ਸੱਭਿਆਚਾਰ ਮੰਤਰਾਲਾ
ਰਾਸ਼ਟਰਪਤੀ ਨੇ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਅਤੇ ਅਕਾਦਮੀ ਪੁਰਸਕਾਰ ਪ੍ਰਦਾਨ ਕੀਤੇ
ਰਾਸ਼ਟਰਪਤੀ ਨੇ ਕਿਹਾ ਕਿ ਕਲਾ ਭਾਸ਼ਾਈ ਵਿਵਿਧਤਾ ਅਤੇ ਖੇਤਰੀ ਵਿਸ਼ੇਸ਼ਤਾਵਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਦੀ ਹੈ
ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਸੰਗੀਤ ਨਾਟਕ ਅਕਾਦਮੀ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਕਈ ਰੂਪਾਂ ਦੀ ਸੁਰੱਖਿਆ ਅਤੇ ਪ੍ਰਚਾਰ ਵਿੱਚ ਸ਼ਾਮਲ ਹੈ
ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਸੰਗੀਤ ਨਾਟਕ ਅਕਾਦਮੀ ਦੀ ਸੰਸਥਾ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਸੋਚ ਨੂੰ ਸਾਕਾਰ ਕਰਨ ਵਿੱਚ ਸਹਾਇਕ ਰਹੀ ਹੈ
Posted On:
23 FEB 2023 7:21PM by PIB Chandigarh
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (23 ਫਰਵਰੀ, 2023) ਨੂੰ ਨਵੀਂ ਦਿੱਲੀ ਵਿੱਚ ਸਾਲ 2019, 2020 ਅਤੇ 2021 ਦੇ ਲਈ ਸੰਗੀਤ ਨਾਟਕ ਅਕਾਦਮੀ ਦੀ ਫੈਲੋਸ਼ਿਪ (ਅਕਾਦਮੀ ਰਤਨ) ਅਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ (ਅਕਾਦਮੀ ਪੁਰਸਕਾਰ) ਪ੍ਰਦਾਨ ਕੀਤੇ। ਪੁਰਸਕਾਰ ਸਮਾਗਮ ਵਿੱਚ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ—ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ.ਕਿਸ਼ਨ ਰੈੱਡੀ, ਸੱਭਿਆਚਾਰ ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਸੰਗੀਤ ਨਾਟਕ ਅਕਾਦਮੀ ਦੀ ਪ੍ਰਧਾਨਗੀ ਡਾ. ਸੰਧਿਆ ਪੁਰੇਚਾ (Dr. Sandhya Purecha), ਸੱਭਿਆਚਾਰ ਮੰਤਰਾਲੇ ਦੀ ਸੰਯੁਕਤ ਸਕੱਤਰ, ਸ਼੍ਰੀਮਤੀ ਉਮਾ ਨਾਦਨੂਰੀ ਵੀ ਮੌਜੂਦ ਸਨ।
