ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼ ਨੇ ਆਪਣੀ ਵਿਲੱਖਣ ਪਹਿਲ “ਸਟੈਂਡਰਡਜ਼ ਰਾਹੀਂ ਵਿਗਿਆਨ ਸਿੱਖੋ” ਦੇ ਤਹਿਤ ਪਾਠ ਯੋਜਨਾਵਾਂ ਦੀ ਪਹਿਲੀ ਲੜੀ ਸ਼ੁਰੂ ਕੀਤੀ

Posted On: 22 MAR 2023 5:53PM by PIB Chandigarh

ਇਸ ਦਾ ਪਹਿਲਾ ਹਿੱਸਾ ਸੀਮਿੰਟ, ਫੁੱਟਬਾਲ, ਗੈਸ ਸਟੋਵ, ਹੈਲਮੇਟ ਅਤੇ ਐੱਲਈਡੀ ਬਲਬ ਆਦਿ ਸਮੇਤ ਰੋਜ਼ਾਨਾ ਉਪਯੋਗ ਦੀਆਂ ਵਸਤੂਆਂ ‘ਤੇ ਕੇਂਦ੍ਰਿਤ ਹੋਵੇਗਾ

ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਨੇ ਇੱਕ ਵਿਲੱਖਣ ਪਹਿਲ “ਸਟੈਂਡਰਡਸ ਦੁਆਰਾ ਵਿਗਿਆਨ ਸਿੱਖੋ” ਦੇ ਤਹਿਤ ਪਾਠ ਯੋਜਨਾਵਾਂ ਦੀ ਪਹਿਲੀ ਲੜੀ ਸ਼ੁਰੂ ਕੀਤੀ ਹੈ। ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼  ਆਪਣੀ ਇਸ ਨਵੀਨਤਮ ਪਹਿਲ “ਲਰਨਿੰਗ ਸਾਇੰਸ ਵਾਯਾ ਸਟੈਂਡਰਡਸ” ਦੇ ਤਹਿਤ ਵਿਗਿਆਨਿਕ ਸੰਕਲਪਾਂ, ਸਿਧਾਂਤਾਂ ਅਤੇ ਨਿਯਮਾਂ ਦੇ ਉਪਯੋਗ ਨੂੰ ਪਰਦਰਸ਼ਿਤ ਕਰਨ ‘ਤੇ ਕੇਂਦ੍ਰਿਤ ਪਾਠ ਯੋਜਨਾਵਾਂ ਦੀ ਇੱਕ ਲੜੀ ਤਿਆਰ ਕਰ ਰਿਹਾ ਹੈ।

ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਉਤਪਾਦਾਂ ਦੇ ਲਈ ਸਪਸ਼ਟ ਕੀਤੇ ਗਏ ਸਬੰਧਿਤ ਭਾਰਤੀ ਸਟੈਂਡਰਡਜ਼ ਲਈ ਗੁਣਵੱਤਾ ਵਿਸ਼ੇਸ਼ਤਾਵਾਂ ਦੇ ਨਿਰਮਾਣ, ਕੰਮਕਾਜ ਅਤੇ ਟੈਸਟਿੰਗ ਵਿੱਚ ਉਨ੍ਹਾਂ ਦੇ ਵਿਵਹਾਰਕ ਉਪਯੋਗਾਂ ਨੂੰ ਸਮਝਣ ਵਿੱਚ ਸਹਾਇਤਾ ਕਰਨਾ ਹੈ। ਪਾਠ ਯੋਜਨਾਵਾਂ ਦੇ ਵਿਸ਼ੇ ਵੱਡੇ ਪੱਧਰ ‘ਤੇ ਰੋਜ਼ਾਨਾ ਜੀਵਨ ਵਿੱਚ ਉਪਯੋਗ ਕੀਤੇ ਜਾਣ ਵਾਲੇ ਉਤਪਾਦਾਂ ਨਾਲ ਸਬੰਧਿਤ ਹਨ ਅਤੇ ਵਿਸ਼ਾਵਸਤੂ ਨੂੰ ਪਾਠਕ੍ਰਮ ਦੇ ਨਾਲ-ਨਾਲ ਉਦਯੋਗਿਕ ਐਪਲੀਕੇਸ਼ਨਾਂ ਦੇ ਹਿੱਸੇ ਵਜੋਂ ਸਿੱਖਿਆ ਵਿੱਚ ਉਨ੍ਹਾਂ ਦੇ ਵਿਸ਼ੇਸ਼ ਮਹੱਤਵ ਦੇ ਲਈ ਵਰਤਮਾਨ ਸਾਰਥਕਤਾ ਦੇ ਅਧਾਰ ‘ਤੇ ਚੁਣਿਆ ਗਿਆ ਹੈ। ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼ ਦੇ ਅਧਿਕਾਰੀ ਅਤੇ ਸਰੋਤ ਵਰਕਰ ਇੰਟਰਐਕਟਿਵ ਤਰੀਕੇ ਨਾਲ ਸਿੱਖਣ ਦੇ ਅਨੁਭਵ ਨੂੰ ਸਾਂਝਾ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਬੀਆਈਐੱਸ ਦੁਆਰਾ ਗਠਿਤ ਸਟੈਂਡਰਡਜ਼ ਕਲਬਾਂ ਦੇ ਤਹਿਤ ਆਯੋਜਿਤ ਗਤੀਵਿਧੀਆਂ ਦੇ ਹਿੱਸੇ ਵਜੋਂ ਵਿਦਿਆਰਥੀਆਂ ਲਈ ਪਾਠ ਯੋਜਨਾਵਾਂ ਦਾ ਸੰਚਾਲਨ ਕਰਨਗੇ।

