ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲਾ 17-19 ਮਈ 2023 ਨੂੰ ਨਵੀਂ ਦਿੱਲੀ ਵਿੱਚ ਦੇਸ਼ ਦਾ ਪਹਿਲਾ ਗਲੋਬਲ ਟੂਰਿਜ਼ਮ ਇਨਵੈਸਟਰਜ਼ ਸਮਿਟ (ਜੀਟੀਆਈਐੱਸ) ਆਯੋਜਿਤ ਕਰੇਗਾ
प्रविष्टि तिथि:
23 MAR 2023 7:24PM by PIB Chandigarh
ਦੇਸ਼ ਦਾ ਮੌਜੂਦਾ ਨਿਵੇਸ਼ ਪਰਿਦ੍ਰਿਸ਼ ਇਸ ਨੂੰ ਨਿਵੇਸ਼ ਲਈ ਇੱਕ ਢੁਕਵੀਂ ਮੰਜ਼ਿਲ ਬਣਾਉਂਦਾ ਹੈ:ਸ਼੍ਰੀ ਜੀ.ਕੇ.ਰੈੱਡੀ
ਟੂਰਿਜ਼ਮ ਮੰਤਰਾਲੇ ਨੇ ਪਹਿਲੇ ਗਲੋਬਲ ਟੂਰਿਜ਼ਮ ਇਨਵੈਸਟਰਜ਼ ਸਮਿਟ ਦੀ ਤਿਆਰੀ ਦੇ ਤੌਰ ‘ਤੇ ਅੱਜ ਨਵੀਂ ਦਿੱਲੀ ਵਿੱਚ ਮਿਸ਼ਨ ਪ੍ਰਮੁੱਖਾਂ ਦੇ ਨਾਲ ਗੋਲਮੇਜ਼ ਵਾਰਤਾ ਦਾ ਆਯੋਜਨ ਕੀਤਾ।
ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਤਹਿਤ ਇੱਕ ਪਹਿਲ ਵਜੋਂ, ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ 17 ਤੋਂ 19 ਮਈ, 2023 ਤੱਕ ਨਵੀਂ ਦਿੱਲੀ ਵਿੱਚ ਦੇਸ਼ ਦਾ ਪਹਿਲਾ ਗਲੋਬਲ ਟੂਰਿਜ਼ਮ ਇਨਵੈਸਟਰਜ਼ ਸਮਿਟ (ਜੀਟੀਆਈਐੱਸ) ਆਯੋਜਿਤ ਕਰੇਗਾ।

ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ.ਕਿਸ਼ਨ.ਰੈੱਡੀ ਨੇ ਮਿਸ਼ਨ ਪ੍ਰਮੁੱਖਾਂ ਦੇ ਨਾਲ ਗੋਲਮੇਜ਼ ਵਾਰਤਾ ਦੀ ਪ੍ਰਧਾਨਗੀ ਕੀਤੀ। ਸ਼੍ਰੀ ਰੈੱਡੀ ਨੇ ਅੱਜ ਵਿਗਿਆਨ ਭਵਨ ਵਿਖੇ ਮਿਸ਼ਨ ਪ੍ਰਮੁੱਖਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਮਾਰਗ ਦਰਸ਼ਨ ਵਿੱਚ ਟੂਰਿਜ਼ਮ ਵਿਕਾਸ ਅਤੇ ਸੇਧਿਤ ਮਿਸ਼ਨ ਮੋਡ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਦਾ ਮੌਜੂਦਾ ਨਿਵੇਸ਼ ਪਰਿਦ੍ਰਿਸ਼ ਇਸ ਨੂੰ ਪ੍ਰਾਹੁਣਚਾਰੀ ਅਤੇ ਰਿਹਾਇਸ਼, ਵੈਲਨੈਸ ਟੂਰਿਜ਼ਮ, ਐਡਵੈਂਚਰ ਟੂਰਿਜ਼ਮ, ਈਕੋ-ਟੂਰਿਜ਼ਮ, ਰੂਰਲ ਟੂਰਿਜ਼ਮ ਆਦਿ ਜਿਹੇ ਭਾਰਤੀ ਟੂਰਿਜ਼ਮ ਉਦਯੋਗ ਦੇ ਵੱਖ-ਵੱਖ ਉਪ-ਖੇਤਰਾਂ ਵਿੱਚ ਨਿਵੇਸ਼ ਦੇ ਲਈ ਇੱਕ ਢੁਕਵੀਂ ਡੈਸਟੀਨੇਸ਼ਨ ਬਣਾਉਂਦਾ ਹੈ। ਸ਼੍ਰੀ ਰੈੱਡੀ ਨੇ ਸਾਰੇ ਹਿੱਸੇਦਾਰ ਮਿਸ਼ਨਾਂ ਨੂੰ ਗੋਲਮੇਜ਼ ਵਾਰਤਾ ਵਿੱਚ ਹਿੱਸਾ ਲੈਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਆਗਾਮੀ ਟੂਰਿਜ਼ਮ ਇਨਵੈਸਟਰਜ਼ ਸਮਿਟ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਟੂਰਿਜ਼ਮ ਖੇਤਰ ਵਿੱਚ ਭਾਰਤ ਦੇ ਵਿਕਾਸ ਅਤੇ ਅੱਪਗ੍ਰੇਡੇਸ਼ਨ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ।
ਟੂਰਿਜ਼ਮ ਮੰਤਰਾਲੇ ਦੇ ਸਕੱਤਰ ਸ਼੍ਰੀ ਅਰਵਿੰਦ ਸਿੰਘ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਨਿਵੇਸ਼ ਦੇ ਅਵਸਰ ਦਿਖਾਉਣ ਲਈ ਹੁਣ ਤੱਕ 25 ਰਾਜਾਂ ਨੇ ਟੂਰਿਜ਼ਮ ਮੰਤਰਾਲੇ ਦੇ ਨਾਲ 350 ਤੋਂ ਵਧ ਨਿਵੇਸ਼ ਯੋਗ ਪ੍ਰੋਜੈਕਟਾਂ ਨੂੰ ਸਾਂਝਾ ਕੀਤਾ ਹੈ, ਜਿਨ੍ਹਾਂ ਦੀ ਕੁੱਲ ਨਿਵੇਸ਼ ਸਮਰੱਥਾ ਲਗਭਗ 64,000 ਕਰੋੜ ਰੁਪਏ (ਯੂਐੱਸਡੀ 7.7 ਬਿਲੀਅਨ ) ਹੈ। ਉਨ੍ਹਾਂ ਨੇ ਕਿਹਾ ਕਿ ਗਲੋਬਲ ਟੂਰਿਜ਼ਮ ਇਨਵੈਸਟਰਜ਼ ਸਮਿਟ ਵਿੱਚ ਸਥਿਰਤਾ, ਡਿਜੀਟਲਾਈਜ਼ੇਸ਼ਨ, ਟੈਕਨੋਲੋਜੀ, ਸੂਝ, ਰਾਜ-ਵਿਸ਼ੇਸ਼ ਮੁੱਦਿਆਂ ਅਤੇ ਟੂਰਿਜ਼ਮ ਦੇ ਹੋਰ ਉਪ-ਖੇਤਰਾਂ ਜਿਹੇ ਵਿਸ਼ਿਆਂ ‘ਤੇ ਕੇਂਦ੍ਰਿਤ ਕਈ ਗਿਆਨ ਸੈਸ਼ਨ ਵੀ ਹੋਣਗੇ। ਇਹ ਸੈਸ਼ਨ ਬਿਜਨਸ-ਟੂ-ਬਿਜਨਸ (ਬੀ2ਬੀ) ਅਤੇ ਬਿਜਨਸ-ਟੂ-ਗਵਰਨਮੈਂਟ (ਬੀ2ਜੀ) ਸੰਪਰਕ ਦੀ ਸੁਵਿਧਾ ਪ੍ਰਦਾਨ ਕਰਨਗੇ।
