ਸਿੱਖਿਆ ਮੰਤਰਾਲਾ
ਯੂਡੀਆਈਐੱਸਈ ਦੀ ਭਰੋਸੇਯੋਗਤਾ ਅਤੇ ਓੜੀਸ਼ਾ ਵਿੱਚ ਉੱਚ ਪ੍ਰਾਇਮਰੀ ਅਤੇ ਸੈਕੰਡਰੀ ਪੱਧਰਾਂ ‘ਤੇ ਪੜ੍ਹਾਈ ਛੱਡਣ (ਡ੍ਰਾਪ ਆਊਟ) ਦੀ ਉੱਚ ਦਰ ਬਾਰੇ ਵਿੱਚ ਸਪੱਸ਼ਟੀਕਰਣ
Posted On:
23 MAR 2023 6:25PM by PIB Chandigarh
ਮੀਡੀਆ ਰਿਪੋਰਟਾਂ ਦੇ ਅਧਾਰ ‘ਤੇ ਮੰਤਰਾਲੇ ਦੇ ਧਿਆਨ ਵਿੱਚ ਆਇਆ ਹੈ ਕਿ ਉੜੀਸ਼ਾ ਸਰਕਾਰ ਦੇ ਸਕੂਲ ਅਤੇ ਜਨ ਸਿੱਖਿਆ ਮੰਤਰੀ ਨੇ ਵਿਧਾਨ ਸਭਾ ਵਿੱਚ ਇੱਕ ਬਿਆਨ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਓੜੀਸ਼ਾ ਵਿੱਚ ਪੜ੍ਹਾਈ ਛੱਡਣ (ਡ੍ਰਾਪ ਆਊਟ) ਦੀ ਉੱਚ ਦਰ (27.3%) ਨੂੰ ਗਲਤ ਦੱਸਿਆ ਹੈ ਅਤੇ ਕਿਹਾ ਹੈ ਕਿ ਯੂਡੀਆਈਐੱਸਈ+ ਦੀ ਰਿਪੋਰਟ ਭਰੋਸੇਮੰਦ ਨਹੀਂ ਹੈ।
ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਐਜੂਕੇਸ਼ਨ ਪਲੱਸ ਦੇ ਲਈ ਏਕੀਕ੍ਰਿਤ ਜ਼ਿਲਾ ਸੂਚਨਾ ਪ੍ਰਣਾਲੀ (ਯੂਡੀਆਈਐੱਸਈ+) ਡਾਟਾ ਨਾ ਸਿਰਫ਼ ਭਰੋਸੇਮੰਦ ਹੈ, ਬਲਕਿ ਦੇਸ਼ ਵਿੱਚ ਸਕੂਲੀ ਸਿੱਖਿਆ ਦਾ ਇੱਕਮਾਤਰ ਅਖਿਲ ਭਾਰਤੀ ਅਤੇ ਸਭ ਤੋਂ ਭਰੋਸੇਮੰਦ ਡਾਟਾਬੇਸ ਹੈ। ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (ਡੀਓਐੱਸਈਐੱਲ), ਸਿੱਖਿਆ ਮੰਤਰਾਲੇ, ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਯੂਡੀਆਈਐੱਸਈ+ ਸਭ ਤੋਂ ਵੱਡੀ ਪ੍ਰਬੰਧਨ ਸੂਚਨਾ ਪ੍ਰਣਾਲੀ ਵਿਚੋਂ ਇੱਕ ਹੈ, ਜਿਸ ਵਿੱਚ 14.89 ਲੱਖ ਤੋਂ ਵੱਧ ਸਕੂਲ, 95 ਲੱਖ ਅਧਿਆਪਕ ਅਤੇ 26.5 ਕਰੋੜ ਵਿਦਿਆਰਥੀ ਸ਼ਾਮਲ ਹਨ।
