ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਜੰਮੂ ਅਤੇ ਕਸ਼ਮੀਰ ਦੇ ਰਣਬੀਰਬਾਗ ਵਿੱਚ ਫਰੋਜਨ ਸੀਮਨ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ

Posted On: 02 MAR 2023 3:08PM by PIB Chandigarh

 

  1. ਸੀਮਨ ਸਟੇਸ਼ਨ ਦੇ ਲਈ ਰਾਸ਼ਟਰੀਯ ਗੋਕੁਲ ਮਿਸ਼ਨ ਯੋਜਨਾ ਦੇ ਤਹਿਤ ਕੁੱਲ 2,163.57 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ।

  2. ਫਰੋਜਨ ਸੀਮਨ ਸਟੇਸ਼ਨ ਕਸ਼ਮੀਰ ਪ੍ਰਾਂਤ ਨੂੰ ਉੱਚ ਗੁਣਵੱਤਾ ਅਤੇ ਰੋਗ ਮੁਕਤ ਜਰਮਪਲਾਜਮ ਦੇ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣ ਦੇ ਯੋਗ ਬਣਾਏਗਾ।

  3. ਪਰਿਯੋਜਨਾ ਅਤੇ ਇਸ ਦੇ ਸਫਲ ਲਾਗੂਕਰਨ/ਨਿਸ਼ਪਾਦਨ ਨਾਲ ਮੌਜੂਦਾ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਫਰੋਜਨ ਸੀਮਨ ਪ੍ਰੋਜੈਕਟ ਰਣਬੀਰਬਾਗ ਵਿਖੇ ਨਵੇਂ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਹੋਣ ਦੀ ਸੰਭਾਵਨਾ ਹੈ।

  4. ਇਹ ਪ੍ਰੋਜੈਕਟ ਐੱਮਐੱਸਪੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਰਣਬੀਰਬਾਗ ਦੇ ਫਰੋਜਨ ਬੁਲ ਸਟੇਸ਼ਨ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ। ਜਿਸ ਨਾਲ ਸਾਲਾਨਾ ਐੱਫਐੱਸਐੱਸ ਦਾ ਨਿਰਮਾਣ ਕੀਤਾ ਜਾ ਸਕੇ।


 

 

https://static.pib.gov.in/WriteReadData/userfiles/image/image002DYSY.jpg

https://static.pib.gov.in/WriteReadData/userfiles/image/image003TJCP.jpg

https://static.pib.gov.in/WriteReadData/userfiles/image/image004KYMK.jpg

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਜੰਮੂ ਅਤੇ ਕਸ਼ਮੀਰ ਦੇ ਰਣਬੀਰਬਾਗ ਵਿੱਚ ਫਰੋਜਨ ਸੀਮਨ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ, ਸ਼੍ਰੀ ਪਰਸ਼ੋਤਮ ਰੁਪਾਲਾ ਨੇ ਜੰਮੂ ਅਤੇ ਕਸ਼ਮੀਰ ਦੇ ਰਣਬੀਰਬਾਗ ਵਿੱਚ ਫਰੋਜਨ ਸੀਮਨ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ। ਰਾਸ਼ਟਰੀਯ ਗੋਕੁਲ ਮਿਸ਼ਨ ਯੋਜਨਾ ਦੇ ਤਹਿਤ ਇਸ ਸੀਮਨ ਸਟੇਸ਼ਨ ਨੂੰ ਕੁੱਲ 2,163,57 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। ਫਰੋਜਨ  ਸੀਮਨ ਸਟੇਸ਼ਨ ਕਸ਼ਮੀਰ ਪ੍ਰਾਂਤ ਨੂੰ ਆਰਟੀਫਿਸ਼ਲ ਇਨਸੈਮੀਨੇਸ਼ਨ (Artificial Insemination) ਲਈ ਉਪਯੋਗ ਕੀਤੇ ਜਾਣ ਵਾਲੇ ਉੱਚ ਗੁਣਵੱਤਾ ਅਤੇ ਰੋਗ ਮੁਕਤ ਜਰਮਪਲਾਜਮ ਦੇ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣ ਵਿੱਚ ਸਮਰੱਥ ਕਰੇਗਾ। ਸ਼੍ਰੀ ਪਰਸ਼ੋਤਮ ਰੁਪਾਲਾ ਨੇ ਆਪਣੇ ਸੰਬੋਧਨ ਵਿੱਚ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਸਾਰੇ ਵਿਭਾਗਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਸਾਰੀਆਂ ਯੋਜਨਾਵਾਂ ਦਾ 100 ਪ੍ਰਤੀਸ਼ਤ ਉਪਯੋਗ ਕਰਨ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਯੋਜਨਾਵਾਂ ਦੇ ਉਪਯੋਗ ’ਤੇ ਤਾਲਮੇਲ ਅਤੇ ਨਿਗਰਾਨੀ ਕਰੇਗਾ।

