ਬਿਜਲੀ ਮੰਤਰਾਲਾ

ਐੱਨਟੀਪੀਸੀ ਰੀਨਿਊਏਬਲ ਐਨਰਜੀ ਲਿਮਿਟਿਡ ਨੇ ਭਾਰਤੀ ਸੈਨਾ ਦੇ ਨਾਲ ਸੈਨਾ ਪ੍ਰਤਿਸ਼ਠਾਨਾਂ ਵਿੱਚ ਹਰਿਤ ਹਾਈਡ੍ਰੋਜਨ ਪ੍ਰੋਜੈਕਟਾਂ ਦੇ ਲਾਗੂਕਰਨ ਦੇ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ


ਇਸ ਸਹਿਮਤੀ ਪੱਤਰ ਦਾ ਉਦੇਸ਼ ਨੌਨ ਫੌਸਿਲ ਈਂਧਣ ‘ਤੇ ਸੈਨਾ ਦੀ ਨਿਰਭਰਤਾ ਨੂੰ ਘੱਟ ਕਰਨਾ ਹੈ

Posted On: 21 MAR 2023 3:02PM by PIB Chandigarh

ਐੱਨਟੀਪੀਸੀ ਆਰਈਐੱਲ ਨੇ ਭਾਰਤੀ ਸੈਨਾ ਦੇ ਨਾਲ ਨਿਰਮਾਣ, ਮਲਕੀਅਤ ਅਤੇ ਪਰਿਚਾਲਨ (ਬੀਓਓ) ਡ੍ਰਾਫਟ ‘ਤੇ ਸੈਨਾ ਪ੍ਰਤਿਸ਼ਠਾਨਾਂ ਵਿੱਚ ਹਰਿਤ ਹਾਈਡ੍ਰੌਜਨ ਪ੍ਰੋਜੈਕਟਾਂ ਦੀ ਸਥਾਪਨਾ ਦੇ ਲਈ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ। ਇਸ ਦਾ ਉਦੇਸ਼ ਜਟਿਲ ਲੌਜਿਸਟਕਿਸ ਅਤੇ ਨੌਨ ਫੌਸਿਲ ਈਂਧਨ ‘ਤੇ ਨਿਰਭਰਤਾ ਨੂੰ ਘੱਟ ਕਰਨਾ ਅਤੇ ਕਾਰਬਨਡਾਈਆਕਸਾਈਡ ਦੇ ਨਿਕਾਸੀ ਵਿੱਚ ਕਮੀ (ਡੀਕਾਰਬੋਨਾਈਜੇਸ਼ਨ) ਦੀ ਗਤੀ ਨੂੰ ਤੇਜ਼ ਕਰਨਾ ਹੈ। ਇਸ ਸਹਿਮਤੀ ਪੱਤਰ ‘ਤੇ ਐੱਨਟੀਪੀਸੀ ਆਰਈਐੱਲ ਦੇ ਸੀਈਓ ਸ਼੍ਰੀ ਮੋਹਿਤ ਭਾਰਗਵ ਅਤੇ ਪੀਵੀਐੱਸਐੱਮ, ਏਵੀਐੱਸਐੱਮ, ਵੀਐੱਸਐੱਮ, ਕਿਊਐੱਮਜੀ ਲੈਫਟੀਨੈਂਟ ਜਨਰਲ ਰਾਜਿੰਦਰ ਦੀਵਾਨ ਨੇ ਹਸਤਾਖਰ ਕੀਤੇ।

 

https://ci5.googleusercontent.com/proxy/2c-L5nUq17ecpolc3yGrsdPca8amG9t2UDKZxDkf6RsBI7uwZUkOP1FfEji9pIVq3O1rw5IzUsBrTy74DXHSnhKoUzfnapdQxNO3vGZ9BKxHYw05pkbzQoVYfA=s0-d-e1-ft#https://static.pib.gov.in/WriteReadData/userfiles/image/image001EOQ0.jpg

https://ci6.googleusercontent.com/proxy/gq6joNl8zLCnCdUnLpAwu23O1RqDzNMYsvpsUzuBemVpeupTAGzgUWbXWWuycBNKghchMGy8INOMaT7xoc3wfv2kwShdDCRv3pUxQnEmF-K9IBlxsgbybUFyiQ=s0-d-e1-ft#https://static.pib.gov.in/WriteReadData/userfiles/image/image002H00R.jpg

