ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਰਾਸ਼ਟਰਪਤੀ ਭਵਨ ਦੇ ਅੰਮ੍ਰਿਤ ਉਦਯਾਨ ਵਿੱਚ ਦਿੱਵਿਯਾਂਗਜਨਾਂ ਦੇ ਲਈ ਖਾਸ ਪ੍ਰੋਗਰਾਮ
Posted On:
28 MAR 2023 5:10PM by PIB Chandigarh
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਨੇ ਰਾਸ਼ਟਰਪਤੀ ਭਵਨ ਸਥਿਤ ‘ਅੰਮ੍ਰਿਤ ਉਦਯਾਨ’ ਦੀ ਯਾਤਰਾ ਕਰਨ ਦੇ ਲਈ 29 ਮਾਰਚ 2023 ਨੂੰ ਸਿਰਫ ਦਿੱਵਿਯਾਂਗਜਨਾਂ ਨੂੰ ਖਾਸ ਤੌਰ ‘ਤੇ ਸੱਦਾ ਦਿੱਤਾ ਹੈ। ਇਸ ਯਾਤਰਾ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਇਸ ਦਿਨ ਦਿੱਲੀ ਐੱਨਸੀਆਰ ਦੇ ਦਿੱਵਿਯਾਂਗਜਨ ‘ਅੰਮ੍ਰਿਤ ਉਦਯਾਨ’ ਵਿੱਚ ਦੌਰਾ ਕਰਨਗੇ। ਇਸ ਵਿਭਾਗ ਦੇ ਤਹਿਤ ਸੰਚਾਲਿਤ ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਸਰੀਰਕ ਦਿੱਵਿਯਾਂਗਜਨ ਸੰਸਥਾਨ (ਪੀਡੀਯੂਐੱਨਆਈਪੀਪੀਡੀ), ਨਵੀਂ ਦਿੱਲੀ ਨੂੰ ਇਸ ਪ੍ਰੋਗਰਾਮ ਦੇ ਲਈ ਨੋਡਲ ਏਜੰਸੀ ਬਣਾਇਆ ਗਿਆ ਹੈ।
ਇਸ ਪ੍ਰੋਗਰਾਮ ਵਿੱਚ ਲਗਭਗ 13,000 ਦਿੱਵਿਯਾਂਗਜਨਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਇਹ ਇੱਕ ਵਿਸ਼ਵ ਕੀਰਤੀਮਾਨ ਵੀ ਬਣ ਸਕਦਾ ਹੈ ਕਿਉਂਕਿ ਇਹ ਆਪਣੇ ਆਪ ਵਿੱਚ ਭਾਰਤ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ ਹੈ। ਇਸ ਪ੍ਰੋਗਰਾਮ ਦੇ ਆਯੋਜਨ ਨਾਲ ਦੇਸ਼ ਦੇ ਦਿੱਵਿਯਾਂਗਜਨ ਪ੍ਰਸੰਨ ਹੋਣਗੇ। ਵਿਭਾਗ ਦੇ ਤਹਿਤ ਆਯੋਜਿਤ ਇਸ ਪ੍ਰੋਗਰਾਮ ਵਿੱਚ ਦਿੱਵਿਯਾਂਗਜਨ ਸੰਸਥਾਨ ਅਤੇ ਹੋਰ ਸੰਸਥਾਨ, ਸਕੂਲ, ਗੈਰ ਸਰਕਾਰੀ ਸੰਗਠਨ (ਐੱਨਜੀਓ), ਦਿੱਲੀ ਸਰਕਾਰ ਦਾ ਸਮਾਜ ਕਲਿਆਣ ਵਿਭਾਗ, ਸਿੱਖਿਆ ਵਿਭਾਗ ਅਤੇ ਦਿੱਲੀ ਨਗਰ ਨਿਗਮ ਵੀ ਸਹਿਯੋਗ ਕਰ ਰਹੇ ਹਨ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਦੇਸ਼ ਦੀ ਰਾਸ਼ਟਰਪਤੀ ਇਸ ਪ੍ਰੋਗਰਾਮ ਵਿੱਚ ਦਿੱਵਿਯਾਂਗਜਨਾਂ ਨਾਲ ਗੱਲਬਾਤ ਕਰਨਗੇ ਜੋ ਆਪਣੇ ਆਪ ਵਿੱਚ ਇੱਕ ਗੌਰਵਪੂਰਣ ਪਲ ਹੋਵੇਗਾ।
****
ਐੱਮਜੀ/ਆਰਐੱਨਐੱਮ
(Release ID: 1911817)
Visitor Counter : 74