ਉਪ ਰਾਸ਼ਟਰਪਤੀ ਸਕੱਤਰੇਤ
ਰਾਜ ਸਭਾ ਦੇ ਚੇਅਰਮੈਨ ਦੁਆਰਾ ਅੱਜ ਉੱਪਰਲੇ ਸਦਨ ਵਿੱਚ ਮਹਿਲਾ ਮੁੱਕੇਬਾਜ਼ਾਂ ਦਾ ਸਨਮਾਨ
प्रविष्टि तिथि:
28 MAR 2023 4:29PM by PIB Chandigarh
ਅੱਜ ਰਾਜ ਸਭਾ ਵਿੱਚ ਉਪ ਰਾਸ਼ਟਰਪਤੀ ਦੇ ਬਿਆਨ ਦਾ ਪੂਰਾ ਪਾਠ ਹੇਠਾਂ ਦਿੱਤਾ ਗਿਆ ਹੈ-
"ਮਾਣਯੋਗ ਮੈਂਬਰ ਸਾਹਿਬਾਨ, ਇਹ ਸਾਡੇ ਸਾਰਿਆਂ ਲਈ ਮਾਣ ਵਾਲਾ ਪਲ ਹੈ। ਸਾਡੀਆਂ ਮਹਿਲਾ ਮੁੱਕੇਬਾਜ਼ਾਂ ਨੇ 15 ਤੋਂ 26 ਮਾਰਚ, 2023 ਤੱਕ ਨਵੀਂ ਦਿੱਲੀ ਵਿੱਚ ਹੋਈ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਚਾਰ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ।
ਕੁਮਾਰੀ ਨਿਖਤ ਜ਼ਰੀਨ
ਕੁਮਾਰੀ ਲਵਲੀਨਾ ਬੋਰਗੋਹੇਨ,
ਕੁਮਾਰੀ ਨੀਤੂ ਘੰਘਸ ਅਤੇ
ਕੁਮਾਰੀ ਸਵੀਟੀ ਬੂਰਾ ਨੂੰ ਸਾਡੀਆਂ ਦਿਲੋਂ ਵਧਾਈਆਂ।
ਉਨ੍ਹਾਂ ਦੀਆਂ ਇਹ ਸ਼ਾਨਦਾਰ ਪ੍ਰਾਪਤੀਆਂ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਨਗੀਆਂ ਅਤੇ ਦੇਸ਼ ਦੇ ਭਵਿੱਖ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣਗੀਆਂ।
ਉਨ੍ਹਾਂ ਦੀਆਂ ਪ੍ਰਾਪਤੀਆਂ ਸਖ਼ਤ ਮਿਹਨਤ, ਲਗਨ, ਦ੍ਰਿੜ੍ਹ ਇਰਾਦੇ ਅਤੇ ਸ਼ਾਨਦਾਰ ਕੌਸ਼ਲ ਦੇ ਪ੍ਰਦਰਸ਼ਨ ਦਾ ਸਿੱਟਾ ਹਨ। ਇਨ੍ਹਾਂ ਮਹਿਲਾ ਮੁੱਕੇਬਾਜ਼ਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇਹ 'ਨਾਰੀ ਸ਼ਕਤੀ' ਦੇ ਪੁਨਰ-ਉਥਾਨ ਦਾ ਯੁੱਗ ਹੈ।
माननीय सदस्यगण, अति प्रसन्नता का विषय है की हमारी नारी शक्ति ने अपनी गोल्डन फिस्ट (Golden Fist) से यह मुमकिन किया है, प्रतिद्वंदी की हवा निकाल दी है।
ਉਨ੍ਹਾਂ ਦੀਆਂ ਪ੍ਰਾਪਤੀਆਂ ਖੇਡਾਂ ਅਤੇ ਐਥਲੈਟਿਕਸ ਦੇ ਖੇਤਰ ਵਿੱਚ ਸਾਡੀ ਨਿਰੰਤਰ ਪ੍ਰਭਾਵਸ਼ਾਲੀ ਮੌਜੂਦਗੀ ਨੂੰ ਦਰਸਾਉਂਦੀਆਂ ਹਨ। ਪੂਰੇ ਸਦਨ ਦੀ ਤਰਫੋਂ ਅਤੇ ਮੇਰੀ ਤਰਫੋਂ, ਅਸੀਂ ਆਪਣੇ ਦੇਸ਼ ਵਾਸੀਆਂ ਦੀ ਖੁਸ਼ੀ ਸਾਂਝੀ ਕਰਦੇ ਹਾਂ।
ਅਸੀਂ ਆਪਣੀਆਂ ਨਿਪੁੰਣ ਮਹਿਲਾ ਮੁੱਕੇਬਾਜ਼ਾਂ ਨੂੰ ਵਧਾਈਆਂ ਦਿੰਦੇ ਹਾਂ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕਰਦੇ ਹਾਂ।
ਉਨ੍ਹਾਂ ਦੇ ਕੋਚਾਂ ਅਤੇ ਸਹਿਯੋਗੀ ਸਟਾਫ ਨੂੰ ਵੀ ਵਧਾਈਆਂ।
********
ਐੱਮਐੱਸ/ਆਰਕੇ
(रिलीज़ आईडी: 1911684)
आगंतुक पटल : 111