ਇਸਪਾਤ ਮੰਤਰਾਲਾ

ਨਿਕਹਤ ਜ਼ਰੀਨ ਨੇ ਦ੍ਰਿੜਤਾ ਅਤੇ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ: ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਨਿਕਹਤ ਜ਼ਰੀਨ ਨੂੰ ਬ੍ਰਾਂਡ ਅੰਬੈਸਡਰ ਬਣਾਉਣਾ ਐੱਨਐੱਮਡੀਸੀ ਦੇ ਲਈ ਮਾਣ ਦੀ ਗੱਲ ਹੈ-ਅਮਿਤਾਵਾ ਮੁਖਰਜ਼ੀ, ਸੀਐੱਮਡੀ, ਐੱਨਐੱਮਡੀਸੀ

Posted On: 28 MAR 2023 6:24PM by PIB Chandigarh

ਐੱਨਐੱਮਡੀਸੀ ਦੇ ਸੀਐੱਮਡੀ (ਐਡੀਸ਼ਨਲ ਚਾਰਜ) ਸ਼੍ਰੀ ਅਮਿਤਾਵ ਮੁਖਰਜੀ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤਣ ਲਈ ਕੰਪਨੀ ਦੀ ਬ੍ਰਾਂਡ ਅੰਬੈਸਡਰ ਸੁਸ਼੍ਰੀ ਨਿਕਹਤ ਜ਼ਰੀਨ ਨੂੰ ਵਧਾਈ ਦਿੱਤੀ ਹੈ। ਸ਼੍ਰੀ ਮੁਖਰਜੀ ਨੇ ਕਿਹਾ ਕਿ ਨਿਕਹਤ ਨੇ ਦ੍ਰਿੜਤਾ ਅਤੇ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ, “ਐੱਨਐੱਮਡੀਸੀ, ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੁਸ਼੍ਰੀ ਨਿਕਹਤ ਜ਼ਰੀਨ ਦੇ ਪ੍ਰਦਰਸ਼ਨ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਸੀ ਅਤੇ ਉਨ੍ਹਾਂ ਦੀ ਜਿੱਤ ਅਤੇ ਗਰਜ ਨੂੰ ਦੇਖਣਾ ਸਾਡੇ ਲਈ ਬੜੇ ਹੀ ਮਾਣ ਵਾਲਾ ਪਲ ਸੀ। ਐੱਨਐੱਮਡੀਸੀ ਪਰਿਵਾਰ ਦੇ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਸਿਖਰ ਵੱਲ ਉਨ੍ਹਾਂ ਦੀ ਇਸ ਕਠਿਨ ਯਾਤਰਾ ਦਾ ਹਿੱਸਾ ਬਣੀਏ।”

ਐੱਨਐੱਮਡੀਸੀ ਦੀ ਬ੍ਰਾਂਡ ਅੰਬੈਸਡਰ ਨਿਕਹਤ ਜ਼ਰੀਨ ਲਗਾਤਾਰ ਦੂਸਰੇ ਵਰ੍ਹੇ ਵਰਲਡ ਬਾਕਸਿੰਗ ਚੈਂਪੀਅਨ ਬਣੀ। ਐਤਵਾਰ ਨੂੰ ਇੱਕ ਕਰੀਬੀ ਮੁਕਾਬਲੇ ਵਿੱਚ ਵੀਅਤਨਾਮ ਦੀ ਨਗੁਏਨ ਥੀ  ਟੈਮ ਨੂੰ ਹਰਾ ਕੇ ਨਿਕਹਤ ਜ਼ਰੀਨ ਨੇ ਗੋਲਡ ਮੈਂਡਲ ਆਪਣੇ ਨਾਮ ਕੀਤਾ। 26 ਸਾਲ ਦੀ ਉਮਰ ਵਿੱਚ, ਉਹ ਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਦਿਗਜ ਮੈਰੀ ਕੋਮ ਦੇ ਬੈਕ-ਟੂ-ਬੈਕ ਗੋਲਡਜ਼ ਦੇ ਰਿਕਾਰਡ ਦੀ ਬਰਾਬਰੀ ਕਰਨ ਵਾਲੀ ਇਕਲੌਤੀ ਭਾਰਤੀ ਮੁੱਕੇਬਾਜ਼ ਬਣ ਗਈ ਹੈ।

****

ਏਐੱਲ/ਏਕੇਐੱਨ



(Release ID: 1911893) Visitor Counter : 91


Read this release in: English , Urdu , Hindi