ਬਿਜਲੀ ਮੰਤਰਾਲਾ

ਆਰਈਸੀਪੀਡੀਸੀਐੱਲ ਨੇ ਪੀਜੀਸੀਆਈਐੱਲ ਨੂੰ 6 ਵਿਸ਼ੇਸ਼ ਪਰਮਸ ਵਾਹਨ (ਐੱਸਪੀਵੀ) ਸੌਂਪੇ

Posted On: 22 MAR 2023 6:56PM by PIB Chandigarh

ਆਰਈਸੀ ਪਾਵਰ ਡਿਵੈਲਪਮੈਂਟ ਅਤੇ ਕੰਸਲਟੇਂਸੀ ਲਿਮਿਟਿਡ (ਆਰਈਸੀਪੀਡੀਸੀਐੱਲ) ਨੇ 21 ਮਾਰਚ, 2023 ਨੂੰ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਪਾਵਰ ਗ੍ਰਿਡ ਕਾਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਪੀਜੀਸੀਆਈਐੱਲ) ਨੂੰ ਪ੍ਰੋਜੈਕਟਾਂ ਦੇ ਲਈ 6 ਖਾਸ ਵਿਸ਼ੇਸ਼ ਪ੍ਰਯੋਜਨ ਵਾਹਨ (ਐੱਸਪੀਵੀ) ਸੌਂਪੇ। ਇਨ੍ਹਾਂ ਦਾ ਨਿਰਮਾਣ ਟੈਰਿਫ ਅਧਾਰਿਤ ਪ੍ਰਤੀਯੋਗੀ ਬੋਲੀ ਪ੍ਰਕਿਰਿਆ ਦੇ ਰਾਹੀਂ ਖਾਵਦਾ ਖੇਤਰ ਵਿੱਚ ਪ੍ਰਸਾਰਣ ਪ੍ਰੋਜੈਕਟਾਂ ਦੇ ਲਈ ਕੀਤਾ ਗਿਆ ਹੈ। ਆਰਈਸੀਪੀਡੀਸੀਐੱਲ, ਬਿਜਲੀ ਮੰਤਰਾਲੇ ਦੇ ਅਧੀਨ ਐੱਨਬੀਐੱਫਸੀ ਮਹਾਰਤਨ ਸੀਪੀਐੱਸਯੂ- ਆਰਈਸੀ ਲਿਮਿਟਿਡ ਦੀ ਪੂਰਣ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੀ ਸਾਰੇ 6 ਪ੍ਰੋਜੈਕਟਾਂ ਦੇ ਲਈ ਪਾਵਰ ਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ਸਫਲ ਬੋਲੀਦਾਤਾ ਕੰਪਨੀ ਸੀ ਅਤੇ ਇਸ ਬੋਲੀ ਪ੍ਰਕਿਰਿਆ ਦਾ ਤਾਲਮੇਲ ਆਰਈਸੀਪੀਡੀਸੀਐੱਲ ਨੇ ਕੀਤਾ ਸੀ।