ਦੇਸ਼ ਦੇ ਨੌਜਵਾਨ ਵਿਦਿਆਰਥੀ ਵਿਦਿਆਰਥਨਾਂ ਨੂੰ ਸਟੈਂਡਰਡਜ਼ ਰਾਹੀਂ ਵਿਗਿਆਨ ਸਿੱਖਣ ਨਾਲ ਉਨ੍ਹਾਂ ਦੀ ਸ਼ੁਰੂਆਤੀ ਪੜਾਅ ਵਿੱਚ ਹੀ ਵਿਗਿਆਨਿਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਵਿੱਚ ਸਹਾਇਤਾ ਮਿਲੇਗੀ। ਪਾਠ ਯੋਜਨਾਵਾਂ ਵਿੱਚ ਕਾਸਟਿਕ ਸੋਡਾ, ਸੀਮਿੰਟ, ਫੁੱਟਬਾਲ, ਗੈਸ ਸਟੋਵ, ਗੀਜ਼ਰ, ਹੈਲਮੇਟ, ਐੱਲਈਡੀ ਬਲਬ, ਐੱਲਪੀਜੀ ਸਿਲੰਡਰ, ਪੇਂਟ ਅਤੇ ਪੁਲਵਰਾਈਜ਼ਡ ਫਿਊਲ ਐਸ਼ ਸੀਮਿੰਟ ਬ੍ਰਿਕਸ ਸਮੇਤ ਕਈ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਵਿਲੱਖਣ ਪ੍ਰੋਗਰਾਮ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼ ਦੇ ਡਾਇਰੈਕਟਰ ਜਨਰਲ ਆਈਏਐੱਸ ਸ਼੍ਰੀ ਪ੍ਰਮੋਦ ਕੁਮਾਰ ਤਿਵਾਰੀ ਨੇ ਕਿਹਾ ਕਿ ‘ਲਰਨਿੰਗ ਸਾਇੰਸ ਵਾਯਾ ਸਟੈਂਡਰਡਜ਼’ਪਹਿਲ ਸਿਧਾਂਤਕ ਅਤੇ ਵਿਗਿਆਨਿਕ ਸਿੱਖਿਆ ਦੇ ਅਸਲ ਜੀਵਨ ਉਪਯੋਗ ਦੇ ਵਿਚਕਾਰ ਦੇ ਪਾੜੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਵਿਦਿਆਰਥੀਆਂ ਦੇ ਵਿੱਚ ਵਿਗਿਆਨ ਦੇ ਸੰਕਲਪਾਂ ਨੂੰ ਉਨ੍ਹਾਂ ਦੇ ਅਸਲ ਉਪਯੋਗਾਂ  ਨਾਲ ਜੋੜਨ ਵਿੱਚ ਸਮਰੱਥ ਬਣਾਏਗਾ ਅਤੇ ਦੇਸ਼ ਵਿੱਚ ਗੁਣਵੱਤਾ ਅਤੇ ਸਟੈਂਡਰਡਜ਼ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰੇਗਾ।

ਵਿਸ਼ਵ ਉਪਭੋਗਤਾ ਅਧਿਕਾਰ ਦਿਵਸ ਦੇ ਅਵਸਰ ‘ਤੇ ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼ ਦੀ ਇਸ ਸ਼ਾਨਦਾਰ ਪਹਿਲ ਦੇ ਤਹਿਤ 10 ਪਾਠ ਯੋਜਨਾਵਾਂ ਦੇ ਪਹਿਲੇ ਸੰਕਲਨ ਦਾ ਉਦਘਾਟਨ ਕੀਤਾ ਗਿਆ।

*****

ਏਡੀ/ਐੱਨਐੱਸ


(Release ID: 1909968) Visitor Counter : 121


Read this release in: English , Urdu , Hindi