ਆਯੂਸ਼
azadi ka amrit mahotsav

ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਰਾਸ਼ਟਰੀ ਆਯੁਰਵੇਦ ਵਿਦਿਆਪੀਠ ਦੇ 26ਵੀਂ ਕਨਵੋਕੇਸ਼ਨ ਦਾ ਉਦਘਾਟਨ ਕੀਤਾ


ਭਾਰਤ ਹੁਣ ਸੰਪੂਰਨ ਸਿਹਤ ਵਿੱਚ ਵਿਸ਼ਵ ਪੱਧਰ ’ਤੇ ਲੀਡਰਸ਼ਿਪ ਪ੍ਰਦਾਨ ਕਰਨ ਦੀ ਸਥਿਤੀ ਵਿੱਚ ਹੈ-ਸ਼੍ਰੀ ਸਰਬਾਨੰਦ ਸੋਨੋਵਾਲ

ਆਯੁਰਵੇਦ ਗ੍ਰੈਜੂਏਟਾਂ ਨੂੰ ਵਿਸ਼ਵ ਦੇ ਕੋਨੇ-ਕੋਨੇ ਵਿੱਚ ਆਯੁਰਵੇਦ ਨੂੰ ਪਹੁੰਚਾਉਣ ਦੇ ਲਈ ਵਲੰਟੀਅਰ ਬਣਨਾ ਚਾਹੀਦਾ ਹੈ ਅਤੇ ਸਾਡੇ ਦੇਸ਼ ਨੂੰ ਵਿਸ਼ਵ ਗੁਰੂ ਬਣਨਾ ਚਾਹੀਦਾ ਹੈ- ਡਾ.ਪ੍ਰਮੋਦ ਸਾਵੰਤ


Posted On: 16 MAR 2023 7:57PM by PIB Chandigarh

ਕੇਂਦਰੀ ਆਯੁਸ਼ ਮੰਤਰੀ ਸਰਬਾਨੰਦ ਸੋਨੋਵਾਲ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਆਯੁਰਵੇਦ ਵਿਦਿਆਪੀਠ (ਆਰਏਵੀ) ਦੇ 26ਵੀਂ ਕਨਵੋਕੇਸ਼ਨ ਅਤੇ ਅੱਜ ਦੀ ਜੀਵਨ ਸ਼ੈਲੀ ਵਿੱਚ ਤ੍ਰਿਨ ਧਾਨਯ (ਬਾਜਰਾ) ਦੇ ਉਪਯੋਗ ਵਿਸ਼ੇ ’ਤੇ 28ਵੇਂ ਰਾਸ਼ਟਰੀ ਸੈਮੀਨਾਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਨੌਜਵਾਨ ਵੈਦਿਆ ਨਾਲ ਭਾਰਤ ਦੀ ਪਰੰਪਾਰਿਕ ਚਿਕਿਤਸਾ ਅਤੇ ਗਿਆਨ ਨੂੰ ਦੁਨੀਆ ਦੇ ਮੈਪ ’ਤੇ ਲਿਆਉਣ ਅਤੇ ਇਸ ਤਰ੍ਹਾਂ ਭਾਰਤ ਨੂੰ ਇੱਕ ਨਵੀਂ ਬੁਲੰਦੀ ’ਤੇ ਪਹੁੰਚਾਉਣ ਅਤੇ ਮਨੁੱਖ ਜਾਤੀ ਦੀ ਮਦਦ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕਰਨ ਨੂੰ ਕਿਹਾ।

