀਟਲਾਈਜ਼ੇਸ਼ਨ ਦੀ ਮੌਜੂਦਾ ਚੁਣੌਤੀ 'ਤੇ ਸਹਿਮਤੀ ਬਣਾਉਣਾ ਹੈ। । ਡਾ. ਲਿਖੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਮਿਸ਼ਨ ਲਾਈਫ ਦੇ ਵਿਜ਼ਨ 'ਤੇ ਜ਼ੋਰ ਦਿੱਤਾ ਜਿਸ ਰਾਹੀਂ ਹਰ ਕੋਈ ਜਲਵਾਯੂ ਪਰਿਵਰਤਨ ਖ਼ਿਲਾਫ਼ ਲੜਾਈ ਵਿੱਚ ਯੋਗਦਾਨ ਪਾ ਸਕਦਾ ਹੈ।
ਆਰਆਰਐੱਫ ਦੀ ਪ੍ਰਧਾਨਗੀ, ਸ਼੍ਰੀ ਸੇਠ ਮੇਅਰ, ਚੇਅਰਪਰਸਨ, ਏਐੱਮਆਈਐੱਸ ਦੁਆਰਾ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਗਲੋਬਲ ਫੂਡ ਸਕਿਊਰਿਟੀ ਅਤੇ ਇਸ ਉੱਤੇ ਏਐੱਮਆਈਐੱਸ ਦੇ ਯੋਗਦਾਨ ਬਾਰੇ ਮੌਜੂਦਾ ਸਥਿਤੀ ਬਾਰੇ ਗੱਲ ਕੀਤੀ। ਐੱਮਓਏ ਅਤੇ ਐੱਫਡਬਲਿਊ ਦੇ ਐਡੀਸ਼ਨਲ ਸਕੱਤਰ, ਡਾ. ਪ੍ਰਮੋਦ ਕੁਮਾਰ ਮੇਹਰਦਾ ਨੇ ਭਾਰਤ ਦੀ ਉਦਾਹਰਣ ਦਿੰਦੇ ਹੋਏ, ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਜ਼ਰੂਰਤ 'ਤੇ ਗੱਲ ਕੀਤੀ ਜੋ ਮਿਆਰੀ ਅਤੇ ਗੈਰ-ਮਲਕੀਅਤ ਹੈ। ਇਹ ਏਐੱਮਆਈਐੱਸ ਨੂੰ ਭੋਜਨ ਬਜ਼ਾਰਾਂ ਵਿੱਚ ਝਟਕਿਆਂ ਅਤੇ ਅਸਥਿਰਤਾ ਦਾ ਤੇਜ਼ੀ ਨਾਲ ਜਵਾਬ ਦੇਣ ਲਈ ਦੇਸ਼ਾਂ ਲਈ ਉਤਪਾਦਨ ਅਨੁਮਾਨਾਂ, ਸਪਲਾਈ ਅਤੇ ਖਪਤ ਬਾਰੇ ਭਰੋਸੇਯੋਗ ਅਤੇ ਅਸਲ ਸਮੇਂ ਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਫਿਰ ਉਨ੍ਹਾਂ ਨੇ 'ਫੂਡ ਮਾਰਕਿਟ ਸਿਚੂਏਸ਼ਨ ਐਂਡ ਆਉਟਲੁੱਕ' 'ਤੇ ਏਐੱਮਆਈਐੱਸ ਦੇ ਪਹਿਲੇ ਅਤੇ ਦੂਜੇ ਸੈਸ਼ਨਾਂ ਲਈ ਬੁਲਾਰਿਆਂ ਨੂੰ ਪੇਸ਼ ਕੀਤਾ, ਜੋ ਕਿ ਗਲੋਬਲ ਫੂਡ ਬਜ਼ਾਰਾਂ ਦੀ ਮੌਜੂਦਾ ਸਥਿਤੀ ਅਤੇ 2023 ਲਈ ਇੱਕ ਦ੍ਰਿਸ਼ਟੀਕੋਣ ਪ੍ਰਦਾਨ ਕਰਨ 'ਤੇ ਅਧਾਰਿਤ ਸੀ ਅਤੇ ਕ੍ਰਮਵਾਰ 2022 ਵਿੱਚ ਪ੍ਰਾਪਤੀਆਂ ਅਤੇ 2023 ਲਈ ਕੋਈ ਵੀ ਨਵੇਂ ਵਿਕਾਸ ਦੀ ਏਐੱਮਆਈਐੱਸ ਦੀ ਸਥਿਤੀ ਅਤੇ ਵਿਕਾਸ ਨੂੰ ਉਜਾਗਰ ਕਰਦਾ ਹੈ।
