ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਮਨਸੁਖ ਮਾਂਡਵੀਯਾ ਨੇ ਤਪਦਿਕ ਦੇ ਖਾਤਮੇ ਲਈ ਦੇਸ਼ ਵਿਆਪੀ ਜਾਗਰੂਕਤਾ ਅਭਿਯਾਨ ਦੇ ਲਈ 75 ਟਰੱਕਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

Posted On: 16 MAR 2023 6:27PM by PIB Chandigarh

 “ਪੂਰਾ ਰਾਸ਼ਟਰ ਤਪਦਿਕ ਰੋਗ ਦੇ ਖ਼ਾਤਮੇ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਜਨ ਭਾਗੀਦਾਰੀ ਦੀ ਭਾਵਨਾ ਨਾਲ ਪ੍ਰੇਰਿਤ ਅਤੇ ਸੰਗਠਿਤ ਹੈ। ਐੱਸਡੀਜੀ 2030 ਟੀਚੇ ਤੋਂ ਪੰਜ ਵਰ੍ਹੇ ਪਹਿਲਾਂ ਦੇਸ਼ ਵਿੱਚੋਂ ਟੀਬੀ ਨੂੰ ਖ਼ਤਮ ਕਰਨ ਸਬੰਧੀ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੇ ਸਪਸ਼ਟ ਸੱਦੇ ਦੇ ਨਾਲ ਅੱਜ 71,000 ਤੋਂ ਵਧ ਨਿਕਸ਼ੇ ਮਿੱਤਰ ਅੱਗੇ ਆਏ ਹਨ ਅਤੇ ਕਾਰਪੋਰੇਟਾਂ, ਗੈਰ-ਸਰਕਾਰੀ ਸੰਗਠਨਾਂ, ਜਨਤਕ ਪ੍ਰਤੀਨਿਧਾਂ, ਵਿਅਕਤੀਆਂ ਆਦਿ ਸਾਰੇ ਹਿੱਸੇਦਾਰਾਂ ਨੂੰ ਸੰਗਠਿਤ ਕਰ ਕੇ ਟੀਬੀ ਨੂੰ ਖ਼ਤਮ ਕਰਨ ਸੰਬੰਧੀ ਕੇਂਦਰ ਸਰਕਾਰ ਦੀ ਨਿਕਸ਼ੇ ਯੋਜਨਾ ਦੇ ਤਹਿਤ ਪੋਸ਼ਣ ਸਬੰਧੀ ਸਹਾਇਤਾ ਅਤੇ ਹੋਰ ਸਾਧਨਾਂ ਰਾਹੀਂ 10 ਲੱਖ ਤੋਂ ਵਧ ਟੀਬੀ ਮਰੀਜ਼ਾਂ ਦੀ ਸਹਾਇਤਾ ਕਰ ਰਹੇ ਹਨ।”

ਇਹ ਗੱਲ ਅੱਜ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਪਾਰਟਨਰਸ਼ਿਪ ਐਕਸ਼ਨ ਅਗੇਂਸਟ ਟਿਊਬਰਕਲੋਸਿਸ (ਪੀਏਸੀਟੀ) ਸਮਿਟ ਨੂੰ ਸੰਬੋਧਿਤ ਕਰਦੇ ਹੋਏ ਕਹੀ। ਡਾ.ਮਾਂਡਵੀਯਾ ਨੇ ਟੀਬੀ ਦੇ ਸਬੰਧ ਵਿੱਚ ਜਾਗਰੂਕਤਾ ਸੰਦੇਸ਼ਾਂ ਵਾਲੇ 75 ਟਰੱਕਾਂ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟਰੱਕ ਨਿਕਸ਼ੇ ਯੋਜਨਾ ਵਿੱਚ ਕਿਰਿਆਸ਼ੀਲ ਸਹਾਇਤਾ ਦੇ ਰਹੇ ਅਪੋਲੋ ਟਾਇਰਜ਼ ਫਾਊਂਡੇਸ਼ਨ ਨੇ ਪ੍ਰਦਾਨ ਕੀਤੇ ਹਨ। ਇਹ ਟਰੱਕ ਟੀਬੀ  ਮੁਕਤ ਭਾਰਤ ਦੇ ਸੰਦੇਸ਼ ਦੇ ਨਾਲ ਰਾਜਾਂ ਦੀ ਯਾਤਰਾ ਕਰਨਗੇ।

 

https://static.pib.gov.in/WriteReadData/userfiles/image/image0026A4T.jpg

 

 ਕੇਂਦਰੀ ਸਿਹਤ ਮੰਤਰੀ ਨੇ ਇਸ ਪ੍ਰੋਗਰਾਮ ਵਿੱਚ ਕਈ ਟੀਬੀ ਮਰੀਜ਼ਾਂ ਨੂੰ ਪੋਸ਼ਣ ਟੋਕਰੀਆਂ ਵੀ ਵੰਡੀਆਂ।

