ਰੇਲ ਮੰਤਰਾਲਾ

ਰੇਲਵੇ ਸੁਰੱਖਿਆ ਬਲ ਅਤੇ ਯੂਆਈਸੀ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ 18ਵੀਂ ਵਿਸ਼ਵ ਸੁਰੱਖਿਆ ਕਾਂਗਰਸ ਵਿੱਚ “ਜੈਪੁਰ ਡੈਕਲਾਰੇਸ਼ਨ” ਨੂੰ ਅਪਣਾਇਆ ਗਿਆ


“ਜੈਪੁਰ ਡੈਕਲਾਰੇਸ਼ਨਪੱਤਰ” ਯੂਆਈਸੀ ਦੇ ਲਈ ਇਨੋਵੇਸ਼ਨ ਦ੍ਰਿਸ਼ਟੀਕੋਣ ਦਾ ਪਤਾ ਲਗਾਉਣ ਦੇ ਲਈ ਇੱਕ ਕਾਰਜ ਯੋਗ ਏਜੰਡੇ ਦੀ ਰੂਪਰੇਖਾ ਤਿਆਰ ਕਰਦਾ ਹੈ ਜੋ ਗਲੋਬਲ ਰੇਲਵੇ ਸੰਗਠਨਾਂ ਦੀ ਰੱਖਿਆ ਅਤੇ ਸੁਰੱਖਿਆ ਦੇ ਆਪਣੇ ਦੀਰਘਕਾਲੀਨ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ

Posted On: 23 FEB 2023 3:24PM by PIB Chandigarh

ਰੇਲਵੇ ਸੁਰੱਖਿਆ ਬਲ (ਆਰਪੀਐੱਫ) ਅਤੇ ਇੰਟਰਨੈਸ਼ਨਲ ਯੂਨੀਅਨ ਆਵ੍ ਰੇਲਵੇ (ਯੂਆਈਸੀ) ਦੁਆਰਾ ਸੰਯੁਕਤ ਰੂਪ ਨਾਲ ਆਯੋਜਿਤ 18ਵੀਂ ਯੂਆਈਸੀ ਵਿਸ਼ਵ ਸੁਰੱਖਿਆ ਕਾਂਗਰਸ ਦਾ ਉਸ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਨਿਧੀਆਂ ਦੁਆਰਾ ਜੈਪੁਰ ਡੈਕਲਾਰੇਸ਼ਨ ਨੂੰ ਅਪਣਾਉਣ ਦੇ ਨਾਲ ਅੱਜ ਸਮਪਾਨ ਹੋ ਗਿਆ। ਸੰਮੇਲਨ ਵਿੱਚ ਦੁਨੀਆ ਭਰ ਦੇ ਮਾਹਿਰ, ਹਿਤਧਾਰਕ ਅਤੇ ਪ੍ਰਤੀਨਿਧੀ “ਰੇਲਵੇ ਸੁਰੱਖਿਆ ਰਣਨੀਤੀ: ਪ੍ਰਕਿਰਿਆਵਾਂ ਅਤੇ ਭਵਿੱਖ ਦੀ ਪਰਿਕਲਪਨਾ” ਵਿਸ਼ਿਆ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਰੇਲਵੇ ਸੁਰੱਖਿਆ ਵਿੱਚ ਨਵੀਨਤਮ ਵਿਕਾਸ ਅਤੇ ਸਰਬਉੱਤਮ ਕਾਰਜ ਪ੍ਰਣਾਲੀਆਂ ‘ਤੇ ਚਰਚਾ ਕਰਨ ਦੇ ਲਈ ਇੱਕਠੇ ਹੋਏ।

