ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਸ਼੍ਰੀ ਭੁਪੇਂਦਰ ਯਾਦਵ ਨੇ ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ,ਫਰੀਦਾਬਾਦ ਵਿੱਚ 500 ਵਾਧੂ ਬਿਸਤਰਿਆਂ ਦੀ ਘੋਸ਼ਣਾ ਕੀਤੀ


ਸ਼੍ਰੀ ਯਾਦਵ ਨੇ ਬੋਨ ਮੈਰੋ ਟ੍ਰਾਂਸਪਲਾਂਟ ਸੈਂਟਰ ਅਤੇ ਅਤਿ ਆਧੁਨਿਕ ਕੌਸ਼ਲ ਲੈਬ ਵਿੱਚ ਨਵੀਆਂ ਸੇਵਾਵਾਂ ਦਾ ਉਦਘਾਟਨ ਕੀਤਾ।

Posted On: 26 MAR 2023 7:38PM by PIB Chandigarh

ਕੇਂਦਰੀ ਕਿਰਤ ਅਤੇ ਰੋਜ਼ਗਾਰ ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਅੱਜ ਫਰੀਦਾਬਾਦ ਸਥਿਤ “ਰਾਜ ਕਰਮਚਾਰੀ ਬੀਮਾ ਨਿਗਮ ਮੈਡੀਕਲ ਕਾਲਜ ਅਤੇ ਹਸਪਤਾਲ” ਨਾਲ ਜੁੜੇ 650 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਵਾਧੂ 500 ਬਿਸਤਰੇ ਵਧਾਉਣ ਦੀ ਘੋਸ਼ਣਾ ਕੀਤੀ। ਸ਼੍ਰੀ ਯਾਦਵ ਨੇ ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਅੱਜ ਸਵਾਮੀ ਵਿਵੇਕਾਨੰਦ ਦੀ ਮੂਰਤੀ ਦਾ ਉਦਘਾਟਨ ਕੀਤਾ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਸੈਂਟਰ, ਅਤਿ-ਆਧੁਨਿਕ ਕੌਸ਼ਲ ਲੈਬ ਵਿੱਚ ਨਵੀਆਂ ਸੇਵਾਵਾਂ ਅਤੇ ਵਿਦਿਆਰਥੀਆਂ ਲਈ ਜਿਮਨੇਜ਼ੀਅਮ ਦਾ ਉਦਘਾਟਨ ਕੀਤਾ।

https://static.pib.gov.in/WriteReadData/userfiles/image/image001GUH5.jpg

https://twitter.com/byadavbjp/status/1639899633903185920?r

ਪ੍ਰੋਗਰਾਮ ਵਿੱਚ ਸ਼੍ਰੀ ਯਾਦਵ ਨੇ ਕਿਹਾ ਕਿ ਈਐੱਸਆਈਸੀ ਵਿੱਚ ਨਿਰਮਾਣ ਨਿਗਰਾਨੀ ਡੈਸ਼ਬੋਰਡ, ਹਸਪਤਾਲ ਨਿਗਰਾਨੀ ਡੈਸ਼ਬੋਰਡ ਆਦਿ ਜਿਵੇਂ ਅਤਿ-ਆਧੁਨਿਕ ਟੈਕਨੋਲੋਜੀਆਂ ਦੇ ਉਪਯੋਗ ਨਾਲ ਸੰਸਥਾ ਦੀ ਸੇਵਾ ਸਪਲਾਈ ਪ੍ਰਣਾਲੀ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ਾਂ ਦੇ ਮੁਤਾਬਿਕ ਈਐੱਸਆਈਸੀ ਸਮੇਤ ਪੂਰੀ ਸ਼ਾਸਨ ਪ੍ਰਣਾਲੀ ਆਪਣੇ ਪ੍ਰਸ਼ਾਸਨ ਅਤੇ ਸੇਵਾ ਸਪਲਾਈ ਵਿੱਚ ਪਾਰਦਰਸ਼ਿਤਾ ਨੂੰ ਸੁਨਿਸ਼ਚਿਤ ਕਰ ਰਹੀ ਹੈ। ਉਨ੍ਹਾਂ ਨੇ  ਨਿ:ਸਵਾਰਥ ਭਾਵ ਅਤੇ ਆਗਿਆਕਾਰੀ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੂੰ ਜੀਵਨ ਦਾ ਮਿਸ਼ਨ ਪੂਰਾ ਕਰਨ ਲਈ ਮਾਰਗਦਰਸ਼ਕ ਸਿਧਾਂਤਾਂ ਵਜੋਂ ਪੇਸ਼ ਕੀਤਾ।

ਕੇਂਦਰੀ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਨੇ ਆਪਣੇ ਸੰਬੋਧਨ ਵਿੱਚ ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਾਬਾਦ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਚੰਗੇ ਸ਼ਾਸਨ ਦੇ ਮੁੱਲਾਂ ਅਤੇ ਦੇਸ਼ ਦੇ ਤੇਜ਼ ਵਿਕਾਸ ‘ਤੇ ਜ਼ੋਰ ਦਿੱਤਾ, ਜਿਸ ਮਾਰਗ ’ਤੇ ਦੇਸ਼ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਅੱਗੇ ਵਧ ਰਿਹਾ ਹੈ।

https://static.pib.gov.in/WriteReadData/userfiles/image/image002FJ05.jpg

 