 

https://static.pib.gov.in/WriteReadData/userfiles/image/image0034D4V.jpg

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਵਿਸਤਾਰ ਨਾਲ ਦੱਸਿਆ ਕਿ “ਭਾਰਤ ਦਾ ਆਪਣਾ ਸਿਹਤ ਸੰਭਾਲ ਮਾਡਲ ਸਾਂਝਾ ਸਮਾਜਿਕ ਅਤੇ ਰਾਸ਼ਟਰੀ ਜ਼ਿੰਮੇਵਾਰੀਆਂ ਨਾਲ ਭਰਿਆ ਹੋਇਆ ਹੈ। ਹੋਰ ਹਿੱਸੇਦਾਰਾਂ ਦੇ ਸਹਿਯੋਗ ਦਾ ਲਾਭ ਉਠਾ ਕੇ ਰਾਸ਼ਟਰੀ ਟੀਬੀ ਐਲੀਮੀਨੇਸ਼ਨ ਪ੍ਰੋਗਰਾਮ ਦੀ ਸਹਾਇਤਾ ਕਰਨ ਵਿੱਚ ਬਹੁ-ਖੇਤਰੀ ਸੰਪਰਕ ਇੱਕ ਪ੍ਰਮੁੱਖ ਥੰਮ੍ਹ ਹੈ । ਸਿਰਫ਼ ਆਪਣੇ ਸਾਂਝੇ ਯਤਨਾਂ ਅਤੇ ਸਹਿਯੋਗ ਨਾਲ ਹੀ ਅਸੀਂ 2025 ਤੱਕ ਭਾਰਤ ਨੂੰ ਟੀਬੀ ਮੁਕਤ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਨ। ਮੈਂ ਸਾਰਿਆਂ ਨੂੰ ਜਨਤਕ ਭਾਗੀਦਾਰੀ ਦੀ ਭਾਵਨਾ ਨਾਲ ਅੱਗੇ ਆਉਣ ਦੀ ਅਪੀਲ ਕਰਦਾ ਹਾਂ।” ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਨਿਕਸ਼ੇ ਮਿੱਤਰ ਟੀਬੀ ਮਰੀਜ਼ਾਂ ਨੂੰ ਸਿਰਫ਼ ਵਿੱਤੀ ਅਤੇ ਪੋਸ਼ਣ ਸੰਬੰਧੀ ਸਹਾਇਤਾ ਹੀ ਪ੍ਰਦਾਨ ਨਹੀਂ ਕਰਦੇ, ਬਲਕਿ ਨਿਕਸ਼ੇ ਮਿੱਤਰ ਪੋਰਟਲ ’ਤੇ ਉਨ੍ਹਾਂ ਦੇ ਨਾਲ ਨਿਜੀ ਤੌਰ ’ਤੇ ਜੁੜ ਕੇ ਉਨ੍ਹਾਂ ਦੀ ਸਮੁੱਚੀ ਭਲਾਈ ਵੀ ਸੁਨਿਸ਼ਚਿਤ ਕਰਦੇ ਹਨ।

https://static.pib.gov.in/WriteReadData/userfiles/image/image004AUM0.jpg

 

ਡਾ. ਮਾਂਡਵੀਯਾ ਨੇ ਟੀਬੀ ਦੇ ਬਾਰੇ ਵਿੱਚ ਜਾਗਰੂਕਤਾ ਫੈਲਾਉਣ ਦੇ ਲਈ ਅਪੋਲੋ ਟਾਇਰਜ਼ ਫਾਊਂਡੇਸ਼ਨ ਦੁਆਰਾ ਦੇਸ਼ ਦੇ 19 ਰਾਜਾਂ ਵਿੱਚ 32 ਸਥਾਨਾਂ ’ਤੇ ਹੀਰੋਜ਼ ਆਨ ਵ੍ਹੀਲਜ਼ (ਟਰੱਕ ਡਰਾਈਵਰਸ)ਅਤੇ ਹੋਰ ਕਮਜ਼ੋਰ ਸਮੂਹਾਂ ਨੂੰ ਜੋੜ ਕੇ ਟੀਬੀ ਮੁਕਤ ਭਾਰਤ ਅਭਿਯਾਨ ਨੂੰ ਤੇਜ਼ ਕਰਨ ਦੇ ਨਵੀਨਤਾਕਾਰੀ ਢੰਗ ਨਾਲ ਸ਼ਲਾਘਾ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ ਦੇ ਤਹਿਤ 75 ਟੀਬੀ ਮਰੀਜ਼ਾਂ ਨੂੰ ਵੀ ਗੋਦ ਲਿਆ ਹੈ। ਇਸ ਗੱਲ ’ਤੇ ਗੌਰ ਕਰਦੇ ਹੋਏ ਕਿ ਟਰੱਕ ਚਾਲਕ ਟੀਬੀ ਮਰੀਜ਼ਾਂ ਦਾ ਇੱਕ ਮਹੱਤਵਪੂਰਨ ਸਮੂਹ ਹੈ, ਡਾ. ਮਾਂਡਵੀਯਾ ਨੇ ਕਿਹਾ ਕਿ ਸਮੇਂ ’ਤੇ ਜਾਂਚ, ਪੂਰਾ ਇਲਾਜ ਕਰਵਾਉਣ ਆਦਿ ਰਾਹੀਂ ਟੀਬੀ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਜਾਗਰੂਕਤਾ ਫੈਲਾਉਣਾ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਪੰਜ ਸਥਾਨਾਂ (ਦਿੱਲੀ, ਮੁੰਦਰਾ ਪੋਰਟ-ਗੁਜਰਾਤ, ਹੈਦਰਾਬਾਦ, ਜਲੰਧਰ ਅਤੇ ਅਗਰਤਲਾ) ਤੋਂ ਟੀਬੀ ਸੰਦੇਸ਼ਾਂ ਦੇ ਨਾਲ ਬ੍ਰਾਂਡੇਡ 75 ਟਰੱਕਾਂ ਦੀ ਪਹਿਲ ਟਰੱਕ ਡਰਾਈਵਰਾਂ ਦੇ ਭਾਈਚਾਰਿਆਂ ਅਤੇ ਭਾਈਚਾਰੇ ਨਾਲ ਜੁੜੇ ਹੋਰ ਲੋਕਾਂ ਦੇ ਵਿੱਚ ਟੀਬੀ ਨਾਲ ਲੜਨ ਲਈ ਯਤਨਾਂ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ  ਹੋਰ ਕਾਰਪੋਰੇਟਾਂ, ਸੰਸਥਾਵਾਂ, ਵਪਾਰਕ ਸੰਸਥਾਵਾਂ, ਸੰਸਥਾਵਾਂ ਅਤੇ ਵਿਅਕਤੀਆਂ ਨਾਲ ਵੀ ਅੱਗੇ ਆਉਣ ਅਤੇ ਟੀਬੀ ਦੇ ਖ਼ਿਲਾਫ ਭਾਰਤ ਦੀ ਲੜਾਈ ਵਿੱਚ ਸਰਗਰਮ ਸਹਾਇਤਾ ਦੇਣ ਦੀ ਅਪੀਲ ਕੀਤੀ।