ਇਨ੍ਹਾਂ ਐੱਸਪੀਵੀ ਨੂੰ ਆਰਈਸੀਪੀਡੀਸੀਐੱਲ ਦੇ ਸੀਈਓ ਆਈਏਐੱਸ ਸ਼੍ਰੀ ਰਾਹੁਲ ਦਿਵੇਦੀ ਨੇ ਮਿਸਟਰ ਪਾਵਰ ਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ਦੇ ਕਾਰਕਾਰੀ  ਡਾਇਰੈਕਟਰ ਸ਼੍ਰੀ ਏਕੇ ਸਿੰਘਲ ਨੂੰ ਸੌਂਪਿਆ। ਇਸ ਅਵਸਰ ‘ਤੇ ਆਰਈਸੀ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਵਿਵੇਕ ਕੁਮਾਰ ਦੇਵਾਂਗਨ ਉਪਸਥਿਤ ਸਨ। ਆਰਈਸੀਪੀਡੀਸੀਐੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਰਾਹੁਲ ਦਿਵੇਦੀ ਨੇ ਕਿਹਾ,   “ਆਰਈਸੀਪੀਡੀਸੀਐੱਲ ਦੇਸ਼ ਦੀ  ਬਿਜਲੀ ਸਮਰੱਥਾ ਨੂੰ ਪੂਰਾ ਕਰਨ ਦੇ ਲਈ ਨਵੇਂ ਨਵਿਆਉਣਯੋਗ ਊਰਜਾ (ਆਰਈ) ਸੁਧਾਰਾਂ ਦੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੇ ਲਈ ਹਰ ਸੰਭਵ ਯਤਨ ਕਰ ਰਹੀ ਹੈ। ਆਰਈ ਬਿਜਲੀ ਦੀ ਨਿਕਾਸੀ ਨੂੰ ਲੈ ਕੇ ਪ੍ਰਸਾਰਣ ਪ੍ਰਣਾਲੀ ਦੇ ਵਿਕਾਸ ਦੇ ਲਈ ਟੈਰਿਫ-ਅਧਾਰਿਤ ਮੁਕਾਬਲੇ ਬੋਲੀ ਅਜਿਹੇ ਹੀ ਇੱਕ ਮਿਸ਼ਨ ਹੈ ਅਤੇ ਅਸੀਂ ਅੱਜ ਟੀਬੀਸੀਬੀ ਰੂਟ ਦੇ ਮਾਧਿਅਮ ਨਾਲ ਕੀਤੇ ਜਾ ਰਹੇ 50 ਪ੍ਰੋਜੈਕਟਾਂ ਦੀ ਬੋਲੀ ਨੂੰ ਸਫਲਤਾਪੂਰਵਕ ਪੂਰਾ ਕਰਨ ਦੀ ਸੁਨਹਿਰੀ ਜਯੰਤੀ ਮਨਾਉਣ ਦੇ ਲਈ ਇੱਥੇ ਉਪਸਥਿਤ ਹਨ।

ਆਰਈਸੀ ਲਿਮਿਟਿਡ ਦੇ ਸੀਐੱਮਡੀ ਸ਼੍ਰੀ ਵਿਵੇਕ ਕੁਮਾਰ ਦੇਵਾਂਗਨ ਨੇ ਕਿਹਾ, “ਆਰਈਸੀ ਲਿਮਿਟਿਡ ਪ੍ਰੋਜੈਕਟ ਵਿੱਤੀ ਪੋਸ਼ਣ, ਪ੍ਰੋਜੈਕਟ ਲਾਗੂਕਰਨ ਅਤੇ ਨਿਗਰਾਨੀ ਦੇ ਰੂਪ ਵਿੱਚ ਬਿਜਲੀ ਖੇਤਰ ਦੇ ਪ੍ਰੋਜੈਕਟਾਂ (ਉਤਪਾਦਨ, ਸੰਚਾਰ ਅਤੇ ਵੰਡ ਵਿੱਚ ) ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇ ਰਹੀ ਹੈ। ਇਹ ਲੱਦਾਖ ਖੇਤਰ ਵਿੱਚ ਐੱਮਐੱਸਐੱਲ ਤੋਂ 3000-5000 ਮੀਟਰ ਦੀ ਉਚਾਈ ‘ਤੇ ਵਿਸ਼ਵ ਵਿੱਚ ਸਭ ਤੋਂ ਉੱਚੀ ਉਚਾਈ ‘ਤੇ ਲਗਭਗ 275 ਕਿਲੋਮੀਟਰ ਦੀ ਸਬੰਧ 220 ਕੇਵੀ ਟ੍ਰਾਂਸਮਿਸ਼ਨ ਲਾਈਨਾਂ ਦੇ ਨਾਲ ਕੁਲ ਚਾਰ 220 ਕੇਵੀ ਜੀਆਈਸੀ ਅਤੇ ਏਆਈਐੱਸ ਸਬ-ਸਟੇਸ਼ਨ ਦਾ ਨਿਰਮਾਣ ਕਰ ਰਹੀ ਹੈ। 