ਇਹ ਸੂਚਿਤ ਕੀਤਾ ਜਾਂਦਾ ਹੈ ਕਿ ਸਾਰੇ ਰਾਜਾਂ ਵਿੱਚ ਸਕੂਲ ਦੇ ਪ੍ਰਧਾਨ ਅਧਿਆਪਕ/ਮੁੱਖ ਅਧਿਆਪਕ ਡਾਟਾ ਕੰਪਾਇਲ ਕਰਦੇ ਹਨ ਅਤੇ ਇਹ ਡਾਟਾ 3 ਪੜਾਅ ਵਾਲੀਆਂ ਮਾਨਤਾ/ਤਸਦੀਕ ਪ੍ਰਕਿਰਿਆਵਾਂ ਅਰਥਾਤ ਬਲਾਕ/ਕਲੱਸਟਰ ਪੱਧਰ, ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ਵਿੱਚੋਂ ਹੋ ਕੇ ਗੁਜ਼ਰਦਾ ਹੈ। ਇਹ ਡਾਟਾ ਅੰਤ ਵਿੱਚ : ਰਾਜ ਪੱਧਰ ‘ਤੇ ਰਾਜ ਪ੍ਰੋਜੈਕਟ ਡਾਇਰੈਕਟਰ (ਐੱਸਪੀਡੀ) ਦੁਆਰਾ ਪ੍ਰਮਾਣਿਤ ਕੀਤਾ ਜਾਂਦਾ ਹੈ। ਇਕ ਵਾਰ ਸਬੰਧਿਤ ਰਾਜ ਦੇ ਐੱਸਪੀਡੀ ਦੁਆਰਾ ਪ੍ਰਮਾਣਿਤ ਡਾਟਾ ਨੂੰ ਰਾਜ ਦੁਆਰਾ ਪ੍ਰਵਾਨਿਤ ਮੰਨਿਆ ਜਾਂਦਾ ਹੈ। ਇਸ ਲਈ ਸਬੰਧਿਤ ਰਾਜ ਦੁਆਰਾ ਹੀ ਯੂਡੀਆਈਏਐੱਸਈ+ ਪੋਰਟਲ ਵਿੱਚ ਡਾਟਾ ਦਰਜ ਕੀਤਾ ਜਾਂਦਾ ਹੈ।
ਯੂਡੀਆਈਐੱਸਈ+ ਅਸਲ ਵਿੱਚ ਦੇਸ਼ ਵਿੱਚ ਸਕੂਲੀ ਸਿੱਖਿਆ ਦੇ ਸਬੰਧ ਵਿੱਤ “ਏਕ ਰਾਸ਼ਟਰ, ਏਕ ਡਾਟਾਬੇਸ” ਦਾ ਪ੍ਰਤੀਨਿਧੀਤਵ ਕਰਦਾ ਹੈ। ਯੂਡੀਆਈਐੱਸਈ+, ਡੀਓਐੱਸਈਐੱਲ ਦੁਆਰਾ ਬਣਾਈ ਗਈ ਇੱਕ ਔਨਲਾਈਨ ਪੋਰਟਲ ਸੁਵਿਧਾ ਹੈ, ਜਿਸ ਵਿੱਚ ਦੇਸ਼ ਵਿੱਚ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਦੇ ਸੰਦਰਭ ਵਿੱਚ ਸਕੂਲਾਂ, ਅਧਿਆਪਕਾਂ, ਦਾਖਲਾ, ਬੁਨਿਆਦੀ ਢਾਂਚਾ ਆਦਿ ਦੇ ਡਾਟਾ ਰਿਕਾਰਡ ਕੀਤੇ ਜਾਂਦੇ ਹਨ। ਯੂਡੀਆਈਐੱਸਈ+ ਵਿੱਚ ਡਾਟਾ ਕੈਪਚਰ ਫਾਰਮੈਟ (ਡੀਸੀਐੱਫ) ਦੇ ਮਾਧਿਅਮ ਨਾਲ ਸਕੂਲ ਅਨੁਸਾਰ ਡਾਟਾ ਸ੍ਰੰਗਹਿ ਕੀਤੇ ਜਾਂਦੇ ਹਨ। ਹਰੇਕ ਸਕੂਲ ਨੂੰ ਔਨਲਾਈਨ ਡਾਟਾ ਸੰਕਲਨ ਦੀ ਸੁਵਿਧਾ ਲਈ ਲੌਗਇਨ ਆਈਡੀ ਅਤੇ ਪਾਸਵਰਡ ਪ੍ਰਦਾਨ ਕੀਤਾ ਗਿਆ ਹੈ।
ਯੂਡੀਆਈਐੱਸਈ+ 2020-21 ਦੇ ਅਨੁਸਾਰ, ਓੜੀਸ਼ਾ ਨੇ ਉੱਚ ਪ੍ਰਾਇਮਰੀ ਵਿੱਚ ਕੁੱਲ 21.42 ਲੱਖ ਵਿਦਿਆਰਥੀਆਂ ਅਤੇ ਸੈਕੰਡਰੀ ਵਿੱਚ 13.25 ਲੱਖ ਵਿਦਿਆਰਥੀਆਂ ਦੀ ਸੂਚਨਾ ਦਿੱਤੀ ਹੈ। ਇਸ ਪ੍ਰਕਾਰ, ਇਹ ਡਾਟਾ 2021-22 ਵਿੱਚ ਉੱਚ ਪ੍ਰਾਇਮਰੀ ਲਈ 20.72 ਲੱਖ ਅਤੇ ਸੈਕੰਡਰੀ ਲਈ 12.46 ਲੱਖ ਸੀ। ਇਸ ਲਈ , ਓੜੀਸ਼ਾ ਵਿੱਚ ਦੋਨਾਂ ਪੱਧਰਾਂ ਤੇ ਦਾਖਲੇ ਵਿੱਚ ਸਪੱਸ਼ਟ ਗਿਰਾਵਟ ਦਰਜ਼ ਕੀਤੀ ਗਈ ਹੈ।
