ਬਿਜਲੀ ਮੰਤਰਾਲਾ

ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨਜੀਈਐੱਲ) ਨੇ ਅਖੁੱਟ ਊਰਜਾ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਦੇ ਉਦੇਸ਼ ਨਾਲ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (ਆਈਓਸੀਐੱਲ) ਦੇ ਨਾਲ ਸਮਝੌਤਾ ਕੀਤਾ


ਐੱਨਟੀਪੀਸੀ ਨੇ ਅਗਲੇ ਦਹਾਕੇ ਵਿੱਚ 60 ਗੀਗਾਵਾਟ ਨਵਿਆਉਣਯੋਗ ਊਰਜਾ ਉਤਪਾਦਨ ਦਾ ਲਕਸ਼ ਨਿਰਧਾਰਿਤ ਕੀਤਾ

Posted On: 20 MAR 2023 7:41PM by PIB Chandigarh

ਐੱਨਟੀਪੀਸੀ ਲਿਮਿਟਿਡ ਦੀ ਪੂਰਨ ਪ੍ਰਸ਼ਾਸਨਿਕ ਨਿਯੰਤ੍ਰਣ ਵਾਲੀ ਸਹਾਇਕ ਕੰਪਨੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦੀਆਂ ਰਿਫਾਇਨਰੀਆਂ ਦੇ ਲਈ ਚੌਬੀ ਘੰਟੇ ਬਿਜਲੀ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦੇ ਨਾਲ ਇੱਕ ਸੰਯੁਕਤ ਉੱਦਮ ਸਮਝੌਤੇ ‘ਤੇ ਦਸਤਖਤ ਕੀਤੇ ਹਨ।

 

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦੇ ਕਾਰਜਕਾਰੀ ਡਾਇਰੈਕਟਰ (ਐੱਮਐਂਡਆਈ), ਸ਼੍ਰੀ ਕੌਸ਼ਿਕ ਬਸੁ ਅਤੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਗ੍ਰੀਨ ਐਨਰਜੀ ਲਿਮਿਟਿਡ ਦੇ ਜਨਰਲ ਮੈਨੇਜਰ, ਸ਼੍ਰੀ ਵੀ. ਵੀ. ਸ਼ਿਵਕੁਮਾਰ ਦੁਆਰਾ ਐੱਨਟੀਪੀਸੀ ਲਿਮਿਟਿਡ ਦੇ ਚੀਫ਼ ਮੈਨੇਜਿੰਗ ਡਾਇਰੈਕਟਰ, ਸ਼੍ਰੀ ਗੁਰਦੀਪ ਸਿੰਘ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦੇ ਚੇਅਰਮੈਨ, ਸ਼੍ਰੀਕਾਂਤ ਮਾਧਵ ਵੈਦਯ ਦੀ ਮੌਜੂਦਗੀ ਵਿੱਚ ਇਸ ਸੰਯੁਕਤ ਉੱਦਮ ਸਮਝੌਤੇ ‘ਤੇ ਦਸਤਖਤ ਕੀਤੇ ਗਏ।

 

https://ci6.googleusercontent.com/proxy/_h_rTbUl47oGk6MSxg5yePKN-BNtC4Qo3MxKf-dUTOgWhSx1uGe7rg8Fm6KSeXK8Zs8yS9GgcdGopMhacA_rqZ4DfgQsad6nrm6uOaAgIH1IJRIELWnXikEXow=s0-d-e1-ft#https://static.pib.gov.in/WriteReadData/userfiles/image/image001B3R0.jpg

ਐੱਨਟੀਪੀਸੀ ਲਿਮਿਟਿਡ ਨੇ ਆਪਣੇ ਪੂਰਨ ਪ੍ਰਸ਼ਾਸਨਿਕ ਨਿਯੰਤ੍ਰਣ ਵਾਲੀ ਸਹਾਇਕ ਕੰਪਨੀ ਐੱਨਜੀਈਐੱਲ ਦੇ ਮਾਧਿਅਮ ਨਾਲ ਆਪਣੀ ਹਰਿਤ ਊਰਜਾ ਵਪਾਰਕ ਗਤੀਵਿਧੀਆਂ ਨੂੰ ਤੇਜ਼ੀ ਨਾਲ ਅੱਗੇ ਵਧਣ ਦੇ ਲਈ ਅਗਲੇ ਦਹਾਕੇ ਵਿੱਚ 60 ਗੀਗਾਵਾਟ ਦਾ ਨਵਿਆਉਣਯੋਗ ਊਰਜਾ ਉਤਪਾਦਨ ਵਿਸਤਾਰ ਕਰਨ ਦਾ ਮਹੱਤਵਆਕਾਂਖੀ ਲਕਸ਼ ਨਿਰਧਾਰਿਤ ਕੀਤਾ ਹੈ।

 

ਦੋ ਮਹਾਰਤਨ ਦਿੱਗਜ ਕੰਪਨੀਆਂ ਦੁਆਰਾ ਇਸ ਸੰਯੁਕਤ ਉੱਦਮ ਸਮਝੌਤੇ ‘ਤੇ ਦਸਤਖਤ ਕਰਨ ਨਾਲ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਿਟਿਡ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਨੂੰ ਆਪਣੀਆਂ ਸਾਰੀਆਂ ਵਪਾਰਕ ਗਤੀਵਿਧੀਆਂ ਵਿੱਚ ਭਾਰਤ ਸਰਕਾਰ ਦੇ ਸਵੱਛ ਊਰਜਾ ਲਕਸ਼ਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ।

 

ਐੱਨਟੀਪੀਸੀ ਲਿਮਿਟਿਡ ਦੇ ਡਾਇਰੈਕਟਰ (ਐੱਚਆਰ), ਸ਼੍ਰੀ ਡੀ. ਕੇ. ਪਟੇਲ, ਐੱਨਟੀਪੀਸੀ ਲਿਮਿਟਿਡ ਵਿੱਚ ਡਾਇਰੈਕਟਰ (ਪ੍ਰੋਜੈਕਟਾਂ), ਸ਼੍ਰੀ ਯੂ. ਕੇ. ਭੱਟਾਚਾਰਯ, ਐੱਨਟੀਪੀਸੀ ਲਿਮਿਟਿਡ ਦੇ ਡਾਇਰੈਕਟਰ (ਵਿੱਤ), ਸ਼੍ਰੀ ਜੈਕੁਮਾਰ ਸ੍ਰੀਨਿਵਾਸਨ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦੇ ਡਾਇਰੈਕਟਰ (ਆਰ), ਸੁਸ਼੍ਰੀ ਸ਼ੁਕਲਾ ਮਿਸਤ੍ਰੀ ਅਤੇ ਐੱਨਜੀਈਐੱਲ, ਐੱਨਟੀਪੀਸੀ ਆਰਈਐੱਲ ਤੇ ਆਈਓਸੀਐੱਲ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਅਵਸਰ ֹ‘ਤੇ ਮੌਜੂਦ ਸਨ।

****

ਏਐੱਮ/



(Release ID: 1909187) Visitor Counter : 81


Read this release in: English , Urdu , Hindi