ਅਤਿ ਆਧੁਨਿਕ ਕੌਸ਼ਲ ਲੈਬ

ਮੈਡੀਕਲ ਦੇ ਵਿਦਿਆਰਥੀਆਂ ਨੂੰ ਟੈਕਨੋਲੋਜੀ ਅਤੇ ਵਿਵਹਾਰਿਕ ਸਿੱਖਿਆ ਉਪਲਬਧ ਕਰਵਾਉਣ ਲਈ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਇੱਕ ਅਤਿ-ਆਧੁਨਿਕ ਕੌਸ਼ਲ ਲੈਬ ਸਥਾਪਿਤ ਕੀਤੀ ਗਈ ਹੈ। ਕੌਸ਼ਲ ਲੈਬ ਅਤੇ ਵਿਸ਼ੇਸ਼ ਵਿਵਹਾਰਿਕ ਕੌਸ਼ਲ ਟ੍ਰੇਨਿੰਗ ਸੁਵਿਧਾਵਾਂ ਮੈਡੀਕਲ ਸਿੱਖਿਆ ਦਾ ਬਹੁਤ ਮਹੱਤਵਪੂਰਨ ਅੰਗ ਹੁੰਦੀਆਂ ਹਨ, ਜਿਥੇ ਸੁਰੱਖਿਅਤ ਵਾਤਾਵਰਣ ਵਿੱਚ ਕਲੀਨੀਕਲ ਪ੍ਰਕਿਰਿਆਵਾਂ ਵਿੱਚ ਟ੍ਰੇਨਿੰਗ ਦੀ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ। ਇਸ ਨਵੀਂ ਲੈਬ ਦੇ ਜ਼ਰੀਏ ਇੰਜੈਕਸ਼ਨ ਲਗਾਉਣ, ਹਾਰਟ-ਪੰਪਿੰਗ, ਸਰੀਰ ਦੇ ਵੱਖ-ਵੱਖ ਅੰਗਾਂ ਦੀ ਗਤੀਵਿਧੀਆਂ ਅਤੇ ਉਪਚਾਰ ਦੇ ਅਤਿ ਮਹੱਤਵਪੂਰਨ ਤਰੀਕਿਆਂ ਦੀ ਵਿਵਹਾਰਿਕ ਟ੍ਰੇਨਿੰਗ ਦਿੱਤੀ ਜਾਵੇਗੀ।

https://static.pib.gov.in/WriteReadData/userfiles/image/image003JENK.jpg

ਬੋਨ ਮੈਰੋ ਟ੍ਰਾਂਸਪਲਾਂਟ (ਬੀਐੱਮਟੀ) ਸੁਵਿਧਾ ਵਿੱਚ ਉੱਨਤ ਸੇਵਾਵਾਂ

ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਾਬਾਦ ਹਾਈ-ਟੇਕ ਬੋਨ ਮੈਰੋ ਟ੍ਰਾਂਸਪਲਾਟੇਸ਼ਨ (ਬੀਐੱਮਟੀ) ਸੈਂਟਰ ਸ਼ਾਮਲ ਹੈ। ਇਸ ਸੈਂਟਰ ਵਿੱਚ ਚਾਰ ਬਿਸਤਰਿਆਂ ਦਾ ਇਜਾਫਾ ਕੀਤਾ ਗਿਆ ਹੈ, ਜਿੱਥੇ ਐੱਚਈਪੀਏ ਫਿਲਟਰਾਂ ਦੇ ਨਾਲ ਲੈਮੀਨਾਰ ਏਅਰ ਫਲੋ ਸੁਵਿਧਾ ਉਪਲਬਧ ਹੈ। ਪ੍ਰਮੁੱਖ ਸਰਕਾਰੀ ਹਸਪਤਾਲਾਂ ਵਿੱਚ ਹਰੇਕ ਟ੍ਰਾਂਸਪਲਾਂਟ ਦਾ ਖ਼ਰਚਾ ਲਗਭਗ 18 ਲੱਖ ਰੁਪਏ ਬੈਠਦਾ ਹੈ। ਇਹ ਸੇਵਾ ਇਐੱਸਆਈਸੀ ਲਾਭਪਾਤਰੀਆਂ ਨੂੰ ਮੁਫ਼ਤ ਵਿੱਚ ਮਿਲੇਗੀ।

 

https://static.pib.gov.in/WriteReadData/userfiles/image/image004LSJV.jpg

ਪ੍ਰੋਗਰਾਮ ਵਿੱਚ ਬਡਖਲ ਦੀ ਵਿਧਾਇਕ ਸ਼੍ਰੀਮਤੀ ਸੀਮਾ ਤ੍ਰਿਖਾ, ਈਐੱਸਆਈਸੀ ਦੇ ਡੀਜੀ ਡਾ. ਰਾਜੇਂਦਰ ਕੁਮਾਰ, ਈਐੱਸਆਈਸੀ ਮੈਡੀਕਲ ਕਾਲਜ, ਫਰੀਦਾਬਾਦ ਦੇ ਡੀਨ ਡਾ. ਅਸੀਮ ਦਾਸ ਅਤੇ ਸ਼੍ਰੀ ਗੋਪਾਲ ਸ਼ਰਮਾ ਵੀ ਸ਼ਾਮਲ ਹੋਏ।

https://twitter.com/byadavbjp/status/1639934062558322689?

https://twitter.com/byadavbjp/status/1639929958834356224?r

https://twitter.com/byadavbjp/status/1639925977106063360?

 

*****

ਐੱਮਜੇਪੀਐੱਸ/ਐੱਸਐੱਸਵੀ


(Release ID: 1911192) Visitor Counter : 167


Read this release in: English , Urdu , Hindi