ਯੂਡੀਆਈਐੱਸ+ ਪੋਰਟਲ ਵਿੱਚ ਓੜੀਸ਼ਾ ਸਰਕਾਰ ਦੁਆਰਾ ਰਿਪੋਰਟ ਕੀਤੇ ਗਏ ਡਾਟਾ ਦੇ ਅਨੁਸਾਰ, 2020-21 ਅਤੇ 2021-22 ਵਿੱਚ ਨਾਮਾਂਕਣ ਦਾ ਸ਼੍ਰੇਣੀ ਅਨੁਸਾਰ ਵੇਰਵਾ ਹੇਠ ਲਿਖੇ ਅਨੁਸਾਰ ਹੈ:
-
2020-21 ਵਿੱਚ, ਕਲਾਸ 8 ਦੇ ਕੁੱਲ 7.58 ਲੱਖ ਵਿਦਿਆਰਥੀਆਂ ਵਿੱਚੋਂ, ਸਿਰਫ਼ 6.27 ਲੱਖ ਵਿਦਿਆਰਥੀਆਂ ਨੇ 2021-22 ਵਿੱਚ ਕਲਾਸ 9 ਵਿੱਚ ਪ੍ਰਵੇਸ਼ ਕੀਤਾ, ਜੋ 1.32 ਲੱਖ ਵਿਦਿਆਰਥੀਆਂ ਜਾਂ 17.3% ਦੀ ਸ਼ੁੱਧ ਗਿਰਾਵਟ ਨੂੰ ਦਰਸਾਉਂਦਾ ਹੈ।
-
2020-21 ਵਿੱਚ, ਕਲਾਸ 9 ਦੇ ਕੁੱਲ 6.40 ਲੱਖ ਵਿਦਿਆਰਥੀਆਂ ਵਿੱਚੋਂ, ਸਿਰਫ਼ 6.19 ਲੱਖ ਵਿਦਿਆਰਥੀਆਂ ਨੇ 2021-22 ਵਿੱਚ ਕਲਾਸ 10 ਵਿੱਚ ਪ੍ਰਵੇਸ਼ ਕੀਤਾ, ਜੋ 0.2 ਲੱਖ ਵਿਦਿਆਰਥੀਆਂ ਜਾਂ 3.1% ਦੀ ਸ਼ੁੱਧ ਗਿਰਾਵਟ ਦਰਸਾਉਂਦਾ ਹੈ।
-
2020-21 ਵਿੱਚ, ਕਲਾਸ 10 ਦੇ ਕੁੱਲ 6.86 ਲੱਖ ਵਿਦਿਆਰਥੀਆਂ ਵਿੱਚੋਂ, ਸਿਰਫ਼ 3.43 ਲੱਖ ਵਿਦਿਆਰਥੀਆਂ ਨੇ 2021-22 ਵਿੱਚ ਕਲਾਸ 11 ਵਿੱਚ ਪ੍ਰਵੇਸ਼ ਕੀਤਾ, ਜੋ 3.42 ਲੱਖ ਵਿਦਿਆਰਥੀਆਂ ਜਾਂ 49.9% ਦੀ ਸ਼ੁੱਧ ਗਿਰਾਵਟ ਦਿਖਾਉਂਦਾ ਹੈ।
-
2020-21 ਵਿੱਚ, ਕਲਾਸ 11 ਦੇ ਕੁੱਲ 3.66 ਲੱਖ ਵਿਦਿਆਰਥੀਆਂ ਵਿਚੋਂ, ਸਿਰਫ਼ 3.46 ਲੱਖ ਵਿਦਿਆਰਥੀਆਂ ਨੇ 2021-22 ਵਿੱਚ 12 ਵੀਂ ਕਲਾਸ ਵਿੱਚ ਪ੍ਰਵੇਸ਼ ਕੀਤਾ, ਜੋ 0.19 ਲੱਖ ਵਿਦਿਆਰਥੀਆਂ ਜਾਂ 5.2% ਦੀ ਸ਼ੁੱਧ ਗਿਰਾਵਟ ਦਿਖਾਉਂਦਾ ਹੈ।
ਇਸ ਲਈ, ਯੂਡੀਆਈਐੱਸਈ+ ਡਾਟਾ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਦਾਖਲਾ ਅਤੇ ਕਲਾਸ 8 ਤੋਂ 9, ਕਲਾਸ 9 ਤੋਂ 10, ਕਲਾਸ 10 ਤੋਂ 11 ਅਤੇ ਕਲਾਸ 11 ਤੋਂ 12 ਵਿੱਚ ਪ੍ਰਵੇਸ਼ ਲੈਣ ਵਾਲੇ ਵਿਦਿਆਰਥੀਆਂ ਦੀ ਸੰਖਿਆ ਵਿੱਚ ਗਿਰਾਵਟ ਆਈ ਹੈ। ਇਸ ਨਾਲ ਸੱਪਸ਼ਟ ਹੁੰਦਾ ਹੈ ਕਿ ਉੱਚ ਪ੍ਰਾਇਮਰੀ ਤੋਂ ਸੈਕੰਡਰੀ ਪੱਧਰ ਅਤੇ ਬਾਅਦ ਵਿੱਚ ਉੱਚ ਸੈਕੰਡਰੀ ਪੱਧਰ ਵਿੱਚ ਪ੍ਰਵੇਸ਼ ਲੈਂਦੇ ਸਮੇਂ ਵੱਡੀ ਸੰਖਿਆ ਵਿੱਚ ਵਿਦਿਆਰਥੀ ਪੜ੍ਹਾਈ ਛੱਡ ਰਹੇ ਹਨ।