 

https://static.pib.gov.in/WriteReadData/userfiles/image/image00555O2.jpg

https://static.pib.gov.in/WriteReadData/userfiles/image/image006TE8H.jpg

 

ਫਰੋਜਨ ਸੀਮਨ ਪ੍ਰੋਜੈਕਟ ਰਣਬੀਰ ਬਾਗ ਦੀ ਸਥਾਪਨਾ ਸਾਲ 1980 ਵਿੱਚ ਇੰਡੋ-ਡੈਨਿਸ਼ ਪ੍ਰੋਜੈਕਟ ਦੇ ਤਹਿਤ ਹੋਈ ਸੀ। ਡੈਨਿਸ਼ ਸਰਕਾਰ ਅਤੇ ਭਾਰਤ ਸਰਕਾਰ ਦੇ ਵਿੱਚ ਇੱਕ ਸਹਾਇਤਾ ਪ੍ਰੋਗਰਾਮ ‘ਦਾਨੀਡਾ’ ਦੇ ਤਹਿਤ ਫਰੋਜਨ ਸੀਮਨ ਪ੍ਰੋਸੈੱਸਿੰਗ ਦੇ ਉਪਕਰਣ ਪ੍ਰਾਪਤ ਹੋਏ ਸਨ। ਪ੍ਰੋਜੈਕਟ ਨੂੰ ਸਾਲ 1982 ਵਿੱਚ ਕ੍ਰਾਇਓ-ਸੁਰੱਖਿਅਤ ਸੀਮਨ ਨੂੰ ਪ੍ਰਕਿਰਿਆ ਦੇਣ ਲਈ ਸ਼ੁਰੂ ਕੀਤਾ ਗਿਆ । ਫਰੋਜਨ ਸੀਮਨ ਪ੍ਰੋਜੈਕਟ ਰਣਬੀਰ ਬਾਗ (ਪਸ਼ੂ-ਸਟਾਕ ਵਿਕਾਸ ਬੋਰਡ-ਕਸ਼ਮੀਰ) ਮੁੱਖ ਤੌਰ ’ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਕਸ਼ਮੀਰ ਪ੍ਰਾਂਤ ਵਿੱਚ ਪਸ਼ੂਆਂ ਦੇ ਆਰਟੀਫਿਸ਼ਲ ਇਨਸੈਮੀਨੇਸ਼ਨ ਵਿੱਚ ਉਪਯੋਗ ਕੀਤੀ ਜਾਣ ਵਾਲੀ ਫਰੋਜਨ ਸੀਮਨ ਫੀਡ ਦੇ ਉਤਪਾਦਨ ਵਿੱਚ ਲੱਗੀ ਹੋਈ ਹੈ। 

ਇਹ ਸਟੇਸ਼ਨ ਘਰੇਲੂ ਚਾਰੇ ਦਾ ਉਤਪਾਦਨ ਕਰਨ ਦੇ ਨਾਲ-ਨਾਲ ਲਗਭਗ 300 ਕਨਾਲ ਜ਼ਮੀਨ ਵਿੱਚ ਫੈਲਿਆ ਹੋਇਆ  ਹੈ। ਇਹ ਸਟੇਸ਼ਨ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਗਾਂਦਰਬਲ ਜ਼ਿਲ੍ਹੇ ਵਿੱਚ ਹਰਮੁਖ ਪਰਬਤ ਲੜੀ ਦੀ ਤਲਹਟੀ ਵਿੱਚ ਸਥਿਤ ਹੈ ਅਤੇ ਜੈਵਿਕ ਸੁਰੱਖਿਆ ਦੇ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ।

