ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਟੀਡੀਬੀ-ਡੀਐੱਸਟੀ ਨੇ ਉਦਯੋਗਿਕ ਭੰਗ, ਫਲੈਕਸ ਅਤੇ ਨੈੱਟਲ ਆਦਿ ਵਰਗੇ ਸਟੈਮ ਸਮੱਗਰੀ ਦੇ ਖੇਤੀਬਾੜੀ ਰਹਿੰਦ-ਖੂੰਹਦ ਤੋਂ ਫਾਈਬਰ ਕੱਢਣ ਲਈ ਨਵੀਂ ਦਿੱਲੀ ਸਥਿਤ ਮੈਸਰਜ਼ ਸਾਹੀ ਫੈਬ ਪ੍ਰਾਈਵੇਟ ਲਿਮਿਟਿਡ ਦੀ ਸਹਾਇਤਾ ਕੀਤੀ


‘ਵੇਸਟ ਟੂ ਵੈਲਥ’ ਟੈਕਨੋਲੋਜੀ ਦਖਲਅੰਦਾਜ਼ੀ ਰਾਹੀਂ ‘ਵੇਸਟ ਫ੍ਰੀ ਸਿਟੀਜ਼ ਇਨੀਸ਼ੀਏਟਿਵ’ਵੱਲ ਪਹਿਲਾ ਸਮਝੌਤਾ

“ਇਹ ਸਟਾਰਟਅੱਪ ਟੈਕਨੋਲੋਜੀ ਦੀ ਘਾਟ ਕਾਰਨ ਬੇਲੋੜੇ ਰਹਿ ਗਏ ਖੇਤੀਬਾੜੀ ਰਹਿੰਦ-ਖੂੰਹਦ ਤੋਂ ਫਾਈਬਰ ਵਿਕਸਿਤ ਕਰੇਗਾ”:ਟੀਡੀਬੀ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਪਾਠਕ

Posted On: 28 MAR 2023 1:26PM by PIB Chandigarh

ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਦੇ ਤਹਿਤ ਸਾਡੇ ਸਾਰੇ ਸ਼ਹਿਰਾਂ ਨੂੰ ‘ਕੂੜਾ ਮੁਕਤ ਬਣਾਉਣ’ ਅਤੇ ਸਵੱਛਤਾ ’ਤੇ ਧਿਆਨ ਕੇਂਦ੍ਰਿਤ ਕਰਨ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਵਿਚਾਰ ਤੋਂ ਪ੍ਰੇਰਿਤ ਹੋ ਕੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਇੱਕ ਵਿਧਾਨਕ ਨਿਕਾਯ ਉਦਯੋਗਿਕ ਵਿਕਾਸ ਬੋਰਡ ਨੇ ਵਿਸ਼ੇਸ਼ ਪ੍ਰਬੰਧਨ ਡੋਮੇਨ ਵਿੱਚ ਵਪਾਰੀਕਰਨ ਦੇ ਪੜਾਅ ’ਤੇ ਇਨੋਵੇਸ਼ਨ/ਸਵਦੇਸ਼ੀ ਟੈਕਨੋਲੋਜੀਆਂ ਵਾਲੀਆਂ ਭਾਰਤੀ ਕੰਪਨੀਆਂ ਤੋਂ ਅਰਜ਼ੀਆਂ ਮੰਗੀਆਂ ਹਨ। ਇਸ ਪ੍ਰਸਤਾਵ  ਦਾ ਉਦੇਸ਼ ਭਾਰਤੀ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣਾ ਅਤੇ ਇਸ ਦੇ ਨਾਲ-ਨਾਲ ਹੀ ਟੈਕਨੋਲੋਜੀ ਦੇ ਦਖਲਅੰਦਾਜ਼ੀ ਅਰਥਾਤ ‘ਵੇਸਟ ਟੂ ਵੈਲਥ’ ਰਾਹੀਂ ਵੇਸਟ ਤੋਂ ਦੌਲਤ ਪੈਦਾ ਕਰਨਾ ਸੀ।

