ਰੱਖਿਆ ਮੰਤਰਾਲਾ

ਉੱਭਰਦੀਆਂ ਡਿਸਰਪਟਿਵ ਅਤੇ ਭਵਿੱਖ ਦੀ ਟੈਕਨੋਲੋਜੀਆਂ ’ਤੇ ਸੈਮੀਨਾਰ ਦਾ ਆਯੋਜਨ

Posted On: 16 MAR 2023 6:45PM by PIB Chandigarh
  1. ਮਿਲਟਰੀ ਟੈਕਨੋਲੋਜੀ ਦੇ ਖੇਤਰ ਵਿੱਚ ਸਭ ਤੋਂ ਅੱਗੇ ਰਹਿਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਨਵੀਂ ਦਿੱਲੀ ਵਿੱਚ ਬੇਸ ਰਿਪੇਅਰ ਡਿਪੂ (ਬੀਆਰਡੀ), ਪਾਲਮ ਨੇ 16 ਮਾਰਚ, 2023 ਨੂੰ ‘ਉਭਰਦੀਆਂ ਡਿਸਰਪਟਿਵ ਅਤੇ ਭਵਿੱਖ ਦੀਆਂ ਟੈਕਨੋਲੋਜੀਆਂ ਅਤੇ ਮਿਲਟਰੀ ਡੋਮੇਨ ਵਿੱਚ ਉਨ੍ਹਾਂ ਦੇ ਉਪਯੋਗ ’ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ। ਭਾਰਤੀ ਹਵਾਈ ਸੈਨਾ ਦੇ ਮੇਨਟੇਨੈਂਸ ਕਮਾਂਡ ਦੇ ਅਸ਼ੀਰਵਾਦ ਵਿੱਚ ਆਯੋਜਿਤ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਏਅਰ ਮਾਰਸ਼ਲ ਵਿਭਾਸ ਪਾਂਡੇ ਏਵੀਐੱਸਐੱਮ ਵੀਐੱਸਐੱਮ, ਏਓਸੀ-ਇਨ-ਸੀ ਮੇਨਟੇਨੈਂਸ ਕਮਾਂਡ ਸੀ। ਇਸ ਪ੍ਰੋਗਰਾਮ ਵਿੱਚ ਏਅਰ ਹੈੱਡਕੁਆਰਟਰ ਤੋਂ ਡਾਇਰੈਕਟਰ ਜਨਰਲ (ਏਅਰਕ੍ਰਾਫਟ), ਅਸਿਸਟੈਂਟ ਚੀਫ਼ ਆਵ੍ ਏਅਰ ਸਟਾਫ਼ ਇੰਜੀਨੀਅਰਿੰਗ (ਏ) ਅਸਿਸਟੈਂਟ ਚੀਫ਼ ਆਵ੍ ਏਅਰ ਸਟਾਫ਼ (ਐੱਮਪੀ) ਅਤੇ ਕਈ ਹੋਰ ਪ੍ਰਤਿਸ਼ਠਿਤ ਅਤੇ ਵਿਸ਼ੇਸ਼ ਮਹਿਮਾਨ ਨਾ ਸਿਰਫ਼ ਭਾਰਤੀ ਹਵਾਈ ਸੈਨਾ ਤੋਂ ਬਲਕਿ ਸਹਿਯੋਗੀ ਸੇਵਾਵਾਂ ਜਿਵੇਂ ਸਿੱਖਿਆ ਸ਼ਾਸਤਰੀ/ਡੀਪੀਐੱਸਯੂ ਅਤੇ ਸਿਵਲ ਏਜੰਸੀਆਂ ਵੀ ਮੌਜੂਦ ਸਨ। ਸੁਆਗਤੀ ਭਾਸ਼ਣ ਦੇ ਬਾਅਦ ਏਅਰ ਕਮੋਡੋਰ ਐੱਸਐੱਸ ਰੀਹਲ, ਏਓਸੀ ਬੀਆਰਡੀ, ਪਾਲਮ, ਏਅਰ ਮਾਰਸ਼ਲ ਵਿਭਾਸ ਪਾਂਡੇ ਏਵੀਐੱਸਐੱਸ ਵੀਐੱਸਐੱਮ ਨੇ ਸੈਮੀਨਾਰ ਦਾ ਉਦਘਾਟਨ ਕੀਤਾ ਅਤੇ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਨੇ ਕਿਹਾ “ਡਿਜੀਟਲੀਕਰਣ ਇਸ ਦੁਨੀਆ ਵਿੱਚ ਹੋਈ ਸਭ ਤੋਂ ਡਿਸਰਪਟਿਵ ਟੈਕਨੋਲੋਜੀ ਹੈ”, ਅਤੇ ਸਾਰੇ ਡਿਸਰਪਟਿਵ ਅਤੇ ਭਵਿੱਖ ਦੀ ਟੈਕਨੋਲੋਜੀ ਦੇ ਲਈ, ਸਾਡੇ ਮਿਲਟਰੀ ਐਪਲੀਕੇਸ਼ਨਾਂ ਦੇ ਲਈ ਪ੍ਰਭਾਵੀ ਢੰਗ ਨਾਲ ਉਪਯੋਗ ਕਰਨ ਦੇ ਲਈ ਇੰਟਰਕਨੈਕਸ਼ਨ ਬਹੁਤ ਮਹੱਤਵਪੂਰਨ ਹੈ।