ਟੂਰਿਜ਼ਮ ਅਤੇ ਪ੍ਰਾਹੁਣਚਾਰੀ ‘ਤੇ ਸੀਆਈਆਈ ਨੈਸ਼ਨਲ ਕਮੇਟੀ ਦੇ ਮੈਂਬਰ ਸ਼੍ਰੀ ਕੇ.ਬੀ. ਕਾਚਰੂ ਨੇ ਕਿਹਾ ਕਿ ਗਲੋਬਲ ਟੂਰਿਜ਼ਮ ਇਨਵੈਸਟਰਜ਼ ਸਮਿਟ ਭਾਰਤ ਦੇ ਬਾਹਰ ਸੰਚਾਲਿਤ ਸਾਰੇ ਟੂਰਿਜ਼ਮ ਅਤੇ ਪ੍ਰਾਹੁਣਚਾਰੀ ਉਦਯੋਗਾਂ ਦੇ ਲਈ ਆਉਣ, ਵਿਸ਼ਾਲ ਭਾਰਤੀ ਬਜ਼ਾਰ ਦਾ ਗਵਾਹ ਬਣਨ ਅਤੇ ਨਿਵੇਸ਼ ਦੇ ਉਪਲਬਧ ਅਵਸਰਾਂ ਦਾ ਲਾਭ ਉਠਾਉਣ ਲਈ ਸਹੀ ਮੰਚ ਹੈ।
ਅੱਜ ਦੀ ਗੋਲਮੇਜ਼ ਵਾਰਤਾ ਵਿੱਚ ਕੁੱਲ 42 ਵਿਦੇਸ਼ੀ ਮਿਸ਼ਨਾਂ ਨੇ ਹਿੱਸਾ ਲਿਆ। ਜੀ-20 ਪ੍ਰਧਾਨਗੀ ਭਾਰਤ ਦੇ ਟੂਰਿਜ਼ਮ ਖੇਤਰ ਨੂੰ ਭਾਰਤ ਦੀਆਂ ਟੂਰਿਜ਼ਮ ਸੁਵਿਧਾਵਾਂ ਨੂੰ ਸਾਹਮਣੇ ਰੱਖਣ ਅਤੇ ਭਾਰਤ ਦੀ ਟੂਰਿਜ਼ਮ ਸਫ਼ਲਤਾ ਦੀਆਂ ਕਹਾਣੀਆਂ ਨੂੰ ਗਲੋਬਲ ਮੰਚ ‘ਤੇ ਸਾਂਝਾ ਕਰਨ ਦਾ ਇੱਕ ਵਿਲੱਖਣ ਅਵਸਰ ਪ੍ਰਦਾਨ ਕਰੇਗੀ। ਬਿਹਤਰ ਬੁਨਿਆਂਦੀ ਢਾਂਚੇ, ਗਲੋਬਲ ਕਨੈਕਟੀਵਿਟੀ, ਉੱਚ ਡਿਸਪੋਸੇਬਲ ਆਮਦਨ ਅਤੇ ਵਿਦੇਸ਼ੀ ਨਿਵੇਸ਼ਕਾਂ ਲਈ ਅਵਸਰ ਖੋਲ੍ਹਣ ਵਾਲੇ ਵਿਸ਼ੇਸ਼ ਟੂਰਿਜ਼ਮ ਉਤਪਾਦਾਂ ਦੇ ਵਿਕਾਸ ਦੇ ਕਾਰਨ ਭਾਰਤ ਦਾ ਟੂਰਿਜ਼ਮ ਬਜ਼ਾਰ ਵਿਕਾਸ ਦੇ ਰਾਹ ‘ਤੇ ਅੱਗੇ ਵਧਣ ਲਈ ਤਿਆਰ ਹੈ।
ਟੂਰਿਜ਼ਮ ਖੇਤਰ ਸਭ ਤੋਂ ਤੇਜ਼ੀ ਨਾਲ ਵਧਦੇ ਆਰਥਿਕ ਖੇਤਰਾਂ ਵਿਚੋਂ ਇੱਕ ਦੇ ਰੂਪ ਵਿੱਚ ਉੱਭਰਿਆ ਹੈ ਅਤੇ ਇਸ ਦਾ ਵਪਾਰ, ਰੋਜ਼ਗਾਰ ਪੈਦਾ ਕਰਨਾ, ਨਿਵੇਸ਼, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਮਾਜਿਕ ਸ਼ਮੂਲੀਅਤ ‘ਤੇ ਮਹੱਤਵਪੂਰਨ ਪ੍ਰਭਾਵ ਪਿਆ ਹੈ। ਨਿਵੇਸ਼ ਸੰਭਾਲ਼ ਅਤੇ ਸੁਵਿਧਾ ਦੇ ਇੱਕ ਹਿੱਸੇਦਾਰ ਦੇ ਰੂਪ ਵਿੱਚ ਇਨਵੈਸਟ ਇੰਡੀਆ ਅਤੇ ਉਦਯੋਗ ਦੇ ਹਿੱਸੇਦਾਰ ਵਜੋਂ ਭਾਰਤੀ ਉਦਯੋਗ ਕਨਫੈਡਰੇਸ਼ਨ (ਸੀਆਈਆਈ) ਦੀ ਸਾਂਝੇਦਾਰੀ ਵਿੱਚ ਆਯੋਜਿਤ ਗਲੋਬਲ ਟੂਰਿਜ਼ਮ ਇਨਵੈਸਟਰਜ਼ ਸਮਿਟ 2023 ਦਾ ਉਦੇਸ਼, ਭਾਰਤੀ ਯਾਤਰਾ ਅਤੇ ਪ੍ਰਾਹੁਣਚਾਰੀ ਖੇਤਰ ਵਿੱਚ ਗਲੋਬਲ ਅਤੇ ਘਰੇਲੂ ਕਾਰੋਬਾਰੀਆਂ ਦੇ ਦਰਮਿਆਨ ਵਾਰਤਾ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰਨਾ ਅਤੇ ਨਿਵੇਸ਼ ਦੇ ਅਵਸਰ ਦਾ ਪਤਾ ਲਗਾਉਣਾ ਹੈ।
ਭਾਰਤ ਵਿੱਚ ਟੂਰਿਜ਼ਮ ਉਤਪਾਦਾਂ ਦਾ ਇੱਕ ਵਿਭਿੰਨ ਪੋਰਟਫੋਲੀਓ ਹੈ, ਜਿਸ ਵਿੱਚ ਕਰੂਜ਼, ਸਾਹਸੀ, ਮੈਡੀਕਲ, ਭਲਾਈ, ਗੋਲਫ ਅਤੇ ਪੋਲੋ ਵਰਗੀਆਂ ਖੇਡਾਂ, ਮੀਟਿੰਗਾਂ, ਪ੍ਰੋਤਸਾਹਨ, ਕਾਨਫਰੰਸਿੰਗ, ਪ੍ਰਦਰਸ਼ਨੀਆਂ, ਈਕੋਟੂਰਿਜ਼ਮ, ਫ਼ਿਲਮ, ਗ੍ਰਾਮੀਣ ਅਤੇ ਅਧਿਆਤਮਕ ਟੂਰਿਜ਼ਮ ਸ਼ਾਮਲ ਹਨ ਅਤੇ ਇਨਵੈਸਟਰਜ਼ ਸਮਿਟ ਭਾਰਤ ਦੀਆਂ ਵਿਲੱਖਣ ਪੇਸ਼ਕਾਰੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਦੋ-ਪੱਖੀ ਮੰਚ ਪ੍ਰਦਾਨ ਕਰਦਾ ਹੈ, ਜਦ ਕਿ ਵਿਦੇਸ਼ ਦੇ ਸੰਭਾਵਿਤ ਨਿਵੇਸ਼ਕ ਉਸ ਰਾਜ ਦੇ ਲਈ ਵਿਸ਼ੇਸ਼ ਸੈਕਸ਼ਨ ਵਿੱਚ ਰਾਜ-ਵਿਸ਼ੇਸ਼ ਨਿਵੇਸ਼ ਸੰਭਾਵਨਾਵਾਂ ਦੀ ਪਹਿਚਾਣ ਕਰ ਸਕਦੇ ਹਨ।
ਇੱਕ ਵੈੱਬ ਸਾਈਟ www.gtistourism.in ਵੀ ਵਿਕਸਿਤ ਕੀਤੀ ਗਈ ਹੈ, ਜੋ ਆਯੋਜਨ ਦੇ ਇਲਾਵਾ ਵੀ ਜਨਤਕ ਨਿਜੀ ਰੁਝੇਵਿਆਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰੇਗੀ। ਇਸ ਮੈਗਾ ਸਮਾਗਮ ਵਿੱਚ ਜੀ-20 ਦੇ ਸਾਰੇ ਦੇਸ਼ਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।
