ਵਣਜ ਤੇ ਉਦਯੋਗ ਮੰਤਰਾਲਾ
ਸੁਸ਼੍ਰੀ ਅਨੁਪ੍ਰਿਆ ਪਟੇਲ ਨੇ ਨਵੀਂ ਦਿੱਲੀ ਵਿੱਚ 23ਵੇਂ ਇੰਡੀਆਸੌਫਟ ਦਾ ਉਦਘਾਟਨ ਕੀਤਾ
ਡਿਜੀਟਲ ਉਪਲਬਧੀਆਂ 2047 ਤੱਕ ਇੱਕ ਵਿਕਸਿਤ ਦੇਸ਼ ਬਣਨ ਦੇ ਭਾਰਤ ਦੇ ਸੰਕਲਪ ਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ:ਸੁਸ਼੍ਰੀ ਪਟੇਲ
ਭਾਰਤ ਦਾ ਨਿਰਯਾਤ ਵਿੱਤ ਵਰ੍ਹੇ 2022-23 ਤੱਕ 750 ਬਿਲੀਅਨ ਡਾਲਰ ਦੀ ਉਚਾਈ ਤੱਕ ਪਹੁੰਚ ਜਾਵੇਗਾ:ਸੁਸ਼੍ਰੀ ਪਟੇਲ
Posted On:
27 MAR 2023 5:13PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੁਸ਼੍ਰੀ ਅਨੁਪ੍ਰਿਆ ਪਟੇਲ ਨੇ ਅੱਜ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਇੰਡੀਆਸੌਫਟ ਦੇ 23ਵੇਂ ਸੰਸਕਰਣ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ 2047 ਤੱਕ ਭਾਰਤ 32 ਟ੍ਰਿਲੀਅਨ ਡਾਲਰ ਦੀ ਜੀਡੀਪੀ ਦੇ ਨਾਲ ਇੱਕ ਵਿਕਸਿਤ ਦੇਸ਼ ਬਣ ਜਾਵੇਗਾ ਜੋ ਭਾਰਤ ਅਤੇ ਵਿਸ਼ਵ ਭਾਈਚਾਰੇ ਲਈ ਵੀ ਸਮਾਨ ਰੂਪ ਨਾਲ ਇੱਕ ਪਰਿਭਾਸ਼ਿਤ ਪਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦਾ ਇਹ ਪਰਿਮਾਣ ਆਈਸੀਟੀ ਸੈਕਟਰ ਵਿੱਚ ਭਾਰਤ ਦੁਆਰਾ ਕੀਤੇ ਜਾ ਰਹੇ ਯਤਨਾਂ ਨਾਲ ਬਹੁਤ ਪ੍ਰਭਾਵਿਤ ਹੋਵੇਗਾ।
ਸੁਸ਼੍ਰੀ ਪਟੇਲ ਨੇ ਕਿਹਾ ਕਿ ਹੁਣ ਤੋਂ ਲੈ ਕੇ 2047 ਤੱਕ, ਜਿਸ ਨੂੰ ਅਸੀਂ ਪਿਆਰ ਨਾਲ ਅੰਮ੍ਰਿਤ ਕਾਲ ਕਹਿੰਦੇ ਹਨ, ਦੀ ਸਮੇਂ ਦੇ ਦੌਰਾਨ ਭਾਰਤ ਹਰ ਖੇਤਰ ਵਿੱਚ ਵੱਡੀ ਉਪਲਬਧੀ ਹਾਸਲ ਕਰਨ ਜਾ ਰਿਹਾ ਹੈ-ਇਹ ਸਾਡਾ ਸਾਂਝਾ ਵਿਜ਼ਨ ਹੈ, ਸਮੂਹਿਕ ਟੀਚਾ ਹੈ ਅਤੇ ਸਾਡੇ ਗੌਰਵਸ਼ਾਲੀ ਇਤਿਹਾਸ ਵਿੱਚ ਇੱਕ ਤਬਦੀਲੀ ਵਾਲਾ ਮੋੜ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਵਿਕਸਿਤ ਹੋ ਗਈ ਟੈਕਨੋਲੋਜੀਆਂ ਅਤੇ ਉਪਕਰਨਾਂ ਨੂੰ ਉਨ੍ਹਾਂ ਦੇਸ਼ਾਂ ਦੇ ਨਾਲ ਸਾਂਝਾ ਕਰਨ ਦਾ ਚਾਹਵਾਨ ਹੋਵੇਗਾ ਜੋ ਇਨ੍ਹਾਂ ਨੂੰ ਪ੍ਰਾਪਤ ਕਰਨਾ ਚਾਹੀਦੇ ਹਨ।
ਸੁਸ਼੍ਰੀ ਪਟੇਲ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਦੇਸ਼ਾਂ ਦੀ ਭਾਰਤ ਦੀ ਵਿਕਾਸ ਗਾਥਾ ਵਿੱਚ ਹਿੱਸੇਦਾਰੀ ਹੋਵੇਗੀ ਕਿਉਂਕਿ ਵਿਕਸਿਤ ਕੀਤੀਆਂ ਗਈਆਂ ਟੈਕਨੋਲੋਜੀਆਂ ਅਤੇ ਸਮਾਧਾਨਾਂ ਦੀ ਸਰਵ ਵਿਆਪਕ ਪ੍ਰਸੰਗਿਕਤਾ ਹੋਵੇਗੀ। ਇਸ ਸਬੰਧ ਵਿੱਚ, ਉਨ੍ਹਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਇੰਡੀਆਸੌਫਟ ਦੇ ਅਗਲੇ ਤਿੰਨ ਦਿਨਾਂ ਦੇ ਦੌਰਾਨ 70 ਤੋਂ ਵਧ ਨਵੇਂ ਉਤਪਾਦ ਲਾਂਚ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਭਾਰਤ ਦੇ ਖੋਜ ਅਤੇ ਵਿਕਾਸ ਦੇ ਬਹੁਤ ਪ੍ਰਤਿਭਾਸ਼ਾਲੀ ਲੋਕਾਂ ਦੀ ਟੀਮ ਦੇ ਯਤਨਾਂ ਦੇ ਮਾਧਿਅਮ ਨਾਲ ਵਿਕਸਿਤ ਅਤੇ ਸੰਪੂਰਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, “ਇਹ ਉਸ ਕਿਸਮ ਦੀ ਉਪਲਬਧੀਆਂ ਨੂੰ ਦਰਸਾਉਂਦਾ ਹੈ ਜੋ ਭਾਰਤ ਨੇ ਡਿਜੀਟਲ ਖੇਤਰ ਵਿੱਚ ਅਰਜਿਤ ਕੀਤਾ ਹੈ ਅਤੇ ਇਹ 2047 ਤੱਕ ਇੱਕ ਵਿਕਸਿਤ ਦੇਸ਼ ਬਣਨ ਦੇ ਭਾਰਤ ਦੇ ਸੰਕਲਪ ਨੂੰ ਹੋਰ ਵੀ ਮਜ਼ਬੂਤ ਬਣਾਉਂਦੀ ਹੈ।