  2.  “ਇੰਟਰਕਨੈਕਸ਼ਨ ਅਤੇ ਵਿਕੇਂਦਰੀਕ੍ਰਿਤ ਫੈਸਲੇ” ਵਿਸ਼ੇ ਦੇ ਨਾਲ ਸੈਮੀਨਾਰ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਏਵੀਐੱਮ ਪੀਐੱਸ ਸਰੀਨ, ਹਵਾਈ ਸੈਨਾ ਇੰਜੀਨੀਅਰਿੰਗ ਦੇ ਸਹਾਇਕ ਪ੍ਰਮੁੱਖ (ਏ) ਨੇ ਕੀਤੀ। ਇਸ ਸੈਸ਼ਨ ਦਾ ਉਦੇਸ਼ ਉਭਰਦੇ, ਡਿਸਰਪਟਿਵ ਅਤੇ ਭਵਿੱਖ ਦੀ ਟੈਕਨੋਲੋਜੀ ਦੀ ਪ੍ਰਕਿਰਤੀ ਅਤੇ ਹਥਿਆਰਬੰਦ ਬਲਾਂ ਵਿੱਚ ਉਨ੍ਹਾਂ ਦੇ ਅਨੁਪ੍ਰਯੋਗ ਨੂੰ ਸਮਝਣਾ ਸੀ। ਗਰੁੱਪ ਕੈਪਟਨ ਵਿਕਾਸ ਧਨਖੜ ਪਹਿਲੇ ਬੁਲਾਰੇ ਸਨ ਜਿਨ੍ਹਾਂ ਨੇ ’ਭਵਿੱਖ ਦੀ ਲੜਾਈ ਵਿੱਚ ਉਪਯੋਗਿਤਾ ਦੇ ਲਈ ਉਭਰ ਰਹੀ ਡਿਸਰਪਟਿਵ ਟੈਕਨੋਲੋਜੀ ਨੂੰ ਸਮਝਣਾ” ਵਿਸ਼ੇ ’ਤੇ ਗੱਲ ਕੀਤੀ। ਸੈਂਟਰ ਫਾਰ ਡਿਜੀਟਲ ਇਕੋਨੋਮੀ ਪਾਲਿਸੀ ਰਿਸਰਚ ਦੇ ਚੇਅਰਮੈਨ ਪ੍ਰੋਫੈਸਰ ਜੈਜੀਤ ਭੱਟਾਚਾਰੀਆ ਨੇ ਇਸ ਤੋਂ ਬਾਅਦ “ਉਭਰਦੇ ਭਵਿੱਖ ਦੀਆਂ ਟੈਕਨੋਲੋਜੀਆਂ ਅਤੇ ਖੁਦਮੁਖਤਿਆਰੀ ਪ੍ਰਣਾਲੀਆਂ ਵਿੱਚ ਭਾਰਤੀ ਰੱਖਿਆ ਬਲਾਂ ਦੇ ਲਈ ਰਣਨੀਤਕ ਵਿਕਲਪ” ਦੀ ਵਿਆਖਿਆ ਕੀਤੀ। “ਆਈਏਐੱਫ ਵਿੱਚ ਆਈਡਬਲਿਊ/ਸਾਈਬਰ ਜ਼ਰੂਰਤਾਂ ਦੀਆਂ ਰੁਕਾਵਟਾਂ ਦੇ ਅੰਦਰ ਇੰਟਰਨੈਟ ਆਵ੍ ਥਿੰਗਜ਼/ਇੰਟਰਨੈਟ ਆਵ੍ ਪੀਪਲਜ਼ (ਆਈਓਟੀ/ਆਈਓਪੀ) ਦਾ ਲਾਭ” ਵਿਸ਼ੇ ਆਈਵੀਐੱਮ (ਡਾ) ਡੀ ਵਤਸ (ਸੇਵਾਮੁਕਤ) ਦੁਆਰਾ ਕਵਰ ਕੀਤਾ ਗਿਆ ਜੋ ਸਾਈਬਰ ਸੁਰੱਖਿਆ ਅਤੇ ਮਹੱਤਵਪੂਰਨ ਟੈਕਨੋਲੋਜੀਆਂ, ਭਾਰਤੀ ਡਾਟਾ ਸੁਰੱਖਿਆ ਪਰਿਸ਼ਦ, ਨਾਸਕਾਮ ਦੇ ਸਲਾਹਕਾਰ ਹਨ। ਉਸ ਤੋਂ ਬਾਅਦ ਸੁਸ਼੍ਰੀ ਸ਼ਿਮੋਨਾ ਮੋਹਨ, ਆਬਜ਼ਰਵਰ ਰਿਸਰਚ ਫਾਊਂਡੇਸ਼ਨ ਵਿੱਚ ਸੁਰੱਖਿਆ, ਰਣਨੀਤੀ ਅਤੇ ਟੈਕਨੋਲੋਜੀ ਕੇਂਦਰ ਵਿੱਚ ਖੋਜ ਸਹਾਇਕ ਨੇ “ਪ੍ਰਭਾਵੀ ਅਤੇ ਨੈਤਿਕ ਸੈਨਾ ਏਆਈ ਅਤੇ ਏਆਈ ਹਥਿਆਰ ਪ੍ਰਣਾਲੀਆਂ ਦੇ ਰਖ-ਰਖਾਅ ਵਿੱਚ ਚੁਣੌਤੀਆਂ ’ਤੇ ਧਿਆਨ ਦਿੱਤਾ।