ਆਯੁਸ਼ ਮੰਤਰੀ ਸਰਬਾਨੰਦ ਸੋਨੋਵਾਦ ਦੇ ਨਾਲ ਗੋਆ ਦੇ ਮੁੱਖ ਮੰਤਰੀ ਡਾ.ਪ੍ਰਮੋਦ ਸਾਵੰਤ, ਆਯੁਸ਼ ਰਾਜ ਮੰਤਰੀ ਡਾ. ਮੁੰਜਪਾਰਾ ਮਹਿੰਦਰਭਾਈ, ਆਰਏਵੀ ਵਿੱਚ ਗਵਰਨਿੰਗ ਬਾਡੀ ਦੇ ਪ੍ਰਧਾਨ ਵੈਦਿਆ ਦੇਵਿੰਦਰ ਤ੍ਰਿਗੁਣਾ, ਸਕੱਤਰ, ਐੱਮਓਏ ਵੈਦਿਆ ਰਾਜੇਸ਼ ਕੋਟੇਚਾ, ਵਿਸ਼ੇਸ਼ ਸਕੱਤਰ ਐੱਮਓਏ ਸ਼੍ਰੀ ਪੀ.ਕੇ.ਪਾਠਕ, ਡਾਇਰੈਕਟਰ ਏਆਈਆਈਏ, ਨਵੀਂ ਦਿੱਲੀ ਡਾ.ਤਨੁਜਾ ਨੇਸਾਰੀ, ਐੱਮਓਏ ਵਿੱਚ ਸਲਾਹਕਾਰ (ਆਯੁਰਵੇਦ) ਵੈਦਿਆ ਮਨੋਜ ਨੇਸਾਰੀ, ਆਰਏਵੀ ਦੇ ਡਾਇਰੈਕਟਰ ਵੈਦਿਆ ਕੌਸਤੁਭ ਉਪਾਧਿਆਏ ਅਤੇ ਹੋਰ ਪਤਵੰਤੇ ਮੌਜੂਦ ਸਨ।

 

https://static.pib.gov.in/WriteReadData/userfiles/image/image001OB27.jpg

 

 

ਕੇਂਦਰੀ  ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਦੱਸਿਆ ਕਿ ਕਿਵੇਂ ਸਾਡੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਯੁਰਵੇਦ ਵਿੱਚ ਭਾਰਤ ਨੂੰ ਗਲੋਬਲ ਪੱਧਰ ’ਤੇ  ਮੋਹਰੀ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਲਈ ਸਮਰਪਿਤ ਭਾਵ ਨਾਲ ਕੰਮ ਕੀਤਾ। ਉਨ੍ਹਾਂ ਨੇ ਅੱਗੇ ਕਿਹਾ, “ਇਹ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਯਤਨਾਂ ਦਾ ਨਤੀਜਾ ਹੈ ਕਿ ਡਬਲਿਊਐੱਚਓ ਨੇ ਭਾਰਤ ਵਿੱਚ ਆਪਸੀ ਚਿਕਿਤਸਾ ਦੇ ਗਲੋਬਲ ਕੇਂਦਰ ਦੀ ਸਥਾਪਨਾ ਕੀਤੀ। ਭਾਰਤ ਹੁਣ ਸਮੁੱਚੀ ਸਿਹਤ ਵਿੱਚ ਗਲੋਬਲ ਪੱਧਰ ’ਤੇ ਅਗਵਾਈ ਪ੍ਰਦਾਨ ਕਰਨ ਦੀ ਸਥਿਤੀ ਵਿੱਚ ਹੈ ਕਿਉਂਕਿ ਆਯੁਸ਼ ਖੇਤਰ ਵਿੱਚ ਸਰੋਤ, ਮੌਕਾ ਅਤੇ ਅਜਿਹਾ ਕਰਨ ਦੀ ਸਮੱਰਥਾ ਵੀ ਹੈ। “ਉਨ੍ਹਾਂ ਨੇ ਆਯੁਰਵੇਦ ਦੇ ਗ੍ਰੈਜੁਏਟ ਵਿਦਿਆਰਥੀਆਂ ਤੋਂ ਅਜਿਹੇ ਹੀ ਸਮਰਪਣ ਦੇ ਨਾਲ ਕੰਮ ਕਰਨ ਅਤੇ ਭਾਰਤ ਨੂੰ ਨਵੀਂ ਉਚਾਈਆਂ ’ਤੇ ਲੈ ਜਾਣ ਦੀ ਅਪੀਲ ਕੀਤੀ।