ਇਸ ਪਹਿਲ ਦੇ ਤਹਿਤ ਅੱਜ ਟੈਕਨਲੋਜੀ ਵਿਕਾਸ ਬੋਰਡ ਨੇ ਸਮਝੌਤੇ ’ਤੇ ਹਸਤਾਖਰ ਕੀਤੇ। ਟੀਡੀਬੀ ਨੇ ਨਵੀਂ ਦਿੱਲੀ ਸਥਿਤ ਮੈਸਰਜ਼ ਸਾਹੀ ਫੈਬ ਪ੍ਰਾਈਵੇਟ ਲਿਮਿਟਿਡ ਦੇ ਨਾਲ ਉਦਯੋਗਿਕ ਭੰਗ, ਫਲੈਕਸ ਅਤੇ ਨੈੱਟਲ ਆਦਿ ਵਰਗੇ ਸਟੈਮ ਸਮੱਗਰੀ ਦੇ ਖੇਤੀਬਾੜੀ ਰਹਿੰਦ-ਖੂੰਹਦ ਦਾ ਫਾਈਬਰ ਵਿੱਚ ਵਿਕਾਸ ਅਤੇ ਵਪਾਰੀਕਰਨ ਲਈ ਸਮਝੌਤਾ ਕੀਤਾ। ਬੋਰਡ ਨੇ 2.08 ਕਰੋੜ ਰੁਪਏ ਦੀ ਕੁੱਲ ਪ੍ਰੋਜੈਕਟ ਲਾਗਤ ਵਿੱਚੋਂ 1.38 ਕਰੋੜ ਰੁਪਏ ਦੀ ਸਹਾਇਤਾ ਦਾ ਸੰਕਲਪ ਕੀਤਾ ਹੈ।

ਇੰਡਸਟ੍ਰੀਅਲ ਹੈਂਪ ਕੈਨਾਬਿਸ ਸੈਟੀਵਾ ਦੀਆਂ ਅਜਿਹੀ ਕਿਸਮਾਂ ਦਾ ਬਣਿਆ ਹੁੰਦਾ ਹੈ ਜਿਸ ਵਿੱਚ 0.3 ਪ੍ਰਤੀਸ਼ਤ ਤੋਂ ਘੱਟ ਟੈਟਰਾ ਹਾਈਡਰੋ ਕੈਨਾਬਿਨੋਲ ਹੁੰਦਾ ਹੈ। ਛੋਟੇ ਭੂਰੇ ਰੰਗ ਦੇ ਬੀਜਂ ਵਿੱਚ ਓਮੇਗਾ-3 ਅਤੇ ਓਮੇਗਾ-6 ਸਮੇਤ ਪ੍ਰੋਟੀਨ, ਫਾਈਬਰ ਅਤੇ ਸਿਹਤਮੰਦ ਫੈਟੀ ਐਸਿਡ ਵਾਲ ਭਰਪੂਰ ਪੋਸ਼ਟਿਕ ਭੋਜਨ ਹੁੰਦਾ ਹੈ ਜੋ ਦਿਲ ਚਮੜੀ ਅਤੇ ਜੋੜਾਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਦੁਆਰਾ ਕਈ ਬਿਮਾਰੀਆਂ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।