ਉੱਚ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ‘ਤੇ ਭਾਰਤ, ਓੜੀਸ਼ਾ ਅਤੇ ਉੱਤਰ ਪ੍ਰਦੇਸ਼ ਦੀ ਲਿੰਗ ਦੁਆਰਾ ਪੜ੍ਹਾਈ ਛੱਡਣ (ਡ੍ਰਾਪ ਆਊਟ) ਦੀ ਦਰ ਪ੍ਰਤੀਸ਼ਤ (%) ਵਿੱਚ- ਤਾਲਿਕਾ
ਭਾਰਤ/ਰਾਜ
|
ਉੱਚ ਪ੍ਰਾਇਮਰੀ
|
ਸੈਕੰਡਰੀ
|
ਲੜਕੇ
|
ਲੜਕੀਆਂ
|
ਕੁੱਲ
|
ਲੜਕੇ
|
लड़कियाँ
|
कुल
|
ਭਾਰਤ
|
2.7
|
3.3
|
3.0
|
13.0
|
12.3
|
12.7
|
ਓੜੀਸ਼ਾ
|
8.0
|
6.5
|
7.3
|
29.2
|
25.2
|
27.3
|
ਉੱਤਰ-ਪ੍ਰਦੇਸ਼
|
1.3
|
4.7
|
2.9
|
9.5
|
10.0
|
9.7
|
ਯੂਡੀਆਈਐੱਸ+ 2021-22 ਦੇ ਡਾਟਾ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਓੜੀਸ਼ਾ ਵਿੱਚ ਉੱਚ ਪ੍ਰਾਇਮਰੀ ਪੱਧਰ ‘ਤੇ ਪੜ੍ਹਾਈ ਛੱਡਣ ਦੀ ਦਰ 7.3% ਹੈ ਅਤੇ ਸੈਕੰਡਰੀ ਪੱਧਰ ‘ਤੇ 27.3% ਹੈ, ਜਦ ਕਿ ਰਾਸ਼ਟਰੀ ਔਸਤ ਕ੍ਰਮਵਾਰ: 3% ਅਤੇ 12.6% ਹੈ। ਇਸ ਤੋਂ ਇਲਾਵਾ, ਇਸ ਗੱਲ ‘ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਲੜਕੀਆਂ ਲਈ ਪੜ੍ਹਾਈ ਛੱਡਣ ਦੀ ਦਰ ਉੱਚ ਪ੍ਰਾਇਮਰੀ ਪੱਧਰ ‘ਤੇ 6.5% ਅਤੇ ਸੈਕੰਡਰੀ ਪੱਧਰ ‘ਤੇ 25% ਹੈ, ਜਦ ਕਿ ਰਾਸ਼ਟਰੀ ਔਸਤ ਕ੍ਰਮਵਾਰ: 3.3% ਅਤੇ 12.3% ਹੈ।
ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਯੂਡੀਆਈਐੱਸਈ+ 2021-22 ਰਿਪੋਰਟ ਦੇ ਅਨੁਸਾਰ, ਉੱਤਰ ਪ੍ਰਦੇਸ਼ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਛੱਡਣ ਦੀ ਦਰ ਉੱਚ ਪ੍ਰਾਇਮਰੀ ਪੱਧਰ ‘ਤੇ 2.9% ਅਤੇ ਸੈਕੰਡਰੀ ਪੱਧਰ ‘ਤੇ 9.7% ਸੀ।
*****
ਐੱਨਬੀ/ਏਕੇ
(Release ID: 1910351)
Visitor Counter : 195