ਇਸ ਅਵਸਰ ‘ਤੇ ਆਰਈਸੀ ਲਿਮਿਟਿਡ ਦੇ ਡਾਇਰੈਕਰਟਰ (ਵਿੱਤ) ਸ਼੍ਰੀ ਅਜੈ ਚੌਧਰੀ, ਆਰਈਸੀ ਲਿਮਿਟਿਡ ਦੇ ਡਾਇਰੈਕਟਰ (ਤਕਨੀਕੀ) ਸ਼੍ਰੀ ਵਿਜੈ ਕੁਮਾਰ ਸਿੰਘ, ਆਰਈਸੀ ਲਿਮਿਟਿਡ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਟੀਐੱਸਸੀ ਬੋਸ, ਪਾਵਰ ਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ਦੇ ਡਾਇਰੈਕਟਰ (ਪ੍ਰੋਜੈਕਟ) ਸ਼੍ਰੀ ਅਭੈ ਚੌਧਰੀ, ਆਰਈਸੀਪੀਡੀਸੀਐੱਲ ਦੇ ਸੀਜੀਐੱਮ ਸ਼੍ਰੀ ਪੀ.ਐੱਸ. ਹਰਿਹਰਨ, ਆਰਈਸੀਪੀਡੀਸੀਐੱਲ ਦੇ ਸੀਨੀਅਰ ਜਨਰਲ ਮੈਨੇਜਰ ਸ਼੍ਰੀ ਵਿਜੈ ਕੁਲਕਰਣੀ, ਸੀਟੀਯੂਆਈਐੱਲ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਵਿਕ੍ਰਮ ਸਿੰਘ ਭਾਲ, ਸੀਟੀਯੂਆਈਐੱਲ ਦੇ ਸੀਨੀਅਰ ਜਨਰਲ ਮੈਨੇਜਰ ਸ਼੍ਰੀ ਅਤੁਲ ਅਗ੍ਰਵਾਲ, ਸੀਟੀਯੂਆਈਐੱਲ ਦੇ ਮੈਨੇਜਰ ਸ਼੍ਰੀ ਦੀਪਕ ਕ੍ਰਿਸ਼ਣਨ ਅਤੇ ਬਿਜਲੀ ਮੰਤਰਾਲੇ, ਕੇਂਦਰੀ ਬਿਜਲੀ ਅਥਾਰਿਟੀ (ਸੀਈਏ), ਸੈਂਟ੍ਰਲ ਟ੍ਰਾਂਸਮਿਸ਼ਨ ਯੂਟਿਲਿਟੀ ਆਵ੍ ਇੰਡੀਆ ਲਿਮਿਟਿਡ (ਸੀਟੀਯੂਆਈਐੱਲ), ਰਾਜ ਯੂਟਿਲਿਟੀਜ ਦੇ ਅਧਿਕਾਰੀਆਂ ਦੇ ਨਾਲ ਵਿਭਿੰਨ ਕੇਂਦਰੀ ਅਤੇ ਸਟੇਟ ਨੋਮਿਨੇਟਿਡ ਸਮਿਟ ਦੇ ਮੈਂਬਰ ਵੀ ਉਪਸਥਿਤ ਸਨ।

ਆਰਈਸੀ ਲਿਮਿਟਿਡ ਬਾਰੇ:

ਆਰਈਸੀ ਲਿਮਿਟਿਡ ਪੂਰੇ ਭਾਰਤ ਵਿੱਚ ਬਿਜਲੀ ਖੇਤਰ ਦੇ ਵਿੱਤ ਪੋਸ਼ਣ ਅਤੇ ਵਿਕਾਸ ਨਾਲ ਸਬੰਧਿਤ ਇੱਕ ਐੱਨਬੀਐੱਫਸੀ ਮਹਾਰਤਨ ਸੀਪੀਐੱਸਯੂ ਹੈ। ਇਸ ਦੀ ਸਥਾਪਨਾ ਸਾਲ 1969 ਵਿੱਚ ਕੀਤੀ ਗਈ ਸੀ। ਆਰਈਸੀ ਲਿਮਿਟਿਡ ਨੇ ਆਪਣੇ ਆਵਾਜਾਈ ਦੇ ਖੇਤਰ ਵਿੱਚ 50 ਤੋਂ ਅਧਿਕ ਸਾਲ ਦੀ ਮਿਆਦ ਪੂਰੀ ਕਰ ਲਈ ਹੈ। ਇਹ ਬਿਜਲੀ ਖੇਤਰ ਦੀ ਮੁਲ ਲੜੀ ਨੂੰ ਪੂਰਾ ਕਰਨ ਦੇ ਲਈ ਵਿਭਿੰਨ ਪ੍ਰਕਾਰ ਦੇ ਪ੍ਰੋਜੈਕਟਾਂ ਜਿਵੇਂ ਕਿ ਉਤਪਾਦਨ, ਸੰਚਾਰ ਅਤੇ ਵੰਡ ਅਤੇ ਨਵਿਆਉਣਯੋਗ ਊਰਜਾ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਹਾਲ ਹੀ ਵਿੱਚ ਆਰਈਸੀ ਨੇ ਹਵਾਈ ਅੱਡੇ, ਮੈਟਰੋ, ਰੇਲਵੇ, ਪੋਰਟ, ਪੁਲਾਂ ਆਦਿ ਜਿਹੇ ਖੇਤਰਾਂ ਨੂੰ ਕਵਰ ਕਰਨ ਦੇ ਲਈ ਗੈਰ-ਬਿਜਲੀ ਬੁਨਿਆਦੀ ਢਾਂਚਾ ਅਤੇ ਏਐੱਮਪੀ ਅਤੇ ਲੌਜਿਸਟਿਕਸ ਖੇਤਰ ਵਿੱਚ ਆਪਣਾ ਵਿਭਿੰਨਤਾ ਕੀਤੀ ਹੈ।

