ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ 10 ਵਰ੍ਹਿਆਂ ਬਾਅਦ ਟਰੈਕਟਰਾਂ ਦੀ ਸਕ੍ਰੈਪਿੰਗ ਕਰਨ ਦੇ ਸੰਬੰਧ ਵਿੱਚ ਸਪੱਸ਼ਟੀਕਰਨ ਜਾਰੀ ਕੀਤਾ

Posted On: 15 MAR 2023 6:07PM by PIB Chandigarh

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਨੇ ਅਣਉਚਿਤ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਟ੍ਰਾਂਸਪੋਰਟ ਅਤੇ ਗੈਰ-ਟ੍ਰਾਂਸਪੋਰਟ ਵਾਹਨਾਂ ਨੂੰ ਸਕ੍ਰੈਪ ਕਰਨ ਦੇ ਲਈ ਸਵੈ-ਇੱਛੁਕ ਵਾਹਨ ਫਲੀਟ ਆਧੁਨਿਕੀਕਰਣ ਪ੍ਰੋਗਰਾਮ ਜਾਂ ਵਾਹਨ ਸਕ੍ਰੈਪਿੰਗ ਨੀਤੀ ਤਿਆਰ ਕੀਤੀ ਹੈ। ਨੀਤੀ ਦੇ ਤਹਿਤ ਵਾਹਨਾਂ ਦੀ ਸਕ੍ਰੈਪਿੰਗ ਦੇ ਲਈ ਕੋਈ ਲਾਜ਼ਮੀ ਉਮਰ ਸੀਮਾ ਨਿਰਧਾਰਿਤ ਨਹੀਂ ਕੀਤੀ ਗਈ ਹੈ। ਆਟੋਮੈਟਿਡ ਟੈਸਟ ਸਟੇਸ਼ਨ ਰਾਹੀਂ ਟੈਸਟ ਕਰਨ ਤੋਂ ਬਾਅਦ ਜਦ ਤੱਕ ਵਾਹਨ ਢੁਕਵਾਂ ਪਾਇਆ ਜਾਂਦਾ ਹੈ, ਤੱਦ ਤੱਕ ਵਾਹਨ ਨੂੰ ਸੜਕ ’ਤੇ ਚਲਾਇਆ ਜਾ ਸਕਦਾ ਹੈ।

ਖੇਤੀਬਾੜੀ ਟਰੈਕਟਰ ਇੱਕ ਨੋਨ-ਟ੍ਰਾਂਸਪੋਰਟ ਵਾਹਨ ਹੈ ਅਤੇ ਸ਼ੁਰੂ ਵਿੱਚ 15 ਵਰ੍ਹਿਆਂ ਦੇ ਲਈ ਰਜਿਸਟਰਡ ਕੀਤਾ ਜਾਂਦਾ ਹੈ। ਇੱਕ ਵਾਰ 15 ਵਰ੍ਹਿਆਂ ਦੀ ਸ਼ੁਰੂਆਤੀ ਰਜਿਸਟ੍ਰੇਸ਼ਨ ਮਿਆਦ ਪੂਰੀ ਹੋ ਜਾਣ ਦੇ ਬਾਅਦ, ਇਸ ਦੇ ਰਜਿਸਟ੍ਰੇਸ਼ਨ ਦਾ ਨਵੀਨੀਕਰਣ ਇੱਕ ਵਾਰ ਵਿੱਚ ਪੰਜ ਵਰ੍ਹਿਆਂ ਦੇ ਲਈ ਕੀਤਾ ਜਾ ਸਕਦਾ ਹੈ।

ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਜੀ.ਐੱਸ.ਆਰ. 29 (ਈ) ਮਿਤੀ 16.01.2023 ਵਿੱਚ  ਕੁਝ ਸਰਕਾਰੀ ਵਾਹਨਾਂ ਨੂੰ ਛੱਡ ਕੇ, ਕਿਸੇ ਵੀ ਵਾਹਨ ਦੇ ਲਈ ਉਮਰ-ਸੀਮਾ ਨਿਰਧਾਰਿਤ ਨਹੀਂ ਕੀਤੀ ਹੈ।

ਇਸ ਲਈ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ 10 ਵਰ੍ਹਿਆਂ ਬਾਅਦ ਟਰੈਕਟਰਾਂ ਨੂੰ ਲਾਜ਼ਮੀ ਤੌਰ ’ਤੇ  ਸਕ੍ਰੈਪ ਕਰਨ ਦੇ ਸੰਬੰਧ ਵਿੱਚ ਟਵਿੱਟਰ ਅਤੇ ਵਟਸਐਪ ਸਮੇਤ ਮੀਡੀਆ ਦੇ ਕੁਝ ਵਰਗਾਂ ਵਿੱਚ ਪ੍ਰਸਾਰਿਤ ਹੋਣ ਵਾਲੀ ਖਬਰਾਂ ਪੂਰੀ ਤਰ੍ਹਾਂ ਨਾਲ ਝੂਠੀ, ਬੇਬੁਨਿਆਦ ਅਤੇ ਬਿਨਾਂ ਕਿਸੇ ਸੱਚਾਈ ਦੀ ਹਨ। ਡਰ ਪੈਦਾ ਕਰਨ ਦੇ ਲਈ ਝੂਠੀ ਗੱਲਾਂ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਦੇ ਵਿਰੁੱਧ ਕਾਨੂੰਨੀ-ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

*****

ਐੱਮਜੇਪੀਐੱਸ


(Release ID: 1907550)