 

ਇਸ ਸਹਿਮਤੀ ਪੱਤਰ ਦੇ ਤਹਿਤ ਯੋਜਨਾਬੱਧ ਤਰੀਕੇ ਨਾਲ ਬਿਜਲੀ ਦੀ ਸਪਲਾਈ ਨੂੰ ਲੈ ਕੇ ਹਰਿਤ ਹਾਈਡ੍ਰੋਜਨ ਪ੍ਰੋਜੈਕਟਾਂ ਦੀ ਸਥਾਪਨਾ ਦੇ ਲਈ ਸੰਭਾਵਿਤ ਸਥਾਨਾਂ ਦੀ ਸੰਯੁਕਤ ਪਹਿਚਾਣ ਕੀਤੀ ਜਾਵੇਗੀ। ਇਸ ਦੇ ਇਲਾਵਾ ਐੱਨਟੀਪੀਸੀ ਆਰਈਐੱਲ ਭਾਰਤੀ ਸੈਨਾ ਦੇ ਲਈ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ (ਸੌਰ, ਪਵਨ ਆਦਿ) ਦਾ ਡਿਜਾਈਨ ਅਤੇ ਵਿਕਾਸ ਕਰਨ ਦੇ ਨਾਲ ਉਸ ਦੀ ਸਥਾਪਨਾ ਵੀ ਕਰੇਗੀ।

 

https://ci6.googleusercontent.com/proxy/K0Pib-jV0Efczz_SKKl9oh4j48akPQCK3UGxSQpys9oyJu7SK0X87nwZIsRgEEBcrpgmC-C15PfaVxkz0gNZZBDzXYbClcCtfhphnYu6hC7RBIedAR1NGbKY-A=s0-d-e1-ft#https://static.pib.gov.in/WriteReadData/userfiles/image/image0032AO7.jpg

 

ਇਹ ਸਹਿਮਤੀ ਪੱਤਰ ਭਾਰਤੀ ਸੈਨਾ ਦੁਆਰਾ ਆਧੁਨਿਕੀਕਰਣ ਦੇ ਲਈ ਇੱਕ ਉੱਨਤ ਦ੍ਰਿਸ਼ਟੀਕੋਣ ਅਤੇ ਐੱਨਟੀਪੀਸੀ ਦੇ ਵੱਲ ਡੀਕਾਰਬਨਾਈਜੇਸ਼ਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਰਾਸ਼ਟਰ ਦੀ ਸਹਾਇਤਾ ਕਰਨ ਦੀ ਪ੍ਰਤੀਬੱਧਤਾ ਦਾ ਸੰਕੇਤ ਹੈ। ਇਹ ਆਪਣੀ ਤਰ੍ਹਾਂ ਦਾ ਪਹਿਲਾ ਸਮਝੌਤਾ ਹੈ ਅਤੇ ਦੇਸ਼ ਦੀ ਰੱਖਿਆ ਦੇ ਲਈ ਊਰਜਾ ਸੁਰੱਖਿਆ ਨਾਲ ਸਹਿਯੋਗੀ ਸੀਮਾ ਸੁਰੱਖਿਆ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰਦਾ ਹੈ।