ਆਰਈਸੀਪੀਡੀਸੀਐੱਲ ਬਾਰੇ:

ਆਰਈਸੀ ਪਾਵਰ ਡਿਵੈਲਪਮੈਂਟ ਅਤੇ ਕੰਸਲਟੇਂਸੀ ਲਿਮਿਟਿਡ (ਆਰਈਸੀਪੀਡੀਸੀਐੱਲ) 50 ਤੋਂ ਅਧਿਕ ਰਾਜ ਬਿਜਲੀ ਵੰਡ ਕੰਪਨੀਆਂ/ਰਾਜਾਂ ਦੇ ਬਿਜਲੀ ਵਿਭਾਗਾਂ ਨੂੰ ਗਿਆਨ-ਅਧਾਰਿਤ ਸਲਾਹਕਾਰ ਅਤੇ ਮਾਹਰ ਪ੍ਰੋਜੈਕਟ ਲਾਗੂਕਰਨ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਹ ਐੱਨਬੀਐੱਫਸੀ ਮਹਾਰਤਨ ਸੀਪੀਐੱਸਯੂ- ਆਰਈਸੀ ਲਿਮਿਟਿਡ ਦੀ ਇੱਕ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ।

ਆਰਈਸੀਪੀਡੀਸੀਐੱਲ ਟ੍ਰਾਂਸਮਿਸ਼ਨ ਲਾਈਨ ਪ੍ਰੋਜੈਕਟਾਂ ਵਿੱਚ ਟੈਫਿਕ ਅਧਾਰਿਤ ਪ੍ਰਤੀਯੋਗੀ ਬੋਲੀ (ਟੀਬੀਸੀਬੀ)  ਦੇ ਲਈ ਬੋਲੀ ਪ੍ਰੋਸੈੱਸ ਕੋਆਰਡੀਨੇਟਰ (ਬੀਪੀਸੀ) ਦੇ ਰੂਪ ਵਿੱਚ ਕਾਰਜ ਕਰ ਰਹੀ ਹੈ। ਇਸ ਦੇ ਇਲਾਵਾ ਪੀਐੱਮਡੀਪੀ ਪ੍ਰੋਜੈਕਟਾਂ ਦੇ ਤਹਿਤ ਆਰਈਸੀਪੀਡੀਸੀਐੱਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਅਤੇ ਸੰਚਾਰ ਖੇਤਰਾਂ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚਾ ਅਪਗ੍ਰੇਡ ਪ੍ਰੋਜੈਕਟਾਂ ਨੂੰ ਲਾਗੂਕਰਨ ਕਰ ਰਹੀ ਹੈ। ਇਸ ਤਰ੍ਹਾਂ ਆਰਈਸੀਪੀਡੀਸੀਐੱਲ ਆਪਣੇ ਮਾਹਰ ਸਲਾਹਕਾਰ, ਪ੍ਰੋਜੈਕਟ ਲਾਗੂਕਰਨ ਅਤੇ ਲੈਣ ਦੇਣ ਸਲਾਹਕਾਰ ਸੇਵਾਵਾਂ ਦੇ ਨਾਲ ਦੇਸ਼ ਦੇ ਬਿਜਲੀ ਖੇਤਰ ਮੁਲ ਲੜੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

*******

ਏਐੱਮ



(Release ID: 1909954) Visitor Counter : 76


Read this release in: English , Urdu , Hindi