ਸੰਮੇਲਨ ਦੇ ਅੰਤਿਮ ਦਿਨ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਉਪ-ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਪੰਕਜ ਕੁਮਾਰ ਸਿੰਘ ਨੇ ਸਮਾਪਨ ਭਾਸ਼ਣ ਦਿੱਤਾ। ਉਨ੍ਹਾਂ ਨੇ ਉਭਰਦੇ ਸੁਰੱਖਿਆ ਖਤਰਿਆਂ ਦੇ ਲਈ ਸਮਾਧਾਨ ਵਿਕਸਿਤ ਕਰਨ ਦੇ ਲਈ ਸਾਰੇ ਹਿਤਧਾਰਕਾਂ ਨੂੰ ਇੱਕਠੇ ਲਿਆਉਣ ਦੇ ਲਈ ਯੂਆਈਸੀ ਅਤੇ ਇਸ ਦੇ ਸੁਰੱਖਿਆ ਮੰਚ ਦੀ ਭੂਮਿਕਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਬੱਚਿਆਂ ਦੀ ਸੁਰੱਖਿਆ ਦੇ ਲਈ ਅਪਰੇਸ਼ਨ ਨੰਨ੍ਹੇ ਫਰਿਸ਼ਤੇ ਅਤੇ ਤਸਕਰਾਂ ਦੇ ਚੰਗੁਲ ਤੋਂ ਮਹਿਲਾਵਾਂ ਅਤੇ ਬੱਚਿਆਂ ਨੂੰ ਬਚਾਉਣ ਦੇ ਲਈ

ਅਪਰੇਸ਼ਨ ਏਏਐੱਚਟੀ ਜਿਹੀਆਂ ਵੱਖ-ਵੱਖ ਪਹਿਲਾਂ ਦੇ ਰਾਹੀਂ ਭਾਰਤ ਵਿੱਚ ਯਾਤਰੀ ਸੁਰੱਖਿਆ ਵਧਾਉਣ ਦੀ ਦਿਸ਼ਾ ਵਿੱਚ ਰੇਲਵੇ ਸੁਰੱਖਿਆ ਬਲ ਦੁਆਰਾ ਨਿਭਾਏ ਗਏ ਅਸਾਧਾਰਣ ਭੂਮਿਕਾ ‘ਤੇ ਚਾਨਣਾ ਪਾਇਆ। ਰੇਲਵੇ ਸੁਰੱਖਿਆ ਦੇ ਲਈ ਵਿਆਪਕ ਸਮਾਧਾਨ ਵਿਕਸਿਤ ਕਰਨ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ 5ਜੀ, ਆਈਓਟੀ ਜਿਹੀਆਂ ਨਵੀਆਂ ਟੈਕਨੋਲੋਜੀਆਂ ਨੂੰ ਅਪਣਾਉਣ ਦੀ ਮੰਗ ਕੀਤੀ ਜਿਸ ਵਿੱਚ ਬੁਨਿਆਦੀ ਢਾਂਚਾ, ਸੰਚਾਲਨ ਅਤੇ ਯਾਤਰੀ ਅਨੁਭਵ ਸਹਿਤ ਰੇਲਵੇ ਪ੍ਰਣਾਲੀ ਦੇ ਸਾਰੇ ਪਹਿਲੂ ਸ਼ਾਮਲ ਹਨ।

ਆਰਪੀਐੱਫ ਡਾਇਰੈਕਟਰ ਜਨਰਲ ਸ਼੍ਰੀ ਸੰਜੈ ਚੰਦਰ ਜਿਨ੍ਹਾਂ ਨੇ ਜੁਲਾਈ 2022 ਨਾਲ ਜੁਲਾਈ 2024 ਤੱਕ ਯੂਆਈਸੀ ਸੁਰੱਖਿਆ ਪਲੈਟਫਾਰਮ ਦੇ ਚੇਅਰਮੈਨ ਦੇ ਰੂਪ ਵਿੱਚ ਅਹੁਦਾ ਸੰਭਾਲਿਆ ਹੈ, ਨੇ “ਜੈਪੁਰ ਡੈਕਲਾਰੇਸ਼ਨ” ਪੜ੍ਹਿਆ  ਜਿਸ ਵਿੱਚ ਯੂਆਈਸੀ ਦੇ ਲਈ ਇੱਕ  ਕਾਰਜਸ਼ੀਲ ਏਜੰਡੇ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ, ਜੋ ਗਲੋਬਲ ਰੇਲਵੇ ਸੰਗਠਨਾਂ ਨੂੰ ਸੁਰੱਖਿਆ ਉਨ੍ਹਾਂ ਦੇ ਦੀਰਘਕਾਲਿਨ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ।

