ਰੱਖਿਆ ਮੰਤਰਾਲਾ

ਰੱਖਿਆ ਸਹਿਯੋਗ ਦੇ ਮੁੱਦੇ ‘ਤੇ ਭਾਰਤ ਅਤੇ ਜੌਰਡਨ ਦਰਮਿਆਨ ਦੂਸਰੀ ਸਲਾਹਕਾਰ ਮੀਟਿੰਗ ਦਾ ਆਯੋਜਨ

Posted On: 21 MAR 2023 6:35PM by PIB Chandigarh

ਭਾਰਤ ਅਤੇ ਜੌਰਡਨ ਦਰਮਿਆਨ ਰੱਖਿਆ ਸਹਿਯੋਗ ਦੇ ਮੁੱਦੇ ‘ਤੇ ਦੂਸਰੀ ਸਲਾਹਕਾਰ ਮੀਟਿੰਗ ਦਾ ਆਯੋਜਨ ਅੱਜ ਨਵੀਂ ਦਿੱਲੀ ਵਿੱਚ ਕੀਤਾ ਗਿਆ। ਇਸ ਦੌਰਾਨ ਦੋਨਾਂ ਦੇਸ਼ਾਂ ਨੇ ਆਪਸੀ ਰੱਖਿਆ ਸਬੰਧਾਂ ਨੂੰ ਹੋਰ ਅਧਿਕ ਵਿਸਤਾਰ ਦੇ ਉਦੇਸ਼ ਨਾਲ ਵਿਭਿੰਨ ਖੇਤਰਾਂ ਦੇ ਕਈ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਕੀਤੀ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਮਿਲੀਟ੍ਰੀ ਟ੍ਰੇਨਿੰਗ ਐਂਡ ਕੋਰਸਿਸ, ਸਾਈਬਰ ਸਕਿਊਰਿਟੀ, ਮਿਲੀਟ੍ਰੀ ਐਕਸਰਸਾਇਸਿਸ, ਮਿਲੀਟ੍ਰੀ ਮੈਡੀਸਿਨ ਅਤੇ ਸਮਰੱਥਾ ਨਿਰਮਾਣ ਸਹਿਤ ਕਈ ਵਿਸ਼ੇ ਸ਼ਾਮਲ ਸਨ। ਦੋਨਾਂ ਦੇਸ਼ਾਂ ਨੇ ਆਪਸੀ ਹਿਤ ਦੇ ਲਈ ਪਰੰਪਰਾਗਤ ਤੌਰ ‘ਤੇ ਲਾਭਪ੍ਰਦ ਖੇਤਰਾਂ ਵਿੱਚ ਸਹਿਯੋਗ ਸਥਾਪਿਤ ਕਰਨ ਦੇ ਉਦੇਸ਼ ਨਾਲ ਰੱਖਿਆ ਉਦਯੋਗ ਅਤੇ ਰਿਸਰਚ ਤੇ ਵਿਕਾਸ ਵਿੱਚ ਆਪਣੀਆਂ ਸਬੰਧਿਤ ਸਮਰੱਥਾਵਾਂ ਤੇ ਕਾਰਜ-ਪ੍ਰਣਾਲੀਆਂ ਦਾ ਵੀ ਅਦਾਨ-ਪ੍ਰਦਾਨ ਕੀਤਾ।

 

ਜੌਰਡਨ ਤੋਂ ਆਏ ਹੋਏ ਪ੍ਰਤੀਨਿਧੀਮੰਡਲ ਨੇ ਭਾਰਤੀ ਰੱਖਿਆ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਦੇ ਨਾਲ ਵੀ ਗੱਲਬਾਤ ਕੀਤੀ। ਇਸ ਮੀਟਿੰਗ ਦੀ ਸਹਿ-ਪ੍ਰਧਾਨਗੀ ਰੱਖਿਆ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਅਮਿਤਾਭ ਪ੍ਰਸਾਦ ਅਤੇ ਜੌਰਡਨ ਦੇ ਮਿਲੀਟ੍ਰੀ ਟ੍ਰੇਨਿੰਗ ਡਾਇਰੈਕਟੋਰੇਟ ਵਿੱਚ ਡਾਇਰੈਕਟਰ ਬ੍ਰਿਗੇਡੀਅਰ ਜਨਰਲ ਹਸਨ ਦਖਲੱਲਾਹ ਨਿਮੇਰ ਅਲ-ਸਬੇਹਾਟ ਨੇ ਕੀਤੀ।

**********

ਏਬੀਬੀ/ਐੱਸਆਰ/ਜੀਸੀ



(Release ID: 1909797) Visitor Counter : 83


Read this release in: English , Urdu , Hindi