ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਜਨਤਕ ਖੇਤਰ ਵਿੱਚ ਭ੍ਰਿਸ਼ਟਾਚਾਰ ਦਾ ਮੁਕਾਬਲਾ ਕਰਨ ਦੇ ਲਈ ਆਈਸੀਟੀ ਦਾ ਲਾਭ ਉਠਾਉਣ ਲਈ ਪ੍ਰੋਗਰਾਮ
Posted On:
01 MAR 2023 5:29PM by PIB Chandigarh
ਭਾਰਤ ਦੀ ਜੀ20 ਦੀ ਪ੍ਰੈਜ਼ੀਡੈਂਸੀ ਦੇ ਤਹਿਤ ਪਹਿਲੀ ਜੀ20 ਐਂਟੀ-ਕਰੱਪਸ਼ਨ ਵਰਕਿੰਗ ਗਰੁੱਪ (ਏਸੀਡਬਲਿਊਜੀ) ਦੀ ਮੀਟਿੰਗ ਅੱਜ ਗੁਰੂਗ੍ਰਾਮ, ਹਰਿਆਣਾ ਵਿੱਚ ਸ਼ੁਰੂ ਹੋਈ। ਮੀਟਿੰਗ ਦੇ ਤਹਿਤ, ’ਜਨਤਕ ਖੇਤਰ ਵਿੱਚ ਭ੍ਰਿਸ਼ਟਾਚਾਰ ਦਾ ਮੁਕਾਬਲਾ ਕਰਨ ਦੇ ਲਈ ਆਈਸੀਟੀ ਦਾ ਲਾਭ ਉਠਾਉਣਾ’ ਵਿਸ਼ੇ ’ਤੇ ਇੱਕ ਛੋਟਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਵੱਖ-ਵੱਖ ਖੇਤਰਾਂ ਦੇ ਉੱਘੇ ਮਾਹਿਰਾਂ ਨੇ ਇਸ ਪ੍ਰੋਗਰਾਮ ਵਿੱਚ ਆਪਣੀ ਗੱਲ ਰੱਖੀ। ਜਿਸ ਵਿੱਚ ਵੱਖ ਵੱਖ ਮੈਂਬਰ ਦੇਸ਼ਾਂ ਦੇ ਪ੍ਰਤੀਨਿੱਧੀਆਂ ਨੇ ਹਿੱਸਾ ਲਿਆ।
ਹਾਲ ਹੀ ਦੇ ਵਰ੍ਹਿਆਂ ਵਿੱਚ, ਭ੍ਰਿਸ਼ਟਾਚਾਰ ਨਾਲ ਲੜਨ ਦੇ ਲਈ ਆਈਸੀਟੀ ਦੀ ਭੂਮਿਕਾ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਦਿੱਤੀ ਗਈ ਹੈ। ਬਹੁਤ ਸਾਰੇ ਦੇਸ਼ ਕੁਸ਼ਲਤਾ ਵਧਾਉਣ, ਪਾਰਦਰਸ਼ਿਤਾ ਰਾਹੀਂ ਭ੍ਰਿਸ਼ਟਾਚਾਰ ਨੂੰ ਘਟ ਕਰਨ, ਜਨਤਕ ਸਮੀਖਿਆ/ਵਿਸ਼ਲੇਸ਼ਣ ਦੇ ਲਈ ਸਰਕਾਰੀ ਡਾਟਾ ਨੂੰ ਉਜਾਗਰ ਕਰਨ, ਸਰਕਾਰੀ ਪ੍ਰਕਿਰਿਆਵਾਂ ਨੂੰ ਸਵੈਚਾਲਿਤ ਕਰਨ, ਅਧਿਕਾਰੀਆਂ ਦੇ ਫੈਸਲੇ ਨੂੰ ਰੋਕਣ ਅਤੇ ਪ੍ਰਮੁੱਖ ਸੇਵਾਵਾਂ ਤੱਕ ਪਹੁੰਚਣ ਦੇ ਲਈ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਆਈਸੀਟੀ ਦਾ ਤੇਜ਼ੀ ਨਾਲ ਉਪਯੋਗ ਕਰ ਰਹੇ ਹਨ। ਆਈਸੀਟੀ ਨੇ ਸਿਰਫ਼ ਸੂਚਨਾ ਤੱਕ ਪਹੁੰਚ ਦੇ ਰਾਹੀਂ ਨਾਗਰਿਕਾਂ ਦੇ ਸਸ਼ਕਤੀਕਰਣ ਨੂੰ ਸਮੱਰਥ ਬਣਾਇਆ ਹੈ ਸਗੋਂ ਜਨਤਕ ਸੇਵਾ ਵਿਤਰਣ ਪ੍ਰਣਾਲੀਆਂ ਵਿੱਚ ਦਰਜੇਬੰਦੀ ਨੂੰ ਵੀ ਬਰਾਬਰ ਕਰਦਾ ਹੈ।
ਮਾਨਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸਮਾਜ ਵਿੱਚ ਹਰ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਪਾਰਦਰਸ਼ਤਾ, ਸੂਚਨਾ ਦੇ ਪ੍ਰਵਾਹ ਅਤੇ ਸੰਚਾਰ ਨੂੰ ਉਤਸ਼ਾਹਿਤ ਕਰਨ ਲਈ ਡਿਜ਼ੀਟਲਾਈਜ਼ੇਸ਼ਨ ਦੀ ਸ਼ਕਤੀ ਅਤੇ ਡਿਜੀਟਲ ਵੰਡ ਦੇ ਪਾੜੇ ’ְਤੇ ਜ਼ੋਰ ਦੇ ਰਿਹਾ ਹੈ। ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਏਸੀਡਬਲਿਊਜੀ ਮੀਟਿੰਗ ਦੇ ਸੰਖੇਪ ਪ੍ਰੋਗਰਾਮ ਵਿੱਚ ਸਰਕਾਰੀ ਏਜੰਸੀਆਂ ਜਿਵੇਂ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਅਤੇ ਸਰਕਾਰੀ ਈ-ਮਾਰਕੀਟਪਲੇਸ ਦੀ ਸਰਗਰਮ ਭਾਗੀਦਾਰੀ ਦੇਖੀ ਗਈ ਤਾਂ ਜੋ ਸਰਕਾਰੀ ਪ੍ਰਕਿਰਿਆਵਾਂ ਦੇ ਆਟੋਮੇਸ਼ਨ ਦੇ ਏਕੀਕਰਨ ਨੂੰ ਕਿਵੇਂ ਜਨਤਕ ਵੰਡ ਨੂੰ ਕੁਸ਼ਲ ਅਤੇ ਗੈਰ-ਅਖ਼ਤਿਆਰੀ ਬਣਾ ਦਿੱਤਾ ਹੈ, ਇਸ ’ਤੇ ਚਰਚਾ ਕੀਤੀ ਜਾ ਸਕੇ।
ਭਾਰਤ ਵਿੱਚ ਡਿਜੀਟਲ ਈਕੋਸਿਸਟਮ ਨੇ ਕਈ ਪ੍ਰਕਿਰਿਆਵਾਂ ਨੂੰ ਘਟ ਕਰ ਦਿੱਤਾ ਹੈ ਅਤੇ ਸਰਕਾਰੀ ਅਧਿਕਾਰੀਆਂ ਦੇ ਨਾਲ ਸਿੱਧੇ ਗੱਲਬਾਤ ਕੀਤੀ ਹੈ ਅਤੇ ਪ੍ਰਮਾਣਿਕ ਜਾਣਕਾਰੀ ਨੂੰ ਪਹੁੰਚਯੋਗ ਅਤੇ ਕਾਗਜ਼-ਰਹਿਤ ਬਣਾ ਦਿੱਤਾ ਹੈ। ਉਦਾਹਰਨ ਦੇ ਲਈ, ਡਿਜ਼ੀਲੌਕਰ ਦੇ 144.6 ਮਿਲੀਅਨ ਤੋਂ ਅਧਿਕ ਰਜਿਸਟਰਡ ਉਪਭੋਗਤਾ ਹਨ ਅਤੇ ਉਮੰਗ ਨੇ ਡਿਜ਼ੀਟਲ ਪਲੈਟਫਾਰਮ ਦੇ ਰਾਹੀਂ 3.36 ਅਰਬ ਤੋਂ ਵਧ ਦਾ ਲੈਣ-ਦੇਣ ਕੀਤਾ ਹੈ। ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੇ ਤਹਿਤ ਭਾਰਤ ਨੇ ਆਪਣੇ ਇੱਥੋਂ ਦੇ ਨਿਵਾਸੀਆਂ ਦੇ ਲਈ 1.35 ਅਰਬ ਤੋਂ ਵਧ ਡਿਜ਼ੀਟਲ ਪਲੈਟਫਾਰਮ ਬਣਾਏ ਹਨ ਅਤੇ ਨਾਗਰਿਕਾਂ ਲਈ ਸਿੱਧੇ ਸਾਰੇ ਸਮਾਜਿਕ ਭਲਾਈ ਯੋਜਨਾਵਾਂ ਤੱਕ ਪਹੁੰਚਣ ਦੇ ਲਈ 470 ਮਿਲੀਅਨ ਤੋਂ ਵਧ ਬੁਨਿਆਦੀ ਖਾਤੇ ਖੋਲ੍ਹੇ ਗਏ ਹਨ। ਲਗਭਗ 2.8 ਮਿਲੀਅਨ ਲੜੀਬੱਧ ਉਤਪਾਦਾਂ ਦੇ ਨਾਲ 11,000 ਤੋਂ ਵਧ ਉਤਪਾਦ ਸ਼੍ਰੇਣੀਆਂ, 260 ਤੋਂ ਵਧ ਸੇਵਾ ਸ਼੍ਰੇਣੀਆਂ ਅਤੇ ਸਰਕਾਰੀ ਈ-ਮਾਰਕੀਟਪਲੇਸ ’ਤੇ 2.5 ਲੱਖ ਤੋਂ ਵਧ ਸੇਵਾ ਪੇਸ਼ਕਸ਼ ਉਪਲਬਧ ਹਨ।
ਪ੍ਰੋਗਰਾਮ ਦੇ ਪੈਨਲਿਸਟ ਵਿੱਚ ਸਮਰੱਥਾ ਨਿਰਮਾਣ ਆਯੋਗ ਦੇ ਚੇਅਰਮੈਨ ਸ਼੍ਰੀ ਆਦਿਲ ਜੈਨੁਲਭਾਈ, ਯੂਏਡੀਪੀ ਦੀ ਮੁੱਖ ਡਿਜ਼ੀਟਲ ਅਧਿਕਾਰੀ ਸ਼੍ਰੀਮਤੀ ਕਿਜੋਮ ਨਗੋਡੁਪ ਮਾਸਲੀ, ਨੈਸ਼ਨਲ ਐਂਟੀ ਕਰੱਪਸ਼ਨ ਆਥਰਟੀ, ਇਟਲੀ ਦੇ ਪ੍ਰਧਾਨ ਸ਼੍ਰੀ ਗਿਯੂਸੇਪ ਬੁਸੀਆ, ਯੂਆਈਡੀਏਆਈ ਦੇ ਸੀਈਓ ਡਾ. ਸੌਰਭ ਗਰਗ, ਬੇਟਰ ਦੈਨ ਕੈਸ਼ ਅਲਾਇੰਸ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਟਿਧਰ ਵਾਲਡ, ਸੀਨੀਅਰ ਸਮਾਜਿਕ ਸੁਰੱਖਿਆ ਸਪੈਸ਼ਲਿਸਟ, ਵਿਸ਼ਵ ਬੈਂਕ ਸ਼੍ਰੀ ਅੰਬਰੀਸ਼ ਸ਼ਾਹੀ, ਏਸ਼ੀਅਨ ਵਿਕਾਸ ਬੈਂਕ ਦੇ ਸੀਨੀਅਰ ਪ੍ਰੋਕਿਉਰਮੈਂਟ ਸਪੈਸ਼ਲਿਸਟ ਸ਼੍ਰੀ ਸਟੀਫਨ ਬੇਸਾਦੀ ਅਤੇ ਸੀਨੀਅਰ ਸਰਕਾਰੀ ਅਧਿਕਾਰੀ ਸ਼੍ਰੀ ਸ਼ਾਮਲ ਸਨ।
ਆਈਸੀਟੀ ਰਾਹੀਂ ਪਾਰਦਰਸ਼ਤਾ ਅਤੇ ਕੁਸ਼ਲਤਾ ਦੇ ਰਾਹੀਂ ਸ਼ਮੂਲੀਅਤ “ਨਿਊਨਤਮ ਸਰਕਾਰ, ਅਧਿਕਤਮ ਸ਼ਾਸਨ” ਮੰਤਰ ਨੂੰ ਹੁਲਾਰਾ ਦੇ ਰਹੀ ਹੈ ਅਤੇ ਸੰਖੇਪ ਪ੍ਰੋਗਰਾਮ ਦੇ ਦੌਰਾਨ ਵਿਚਾਰ-ਵਟਾਂਦਰੇ ਨੇ ਇਸ ਮੰਤਰ ਨੂੰ ਮਜ਼ਬੂਤ ਕੀਤਾ।
****
ਐੱਸਐੱਨਸੀ
(Release ID: 1903609)
Visitor Counter : 138