ਡੈਕਲਾਰੇਸ਼ਨਪੱਤਰ ਵਿੱਚ 2025 ਇੱਕ ਏਸ਼ੀਆ-ਪ੍ਰਸ਼ਾਂਤ, ਲੈਟਿਨ ਅਮਰੀਕਾ ਅਤੇ ਅਫਰੀਕਾ ਖੇਤਰੀ ਅਸੈਂਬਲੀਆਂ ਨੂੰ ਪੂਰੀ ਤਰ੍ਹਾਂ ਨਾਲ ਸਰਗਰਮ ਕਰਕੇ, ਦੁਨੀਆ ਭਰ ਵਿੱਚ ਅਧਿਕ ਸੁਰੱਖਿਅਤ ਰੇਲ ਨੈਟਵਰਕ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਯੂਆਈਸੀ ਦੀ ਪ੍ਰਤੀਬੱਧਤਾ ‘ਤੇ ਚਾਨਣਾ ਪਾਇਆ।

ਸੰਮੇਲਨ ਦਾ ਅੰਤਿਮ ਦਿਨ “ਯੂਆਈਸੀ ਸੁਰੱਖਿਆ ਡਿਵੀਜ਼ਨ ਦੀਆਂ ਗਤੀਵਿਧੀਆਂ ‘ਤੇ ਅਪਡੇਟ” ‘ਤੇ ਇੱਕ ਸੈਸ਼ਨ ਦੇ ਨਾਲ ਸ਼ੁਰੂ ਹੋਇਆ ਜਿਸ ਵਿੱਚ ਕਾਰਜਕਾਰੀ ਸਮੂਹਾਂ ‘ਤੇ ਇੱਕ ਪ੍ਰਸਤੁਤੀ, ਸੁਰੱਖਿਆ ਕੇਂਦਰ ‘ਤੇ ਕਾਰਜਸਾਲਾ, ਅਤੇ ਸੁਰੱਖਿਆ ਮੰਚ ਦੇ ਅਗਲੇ ਪੜਾਅ ਸ਼ਾਮਲ ਸਨ। ਯੂਆਈਸੀ ਦੀ ਸੁਰੱਖਿਆ ਡਿਵੀਜ਼ਨ ਦੀ ਪ੍ਰਮੁੱਖ ਸੁਸ਼੍ਰੀ ਮੈਰੀ-ਹੇਲੇਨ ਬੌਨੇਡ ਅਤੇ ਯੂਆਈਸੀ ਦੇ ਸੁਰੱਖਿਆ ਡਿਵੀਜ਼ਨ ਦੀ ਸੀਨੀਅਰ ਸਲਾਹਕਾਰ ਸੁਸ਼੍ਰੀ ਡਾਰੀਆ ਕਰਦੇਲ ਨੇ ਪ੍ਰਤੀਨਿਧੀਆਂ ਨੂੰ ਅਪਡੇਟ ਕੀਤਾ।