ਵਰ੍ਹੇ 2025-26 ਤੱਕ 10.95 ਲੱਖ ਫਰੋਜਨ ਸੀਮਨ ਫੀਡ ਦਾ ਉਤਪਾਦਨ ਕਰਨ, ਆਈਐੱਸਓ/ਜੀਐੱਮਪੀ ਸਰਟੀਫ਼ਿਕੇਸ਼ਨ ਲਗਾਤਾਰ ਬਣਾਏ ਰੱਖਣ, ਜੀਐੱਲਪੀ ਸਰਟੀਫ਼ਿਕੇਟ ਅਤੇ ਸੀਐੱਮਯੂ ਦੁਆਰਾ ਗ੍ਰੇਡ ਏ ਪ੍ਰਾਪਤ ਕਰਨ ਦੇ ਲਈ, ਫਰੋਜਨ ਸੀਮਨ ਸਟੇਸ਼ਨ ਰਣਬੀਰ ਬਾਗ ਨੂੰ ਆਰਜੀਐੱਮ ਯੋਜਨਾ ਦੇ ਤਹਿਤ ਸਸ਼ਕਤ ਬਣਾਉਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। ਹਾਈ ਜੈਨੇਟਿਕ ਮੈਰਿਟ ਬ੍ਰੀਡਿੰਗ ਬੁਲਸ ਦੀ ਇਸ ਖਰੀਦ ਨੂੰ ਸਾਕਾਰ ਕਰਨ ਦੇ ਲਈ ਨਿਊਨਤਮ ਸਟੈਂਡਰਡ ਪ੍ਰੋਟੋਕੋਲ (ਐੱਮਐੱਸਪੀ) ਜੈਵਿਕ ਸੁਰੱਖਿਆ ਅਤੇ ਜੈਵਿਕ ਸੁਰੱਖਿਆ ਮੈਨੂਅਲ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਇੱਕ ਨਵੀਂ ਪ੍ਰੋਸੈੱਸਿੰਗ ਅਤੇ ਗੁਣਵੱਤਾ ਨਿਯੰਤਰਣ ਪ੍ਰਯੋਗਸ਼ਾਲਾ ਦਾ ਨਿਰਮਾਣ, ਨਵੀਂ ਮਸ਼ੀਨਰੀ/ਉਪਕਰਣਾਂ ਦੀ ਖਰੀਦ, ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਬਹੁਤ ਜ਼ਰੂਰੀ ਹੈ। ਇਸ ਦਾ ਉਦੇਸ਼ ਹੇਠ ਲਿਖੇ ਦੀਰਘਕਾਲਿਕ ਟੀਚਿਆਂ ਦੀ ਪ੍ਰਾਪਤੀ ਹੈ:

  1.  

  2. ਕਿਸਾਨਾਂ ਨੂੰ ਉੱਚ ਜੈਨੇਟਿਕ ਗੁਣਵੱਤਾ ਵਾਲੇ ਬਲਦਾਂ ਤੋਂ ਗੁਣਵੱਤਾਪੂਰਨ ਜਰਮਪਲਾਜਮ ਉਪਲਬਧ ਕਰਵਾਉਣਾ।

  3. ਸਥਾਨਕ ਪਸ਼ੂਆਂ ਦੇ ਅਪਗ੍ਰੇਡੇਸ਼ਨ ਲਈ ਗੁਣਵੱਤਾ ਵਾਲੇ ਜਰਮਪਲਾਜਮ ਦੇ ਉਪਯੋਗ ਵਿੱਚ ਵਿਸਤਾਰ।

  4. ਪਸ਼ੂਆਂ ਦੁਆਰਾ ਉਤਪਾਦਨ ਅੰਕੜਿਆਂ ਵਿੱਚ ਵਾਧਾ ਕਰਨਾ ਜਿਸ ਨਾਲ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਵਧਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ।

  5. ਉਪਭੋਗਤਾਵਾਂ ਦੇ ਲਈ ਬੋਵਾਈਨ ਫਾਰਮਿੰਗ ਨੂੰ ਸਵੈ-ਰੋਜ਼ਗਾਰ, ਗ੍ਰਾਮੀਣ ਮਹਿਲਾ ਸਸ਼ਕਤੀਕਰਣ, ਅਤਰਿਕਤ ਆਮਦਨ ਦੇ ਸਰੋਤ, ਨਿਊਨਤਮ ਪੌਸ਼ਟਿਕ ਤੱਤਾਂ ਦੇ ਸਰੋਤ ਦੇ ਰੂਪ ਵਿੱਚ ਪਸ਼ੂ ਪ੍ਰੋਟੀਨ, ਚਰਬੀ ਆਦਿ ਨੂੰ ਇੱਕ ਸਾਧਨ ਦੇ ਰੂਪ ਵਜੋਂ ਪੇਸ਼ ਕਰਨਾ.

