ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਐੱਨਐੱਚਏਆਈ ਦੁਆਰਾ ਰੁਕਾਵਟ ਰਹਿਤ(ਬੈਰੀਅਰਲੈੱਸ) ਟੋਲਿੰਗ ਸਿਸਟਮ ਅਤੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ‘ਤੇ ਹੈਕਾਥੌਨ ਦਾ ਆਯੋਜਨ
Posted On:
23 MAR 2023 5:05PM by PIB Chandigarh
ਨੈਸ਼ਨਲ ਹਾਈਵੇਜ਼ ਅਥਰਿਟੀ ਆਵ੍ ਇੰਡੀਆ (ਐੱਨਐੱਚਏਆਈ) ਦੁਆਰਾ ਇਲੈਕਟ੍ਰਾਨਿਕ ਟੋਲਿੰਗ ਦੇ ਲਈ ਸ਼ਾਮਲ ਕੀਤੀ ਗਈ ਇੰਡੀਅਨ ਹਾਈਵੇਜ਼ ਮੈਨੇਜਮੈਂਟ ਕੰਪਨੀ ਲਿਮਿਟਿਡ (ਆਈਐੱਚਐੱਮਸੀਐੱਲ) ਅਤੇ ਐੱਮਈਆਈਟੀਵਾਈ ਦੀ ਅਗਵਾਈ ਹੇਠ ‘ਐੱਮਈਆਈਟੀਵਾਈ ਸਟਾਰਟ –ਅੱਪ ਹੱਬ’ ਦੇ ਸਹਿਯੋਗ ਨਾਲ ਭਾਰਤ ਵਿੱਚ ਨੈਸ਼ਨਲ ਹਾਈਵੇਅਜ਼ ‘ਤੇ ਟੋਲਿੰਗ ਅਤੇ ਟ੍ਰੈਫਿਕ ਪ੍ਰਬੰਧਨ ਦੀ ਚੁਣੌਤੀਆਂ ਦੇ ਨਿਪਟਾਰੇ ਲਈ ਇਨੋਵੇਸ਼ਨ ਅਤੇ ਟੈਕਨੋਲੋਜੀ-ਸੰਚਾਲਿਤ ਸਮਾਧਾਨਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਟੈਕਨੋਲੋਜੀ ਸਟਾਰਟਅੱਪਸ ਦੇ ਨਾਲ ਇੱਕ ਹੈਕਾਥੌਨ ਦਾ ਆਯੋਜਨ ਕੀਤਾ ਗਿਆ।
ਹੈਕਾਥੌਨ ਦਾ ਵਿਸ਼ਾ ਰੁਕਾਵਟ ਰਹਿਤ (ਬੈਰੀਅਰਲੈੱਸ) ਟੋਲਿੰਗ ਸਿਸਟਮ ਅਤੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈਟੀਐੱਮਐੱਸ) ਸੀ। ਜਿਸ ਨਾਲ ਸਾਡੇ ਨੈਸ਼ਨਲ ਹਾਈਵੇਜ਼ਾਂ ‘ਤੇ ਸੁਰੱਖਿਆ ਅਤੇ ਕੁਸ਼ਲਤਾ ਵਿੱਚ ਵਾਧਾ ਹੋਵੇਗਾ।
ਇਸ ਸਬੰਧ ਵਿੱਚ ਅਰਜ਼ੀਆਂ ਮੰਗੀਆਂ ਗਈਆਂ ਹਨ ਅਤੇ ਐੱਨਐੱਚਏਆਈ, ਐੱਮਈਆਈਟੀਵਾਈ ਅਤੇ ਆਈਆਈਟੀ ਮਦ੍ਰਾਸ ਦੇ ਸੀਨੀਅਰ ਅਧਿਕਾਰੀਆਂ ਦੀ ਮੈਂਬਰਸ਼ਿਪ ਵਾਲੀ ਜਿਊਰੀ ਦੇ ਉੱਘੇ ਪੈਨਲ ਨੇ ਵਿਸਤ੍ਰਿਤ ਪੇਸ਼ਕਾਰੀਆਂ ਅਤੇ ਵੱਖ-ਵੱਖ ਟੈਕਨੋਲੋਜੀ ਸਟਾਰਟ-ਅੱਪਸ ਤੋਂ ਬਿਨੈਕਾਰਾਂ ਦੇ ਸਖ਼ਤ ਮੁਲਾਂਕਣ ਤੋਂ ਬਾਅਦ ਰੁਕਾਵਟ ਰਹਿਤ (ਬੈਰੀਅਰਲੈੱਸ) ਟੋਲਿੰਗ ਅਤੇ ਆਈਟੀਐੱਮਐੱਸ ਦੀਆਂ ਦੋ ਸ਼੍ਰੇਣੀਆਂ ਵਿੱਚੋਂ ਹਰੇਕ ਵਿੱਚ ਸ਼ਿਖਰ ਦੇ 5 ਬਿਨੈਕਾਰਾਂ ਨੂੰ ਸ਼ੌਰਟਲਿਸਟ ਕੀਤਾ।
ਇਸ ਤੋਂ ਬਾਅਦ, ਸ਼ੌਰਟਲਿਸਟ ਕੀਤੇ ਗਏ ਸਟਾਰਟਅੱਪਸ ਵਿੱਚੋਂ ਹਰੇਕ ਨੂੰ ਪ੍ਰੂਫ ਆਵ੍ ਕਨਸੈਪਟ (ਪੀਓਸੀ) ਆਯੋਜਿਤ ਕਰਨ ਲਈ 10 ਲੱਖ ਰੁਪਏ ਦੀ ਸ਼ੁਰੂਆਤੀ ਧਨਰਾਸ਼ੀ ਪ੍ਰਦਾਨ ਕੀਤੀ ਗਈ। ਦਿੱਲੀ ਐੱਨਸੀਆਰ ਵਿੱਚ ਫਰਵਰੀ 2023 ਵਿੱਚ ਇਨ੍ਹਾਂ ਬਿਨੈਕਾਰਾਂ ਦੁਆਰਾ ਵੱਖ-ਵੱਖ ਪਛਾਣੀਆਂ ਥਾਵਾਂ ‘ਤੇ ਪੀਓਸੀ ਆਯੋਜਿਤ ਕੀਤੇ ਗਏ। ਪੀਓਸੀ ‘ਤੇ ਅੰਤਿਮ ਪੇਸ਼ਕਾਰੀਆਂ ਅੱਜ ਆਯੋਜਿਤ ਪ੍ਰੋਗਰਾਮ ਵਿੱਚ ਜਿਊਰੀ ਦੇ ਮੈਂਬਰਾਂ ਅਤੇ ਐੱਨਐੱਚਏਆਈ, ਆਈਐੱਚਐੱਮਸੀਐੱਲ, ਐੱਨਪੀਸੀਆਈ ਦੇ ਹੋਰ ਅਧਿਕਾਰੀਆਂ, ਉਦਯੋਗ ਦੇ ਮਾਹਿਰਾਂ ਅਤੇ ਉੱਭਰਦੇ ਸਟਾਰਟਅੱਪਸ ਦੀ ਮੌਜੂਦਗੀ ਵਿੱਚ ਇਨ੍ਹਾਂ ਸਟਾਰਟਅੱਪਸ ਬਿਨੈਕਾਰਾਂ ਦੁਆਰਾ ਪੇਸ਼ ਕੀਤੀਆਂ ਗਈਆਂ।
ਹੈਕਾਥੌਨ ਨੇ ਟੈਕਨੋਲੋਜੀ ਮਾਹਿਰਾਂ ਅਤੇ ਸਟਾਰਟਅੱਪਸ ਨੂੰ ਇੱਕ ਹੀ ਮੰਚ ‘ਤੇ ਲਿਆਉਣ ਦਾ ਅਵਸਰ ਪ੍ਰਦਾਨ ਕੀਤਾ ਅਤੇ ਇਸ ਨਾਲ ਨੈਸ਼ਨਲ ਹਾਈਵੇਜ਼ ‘ਤੇ ਨਿਰਵਿਘਨ ਆਉਣ-ਜਾਣ ਦਾ ਅਨੁਭਵ ਪ੍ਰਦਾਨ ਕਰਨ ਵਾਲੇ ਇਨੋਵੈਟਿਵ ਸਮਾਧਾਨ ਲੱਭਣ ਵਿੱਚ ਮਦਦ ਮਿਲੇਗੀ।
ਇਹ ਹੈਕਾਥੌਨ ਅਤਿ ਆਧੁਨਿਕ ਟੈਕਨੋਲੋਜੀ ਅਧਾਰਿਤ ਸਮਾਧਾਨਾਂ ਨੂੰ ਅਪਣਾ ਕੇ ਜਲਦੀ ਅਤੇ ਸੁਰੱਖਿਅਤ ਨੈਸ਼ਨਲ ਹਾਈਵੇਜ਼ ਸੁਨਿਸ਼ਚਿਤ ਕਰਨ ਦੀ ਐੱਨਐੱਚਏਆਈ ਦੀ ਵਚਨਬੱਧਤਾ ਦੇ ਅਨੁਸਾਰ ਹੈ।
****
ਐੱਮਜੇਪੀਐੱਸ
(Release ID: 1910273)
Visitor Counter : 110