ਸੁਸ਼੍ਰੀ ਰੋਲੀ ਸਿੰਘ, ਐਡੀਸ਼ਨਲ ਸਕੱਤਰ ਅਤੇ ਐੱਮਡੀ ਐੱਨਐੱਚਐੱਮ, ਸਿਹਤ ਮੰਤਰਾਲੇ ਨੇ ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ ਵਿੱਚ ਇੱਕਠੇ ਆਉਣ ਅਤੇ ਆਪਣੀ ਰਣਨੀਤੀਆਂ ਦੇ ਰਾਹੀਂ ਇਨ੍ਹਾਂ ਵਿੱਚ ਯੋਗਦਾਨ ਦੇਣ ਦੇ ਲਈ ਕਾਰਪੋਰੇਟਸ ਅਤੇ ਭਾਈਵਾਲ ਏਜੰਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਰਪੋਰੇਟ ਖੇਤਰ ਅੰਤਿਮ ਵਿਅਕਤੀ ਤੱਕ ਪਹੁੰਚ ਕਾਇਮ ਕਰਨ ਅਤੇ ਸਮਾਜ ਨੂੰ ਸਰਕਾਰ ਦੀ ਵੱਖ-ਵੱਖ ਪਹਿਲਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ 300 ਕਾਰਪੋਰੇਟਸ ਨੇ ਕਾਰਪੋਰੇਟ ਟੀਬੀ ਪ੍ਰਤਿਗਿਆ ਲਈ ਹੈ।

ਇਸ ਮੌਕੇ ’ਤੇ ਡਾ. ਕੁਲਦੀਪ ਸਿੰਘ ਸਚਦੇਵਾ, ਦੱਖਣ ਪੂਰਬੀ ਏਸ਼ੀਆ ਖੇਤਰੀ ਨਿਰਦੇਸ਼ਕ, ਦ ਇੰਟਰਨੈਸ਼ਨਲ ਯੂਨੀਅਨ ਅਗੇਂਸਟ ਲੰਗ ਡਿਜ਼ੀਜ਼ ਐਂਡ ਟਿਯੂਬਰਕੁਲੋਸਿਸ, ਸ਼੍ਰੀ ਗੌਰਵ ਕੁਮਾਰ, ਮੁੱਖ ਵਿੱਤੀ ਅਧਿਕਾਰੀ, ਅਪੋਲੋ ਟਾਇਰਜ਼ ਲਿਮਿਟਿਡ ਅਤੇ ਸੁਸ਼੍ਰੀ ਰਿਨੀਕਾ ਗਰੋਵਰ, ਪ੍ਰਮੁੱਖ, ਸਸਟੇਨੇਬਿਲਟੀ ਐਂਡ ਸੀਐੱਸਆਰ, ਅਪੋਲੋ ਟਾਇਰਜ਼ ਵੀ ਮੌਜੂਦ ਸਨ।

ਇਸ ਪ੍ਰੋਗਰਾਮ ਨੂੰ ਇੱਥੇ ਦੇਖਿਆ ਜਾ ਸਕਦਾ ਹੈ:

****

ਐੱਮਵੀ(Release ID: 1908038) Visitor Counter : 78


Read this release in: Bengali , English , Urdu , Hindi