  6. ਪਸ਼ੂਆਂ ਦੇ ਜੈਨੇਟਿਕ ਸਰੰਚਨਾ ਨੂੰ ਅਪਗ੍ਰੇਡ ਕਰਕੇ ਦੇਸੀ ਪਸ਼ੂਆਂ ਦੀ ਨਸਲਾਂ ਵਿੱਚ ਸੁਧਾਰ।

  7.  

  8. ਦੇਸੀ ਨਸਲਾਂ ਦੀ ਸੰਭਾਲ।

  9. ਸੀਮਨ ਸਟੇਸ਼ਨ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ।

  10. ਮਜ਼ਬੂਤ ਜੈਵਿਕ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨਾ।

  11. ਸ਼ੁਰੂ ਵਿੱਚ ਲਿੰਗ ਤੋਂ ਵੱਖ ਕੀਤੇ ਸੀਮਨ ਦੇ ਨਾਲ ਆਰਟੀਫਿਸ਼ਲ ਇਨਸੈਮੀਨੇਸ਼ਨ ਵਿੱਚ ਵਾਧਾ ਕਰਨਾ।

  12. ਐੱਫਐੱਸਡੀ ਉਤਪਾਦਨ ਦੇ ਨਾਲ-ਨਾਲ ਲਿੰਗ ਤੋਂ ਵੱਖਰੇ ਸੀਮਨ ਉਤਪਾਦਨ ਦੇ ਲਈ ਉੱਤਮਤਾ ਦਾ ਕੇਂਦਰ ਬਣਨਾ।

ਪਰਿਯੋਜਨਾ ਅਤੇ ਇਸਦੇ ਸਫਲ ਲਾਗੂਕਰਨ/ਨਿਸ਼ਪਾਦਨ ਨਾਲ ਮੌਜੂਦਾ ਬੁਨਿਆਦੀ ਢਾਂਚੇ ਵਿੱਚ ਵਾਧਾ ਹੋਣਾ ਅਤੇ ਫਰੋਜਨ ਸੀਮਨ ਪ੍ਰੋਜੈਕਟ –ਰਣਬੀਰ ਬਾਗ ਵਿੱਚ ਨਵੇਂ ਬੁਨਿਆਦੀ ਢਾਂਚੇ ਦਾ ਨਿਰਮਾਣ ਹੋਣ ਦੀ ਸੰਭਾਵਨਾ ਹੈ। ਇਸ ਨਾਲ ਕਸ਼ਮੀਰ ਪ੍ਰਾਂਤ ਆਰਟੀਫਿਸ਼ਲ ਇਨਸੈਮੀਨੇਸ਼ਨ ਵਿੱਚ ਉਪਯੋਗ ਹੋਣ ਵਾਲੇ ਉੱਚ ਗੁਣਵੱਤਾ ਅਤੇ ਰੋਗ ਮੁਕਤ ਜਰਮਪਲਾਜਮ ਦੇ ਉਤਪਾਦਨ ਵਿੱਚ ਆਤਮ-ਨਿਰਭਰ ਬਣੇਗਾ। ਵਧਦੀ ਆਰਟੀਫਿਸ਼ਲ ਇਨਸੈਮੀਨੇਸ਼ਨ ਕਵਰੇਜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚ ਡੇਅਰੀ ਜਾਨਵਰਾਂ ਦੀ ਉਤਪਾਦਕਤਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਸਾਬਿਤ ਹੋਵੇਗੀ। ਇਹ ਪ੍ਰੋਜੈਕਟ ਐੱਮਐੱਸਪੀ ਦਿਸ਼ਾ-ਨਿਰਦੇਸਾਂ ਦੇ ਅਨੁਸਾਰ ਰਣਬੀਰ ਬਾਗ ਦੇ ਫਰੋਜਨ ਸੀਮਨ ਸਟੇਸ਼ਨ ਨੂੰ ਮਜ਼ਬੂਤ ਕਰੇਗਾ ਜਿਸ ਨਾਲ ਸਾਲਾਨਾ 10 ਲੱਖ ਤੋਂ ਜ਼ਿਆਦਾ ਐੱਫਐੱਸਐੱਸ ਦਾ ਨਿਰਮਾਣ ਕੀਤਾ ਜਾ ਸਕੇ।

 

************

ਐੱਸਐੱਸ/ਆਈਜੀ/ਐੱਚਐੱਨ



(Release ID: 1903881) Visitor Counter : 94