ਰੱਖਿਆ ਮੰਤਰਾਲਾ

ਆਤਮ-ਨਿਰਭਰ ਭਾਰਤ: ਰੱਖਿਆ ਮੰਤਰਾਲੇ ਨੇ ਮੱਧ ਸ਼ਕਤੀ ਰਡਾਰ ‘ਅਰੁਧਰਾ’ ਅਤੇ 129 ਡੀਆਰ- 118 ਰਡਾਰ ਚੇਤਾਵਨੀ ਪ੍ਰਤਿਕਿਰਿਆਵਾਂ ਦੇ ਲਈ ਬੀਈਐੱਲ ਦੇ ਨਾਲ 3,700 ਕਰੋੜ ਰੁਪਏ ਦੇ ਇਕਰਾਰਨਾਮੇ ’ਤੇ ਦਸਤਖਤ ਕੀਤੇ ਗਏ ਹਨ।

Posted On: 23 MAR 2023 6:02PM by PIB Chandigarh

ਰੱਖਿਆ ਮੰਤਰਾਲੇ ਨੇ 23 ਮਾਰਚ, 2023 ਨੂੰ ਭਾਰਤੀ ਹਵਾਈ ਸੈਨਾ ਦੀ ਸੰਚਾਲਨ ਸਮਰੱਥਾਵਾਂ ਵਿੱਚ ਵਾਧੇ ਦੇ ਲਈ ਭਾਰਤ ਇਲੈਕਟ੍ਰੌਨਿਕਸ ਲਿਮਟਿਡ (ਬੀਈਐੱਲ) ਦੇ ਨਾਲ 3,700 ਕਰੋੜ ਰੁਪਏ ਤੋਂ ਵੱਧ ਦੇ ਦੋ-ਵੱਖ-ਵੱਖ ਇਕਰਾਰਨਾਮਿਆਂ ’ਤੇ ਦਸਤਖਤ ਕੀਤੇ। ਇਨ੍ਹਾਂ ਵਿੱਚ ਪਹਿਲਾ ਇਕਰਾਰ 2,800 ਕਰੋੜ ਰੁਪਏ ਤੋਂ ਜ਼ਿਆਦਾ ਦਾ ਹੈ, ਜੋ ਭਾਰਤੀ ਵਾਯੂ ਸੈਨਾ ਦੇ ਲਈ ਮੱਧਮ ਸ਼ਕਤੀ ਰਡਾਰ (ਐੱਮਪੀਆਰ) ‘ਅਰੁਧਰਾ’ਦੀ ਸਪਲਾਈ ਨਾਲ ਸਬੰਧਿਤ ਹੈ। ਉੱਥੇ ਹੀ, ਦੂਜਾ ਇਕਰਾਰ ਲਗਭਗ 950 ਕਰੋੜ ਰੁਪਏ ਦਾ ਹੈ, ਜੋ 129 ਡੀਆਰ-18 ਰਡਾਰ ਚੇਤਾਵਨੀ ਪ੍ਰਾਪਤਕਰਤਾ (ਆਰਡਬਲਿਊਆਰ) ਨਾਲ ਸਬੰਧਿਤ ਹੈ। ਇਨ੍ਹਾਂ ਦੋਵੇਂ ਪ੍ਰੋਜੈਕਟ ਖਰੀਦਦਾਰੀ {ਭਾਰਤੀ –ਆਈਡੀਐੱਮਐੱਮ (ਸਵਦੇਸ਼ੀ ਰੂਪ ਨਾਲ ਡਿਜ਼ਾਈਨ ਵਿਕਸਿਤ ਅਤੇ ਨਿਰਮਿਤ) ਸ਼੍ਰੇਣੀ ਦੇ ਤਹਿਤ ਹੈ। ਇਹ ਲਾਜ਼ਮੀ ਤੌਰ ’ਤੇ ‘ਆਤਮਨਿਰਭਰ ਭਾਰਤ’ ਦੀ ਭਾਵਨਾ ਦੇ ਪ੍ਰਤੀਕ ਹਨ ਅਤੇ ਦੇਸ਼ ਨੂੰ ਰੱਖਿਆ ਨਿਰਮਾਣ ਵਿੱਚ ਆਤਮ-ਨਿਰਭਰਤਾ ਦੀ ਸੋਚ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਕਰਨਗੇ।

ਐੱਮਪੀਏਆਰ (ਅਰੂਧਰਾ)

