ਖੇਤੀਬਾੜੀ ਮੰਤਰਾਲਾ

ਚੰਡੀਗੜ੍ਹ ਏਡਬਲਿਊਜੀ ਦੀ ਦੂਜੀ ਐਗਰੀਕਲਚਰਲ ਡਿਪਟੀਜ਼ ਮੀਟਿੰਗ ਦੀ ਮੇਜ਼ਬਾਨੀ ਕਰੇਗਾ


ਟਿਕਾਊ ਖੇਤੀਬਾੜੀ ਅਤੇ ਭੋਜਨ ਸੁਰੱਖਿਆ ਬਾਰੇ ਚਰਚਾ ਕਰਨ ਲਈ 19 ਮੈਂਬਰ ਦੇਸ਼ਾਂ ਅਤੇ 10 ਅੰਤਰਰਾਸ਼ਟਰੀ ਸੰਸਥਾਵਾਂ ਤੋਂ ਡੈਲੀਗੇਟ

Posted On: 28 MAR 2023 7:01PM by PIB Chandigarh

ਚੰਡੀਗੜ੍ਹ, 28 ਮਾਰਚ 2023: ਐਗਰੀਕਲਚਰਲ ਵਰਕਿੰਗ ਗਰੁੱਪ (ਏਡਬਲਿਊਜੀ) ਦੀ ਦੂਜੀ ਐਗਰੀਕਲਚਰਲ ਡਿਪਟੀਜ਼ ਮੀਟਿੰਗ 29 ਤੋਂ 31 ਮਾਰਚ 2023 ਤੱਕ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਹੈ। ਇਸ ਸਮਾਗਮ ਵਿੱਚ 19 ਮੈਂਬਰ ਦੇਸ਼ਾਂ, 10 ਸੱਦੇ ਗਏ ਦੇਸ਼ਾਂ ਅਤੇ 10 ਅੰਤਰਰਾਸ਼ਟਰੀ ਸੰਸਥਾਵਾਂ ਦੇ ਡੈਲੀਗੇਟਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੇਗੀ।

 

ਆਗਾਮੀ ਸਮਾਗਮ ਬਾਰੇ ਬੋਲਦਿਆਂਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ (ਸੁਤੰਤਰ ਚਰਾਜ), ਰਿਤੇਸ਼ ਨੇ ਕਿਹਾ, "ਏਡਬਲਿਊਜੀ ਦੀ ਦੂਜੀ ਐਗਰੀਕਲਚਰਲ ਡਿਪਟੀਜ਼ ਮੀਟਿੰਗ ਦੇਸ਼ਾਂ ਲਈ ਇਕੱਠੇ ਆਉਣ ਅਤੇ ਟਿਕਾਊ ਖੇਤੀਬਾੜੀ, ਖੁਰਾਕ ਸੁਰੱਖਿਆ ਅਤੇ ਪੋਸ਼ਣ ਸੁਨਿਸ਼ਚਿਤ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਹੈ। ਅਸੀਂ ਚੰਡੀਗੜ੍ਹ ਵਿੱਚ ਸਮਾਗਮ ਦੀ ਮੇਜ਼ਬਾਨੀ ਕਰਨ ਲਈ ਮਾਣ ਮਹਿਸੂਸ ਕਰ ਰਹੇ ਹਾਂ ਅਤੇ ਫਲਦਾਇਕ ਵਿਚਾਰ-ਵਟਾਂਦਰੇ ਦੀ ਉਮੀਦ ਕਰਦੇ ਹਾਂ।"

 