ਟੂਰਿਜ਼ਮ ਅਤੇ ਪ੍ਰਾਹੁਣਚਾਰੀ ਖੇਤਰ ਵਿੱਚ ਆਟੋਮੈਟਿਕ ਰੂਟ ਦੇ ਤਹਿਤ 100 ਪ੍ਰਤੀਸ਼ਤ ਐੱਫਡੀਆਈ ਦੀ ਆਗਿਆ ਹੈ। 2014 ਤੋਂ 2022 ਤੱਕ ਪਿਛਲੇ 8 ਵਰ੍ਹਿਆਂ ਵਿੱਚ , ਭਾਰਤ ਨੇ ਹੋਟਲ ਅਤੇ ਟੂਰਿਜ਼ਮ ਖੇਤਰ ਵਿੱਚ 9.2 ਬਿਲੀਅਨ ਅਮਰੀਕੀ ਡਾਲਰ ਦਾ ਐੱਫਡੀਆਈ ਪ੍ਰਾਪਤ ਕੀਤਾ ਹੈ, ਜਦ ਕਿ ਭਾਰਤ ਨੇ 2000-2014 ਤੋਂ 7.2 ਬਿਲੀਅਨ ਅਮਰੀਕੀ ਡਾਲਰ ਦਾ ਐੱਫਡੀਆਈ ਪ੍ਰਾਪਤ ਕੀਤਾ ਸੀ। ਰਾਜ ਵੀ ਸਰਗਰਮੀ ਨਾਲ ਨੀਤੀਆਂ ‘ਤੇ ਕੰਮ ਕਰ ਰਹੇ ਹਨ।
ਅਤੇ ਹੋਮਸਟੇਅ, ਐੱਮਆਈਸੀਈ ਇਨਫ੍ਰਸਟ੍ਰਕਚਰ, ਵੈਲਨੈੱਸ ਟੂਰਿਜ਼ਮ, ਈਕੋ ਟੂਰਿਜ਼ਮ ਆਦਿ ਦੇ ਲਈ ਨਿਜੀ ਨਿਵੇਸ਼ ਆਕਰਸ਼ਿਤ ਕਰਨ ਦੇ ਲਈ ਪ੍ਰੋਤਸਾਹਨ ਅਤੇ ਰਿਆਇਤਾਂ ਪ੍ਰਦਾਨ ਕਰ ਰਹੇ ਹਨ। ਪ੍ਰਵਾਨਗੀਆਂ ਨੂੰ ਸੁਚਾਰੂ ਬਣਾਉਣ ਦੀ ਦਿਸ਼ਾ ਵਿੱਚ ਜ਼ੋਰ ਦੇਣ ਦੇ ਕ੍ਰਮ ਵਿੱਚ, ਟੂਰਿਜ਼ਮ ਮੰਤਰਾਲੇ ਰਾਸ਼ਟਰੀ ਸਿੰਗਲ ਵਿੰਡੋ ਸਿਸਟਮ(ਐੱਨਐੱਸਡਬਲਿਊਐੱਸ) ਪਲੈਟਫਾਰਮ ਦੇ ਨਾਲ ਏਕੀਕਰਣ ਕਰ ਰਿਹਾ ਹੈ ਅਤੇ ਟੂਰਿਜ਼ਮ ਅਤੇ ਪ੍ਰਾਹੁਣਚਾਰੀ ਖੇਤਰ ਵਿੱਚ ਇੱਕ ਨਵਾਂ ਪ੍ਰੋਜੈਕਟ ਸਥਾਪਿਤ ਕਰਨ ਲਈ ਜ਼ਰੂਰੀ ਪ੍ਰਵਾਨਗੀਆਂ ਦੀ ਸੰਖਿਆ ਨੂੰ ਘੱਟ ਤੋਂ ਘੱਟ ਕਰ ਰਿਹਾ ਹੈ। ਹੋਟਲ ਸਥਾਪਿਤ ਕਰਨ ਲਈ ਜ਼ਰੂਰੀ ਪ੍ਰਵਾਨਗੀਆਂ ਦੀ ਪਹਿਚਾਣ ਕਰਨੀ ਅਤੇ ਅਰਜ਼ੀ ਦੇਣ ਲਈ ਇੱਕ ਏਕੀਕ੍ਰਿਤ ਇੰਟਰਫੇਸ ਪ੍ਰਦਾਨ ਕਰਨ ਲਈ 7 ਰਾਜ ਐੱਨਐੱਸਡਬਲਿਊਐੱਸ ਦੇ ਨਾਲ ਸਰਗਰਮੀ ਨਾਲ ਕੰਮ ਕਰ ਰਹੇ ਹਨ।
*****
ਐੱਨਬੀ/ਐੱਸਕੇ
(रिलीज़ आईडी: 1910342)
आगंतुक पटल : 181