ਇਸ ਤੋਂ ਇਲਾਵਾ, ਤਣੇ ਵਿੱਚ ਕਈ ਗੁਣ ਹੁੰਦੇ ਹਨ ਜਿਵੇਂ ਕਿ ਐਂਟੀਬੈਕਟੀਰੀਅਲ ਗੁਣ, ਹੇਮੀਸੈਲੁਲੋਜ਼, ਪੈਕਟਿਨ, ਲਿਗਨਿਨ ਆਦਿ ਦੀ ਰਚਨਾ ਦੇ ਕਾਰਨ ਯੂਵੀ ਕਿਰਨਾਂ ਦੀ ਰੋਕਥਾਮ। ਜਿੱਥੇ ਇਹ ਕਪਾਹ ਦੀ ਤੁਲਨਾ ਵਿੱਚ ਖੇਤੀ ਵਿੱਚ ਘੱਟ ਪਾਣੀ ਦੀ ਵਰਤੋਂ ਕਰਦਾ ਹੈ, ਘੱਟ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਦਾ ਉਤਸਰਜਨ ਕਰਦਾ ਹੈ, ਘੱਟ ਊਰਜਾ ਦਾ ਉਪਯੋਗ ਕਰਦਾ ਹੈ ਉੱਥੇ ਇਸ ਵਿੱਚ ਕਪਾਹ ਅਤੇ ਪੌਲੀਏਸਟਰ ਫਾਈਬਰ ਦੀ ਤੁਲਨਾ ਵਿੱਚ ਬਿਹਤਰ ਕਾਰਬਨ ਸੀਕਵੇਟਰ ਹੁੰਦਾ ਹੈ। ਹਾਲਾਂਕਿ , ਟੈਕਨੋਲੋਜੀ ਦੀ ਘਾਟ ਕਾਰਨ ਟਿਕਾਊ ਅਤੇ ਵਾਤਾਵਰਣ ਦੇ ਅਨੁਕੂਲ ਫਾਈਬਰ ਦਾ ਇੱਕ ਚੰਗਾ ਸਰੋਤ ਹੋਣ ਅਤੇ ਸਭ ਤੋਂ ਮਜ਼ਬੂਤ ਅਤੇ ਸਭ ਤੋਂ ਟਿਕਾਊ ਕੁਦਰਤੀ ਟੈਕਸਟਾਈਲ ਫਾਈਬਰ ਵਿੱਚੋਂ ਇੱਕ ਹੋਣ ਦੇ ਬਾਵਜੂਦ ਇਸ ਦੀ ਵਰਤੋਂ ਨਹੀਂ ਕੀਤੀ ਗਈ।

 

ਇਸ ਤਰ੍ਹਾਂ ਬੇਲੋੜੇ ਰਹਿੰਦ-ਖੂੰਹਦ ਤੋਂ ਦੌਲਤ ਪੈਦਾ ਕਰਨ ਦੇ ਲ਼ੱਛਣ ਦੇ ਨਾਲ ਇਸ ਕੰਪਨੀ ਨੇ ਰਹਿੰਦ-ਖੂੰਹਦ ਤੋਂ ਤਿੰਨ ਪੜਾਵਾਂ ਵਿੱਚ ਫਾਈਬਰ/ਰੇਸ਼ੇਦਾਰ ਉਤਪਾਦਾਂ ਦਾ ਨਿਰਮਾਣ ਕਰਕੇ ਇਨੋਵੇਸ਼ਨ ਸਮਾਧਾਨ ਪ੍ਰਸਤੁਤ ਕੀਤਾ ਹੈ, ਜੋ ਹੇਠ ਲਿਖੇ ਹਨ :

  • ਡੀਕੋਰਟੀਟੇਸ਼ਨ: ਭੰਗ ਦੇ ਤਣੇ ਨੂੰ ਸਵਦੇਸ਼ੀ ਤੌਰ ਤੇ ਵਿਕਸਿਤ ਡੈਕੋਰਟੀਕੇਟਰ ਮਸ਼ੀਨ ਦੁਆਰਾ ਸੰਸਾਧਿਤ ਕੀਤਾ ਜਾਂਦਾ ਹੈ।

  • ਵੈੱਟ ਪ੍ਰੋਸੈੱਸਿੰਗ: ਉੱਚ ਤਾਪਮਾਨ ਉੱਚ ਦਬਾਅ (ਐੱਚਟੀਐੱਚਪੀ) ਮਸ਼ੀਨਾਂ ਦਾ ਉਪਯੋਗ ਕਰਕੇ ਨਿਕਾਲੇ ਗਏ ਫਾਈਬਰ ਨੂੰ ਅਲਕਲੀ/ਐਨਜ਼ਾਈਮ ਦੇ ਨਾਲ ਇਲਾਜ ਕੀਤਾ ਜਾਂਦਾ ਹੈ।