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਇਸ ਰਡਾਰ ਨੂੰ ਸਵਦੇਸ਼ੀ ਰੂਪ ਨਾਲ ਡਿਜ਼ਾਈਨ ਅਤੇ ਵਿਕਸਿਤ ਕੀਤਾ ਹੈ ਅਤੇ ਇਸਦਾ ਨਿਰਮਾਣ ਬੀਈਐੱਲ ਕਰੇਗੀ। ਪਹਿਲਾਂ ਹੀ ਇਸਦਾ ਸਫ਼ਲ ਟੈਸਟਿੰਗ ਭਾਰਤੀ ਹਵਾਈ ਸੈਨਾ ਕਰ ਚੁੱਕੀ ਹੈ। ਇਹ ਹਵਾਈ ਲਕਸ਼ਾਂ ਦੀ ਨਿਗਰਾਨੀ ਅਤੇ ਪਤਾ ਲਗਾਉਣ ਦੇ ਲਈ ਦਿਗੰਸ਼ ਅਤੇ ਅੱਪਗ੍ਰੇਡ, ਦੋਨਾਂ ਵਿੱਚ ਇਲੈਕਟ੍ਰੌਨਿਕ ਸਟੀਰਿੰਗ ਦੇ ਨਾਲ ਇੱਕ 4ਡੀ ਮਲਟੀ-ਫੰਕਸ਼ਨ ਪੜਾਅਬੱਧ ਏਰੇ ਰਡਾਰ ਹੈ। ਇਸ ਪ੍ਰਣਾਲੀ ਵਿੱਚ ਇੱਕੋ ਸਮੇਂ ਸਥਿਤ ਚਿੰਨ੍ਹਿਤ ਮਿੱਤਰ ਜਾਂ ਦੁਸ਼ਮਣ ਸਿਸਟਮ ਤੋਂ ਪੁੱਛਤਾਛ ਦੇ ਅਧਾਰ ’ਤੇ ਲਕਸ਼ ਦੀ ਪਹਿਚਾਣ ਹੋਵੇਗੀ।

ਇਹ ਪ੍ਰੋਜੈਕਟ ਉਦਯੋਗਿਕ ਵਾਤਾਵਰਣ ਵਿੱਚ ਮੈਨੂਫੈਕਚਰਿੰਗ ਸਮਰੱਥਾ ਦੇ ਵਿਕਾਸ ਦੇ ਲਈ ਇੱਕ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰੇਗਾ।

ਡੀਆਰ-118 ਆਰਡਬਲਯੂਆਰ

ਡੀਆਰ-118 ਰਡਾਰ ਵਾਰਨਿੰਗ ਰਿਸੀਵਰ ਐੱਸਯੂ-30 ਐੱਮਕੇਆਈ ਜਹਾਜ਼ ਦੀ ਇਲੈਕਟ੍ਰੌਨਿਕ ਯੁੱਧ (ਈਡਬਲਿਊ) ਸਮਰੱਥਾਵਾਂ ਵਿੱਚ ਕਾਫੀ ਵਾਧਾ ਕਰੇਗਾ। ਇਸ ਦੇ ਜ਼ਿਆਦਾਤਰ ਉਪ-ਸੰਯੋਜਨ ਅਤੇ ਪੁਰਜੇ ਸਵਦੇਸ਼ੀ ਨਿਰਮਾਤਾਵਾਂ ਤੋਂ ਪ੍ਰਾਪਤ ਕੀਤੇ ਜਾਣਗੇ। ਇਹ ਪ੍ਰੋਜੈਕਟ ਐੱਮਐੱਸਐੱਮਈ ਸਮੇਤ ਭਾਰਤੀ ਇਲੈਕਟ੍ਰੌਨਿਕਸ ਅਤੇ ਸਬੰਧਿਤ ਉਦਯੋਗਾਂ ਦੀ ਸਰਗਰਮ ਭਾਗੀਦਾਰੀ ਨੂੰ ਹੁਲਾਰਾ ਦੇਣ ਦੇ ਨਾਲ ਉਸ ਨੂੰ ਪ੍ਰੋਤਸਾਹਿਤ ਕਰੇਗਾ। ਇਸ ਤੋਂ ਇਲਾਵਾ ਇਹ ਸਾਢੇ ਤਿੰਨ ਸਾਲ ਦੀ ਮਿਆਦ ਵਿੱਚ ਲਗਭਗ ਦੋ ਲੱਖ ਮਨੁੱਖੀ-ਦਿਵਸ ਦਾ ਰੋਜ਼ਗਾਰ ਸਿਰਜਿਤ ਕਰੇਗਾ।

ਡੀਆਰ-118 ਆਰਡਬਲਿਊਆਰ ਸਵਦੇਸ਼ੀ ਈਡਬਲਿਊ ਸਮਰੱਥਾਵਾਂ ਨੂੰ ਵਿਕਸਿਤ ਕਰਨ ਅਤੇ ਦੇਸ਼ ਨੂੰ ਰੱਖਿਆ ਖੇਤਰ ਵਿੱਚ ‘ਆਤਮ ਨਿਰਭਰ’ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡੀ ਛਲਾਂਗ ਹੈ।

**********

ਏਬੀਬੀ/ਸਵੀ



(Release ID: 1910272) Visitor Counter : 96


Read this release in: English , Urdu , Hindi , Telugu