ਇਸਪਾਤ ਮੰਤਰਾਲਾ
azadi ka amrit mahotsav

ਆਰਆਈਐੱਨਐੱਲ ਨੇ 100 ਦਿੱਵਿਯਾਂਗਜਨਾਂ ਨੂੰ ਆਤਮਨਿਰਭਰ ਬਣਾਉਣ ਦੇ ਲਈ ਕੌਸ਼ਲ ਟ੍ਰੇਨਿੰਗ ਪ੍ਰਦਾਨ ਕੀਤੀ

Posted On: 15 MAR 2023 12:06PM by PIB Chandigarh

ਆਰਆਈਐੱਨਐੱਲ ਨੇ ਦਿੱਵਿਯਾਂਗਜਨ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਆਜੀਵਿਕਾ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਦੇ ਉਦੇਸ਼ ਨਾਲ ਵਿਸ਼ਾਖਾਪਤਨਮ ਵਿੱਚ 100 ਲਾਭਾਰਥੀਆਂ ਨੂੰ ਕੌਸ਼ਲ ਵਿਕਾਸ ਟ੍ਰੇਨਿੰਗ ਪ੍ਰਦਾਨ ਕੀਤੀ। ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ ਪਹਿਲ ਦੇ ਇੱਕ ਹਿੱਸੇ ਦੇ ਤਹਿਤ ਆਰਆਈਐੱਨਐੱਲ ਨੇ ਜਨ ਸਿਕਸ਼ਣ ਸੰਸਥਾਨ (ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਤਹਿਤ) ਦੇ ਸਹਿਯੋਗ ਨਾਲ ਸਿਖਲਾਈ ਨੂੰ ਜ਼ਰੂਰੀ ਕੌਸ਼ਲ ਪ੍ਰਦਾਨ ਕਰਨ ਦੇ ਲਈ 4.95 ਲੱਖ ਰੁਪਏ ਖਰਚ ਕੀਤੇ।

 

https://ci3.googleusercontent.com/proxy/SjOLScqJEEnesMdF6GrEM1elRwhmPNbw89I5RIHThfSMd1lf-rZX5LfsoKafoNf2tgBjc9IsuLYGlueotQimDjdVC7aF2jhu-vnHrgIiarIUkECY25uSIHv4ig=s0-d-e1-ft#https://static.pib.gov.in/WriteReadData/userfiles/image/image001CISE.jpg

 

ਇਸ ਬਿਹਤਰੀਨ ਪ੍ਰਯਾਸ ਦੇ ਇੱਕ ਹਿੱਸੇ ਦੇ ਤਹਿਤ 100 ਦਿੱਵਿਯਾਂਗਜਨਾਂ ਨੂੰ 3 ਟ੍ਰੇਨਿੰਗ ਕੇਂਦਰਾਂ- ਸੁਜਾਤਾਨਗਰ ਸਥਿਤ ਸ਼੍ਰੇਯਾ ਫਾਉਂਡੇਸ਼ਨ, ਪੇਡਾਵਾਲਟੇਅਰ ਸਥਿਤ ਸਨਫਲਾਵਰ ਸਪੈਸ਼ਲ ਸਕੂਲ ਅਤੇ ਵਿਸ਼ਾਖਾਪਤਨਮ ਦੇ ਐੱਮਵੀਪੀ ਕਾਲੋਨੀ ਸਥਿਤ ਲੇਬੇਨਸ਼ਿਲਫ ਵਿੱਚ ਸਿਖਲਾਈ ਦਿੱਤੀ ਗਈ। ਬੀਤੇ ਮੰਗਲਵਾਰ ਨੂੰ ਇਸ ਟ੍ਰੇਂਨਿੰਗ ਪ੍ਰੋਗਰਾਮ ਦੇ ਸਫਲ ਸਮਾਪਨ ‘ਤੇ ਪ੍ਰਤੀਭਾਗੀਆਂ ਨੂੰ ਪ੍ਰਮਾਣਪੱਤਰ ਪ੍ਰਦਾਨ ਕੀਤੇ ਗਏ। 

ਆਰਆਈਐੱਨਐੱਲ ਦੇ ਜਨਰਲ ਮੈਨੇਜਰ (ਸੀਐੱਸਆਰ) ਸ਼੍ਰੀ ਏ ਅਸ਼ੋਕ ਅਤੇ ਕਾਰਪੋਰੇਟ ਸ਼ੋਸ਼ਲ ਰਿਸਪੋਂਸਬੇਲਿਟੀ (ਸੀਐੱਸਆਰ) ਦੇ ਹੋਰ ਅਧਿਕਾਰੀਆਂ ਨੇ ਇਨ੍ਹਾਂ ਪ੍ਰਤੀਭਾਗੀਆਂ ਨੂੰ ਪ੍ਰਮਾਣਪੱਤਰ ਪ੍ਰਦਾਨ ਕੀਤੇ।

ਲਾਭਾਰਥੀਆਂ ਦੇ ਲਈ ਇਸ ਨੂੰ ਸੁਵਿਧਾਜਨਕ ਬਣਾਉਣ ਤੋਂ ਲੈ ਕੇ ਆਰਆਈਐੱਨਐੱਲ ਪ੍ਰਬੰਧਨ ਨੇ ਆਪਣੇ ਸਬੰਧਿਤ ਡੇ ਕੇਅਰ ਟ੍ਰੇਨਿੰਗ ਕੇਂਦਰਾਂ ਵਿੱਚ ਜੇਐੱਸਐੱਸ(ਜਨ ਸਿਕਸ਼ਣ ਸੰਸਥਾਨ) ਦੇ ਵਿਸ਼ੇਸ਼ ਟ੍ਰੇਨਰ ਦੇ ਰਾਹੀਂ ਸਿਖਲਾਈ ਕਰਨ ਅਤੇ ਅਗਰਬੱਤੀ, ਮੋਮਬੱਤੀ, ਫਿਨਾਇਲ ਅਤੇ ਡਿਟਰਜੈਂਟ ਬਣਾਉਣ ਜਿਹੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਜਿਵੇਂ ਵੱਖ-ਵੱਖ ਕੌਸ਼ਲਾਂ ਵਿੱਚ ਟ੍ਰੇਨਿੰਗ ਪ੍ਰਦਾਨ ਕੀਤੀ। ਇਸ ਦੇ ਤਹਿਤ ਸਿਖਲਾਈ ਟ੍ਰੇਨਿੰਗ ਦੀ ਮਿਆਦ 3 ਮਹੀਨੇ ਅਤੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਟ੍ਰੇਨਿੰਗ ਦੀ ਮਿਆਦ 2 ਮਹੀਨੇ ਦੀ ਸੀ।         

*****

ਏਕੇ/ਏਕੇਐੱਨ


(Release ID: 1907555) Visitor Counter : 86


Read this release in: Tamil , Telugu , English , Urdu , Hindi