ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
5ਵਾਂ ਜਨ ਔਸ਼ਧੀ ਦਿਵਸ ਦੇਸ਼ ਭਰ ਵਿੱਚ “ਜਨ ਔਸ਼ਧੀ—ਸਸਤੀ ਵੀ, ਅੱਛੀ ਵੀ” ਵਿਸ਼ੇ ਵਸਤੂ ਦੇ ਨਾਲ ਮਨਾਇਆ ਗਿਆ
ਇਸ ਮੌਕੇ ’ਤੇ ਦੇਸ਼ ਭਰ ਵਿੱਚ 34 ਤੋਂ ਜ਼ਿਆਦਾ ਪ੍ਰਤੀਗਿਆ ਯਾਤਰਾਵਾਂ ਕੱਢੀਆਂ ਗਈਆਂl ਪ੍ਰੋਗਰਾਮ ਦੇ ਪਹਿਲੇ ਦਿਨ ਦੇਸ਼ ਭਰ ਵਿੱਚ ਕਈ ਸੰਸਦ ਮੈਂਬਰਾਂ ਦੀ ਅਗਵਾਈ ਵਿੱਚ 8 ਯਾਤਾਰਾਵਾਂ ਦਾ ਆਯੋਜਨ ਕੀਤਾ ਗਿਆ
ਡਾਕਟਰਾਂ ਦੇ ਨਾਲ-ਨਾਲ 5,000 ਤੋਂ ਵਧ ਨਾਗਰਿਕਾਂ ਨੇ ਮਾਈਗੌਵ ਪਲੈਟਫਾਰਮ (MyGov Platform) ’ਤੇ ਜੈਨੇਰਿਕ ਦਵਾਈਆਂ ਦੀ ਵਰਤੋ ਕਰਨ ਦਾ ਸੰਕਲਪ ਲਿਆ
ਦੇਸ਼ ਭਰ ਵਿੱਚ 2 ਮਾਰਚ ਨੂੰ ਜਨ ਔਸ਼ਧੀ ਪ੍ਰਤੀਗਿਆ ਯਾਤਰਾ ਦੇ ਉਤਸਵ ਦੇ ਦੂਜੇ ਦਿਨ ਦੇ ਪ੍ਰੋਗਰਾਮ ਸ਼ੁਰੂ ਹੋ ਗਏ ਹਨ
Posted On:
02 MAR 2023 9:02PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (ਐੱਮਓਐੱਚਐੱਫਡਬਲਿਊ),ਪ੍ਰਧਾਨ ਮੰਤਰੀ ਜਨ ਔਸ਼ਧੀ ਪਰਿਯੋਜਨਾ ਦੀ ਲਾਗੂਕਰਨ ਏਜੰਸੀ ਫਾਰਮਾਸਿਊਟੀਕਲਸ ਐਂਡ ਮੈਡੀਕਲ ਡਿਵਾਇਸੀਜ ਬਿਊਰੋ ਆਵ੍ਰ ਇੰਡੀਆ (ਪੀਐੱਮਬੀਆਈ) ਅਤੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਦੇ ਤਹਿਤ 5ਵਾਂ ਜਨ ਔਸ਼ਧੀ ਦਿਵਸ 2023 ਮਨਾ ਰਿਹਾ ਹੈ। ਇਸ ਮੌਕੇ ’ਤੇ ਪੂਰੇ ਦੇਸ਼ ਵਿੱਚ ਬੜੇ ਜੋਸ਼ ਅਤੇ ਉਤਸਾਹ ਦੇ ਨਾਲ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪਹਿਲੀ ਮਾਰਚ ਨੂੰ ਦੇਸ਼ ਭਰ ਵਿੱਚ ਜਨ ਔਸ਼ਧੀ ਜਨ ਚੇਤਨਾ ਮੁਹਿੰਮ ਦੇ ਨਾਲ ਹੋਈ ਸੀ।
ਉਤਸਵ ਦਾ ਦੂਜਾ ਦਿਨ ਜਨ ਔਸ਼ਧੀ ਪ੍ਰਤੀਗਿਆ ਯਾਤਰਾ ਦੇ ਰੂਪ ਵਿੱਚ ਆਯੋਜਿਤ ਕੀਤਾ ਗਿਆ । ਅਜਿਹੀਆਂ ਕਈ ਪਦ ਯਾਤਰਾਵਾਂ ਗੁਣਵੱਤਾਪੂਰਨ ਅਤੇ ਸਸਤੀ ਦਵਾਈਆਂ ਦੀ ਵਰਤੋ ਲਈ ਪ੍ਰਚਾਰ-ਪ੍ਰਸਾਰ ਦੇ ਸੰਦੇਸ਼ ਨਾਲ ਕੱਢੀਆਂ ਗਈਆਂ। ਇਹ ਕਿਫ਼ਾਇਤੀ ਦਵਾਈਆਂ 9000 ਤੋਂ ਵਧ ਜਨ ਔਸ਼ਧੀ ਕੇਂਦਰਾਂ ’ਤੇ ਉਪਲਬੱਧ ਹਨ, ਜੋ ਕਿ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਲਾਗੂ ਹੋ ਚੁੱਕੇ ਹਨ।