ਐੱਮਓਏ ਅਤੇ ਐੱਫਡਬਲਿਊ ਦੇ ਸੰਯੁਕਤ ਸਕੱਤਰ, ਸ਼੍ਰੀ ਰਿਤੇਸ਼ ਚੌਹਾਨ ਨੇ ਤੀਜੇ ਅਤੇ ਚੌਥੇ ਸੈਸ਼ਨ ਲਈ ਬੁਲਾਰਿਆਂ ਦੀ ਜਾਣ-ਪਹਿਚਾਣ ਕਰਵਾਈ। ਤੀਜਾ ਸੈਸ਼ਨ ਏਐੱਮਆਈਐੱਸ ਪਹਿਲਕਦਮੀ ਦੇ ਭਵਿੱਖ ਦੇ ਵਿਕਾਸ ਲਈ ਦ੍ਰਿਸ਼ਟੀਕੋਣ 'ਤੇ ਕੇਂਦ੍ਰਿਤ ਸੀ ਅਤੇ ਚੌਥਾ ਸੈਸ਼ਨ ਸਮਰੱਥਾ ਨਿਰਮਾਣ ਦੀਆਂ ਜ਼ਰੂਰਤਾਂ ਅਤੇ ਰਣਨੀਤੀਆਂ ਦੀ ਪਹਿਚਾਣ ਕਰਨ 'ਤੇ ਅਧਾਰਿਤ ਸੀ।
ਐੱਮਓਏ ਅਤੇ ਐੱਫਡਬਲਿਊ ਦੇ ਸੰਯੁਕਤ ਸਕੱਤਰ, ਸ਼੍ਰੀ ਸੈਮੂਅਲ ਪ੍ਰਵੀਨ ਕੁਮਾਰ ਨੇ ਪੰਜਵੇਂ ਅਤੇ ਛੇਵੇਂ ਸੈਸ਼ਨ ਲਈ ਬੁਲਾਰਿਆਂ ਦੀ ਜਾਣ-ਪਹਿਚਾਣ ਕਰਵਾਈ। ਪੰਜਵਾਂ ਸੈਸ਼ਨ ਖੇਤਰੀ ਅਤੇ ਗਲੋਬਲ ਭੋਜਨ ਸੁਰੱਖਿਆ ਵਿੱਚ ਏਸ਼ੀਆ ਦੀ ਭੂਮਿਕਾ ਦੇ ਇਰਦ-ਗਿਰਦ ਕੇਂਦ੍ਰਿਤ ਸੀ ਅਤੇ ਛੇਵੇਂ ਸੈਸ਼ਨ ਦੀ ਚਰਚਾ ਆਯਾਤ ਕਰਨ ਵਾਲੇ ਦੇਸ਼ਾਂ 'ਤੇ ਵਿੱਤੀ ਕਾਰਕਾਂ ਦੇ ਪ੍ਰਭਾਵ 'ਤੇ ਸੀ। ਸ਼੍ਰੀ ਸੈਮੂਅਲ ਪ੍ਰਵੀਨ ਕੁਮਾਰ ਨੇ ਜਲਵਾਯੂ ਪਰਿਵਰਤਨ, ਸ਼ਹਿਰੀਕਰਨ ਅਤੇ ਭੋਜਨ ਦੀ ਬਰਬਾਦੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਜਲਵਾਯੂ ਅਨੁਕੂਲ ਖੇਤੀ ਵਿੱਚ ਖੇਤਰੀ ਸਹਿਯੋਗ ਅਤੇ ਨਿਵੇਸ਼ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪਹਿਲੇ ਦਿਨ ਦੀ ਸਮਾਪਤੀ ਰੌਕ ਗਾਰਡਨ ਵਿਖੇ ਫੂਡ ਫੈਸਟੀਵਲ ਵਿੱਚ ਡੈਲੀਗੇਟਾਂ ਦੇ ਦੌਰੇ ਨਾਲ ਹੋਈ।
*********
ਪੀਕੇ
(Release ID: 1912060)
Visitor Counter : 106