ਉਨ੍ਹਾਂ ਨੇ ਭਵਿੱਖ ਵਿੱਚ ਯੂਆਈਸੀ ਸੁਰੱਖਿਆ ਮੰਚ ਦੇ ਲਈ ਪਰਿਕਲਪਿਤ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ ਅਤੇ ਅੰਤਰਰਾਸ਼ਟਰੀ ਸੁਰੱਖਿਆ ਖਤਰਿਆਂ ਨੂੰ ਸਮਾਪਤ ਕਰਨ ਦੇ ਲਈ ਸਮਾਧਾਨ ਵਿਕਸਿਤ ਕਰਨ ਵਿੱਚ ਰੇਲਵੇ ਸੁਰੱਖਿਆ ਬਲ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਪੀਕੇਪੀ ਰੇਲਵੇ, ਪੋਲੈਂਡ ਦੀ ਪ੍ਰਧਾਨਗੀ ਹੇਠ ਸੰਕਟ ਪ੍ਰਬੰਧਨ ਕਾਰਜ ਸਮੂਹ ਦਾ ਜਨਾਦੇਸ਼ ਸ਼੍ਰੀ ਜਰਜ਼ੀ ਟ੍ਰੋਚਾ ਦੁਆਰਾ ਪ੍ਰਤੀਨਿਧੀਤਵ ਕੀਤਾ ਗਿਆ ਅਤੇ ਰੇਲਵੇ ਸੁਰੱਖਿਆ ਬਲ, ਭਾਰਤ ਦੁਆਰਾ ਸਹਿ-ਪ੍ਰਧਾਨਗੀ ਸ਼੍ਰੀ ਮੁਨਾਵਰ ਖੁਰਸ਼ੀਦ, ਇੰਸਪੈਕਟਰ ਜਨਰਲ, ਆਰਪੀਐੱਫ ਦੁਆਰਾ ਪ੍ਰਤੀਨਿਧੀਤਵ ਕੀਤਾ ਗਿਆ।

ਇੱਕ ਇਨੋਵੇਟਿਵ ਦ੍ਰਿਸ਼ਟੀਕੋਣ, ਜਿਸ ਨੂੰ ਵਾਰਸਾ, ਪੋਲੈਂਡ ਵਿੱਚ ਪਿਛਲੀ ਵਿਸ਼ਵ ਸੁਰੱਖਿਆ ਕਾਂਗਰਸ ਦੇ ਬਾਅਦ ਦੁਹਰਾਇਆ ਗਿਆ ਸੀ, ਜਿਸ ਵਿੱਚ ਸਾਰੇ ਚਾਰ ਸੈਸ਼ਨ ਵਿੱਚ ਵਿਚਾਰ-ਵਟਾਂਦਰਾ ਕੀਤੇ ਗਏ ਮੁੱਦਿਆਂ ‘ਤੇ ਇੱਕ ਸਰਵੇਖਣ ਸ਼ਾਮਲ ਸੀ। ਸਰਵੇਖਣ ਜੈਪੁਰ, ਭਾਰਤ ਵਿੱਚ ਕਾਂਗਰਸ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਨਿਧੀਆਂ ਅਤੇ ਹੋਰ ਲੋਕਾਂ ਦੇ ਦਰਮਿਆਨ ਕੀਤਾ ਗਿਆ ਸੀ ਜਿਨ੍ਹਾਂ ਨੇ ਉਪਯੋਗਕਰਤਾ ਦੇ ਅਨੁਕੂਲ ਸਿਲਡੋ ਪਲੈਟਫਾਰਮ ‘ਤੇ ਵਰਚੁਅਲ ਤੌਰ ‘ਤੇ ਔਨਲਾਈਨ ਹਿੱਸਾ ਲਿਆ। ਪ੍ਰਸ਼ਨਾਵਲੀ ਵਿੱਚ ਰੇਲਵੇ ਸਟੇਸ਼ਨਾਂ, ਟ੍ਰੇਨਾਂ ਅਤੇ ਰੇਲਵੇ ਪ੍ਰਣਾਲੀ ਦੇ ਹੋਰ ਮਹੱਤਵਪੂਰਨ ਪ੍ਰਤੀਸ਼ਠਾਨਾਂ ‘ਤੇ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ ‘ਤੇ ਸਾਰੇ ਪ੍ਰਤੀਭਾਗੀਆਂ ਦੇ ਵਿਚਾਰ ਅਤੇ ਰਾਏ ਮੰਗ ਗਈ।