ਆਵ੍-ਗ੍ਰਿਡ ਖੇਤਰਾਂ ਵਿੱਚ ਭਾਰਤੀ ਸੈਨਾ ਦੇ ਵਿਭਿੰਨ ਸਥਾਨਾਂ ਨੂੰ ਡੀਜੀ ਸੈਟਾਂ ਦੇ ਰਾਹੀਂ ਬਿਜਲੀ ਦੀ ਸਪਲਾਈ ਕੀਤੀ ਜਾਂਦੀ ਹੈ। ਮਾਣਯੋਗ ਪ੍ਰਧਾਨ ਮੰਤਰੀ ਦੇ “ਪੰਚਾਮ੍ਰਤ” ਅਤੇ ਕਾਰਬਨ ਨਿਊਟਲ ਲਦਾਖ ਦੀ ਸੋਚ ਦੇ ਅਨੁਰੂਪ ਭਾਰਤੀ ਸੈਨਾ ਬਿਜਲੀ ਉਤਪਾਦਨ ਤੇ ਗਰਮੀ ਉਤਪੰਨ ਕਰਨ ਦੇ ਲਈ ਨੌਨ-ਫੌਸਿਲ ਈਂਧਨ ਅਤੇ ਉਨ੍ਹਾਂ ਦੇ ਲੌਜਿਸਟਿਕਸ ‘ਤੇ ਨਿਰਭਰਤਾ ਨੂੰ ਘੱਟ ਕਰਨ ਦਾ ਸੰਕਲਪ ਰੱਖਦੀ ਹੈ। 

ਐੱਨਟੀਪੀਸੀ ਆਰਈਐੱਲ, ਐੱਨਟੀਪੀਸੀ ਲਿਮਿਟਿਡ ਦੀ ਪੂਰਣ ਸਹਾਇਕ ਕੰਪਨੀ ਹੈ ਅਤੇ ਵਰਤਮਾਨ ਵਿੱਚ ਇਸ ਦੇ ਕੋਲ ਨਿਰਮਾਣਧੀਨ 3.6 ਗੀਗਾਵਾਟ ਨਵਿਆਉਣਯੋਗ ਊਰਜਾ (ਆਰਈ) ਸਮਰੱਥਾ ਦਾ ਪੋਰਟਫਾਲੀਓ ਹੈ। ਐੱਨਟੀਪੀਸੀ ਸਮੂਹ ਦੀ ਸਾਲ 2032 ਤੱਕ 60 ਗੀਗਾਵਾਟ ਨਵਿਆਉਣਯੋਗ ਊਰਜਾ ਦੀ ਸਮਰੱਥਾ ਪ੍ਰਾਪਤ ਕਰਨ ਦੀ ਮਹੱਤਵਆਕਾਂਖੀ ਯੋਜਨਾ ਹੈ। ਵਰਤਮਾਨ ਵਿੱਚ ਇਸ ਦੀ ਸਥਾਪਿਤ ਆਰਈ ਸਮਰੱਥਾ 3.2 ਗੀਗਾਵਾਟ ਹੈ। 

ਐੱਨਟੀਪੀਸੀ ਨੇ  ਹਾਈਡ੍ਰੋਜਨ ਟੈਕਨੋਲੋਜੀਆਂ ਵਿੱਚ ਕਈ ਪਹਿਲਾਂ ਕੀਤੀਆਂ ਹਨ। ਇਸ ਨੇ ਗੁਜਰਾਤ ਵਿੱਚ ਪਹਿਲਾ ਤੋਂ ਹੀ ਪਾਈਪਡ ਕੁਦਰਤੀ ਗੈਸ ਪ੍ਰੋਜੈਕਟ ਦੇ ਨਾਲ ਹਾਈਡ੍ਰੋਜਨ ਮਿਸ਼ਰਣ ਨੂੰ ਚਾਲੂ ਕਰ ਦਿੱਤਾ ਹੈ। ਇਸ ਦੇ ਇਲਾਵਾ ਵਰਤਮਾਨ ਵਿੱਚ ਹਾਈਡ੍ਰੌਜਨ ਅਧਾਰਿਤ ਗਤੀਸ਼ੀਲਤਾ (ਮੋਬਿਲਿਟੀ) ਪ੍ਰੋਜੈਕਟ (ਲਦਾਖ ਅਤੇ ਦਿੱਲੀ ਵਿੱਚ) ਅਤੇ ਮੱਧ ਪ੍ਰਦੇਸ਼ ਵਿੱਚ ਹਰਿਤ ਮੇਥਨੌਲ ਪ੍ਰੋਜੈਕਟ ਨੂੰ ਲਾਗੂਕਰਨ ਕਰ ਰਹੀ ਹੈ।

*****

ਏਐੱਮ(Release ID: 1909565) Visitor Counter : 95


Read this release in: English , Urdu , Hindi , Telugu