ਇਹ ਪਦ ਯਾਤਰਾ ਲੋਕਾਂ ਵਿੱਚ ਜੈਨੇਰਿਕ ਦਵਾਈਆਂ ਦੇ ਪ੍ਰਤੀ ਜਨ ਉਤਸਾਹ ਪੈਦਾ ਕਰਨ ਦੇ ਉਦੇਸ਼ ਨਾਲ ਕੱਢੀਆਂ ਗਈਆਂ। ਇਨ੍ਹਾਂ ਪੈਦਲ ਯਾਤਰਾਵਾਂ ਵਿੱਚ ਜਨ ਔਸ਼ਧੀ ਕੇਂਦਰਾਂ, ਨਾਗਰਿਕਾਂ, ਸਕੂਲੀ ਬੱਚਿਆਂ ਆਦਿ ਨੇ ਜਨ ਔਸ਼ਧੀ ਟੀ-ਸ਼ਰਟ ਅਤੇ ਟੋਪੀ ਪਾ ਕੇ ਹਿੱਸਾ ਲਿਆ। ਕੁੱਝ ਰਾਜਾਂ ਵਿੱਚ ਪਦ ਯਾਤਰਾਵਾਂ ਨੂੰ ਡ੍ਰਮ ਜਿਹੇ ਪਾਰੰਪਰਿਕ ਸੰਗੀਤ ਯੰਤਰਾਂ ਦੇ ਨਾਲ ਕੱਢਿਆ ਜਾ ਰਿਹਾ ਹੈ। ਅਜਿਹੀਆਂ ਪਦ ਯਾਤਰਾਵਾਂ ਨੂੰ ਕੱਢੇ ਜਾਣ ਦਾ ਮਕਸਦ ਜਨ ਔਸ਼ਧੀ ਜੈਨੇਰਿਕ ਦਵਾਈਆਂ ਤੱਕ ਆਸਾਨ ਪਹੁੰਚ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਦੇ ਬਾਰੇ ਵਿੱਚ ਜ਼ਰੂਰੀ ਪ੍ਰਚਾਰ-ਪ੍ਰਸਾਰ ਸੁਨਿਸ਼ਚਿਤ ਕਰਨਾ ਹੈ।
ਸਰਕਾਰ ਨੇ ਦਸੰਬਰ 2023 ਦੇ ਅੰਤ ਤੱਕ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰਾਂ (ਪੀਐੱਮਬੀਜੇਕੇ) ਦੀ ਸੰਖਿਆ ਵਧਾ ਕੇ 10,000 ਕਰਨ ਦਾ ਟੀਚਾ ਰੱਖਿਆ ਹੈ।
ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਦੇ ਤਹਿਤ ਉਪਲਬਧ ਦਵਾਈਆਂ ਦੇ ਰੇਟ ਬ੍ਰਾਂਡਿਡ ਦਵਾਈਆਂ ਦੀਆਂ ਕੀਮਤਾਂ ਤੋਂ 50 ਪ੍ਰਤੀਸ਼ਤ ਤੋਂ ਲੈ ਕੇ 90 ਪ੍ਰਤੀਸ਼ਤ ਤੱਕ ਘੱਟ ਹਨ। ਵਿੱਤੀ ਵਰ੍ਹੇ (2021-22) ਦੇ ਦੌਰਾਨ, ਪੀਐੱਮਬੀਜੇਪੀ ਨੇ ਚਾਲੂ ਵਿੱਤੀ ਵਰ੍ਹੇ ਵਿੱਚ 1100 ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਕੀਤੀ ਹੈ, ਜਿਸ ਨਾਲ ਨਾਗਰਿਕਾਂ ਨੂੰ ਲਗਭਗ 6600 ਕਰੋੜ ਰੁਪਏ ਦੀ ਬਚਤ ਹੋਈ ਹੈ।
ਮਹਿਲਾਵਾਂ, ਸੀਨੀਅਰ ਸਿਟੀਜਨਸ ਅਤੇ ਬੱਚਿਆਂ ਦੇ ਲਈ ਵਿਭਿੰਨ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਕੇ 9000 ਤੋਂ ਵਧ ਕੇਂਦਰਾਂ, ਹਿੱਤਧਾਰਕਾਂ, ਜਨ ਔਸ਼ਧੀ ਮਿੱਤਰਾਂ, ਡਾਕਟਰਾਂ ਅਤੇ ਆਮ ਜਨਤਾ ਨੂੰ ਸ਼ਾਮਲ ਕਰਨ ਦੇ ਲਈ ਸਪਤਾਹ ਭਰ ਤੱਕ ਚੱਲਣ ਵਾਲੇ ਪ੍ਰੋਗਰਾਮ ਆਯੋਜਿਤ ਕਰਨ ਦੀ ਤਿਆਰੀ ਕੀਤੀ ਗਈ ਹੈ।
ਐੱਮਵੀ
ਐੱਚਐੱਫਡਬਲਿਊ/ਪੀਐੱਮਬੀਜੇਪੀ/ਐੱਚਐੱਨ
(Release ID: 1903961)
Visitor Counter : 129