ਕਨਵੋਕੇਸ਼ਨ ਭਾਸ਼ਣ ਗੋਆ ਦੇ ਮੁੱਖ ਮੰਤਰੀ ਡਾ.ਪ੍ਰਮੋਦ ਸਾਵਂਤ ਨੇ ਦਿੱਤਾ। ਉਨ੍ਹਾਂ ਨੇ ਕਿਹਾ ਕਿ “ਰਾਸ਼ਟਰੀ ਆਯੁਰਵੇਦ ਵਿਦਿਆਪੀਠ (ਆਰਏਵੀ) ਦੀ ਕਲਪਨਾ ਭਾਰਤ ਦੇ ਪਰੰਪਰਾਗਤ ਗਿਆਨ ਦੀ ਵਿਰਾਸਤ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਦੇ ਵਿਚਾਰ ਦੇ ਨਾਲ ਕੀਤੀ ਗਈ ਸੀ। ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਜੋ ਅੱਜ ਗ੍ਰੈਜੁਏਟ ਹੋ ਰਹੇ ਹਨ ਅਤੇ ਉਮੀਦ ਕਰਦੇ ਹਨ ਕਿ ਤੁਸੀਂ ਸਾਰੇ ਆਯੁਰਵੇਦ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਲੈ ਜਾਣ ਦੇ ਲਈ ਵਲੰਟੀਅਰ ਬਣਨਗੇ ਅਤੇ ਸਾਡੇ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਗੇ।

ਉਨ੍ਹਾਂ ਨੇ ਆਯੁਰਵੇਦ ਦੇ ਸਾਰੇ ਜਮੇ-ਜਮਾਏ ਚਿਕਿਤਸਕਾਂ ਅਤੇ ਆਯੁਰਵੇਦ ਗੁਰੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੰਮ ਦੇ ਅਧਾਰ ’ਤੇ ਵਧ ਤੋਂ ਵਧ ਕੇਸ ਰਿਪੋਰਟ ਦਾ ਦਸਤਾਵੇਜ਼ ਅਤੇ ਪ੍ਰਕਾਸ਼ਿਤ ਕਰਨਗੇ।

ਆਯੁਸ਼ ਰਾਜ ਮੰਤਰੀ ਡਾ. ਮਹਿੰਦਰਭਾਈ ਮੁੰਜਪਾਰਾ ਨੇ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗ੍ਰੈਜੂਏਟ ਵਿਦਿਆਰਥੀਆਂ ਨੂੰ ਆਯੁਰਵੇਦ ਖੇਤਰ ਵਿੱਚ ਨਵੇਂ ਵਿਚਾਰਾਂ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਨਾ ਚਾਹੀਦਾ। ਉਨ੍ਹਾਂ ਨੇ ਅਪੀਲ ਕੀਤੀ ਕਿ ਆਯੁਰਵੇਦ ਪ੍ਰਣਾਲੀ ਨਾਲ ਇਲਾਜ ਕਰ ਰਹੇ ਵੈਦਿਆ ਨੂੰ ਸਵੈ-ਇੱਛਾ ਨਾਲ ਟੀਚਿੰਗ ਲਾਈਨ ਵਿੱਚ ਆਉਣਾ ਚਾਹੀਦਾ ਕਿਉਂਕਿ ਹਰ ਵਰ੍ਹੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਯੁਰਵੈਦਿਕ ਕਾਲਜਾਂ ਤੋਂ ਪਾਸ ਆਊਟ ਹੋ ਰਹੇ ਹਨ।