ਯੂਆਈਸੀ ਵਲਰਡ ਸਿਕਊਰਿਟੀ ਕਾਂਗਰਸ ਇੱਕ ਸ਼ਾਨਦਾਰ ਸਫਲਤਾ ਰਹੀ ਹੈ, ਜੋ ਰੇਲਵੇ ਸੁਰੱਖਿਆ ਦੇ ਖੇਤਰ ਵਿੱਚ ਆਪਣੇ ਗਿਆਨ ਅਤੇ ਮਾਹਿਰਾਂ ਨੂੰ ਸਾਂਝਾ ਕਰਨ ਦੇ ਲਈ ਦੁਨੀਆ ਭਰ ਦੇ ਦੇਸ਼ਾਂ ਦੇ ਉਪਯੋਗ ਮਾਹਿਰਾਂ, ਨੀਤੀ ਨਿਰਮਾਤਾਵਾਂ ਅਤੇ ਹਿਤਧਾਰਕਾਂ ਨੂੰ ਇੱਕਠੇ ਲਿਆ ਰਹੀ ਹੈ।

ਯੂਆਈਸੀ ਬਾਰੇ

ਯੂਆਈਸੀ (ਯੂਨੀਅਨ ਇੰਟਰਨੈਸ਼ਨਲ ਡੇਸ ਕੈਮੀਨਸ) ਜਾਂ ਇੰਟਰਨੈਸ਼ਨਲ ਯੂਨੀਅਨ ਆਵ੍ ਰੇਲਵੇ ਦੀ ਸਥਾਪਨਾ 1922 ਵਿੱਚ ਹੋਈ ਸੀ ਇਸ ਦਾ ਹੈੱਡਕੁਆਟਰ ਪੈਰਿਸ ਵਿੱਚ ਹੈ। ਇਹ ਰੇਲ ਟ੍ਰਾਂਸਪੋਰਟ ਦੇ ਖੋਜ ਵਿਕਾਸ ਅਤੇ ਪ੍ਰਚਾਰ ਦੇ ਲਈ ਰੇਲਵੇ ਖੇਤਰ ਦਾ ਪ੍ਰਤਿਨਿਧੀਤਵ ਕਰਨ ਵਾਲੇ ਵਿਸ਼ਵਵਿਆਪੀ ਪੇਸ਼ੇਵਰ ਸੰਘ ਹੈ। ਮੈਂਬਰਾਂ ਨੂੰ ਯੂਆਈਸੀ ਕਾਰਜਕਾਰੀ ਸਮੂਹ ਅਤੇ ਅਸੈਂਬਲੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ। ਜਿੱਥੇ ਖੇਤਰੀ/ਵਿਸ਼ਵਵਿਆਪੀ ਮੁੱਦਿਆਂ ‘ਤੇ ਰੇਲਵੇ ਦੀ ਸਥਿਤੀ ਨੂੰ ਆਕਾਰ ਦਿੱਤੀ ਜਾਂਦਾ ਹੈ। ਕਾਰਜ ਸਮੂਹਾਂ ਵਿੱਚ ਸਰਗਰਮ ਭਾਗੀਦਾਰੀ ਇੱਕ ਆਮ ਵਿਸ਼ਵਵਿਆਪੀ ਪੱਧਰ ‘ਤੇ ਰਾਏ ਵਿਅਕਤ ਕਰਨ ਅਤੇ ਰੇਲਵੇ ਖੇਤਰ ਦੇ ਵਜਨ ਨਾਲ ਲਾਭ ਉਠਾਉਣ ਦਾ ਇੱਕ ਅਨੋਖਾ ਅਵਸਰ ਹੈ। ਯੂਆਈਸੀ ਦੇ ਸੁਰੱਖਿਆ ਮੰਚ ਨੂੰ ਵਿਅਕਤੀਆਂ, ਸੰਪਤੀ ਅਤੇ ਪ੍ਰਤੀਸ਼ਠਾਨਾਂ ਦੀ ਸੁਰੱਖਿਆ ਨਾਲ ਸੰਬੰਧਿਤ ਮਾਮਲਿਆਂ ਵਿੱਚ ਗਲੋਬਲ ਰੇਲ ਖੇਤਰ ਦੀ ਵੱਲੋ ਵਿਸ਼ਲੇਸ਼ਣ ਅਤੇ ਨੀਤੀਗਤ ਸਥਿਤੀ ਵਿਕਸਿਤ ਕਰਨ ਅਤੇ ਤਿਆਰ ਕਰਨ ਦਾ ਅਧਿਕਾਰ ਹੈ।