3.       ਏਵੀਐੱਮ ਐੱਸਕੇ ਜੈਨ, ਸਹਾਇਕ ਹਵਾਈ ਸੈਨਾ ਪ੍ਰਮੁੱਖ (ਐੱਮਪੀ) ਦੀ ਪ੍ਰਧਾਨਗੀ ਵਿੱਚ “ਟੈਕਨੋਲੋਜੀ ਸਹਾਇਤਾ ਅਤੇ ਆਮ ਚੇਤਨਾ ਵਿਸ਼ੇ ’ਤੇ ਅਧਾਰਿਤ ਸੈਮੀਨਾਰ ਦੇ ਦੂਜੇ ਸੈਸ਼ਨ ਵਿੱਚ ਹਥਿਆਰਬੰਦ ਬਲਾਂ ਦੀਆਂ ਜ਼ਰੂਰਤਾਂ ਅਤੇ ਰੱਖਿਆ ਨਿਰਮਾਣ ਈਕੋਸਿਸਟਮ ਦੀ ਸਮਰੱਥਾਵਾਂ ਨੂੰ ਇੱਕਠੇ ਲਿਆਉਣ ਦੀ ਜ਼ਰੂਰਤ ’ਤੇ ਧਿਆਨ ਆਕਰਿਸ਼ਤ ਕੀਤਾ ਗਿਆ। ਸ਼੍ਰੀ ਯੋਗੇਸ਼ ਜੇ ਇਨਾਮਦਾਰ, ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਅਤੇ ਆਈਓਟੀ ਅਤੇ ਆਟੋਮੇਸ਼ਨ, ਡਿਜੀਟਲ ਮੈਨੂਫੈਕਚਰਿੰਗ, ਭਾਰਤ ਫੋਰਜ ਲਿਮਿਟਿਡ ਦੇ ਪ੍ਰਮੁੱਖ ਨੇ “ਉਦਯੋਗ 4.0- ਇਹ ਕਿਵੇਂ ਸੁਰੱਖਿਆ ਖੇਤਰ ਵਿੱਚ ਨਿਰਮਾਣ ਅਤੇ ਉਤਪਾਦ ਵੰਡ ਵਿੱਚ ਕ੍ਰਾਂਤੀ ਲਿਆ ਸਕਦਾ ਹੈ” ’ਤੇ ਚਾਨਣ ਪਾਉਂਦੇ ਹੋਏ ਸ਼ੁਰੂਆਤ ਕੀਤੀ। ਇਸ ਤੋਂ ਬਾਅਦ, ਸ਼੍ਰੀਮਤੀ ਹੇਮਵਤੀ ਐੱਮ, ਪ੍ਰਧਾਨ ਵਿਗਿਆਨਿਕ, ਕੇਂਦਰੀ ਖੋਜ ਪ੍ਰਯੋਗਸ਼ਾਲਾ, ਬੀਈਐੱਲ ਨੇ ਬਲਾਕਚੈਨ ਟੈਕਨੋਲੋਜੀ ’ਤੇ ਫੋਕਸ ਦੇ ਨਾਲ ਆਮ ਤੌਰ ’ਤੇ ਭਾਰਤ ਸੁਰੱਖਿਆ ਬਲਾਂ ਅਤੇ ਵਿਸ਼ੇਸ਼ ਰੂਪ ਨਾਲ ਆਈਏਐੱਫ ਦੇ ਲਈ ਬੀਈਐੱਲ ਦੀ ਦ੍ਰਿਸ਼ਟੀ ” ਦੀ ਵਿਆਖਿਆ ਕੀਤੀ। ਆਈਏਐੱਫ ਦੀ ਯੂਨਿਟ ਫਾਰ ਡਿਜੀਟਾਈਜ਼ੇਸ਼ਨ, ਆਟੋਮੇਸ਼ਨ, ਆਰਟੀਫੀਸ਼ਿਅਲ ਇੰਟੈਲੀਜੈਂਟ ਆਟੋਮੇਸ਼ਨ ਦਾ ਉਪਯੋਗ ਕਰਕੇ ਓਪਰੇਸ਼ਨਲ ਡਿਸੀਜਨ ਸਪੋਰਟ ਸਿਸਟਮ ’ਤੇ ਗੱਲ ਕੀਤੀ।