  • ਫਾਈਬਰ ਪ੍ਰੋਸੈੱਸਿੰਗ: ਇਲਾਜ ਕੀਤੇ ਗਏ ਫਾਈਬਰ ਨੂੰ ਕਾਰਡਿੰਗ ਰਾਹੀਂ ਵਿਅਕਤੀਗਤ ਕੀਤਾ ਜਾਂਦਾ ਹੈ ਅਤੇ ਇਸ ਨੂੰ ਵੱਖ-ਵੱਖ ਰੁਟਾਂ ਰਾਹੀਂ ਪ੍ਰਕਿਰਿਆ ਕੀਤੀ ਜਾ ਸਕਦੀ ਹੈ, ਜਿਨ੍ਹਾਂ ਵਿੱਚੋਂ ਇੱਕ ਸੂਈ ਪੰਚਿੰਗ (ਨਾਨ-ਵੋਵਨ) ਹੈ।

ਤਣੇ ਤੋਂ ਕੱਢਿਆ ਗਿਆ ਫਾਈਬਰ ਨਾ ਸਿਰਫ਼ ਸਰਕੂਲਰ ਆਰਥਿਕਤਾ ਵਿੱਚ ਯੋਗਦਾਨ ਦੇਵੇਗਾ ਬਲਕਿ ਕਿਸਾਨਾਂ ਦੀ ਆਮਦਨ ਵਿੱਚ ਲਗਭਗ 7 ਗੁਣਾ ਵਾਧਾ ਵੀ ਕਰੇਗਾ।

ਇਸ ਮੌਕੇ ’ਤੇ ਟੀਡੀਬੀ ਦੇ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਪਾਠਕ ਨੇ ਕਿਹਾ ਕਿ ਟੀਡੀਬੀ ਇਨੋਵੇਸ਼ਨ ਸਵਦੇਸ਼ੀ ਟੈਕਨੋਲੋਜੀ ਦੀ ਮਦਦ ਕਰਨ ਵਿੱਚ ਸਭ ਤੋਂ ਅੱਗੇ ਰਿਹਾ ਹੈ, ਜਿਸ ਦਾ ਉਦੇਸ਼ ਆਮ ਆਦਮੀ ਦੇ ਜੀਵਨ ਨੂੰ ਸਰਲ ਬਣਾਉਣਾ ਹੈ। ਕਈ ਸਟਾਰਟ-ਅੱਪ ਨਵੇਂ ਡੋਮੇਨ ਵਿਚ ਪ੍ਰਵੇਸ਼ ਕਰ ਰਹੇ ਹਨ ਅਤੇ ਇਸ ਲਈ ਉਹ ਆਪਣੇ ਯਤਨਾਂ ਨੂੰ ਪੂਰ ਕਰਨ ਲਈ ਵਿੱਤੀ ਸਹਾਹਿਤਾ ਚਾਹੁੰਦੇ ਹਨ। ਮੈਸਰਜ਼ ਸਾਹੀ ਫੈਬ ਇੱਕ ਅਜਿਹਾ ਹੀ ਸਟਾਰਟਅੱਪ ਹੈ ਜੋ ਖੇਤੀਬਾੜੀ ਰਹਿੰਦ-ਖੂੰਹਦ ਤੋਂ ਫਾਈਬਰ ਵਿਕਸਿਤ ਕਰ ਰਿਹਾ ਹੈ ਜੋ ਟੈਕਨੋਲੋਜੀ ਦੀ ਘਾਟ ਦੇ ਕਾਰਨ ਹੁਣ ਤੱਕ ਅਣਐਲਾਨ ਰਹਿ ਗਿਆ ਸੀ।

****

ਐੱਸਐੱਨਸੀ/ਪੀਕੇ/ਐੱਸਐੱਮ



(Release ID: 1911897) Visitor Counter : 78


Read this release in: English , Urdu , Hindi , Telugu