ਪੱਤਰ ਸੂਚਨਾ ਦਫ਼ਤਰ (ਪੀਆਈਬੀ) ਚੰਡੀਗੜ੍ਹ ਦੇ ਐਡੀਸ਼ਨਲ ਡਾਇਰੈਕਟਰ ਜਨਰਲ, ਸ਼੍ਰੀ ਰਜਿੰਦਰ ਚੌਧਰੀ ਨੇ ਅੱਗੇ ਕਿਹਾ, "ਮੀਟਿੰਗ ਦੇ ਪਹਿਲੇ ਦਿਨ ਹੋਣ ਵਾਲੀ ਏਐੱਮਆਈਐੱਸ ਰੈਪਿਡ ਰਿਸਪਾਂਸ ਫੋਰਮ, ਫੂਡ ਮਾਰਕਿਟ ਦੀ ਸਥਿਤੀ ਦਾ ਸਮਾਧਾਨ ਕਰਨ ਅਤੇ ਸਮਰੱਥਾ ਨਿਰਮਾਣ ਦੀਆਂ ਜ਼ਰੂਰਤਾਂ ਦੀ ਪਹਿਚਾਣ ਕਰਨ ਲਈ ਇੱਕ ਮਹੱਤਵਪੂਰਨ ਪਹਿਲ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਫੋਰਮ ਪਹਿਲਕਦਮੀ ਦੀ ਭਵਿੱਖੀ ਪ੍ਰਗਤੀ ਲਈ ਇੱਕ ਦ੍ਰਿਸ਼ਟੀ ਪ੍ਰਦਾਨ ਕਰੇਗਾ।"

 

ਮੀਟਿੰਗ ਦੇ ਦੂਜੇ ਅਤੇ ਤੀਜੇ ਦਿਨ ਦੇ ਦੌਰਾਨ, ਮੈਂਬਰ ਦੇਸ਼ ਕਮਿਊਨੀਕ ਦਾ ਖਰੜਾ ਤਿਆਰ ਕਰਨ 'ਤੇ ਧਿਆਨ ਕੇਂਦ੍ਰਿਤ ਕਰਨਗੇ ਜੋ ਚਾਰ ਥੀਮੈਟਿਕ ਖੇਤਰਾਂ ਨੂੰ ਸੰਬੋਧਿਤ ਕਰੇਗਾ, ਅਰਥਾਤ ਭੋਜਨ ਸੁਰੱਖਿਆ ਅਤੇ ਪੋਸ਼ਣ, ਜਲਵਾਯੂ ਸਮਾਰਟ ਪਹੁੰਚ ਨਾਲ ਟਿਕਾਊ ਖੇਤੀਬਾੜੀ, ਸਮਾਵੇਸ਼ੀ ਖੇਤੀਬਾੜੀ ਵੈਲਿਊ ਚੇਨ ਅਤੇ ਭੋਜਨ ਪ੍ਰਣਾਲੀਆਂ, ਅਤੇ ਖੇਤੀਬਾੜੀ ਤਬਦੀਲੀ ਲਈ ਡਿਜੀਟਲਾਈਜ਼ੇਸ਼ਨ

 

Tune in for a Media Briefing on the 2nd Agriculture Working Group Meeting in #Chandigarh. #AWG #G20agri2023 #G20India

Link👇 https://t.co/o76xAbnmQM@AgriGoI@PIBChandigarh

— G20 India (@g20org) March 28, 2023

ਵਿਚਾਰ-ਵਟਾਂਦਰੇ ਤੋਂ ਇਲਾਵਾ, ਡੈਲੀਗੇਟ ਰੌਕ ਗਾਰਡਨ ਵਿਖੇ ਫੂਡ ਫੈਸਟੀਵਲ, ਸੁਖਨਾ ਝੀਲ ਦੀ ਸੈਰ, ਗਾਲਾ ਡਿਨਰ ਅਤੇ ਪਿੰਜੌਰ ਵਿਖੇ ਯਾਦਵਿੰਦ੍ਰਾ ਗਾਰਡਨ ਦਾ ਦੌਰਾ ਕਰਕੇ ਚੰਡੀਗੜ੍ਹ ਦੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਅਨੁਭਵ ਵੀ ਕਰਨਗੇ।

 

ਇਹ ਸਮਾਗਮ ਦੇਸ਼ਾਂ ਲਈ ਇਕੱਠੇ ਹੋਣ ਅਤੇ ਖੇਤੀਬਾੜੀ ਤੇ ਭੋਜਨ ਸੁਰੱਖਿਆ ਲਈ ਟਿਕਾਊ ਭਵਿੱਖ ਲਈ ਕੰਮ ਕਰਨ ਲਈ ਇੱਕ ਪਲੈਟਫਾਰਮ ਬਣਨ ਦਾ ਵਾਅਦਾ ਕਰਦਾ ਹੈ।

 

***********



(Release ID: 1911576) Visitor Counter : 113


Read this release in: English , Urdu , Hindi