ਸੁਸ਼੍ਰੀ ਪਟੇਲ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਨਿਰਯਾਤ, ਵਪਾਰਕ ਅਤੇ ਸੇਵਾ ਨਿਰਯਾਤ ਦੋਵੇਂ ਹੀ, ਵਿੱਤ ਵਰ੍ਹੇ 2021-22 ਦੇ 650 ਬਿਲੀਅਨ ਡਾਲਰ ਦੀ ਤੁਲਨਾ ਵਿੱਚ ਵਿੱਤ ਵਰ੍ਹੇ2022-23 ਤੱਕ 750 ਬਿਲੀਅਨ ਦੀ ਉੱਚਾਈ ‘ਤੇ ਪਹੁੰਚ ਜਾਵੇਗਾ। ਸੇਵਾ ਨਿਰਯਾਤ, ਵਿਸ਼ੇਸ਼ ਤੌਰ ’ਤੇ ਆਈਟੀ ਅਤੇ ਆਈਟੀਈਐੱਸ ਦਾ ਯੋਗਦਾਨ ਭਾਰਤ ਦੇ ਨਿਰਯਾਤ ਟੀਚਿਆਂ ਤੱਕ ਪਹੁੰਚਣ ਵਿੱਚ ਮਹੱਤਵਪੂਰਨ ਹੋਵੇਗਾ। ਸੁਸ਼੍ਰੀ ਪਟੇਲ ਨੇ ਇਹ ਵੀ ਕਿਹਾ ਕਿ 2027 ਤੱਕ ਭਾਰਤ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ, ਜੋ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਆਪਣੀ ਸੁਤੰਤਰਤਾ ਦੇ 100ਵੇਂ ਵਰ੍ਹੇ ਵਿੱਚ ਅਸੀਂ ਇੱਕ ਵਿਕਸਿਤ ਦੇਸ਼ ਬਣ ਜਾਵਾਂਗੇ।
ਅੱਜ ਤੋਂ ਸ਼ੁਰੂ ਹੋਏ ਇਸ ਤਿੰਨ ਦਿਨਾਂ ਪ੍ਰੋਗਰਾਮ ਵਿੱਚ 80 ਦੇਸ਼ਾਂ ਦੇ 650 ਤੋਂ ਵਧ ਡੈਲੀਗੇਟ ਹਿੱਸਾ ਲੈ ਰਹੇ ਹਨ। 1500 ਤੋਂ ਵਧ ਭਾਰਤੀ ਪ੍ਰਦਰਸ਼ਕ ਇਸ ਪ੍ਰੋਗਰਾਮ ਅਤੇ ਇਸ ਨਾਲ ਜੁੜੇ ਹੋਰ ਪ੍ਰੋਗਰਾਮਾਂ ਵਿੱਚ ਆਪਣੇ ਉਤਪਾਦਾਂ ਅਤੇ ਸਮਾਧਾਨਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਕਿਊਬਾ ਦੇ ਉਪ ਸੰਚਾਰ ਮੰਤਰੀ ਸੁਸ਼੍ਰੀ ਗ੍ਰੀਸੇਲ ਯੂਲਾਲੀਆ, ਚਿਲੀ ਦੇ ਅਰੁਕਾਨਿਆ ਦੇ ਰੀਜਨਲ ਗਵਰਨਰ ਸ਼੍ਰੀ ਰਿਵਾਸ ਸਟੈਪਕੇ ਲੂਸੀਆਨੋ ਅਲੇਜੈਂਡਰੋ ਨੇ ਵੀ ਆਪਣੇ ਵਿਸ਼ੇਸ਼ ਮੰਡਲਾਂ ਦੇ ਨਾਲ ਉਦਘਾਟਨ ਸਮਾਰੋਹ ਵਿੱਚ ਹਿੱਸਾ ਲਿਆ।
ਇਸ ਤੋਂ ਪਹਿਲਾਂ ਡੈਲੀਗੇਟਾਂ ਦਾ ਸੁਆਗਤ ਕਰਦੇ ਹੋਏ ਈਐੱਸਸੀ ਦੇ ਚੇਅਰਮੈਨ ਸ਼੍ਰੀ ਸੰਦੀਪ ਨਰੂਲਾ ਨੇ ਕਿਹਾ ਕਿ 2030 ਤੱਕ ਭਾਰਤ ਦਾ ਆਈਸੀਟੀ ਸੈਕਟਰ 1 ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ ਜੋ ਦੇਸ਼ ਦੁਆਰਾ ਖੋਜ ਅਤੇ ਵਿਕਾਸ, ਇਨੋਵੇਸ਼ਨ ਅਤੇ ਵਿਵਧਾਨਾਂ ਨੂੰ ਦੂਰ ਕਰਨ ’ਤੇ ਦਿੱਤੇ ਜਾਣ ਵਾਲੇ ਧਿਆਨ ਦੇ ਕਾਰਨ ਸੰਭਵ ਹੋ ਪਾਵੇਗਾ। ਉਨ੍ਹਾਂ ਨੇ ਦੱਸਿਆ ਕਿ ਭਾਰਤ ਨਿਰਯਾਤ ਦੀ ਦਿਸ਼ਾ ਵਿੱਚ ਠੋਸ ਕਦਮ ਚੁੱਕ ਰਿਹਾ ਹੈ। ਉਨ੍ਹਾਂ ਨੇ ਕਿਹਾ, “ਜਦੋਂ ਅਸੀਂ 80 ਦੇ ਦਹਾਕੇ ਦੇ ਅਖੀਰ ਵਿੱਚ ਆਈਟੀ ਅਤੇ ਆਈਟੀਈਐੱਸ ਦਾ ਨਿਰਯਾਤ ਕਰਨਾ ਸ਼ੁਰੂ ਕੀਤਾ ਸੀ, ਤਾਂ ਇਹ ਸਿਰਫ਼ 50 ਮਿਲੀਅਨ ਡਾਲਰ ਸੀ, ਜੋ ਹੁਣ ਵਧ ਕੇ 200 ਬਿਲੀਅਨ ਡਾਲਰ ਦੀ ਉੱਚਾਈ ’ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰਨ ਦੁਆਰਾ ਜਨਤਕ ਸੇਵਾਵਾਂ ਨੂੰ ਡਿਜੀਟਾਈਜ਼ ਕੀਤਾ ਹੈ ਜੋ ਨਾਗਰਿਕਾਂ ਨੂੰ ਸਰਕਾਰੀ ਡਿਲੀਵਰੀ ਪ੍ਰਣਾਲੀਆਂ ਤੋਂ ਸੇਵਾਵਾਂ ਤੱਕ ਅਸਾਨੀ ਨਾਲ ਪਹੁੰਚ ਬਣਾਉਣ ਦੇ ਯੋਗ ਬਣਾਉਂਦੀ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਬਹੁਤ ਸਾਰੇ ਦੇਸ਼ ਭਾਰਤ ਦੀ ਸਫ਼ਲ ਯੋਜਨਾਵਾਂ ਦੀ ਨਕਲ ਕਰ ਸਕਦੇ ਹਨ ਅਤੇ ਅਸੀਂ ਉਨ੍ਹਾਂ ਦੇ ਡਿਜੀਟਲ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਲਈ ਆਪਣੀ ਮੁਹਾਰਤ ਨੂੰ ਸਾਂਝਾ ਕਰਨ ਦੇ ਚਾਹਵਾਨ ਹਨ। “ਸ਼੍ਰੀ ਨਰੂਲਾ ਨੇ ਕਿਹਾ ਕਿ ਇੰਡੀਆਸੌਫਟ ਅਤੇ ਹੋਰ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ, ਜਿਨ੍ਹਾਂ ਵਿੱਚ ਈਐੱਸਸੀ ਨਿਯਮਿਤ ਤੌਰ ’ਤੇ ਭਾਗ ਲੈਂਦੀ ਹੈ, ਭਾਰਤੀ ਆਈਸੀਟੀ ਸੈਕਟਰ ਲਈ ਬਹੁਤ ਸਾਰੇ ਕਾਰੋਬਾਰੀ ਮੌਕੇ ਜੈਨਰੇਟ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਯਤਨ ਜ਼ਾਰੀ ਰਹਿਣਗੇ।
*********
ਏਡੀ/ਵੀਐੱਨ
(Release ID: 1911475)
Visitor Counter : 116