ਰੇਲਵੇ ਸੁਰੱਖਿਆ ਬਾਰੇ

ਭਾਰਤ ਵਿੱਚ ਰੇਲਵੇ ਸੁਰੱਖਿਆ ਦੇ ਖੇਤਰ ਵਿੱਚ ਆਰਪੀਐੱਫ ਪ੍ਰਮੁੱਖ ਸੁਰੱਖਿਆ ਅਤੇ ਕਾਨੂੰਨ-ਲਾਗੂਕਰਨ ਸੰਗਠਨ ਹੈ। ਸਾਲ 1957 ਵਿੱਚ ਇੱਕ ਸੰਘੀ ਬਲ ਦੇ ਰੂਪ ਵਿੱਚ ਗਠਿਤ, ਆਰਪੀਐੱਫ ਰੇਲਵੇ ਸੰਪਤੀ, ਯਾਤਰਾ ਅਤੇ ਯਾਤਰੀ ਖੇਤਰਾਂ ਦੀ ਸੁਰੱਖਿਆ ਦੇ ਲਈ ਜ਼ਿੰਮੇਦਾਰ ਹੈ। ਆਰਪੀਐੱਫ ਕਰਮੀ ਰਾਸ਼ਟਰ ਦੀ ਸੇਵਾ ਕਰਦੇ ਹਨ ਅਤੇ ਇਸ ਦੀ ਟੈਗਲਾਈਨ “ਸੇਵਾ ਸੰਕਲਪ” – “ਸੇਵਾ ਕਰਨ ਦਾ ਵਾਅਦਾ” ਨੂੰ ਸ਼ਾਮਲ ਕਰਦੇ ਹੋਏ ਆਪਣੀ ਡਿਊਟੀ ਵਧ-ਚੜ੍ਹ ਕੇ ਪੂਰੀ ਕਰਦੇ ਹਨ। ਆਰਪੀਐੱਫ ਹੁਣ ਰੇਲਵੇ, ਉਸ ਦੇ ਉਪਯੋਗਕਰਤਾਵਾਂ ਅਤੇ ਉਸ ਦੇ ਹਿਤਧਾਰਕਾਂ ਦੀ ਗਤੀਸ਼ੀਲ ਸੁਰੱਖਿਆ ਜ਼ਰੂਰਤਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ। ਆਰਪੀਐੱਫ ਗ੍ਰਾਉਂਡ-ਜ਼ੀਰੋ ਪੱਧਰ ‘ਤੇ ਵਿਸ਼ਿਸ਼ਟ ਜ਼ਰੂਰਤਾਂ ਦੇ ਅਨੁਕੂਲ ਨਵੀਨ ਸਮਾਧਾਨਾਂ ਨੂੰ ਵੀ ਲਾਗੂ ਕਰ ਰਿਹਾ ਹੈ। ਆਰਪੀਐੱਫ ਨੂੰ ਆਪਣੇ ਰੈਂਕਾਂ ਵਿੱਚ ਮਹਿਲਾਵਾਂ ਦੀ ਸਭ ਤੋਂ ਵੱਡੀ ਹਿੱਸੇਦਾਰੀ ਦੇ ਨਾਲ ਭਾਰਤ ਦੇ ਸੰਘੀ ਬਲ ਹੋਣ ਦਾ ਗੌਰਵ ਪ੍ਰਾਪਤ ਹੈ। ਡਾਇਰੈਕਟਰ ਜਨਰਲ

*****

ਵਾਈਬੀ/ਡੀਐੱਨਐੱਸ



(Release ID: 1902043) Visitor Counter : 136