ਇਸ ਮੌਕੇ ’ਤੇ ਸਕੱਤਰ ਆਯੁਸ਼ ਵੈਦਿਆ ਰਾਜੇਸ਼ ਕੋਟੇਚਾ ਨੇ  ਕਿਹਾ, “ਆਰਏਵੀ ਨੇ ਕਈ ਪ੍ਰੋਜੈਕਟਾਂ ਨੂੰ ਅੰਜਾਮ ਦਿੱਤਾ ਹੈ ਜੋ ਪਹਿਲੇ ਕਦੇ ਨਹੀਂ ਕੀਤੇ ਗਏ ਸੀ। ਆਰਏਵੀ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਬਹੁਤ ਹੀ ਵਿਲੱਖਣ ਕੰਮ ਕੀਤੇ ਹਨ। ਇਹ ਕੋਵਿਡ-19 ਦੀ ਮਿਆਦ ਦੇ ਦੌਰਾਨ ਟੈਲੀਮੈਡੀਸਨ ਨੂੰ ਲਾਗੂ ਕਰਨ ਵਾਲੀ ਨੋਡਲ ਏਜੰਸੀ ਸੀ। ਇਸਦੇ ਯਤਨਾਂ ਨਾਲ ਆਯੁਸ਼ ਮੰਤਰਾਲੇ ਦੇ ਹੱਲ ਨੂੰ ਈ-ਸੰਜੀਵਨੀ ਐਪ ਦੇ ਨਾਲ ਏਕੀਕ੍ਰਿਤ ਕਰਨ ਵਿੱਚ ਮਦਦ ਮਿਲੀ। ਮੈਂ ਪ੍ਰਸਿੱਧ ਚਿਕਿਤਸਕਾਂ ਅਤੇ ਗੁਰੂਆਂ ਨਾਲ ਜਿਨ੍ਹਾਂ ਸੰਭਵ ਹੋ ਆਪਣੇ ਕੰਮ ਦੇ ਤਰੀਕੇ ਦੇ ਅਧਾਰ ’ਤੇ ਖੋਜਾਂ ਦਾ ਦਸਤਾਵੇਜ਼ ਤਿਆਰ ਕਰਨ ਅਤੇ ਉਸ ਨੂੰ ਪ੍ਰਕਾਸ਼ਿਤ ਕਰਨ ਦੀ ਅਪੀਲ ਕਰਦਾ ਹਾਂ।”

https://static.pib.gov.in/WriteReadData/userfiles/image/image0023G4A.jpg

 

ਪ੍ਰੋਗਰਾਮ ਦੇ ਦੌਰਾਨ ਗੋਆ ਦੇ ਮੁੱਖ ਮੰਤਰੀ ਡਾ.ਪ੍ਰਮੋਦ ਸਾਵੰਤ ਨੂੰ ਆਰਏਵੀ ਦੀ ਫੈਲੋਸ਼ਿਪ ਦਿੱਤੀ ਗਈ ਅਤੇ ਆਯੁਸ਼ ਮੰਤਰੀ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਹੋਰ ਪ੍ਰਸਿੱਧ ਵੈਦਿਆ ਨੂੰ ਵੀ ਫੈਲੋਸ਼ਿਪ ਦਿੱਤੀ ਗਈ। ਆਰਏਵੀ ਅਤੇ ਅਮ੍ਰਿਤਾ ਸਕੂਲ ਆਵ੍ ਆਯੁਰਵੇਦ, ਕੋਲਮ, ਕੇਰਲ ਦੇ ਵਿੱਚ ਇੱਕ ਸਮਝੋਤਾ ਮੈਮੋਰੈਂਡਮ ’ਤੇ ਹਸਤਾਖਰ ਕੀਤੇ ਗਏ। ਇਸ ਸਹਿਮਤੀ ਪੱਤਰ ਦਾ ਉਦੇਸ਼ ਦੇਸ਼ ਭਰ ਵਿੱਚ 100 ਕਲੀਨਿਕਲ ਮਾਮਲਿਆਂ ਦਾ ਦਸਤਾਵੇਜ਼ੀਕਰਨ ਕਰਨ ਵਾਲਾ ਇੱਕ ਇੰਟਰਐਕਟਿਵ ਮਲਟੀਮੀਡੀਆ ਸਮਰਥਿਤ ਵੈੱਬ ਪਲੈਟਫਾਰਮ ਵਿਕਸਿਤ ਕਰਨਾ ਹੈ।

 ਇਸ ਕਨਵੋਕੇਸ਼ਨ ਸੰਮੇਲਨ ਦੇ ਨਾਲ-ਨਾਲ ਤ੍ਰਿਨ ਧਾਨਯ (ਬਾਜਰਾ) ਦੇ ਉਪਯੋਗ ਵਿਸ਼ੇ ’ਤੇ ਦੋ ਦਿਨਾਂ 18ਵਾਂ ਰਾਸ਼ਟਰੀ ਕਨਵੋਕੇਸ਼ਨ ਵੀ ਚਲ ਰਿਹਾ ਹੈ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦਵਾਨ ਅਤੇ ਮਾਹਿਰ ਹਿੱਸਾ ਲੈ ਰਹੇ ਹਨ।

**********

 

ਐੱਸਕੇ


(Release ID: 1908046) Visitor Counter : 86


Read this release in: English , Urdu , Hindi , Marathi