ਇਸ ਤਰ੍ਹਾਂ ਸੈਮੀਨਾਰ ਭਾਰਤੀ ਹਥਿਆਰਬੰਦ ਬਲਾਂ ਦੇ ਲਈ ਟੈਕਨੋਲੋਜੀ ਦੇ ਵੱਖ-ਵੱਖ ਉਪਯੋਗ ਦੇ ਤਰੀਕਿਆਂ ਨੂੰ ਦੇਖਣ ਦੇ ਉਦੇਸ਼ ਨਾਲ ਵੱਖ-ਵੱਖ ਟੈਕਨੋਲੋਜੀ ਖੇਤਰਾਂ ਦੇ ਮਾਹਿਰਾਂ ਨੂੰ ਇੱਕ ਮੰਚ ’ਤੇ ਲਿਆਉਣ ’ਤੇ ਕੇਂਦ੍ਰਿਤ ਸੀ। ਇਸ ਸੈਮੀਨਾਰ ਦਾ ਆਪਣਾ ਮਹੱਤਵ ਹੈ ਕਿਉਂਕਿ ਇਹ “ਆਤਮਨਿਰਭਰ ਭਾਰਤ” ਦੇ ਵਿਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਸਵਦੇਸ਼ੀ ਰੱਖਿਆ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਨਾਲ ਭਾਰੀ ਹਥਿਆਰਬੰਧ ਬਲਾਂ ਦੀ ਲੜਾਈ ਸਮਰੱਥਾ ਅਤੇ ਸੰਚਾਲਨ ਤਿਆਰੀ ਵਿੱਚ ਕ੍ਰਾਂਤੀ ਲਿਆਉਣ ਦੇ ਤਰੀਕਿਆਂ ਨੂੰ ਦੇਖਣ ਦਾ ਇੱਕ ਵਿਲੱਖਣ ਯਤਨ ਸੀ।

https://static.pib.gov.in/WriteReadData/userfiles/image/Image2YOJE.JPG

 

https://static.pib.gov.in/WriteReadData/userfiles/image/Image12CNJ.JPG 

 

 https://static.pib.gov.in/WriteReadData/userfiles/image/Image3HVJ4.JPG

***

ਆਈਐੱਨ/ਸੀਕੇ/ਐੱਸਕੇ



(Release ID: 1908045) Visitor Counter : 76


Read this release in: English , Urdu , Hindi