ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਭਾਰਤ ਵਿੱਚ ਆਸਟ੍ਰੀਆ ਰਿਪਬਲਿਕ ਦੀ ਅੰਬੈਸਡਰ ਸੁਸ਼੍ਰੀ ਕੈਥਰੀਨਾ ਵੀਜਰ (Ms. Katharina Wieser) ਦੀ ਅਗਵਾਈ ਵਿੱਚ ਆਸਟ੍ਰੇਰਿਅਨ ਪ੍ਰਤੀਨਿਧੀ ਮੰਡਲ ਨਾਲ ਮੁਲਾਕਾਤ ਕੀਤੀ

प्रविष्टि तिथि: 02 MAR 2023 3:18PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਭਾਰਤ ਵਿੱਚ ਆਸਟ੍ਰੀਆ ਰਿਪਬਲਿਕ ਦੀ ਅੰਬੈਸਡਰ ਸੁਸ਼੍ਰੀ ਕੈਥਰੀਨਾ ਵੀਜਰ ਦੀ ਅਗਵਾਈ ਵਿੱਚ ਆਸਟ੍ਰੇਰਿਅਨ ਪ੍ਰਤੀਨਿਧੀ ਮੰਡਲ ਨਾਲ ਮੁਲਾਕਾਤ ਕੀਤੀ। 

ਇਸ ਬੈਠਕ ਵਿੱਚ, ਸੜਕ ਦੇ ਬੁਨਿਆਦੀ ਢਾਂਚੇ, ਵਿਕਾਸ ਅਤੇ ਗ੍ਰੀਨ ਟੈਕਨੋਲੋਜੀਜ਼ ਵਿੱਚ ਨਵੀਨਤਮ ਤਕਨੀਕਾਂ ਅਤੇ ਇਨੋਵੇਸ਼ਨਾਂ ਦੇ ਬਾਰੇ ਵਿੱਚ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਆਸਟ੍ਰੀਆ ਦੀ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਕੇਂਦਰੀ ਮੰਤਰੀ ਨੂੰ ਵਿਭਿੰਨ ਨਵੀਆਂ ਤਕਨੀਕਾਂ ਅਤੇ ਉਨ੍ਹਾਂ ਦੁਆਰਾ ਨਿਰਮਿਤ ਕੀਤੇ ਜਾ ਰਹੇ ਨਵੇਂ ਉਤਪਾਦਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। 

ਸ਼੍ਰੀ ਗਡਕਰੀ ਨੇ ਦੱਸਿਆ ਕਿ ਭਾਰਤ ਦੁਆਰਾ ਕਈ ਰੋਪਵੇ ਅਤੇ ਕੇਬਲ ਕਾਰ ਪ੍ਰੋਜੈਕਟਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਸਟ੍ਰੀਆ ਦੀ ਕੰਪਨੀਆਂ ਦੁਆਰਾ ਨਿਰਮਿਤ ਕੀਤੇ ਜਾ ਰਹੇ ਰੋਪਵੇ ਅਤੇ ਕੇਬਲ ਕਾਰ ਦੇ ਉੱਚ ਗੁਣਵੱਤਾ ਵਾਲੇ ਕੰਪੋਨੈਂਟਸ ਅਤੇ ਉਪਕਰਣਾਂ ਦੀ ਸ਼ਲਾਘਾ ਕੀਤੀ ਅਤੇ ਭਾਰਤ ਵਿੱਚ ਟੈਕਨੋਲੋਜੀ ਟ੍ਰਾਂਸਫਰ ਅਤੇ ਇਸ ਦੇ ਨਿਰਮਾਣ ਵਿੱਚ ਸਹਿਯੋਗ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਕੰਪਨੀਆਂ ਨੂੰ ਸਮੁੱਚੀ ਲਾਗਤ ਨੂੰ ਘੱਟ ਕਰਨ ਦੇ ਉਦੇਸ਼ ਨਾਲ ਭਾਰਤ ਵਿੱਚ ਉਤਪਾਦਨ ਪਲਾਂਟ ਲਗਾਉਣ ਦਾ ਵੀ ਸੱਦਾ ਦਿੱਤਾ। 

ਸਹਿਯੋਗ ਦੇ ਹੋਰ ਸੰਭਾਵਿਤ ਖੇਤਰਾਂ ਜਿਵੇਂ ਰਾਜਮਾਰਗ ਨਿਰਮਾਣ, ਸੁਰੰਗ ਨਿਰਮਾਣ, ਇਲੈਕਟ੍ਰੋਨਿਕ ਟੋਲ ਸਿਸਟਮ, ਕੁਸ਼ਲ ਟ੍ਰਾਂਸਪੋਰਟ ਪ੍ਰਣਾਲੀ, ਟ੍ਰੈਫਿਕ ਮੈਂਨੇਜਮੈਂਟ ਸਿਸਟਮ, ਗ੍ਰੀਨ ਟੈਕਨੋਲੋਜੀ ਟਨਲ ਨਿਗਰਾਨੀ ਪ੍ਰਣਾਲੀ ਅਤੇ ਸੜਕ ਸੁਰੱਖਿਆ ਵਿੱਚ ਨਵੀਂ ਤਕਨੀਕਾਂ ਦੇ ਬਾਰੇ ਵਿੱਚ ਵੀ ਵਿਚਾਰ-ਚਰਚਾ ਹੋਈ।

ਇਸ ਬੈਠਕ ਨੇ ਸੜਕ ਪਰਿਵਹਨ ਖੇਤਰ ਵਿੱਚ ਇਨੋਵੇਸ਼ਨ ਲਿਆਉਣ ਅਤੇ ਰੋਡ ਟ੍ਰਾਂਸਪੋਰਟ ਤੇ ਲੋਜੀਸਟਿਕਸ ਦੇ ਖੇਤਰ ਵਿੱਚ ਸਮਕਾਲੀਨ ਚੁਣੌਤੀਆਂ ਦਾ ਪ੍ਰਭਾਵੀ ਹੱਲ ਵਿਕਸਿਤ ਕਰਨ ਹੇਤੂ ਆਸਟ੍ਰੀਆ ਦੇ ਨਾਲ ਭਾਰਤ ਦੀ ਨਿਰੰਤਰ ਸਾਂਝੇਦਾਰੀ ਅਤੇ ਵਿਕਾਸਾਤਮਕ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਰਾਹ ਆਸਾਨ ਕੀਤਾ। ਆਸਟ੍ਰੀਆ ਦੀ ਅੰਬੈਸਡਰ ਨੇ ਸ਼੍ਰੀ ਗਡਕਰੀ ਨੂੰ ਆਸਟ੍ਰੀਆ ਆਉਣ ਦਾ ਸੱਦਾ ਵੀ ਦਿੱਤਾ। 

**********
 


ਐੱਮਜੇਪੀਐੱਸ


(रिलीज़ आईडी: 1903875) आगंतुक पटल : 162
इस विज्ञप्ति को इन भाषाओं में पढ़ें: English , Urdu , Marathi , हिन्दी , Tamil