ਇਸ ਅਵਸਰ ’ਤੇ ਬੋਲਦੇ ਹੋਏ ਮਾਣਯੋਗ ਰਾਸ਼ਟਰਪਤੀ ਨੇ ਕਿਹਾ ਕਿ ਸੱਭਿਅਤਾ ਕਿਸੇ ਰਾਸ਼ਟਰ ਦੀ ਭੌਤਿਕ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਦੀ ਹੈ, ਲੇਕਿਨ ਅਟੁੱਟ ਵਿਰਾਸਤ ਉਨ੍ਹਾਂ ਦੇ ਸੱਭਿਆਚਾਰ ਦੇ ਜ਼ਰੀਏ ਪ੍ਰਗਟ ਹੁੰਦੀ ਹੈ। ਸੱਭਿਆਚਾਰ ਕਿਸੇ ਦੇਸ਼ ਦੀ ਅਸਲੀ ਪਛਾਣ ਹੁੰਦੀ ਹੈ। ਭਾਰਤ ਦੀ ਵਿੱਲਖਣ ਪ੍ਰਦਰਸ਼ਨ ਕਲਾਵਾਂ ਨੇ ਸਦੀਆਂ ਤੋਂ ਸਾਡੇ ਸ਼ਾਨਦਾਰ ਸੱਭਿਆਚਾਰ ਨੂੰ ਜੀਵਿਤ ਰੱਖਿਆ ਹੈ। ਸਾਡੀਆਂ ਕਲਾਵਾਂ ਅਤੇ ਕਲਾਕਾਰ ਸਾਡੇ ਸਮ੍ਰਿੱਧ ਸੱਭਿਆਚਾਰ ਵਿਰਾਸਤ ਦੇ ਧਾਰਨੀ ਹਨ। ‘ਵਿਵਿਧਤਾ ਵਿੱਚ ਏਕਤਾ’ ਸਾਡੀ ਸੱਭਿਆਚਾਰਕ ਪਰੰਪਰਾਵਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ।
ਮਾਣਯੋਗ ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਪਰੰਪਰਾ ਵਿੱਚ ਕਲਾ ਇੱਕ ਅਧਿਆਤਮਕ ਪ੍ਰਕਿਰਿਆ ਹੈ, ਸੱਚ ਦੀ ਖੋਜ਼ ਦਾ ਜ਼ਰੀਆ ਹੈ, ਪ੍ਰਾਰਥਨਾ ਤੇ ਪੂਜਾ ਦਾ ਜ਼ਰੀਆ ਹੈ, ਲੋਕ ਭਲਾਈ ਦਾ ਮਾਧਿਅਮ ਹੈ। ਸਮੂਹਿਕ ਉਤਸ਼ਾਹ ਅਤੇ ਏਕਤਾ ਵੀ ਨਾਚ ਅਤੇ ਸੰਗੀਤ ਦੇ ਜ਼ਰੀਏ ਵਿਅਕਤ ਹੁੰਦੇ ਹਨ। ਕਲਾ ਭਾਸ਼ਾਈ ਵਿਵਿਧਤਾ ਅਤੇ ਖੇਤਰੀ ਵਿਸ਼ੇਸ਼ਤਾਵਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਦੀ ਹੈ।
ਮਾਣਯੋਗ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਇਸ ਗੱਲ ’ਤੇ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ ਵਿੱਚ ਕਲਾ ਦੀ ਸਭ ਤੋਂ ਪੁਰਾਣੀ ਅਤੇ ਵਧੀਆ ਪਰਿਭਾਸ਼ਾਵਾਂ ਤੇ ਪਰੰਪਰਾਵਾਂ ਵਿਕਸਿਤ ਹੋਈਆਂ ਹਨ। ਆਧੁਨਿਕ ਯੁਗ ਵਿੱਚ ਸਾਡੇ ਸੱਭਿਆਚਾਰਕ ਮੁੱਲ ਹੋਰ ਜ਼ਿਆਦਾ ਉਪਯੋਗੀ ਹੋ ਗਏ ਹਨ। ਅੱਜ ਦੇ ਸਮੇਂ ਵਿਚ, ਜੋ ਕਿ ਤਣਾਅ ਅਤੇ ਸੰਘਰਸ਼ ਭਰਿਆ ਹੈ। ਭਾਰਤੀ ਕਲਾ ਸ਼ਾਂਤੀ ਅਤੇ ਸਦਭਾਵਨਾ ਫੈਲਾ ਸਕਦੀ ਹੈ। ਭਾਰਤੀ ਕਲਾਵਾਂ ਵੀ ਭਾਰਤ ਦੀ ਸੋਫਟ ਪਾਵਰ ਦਾ ਬਿਹਤਰੀਨ ਉਦਾਹਰਣ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ ਹਵਾ ਅਤੇ ਪਾਣੀ ਜਿਹੀਆਂ ਕੁਦਰਤ ਦੀਆਂ ਦਾਤਾਂ ਮਨੁੱਖੀ ਸੀਮਾਵਾਂ ਨੂੰ ਨਹੀਂ ਪਛਾਣਦੀਆਂ, ਉਸੇ ਤਰ੍ਹਾਂ ਕਲਾ ਦੇ ਰੂਪ ਵੀ ਭਾਸ਼ਾ ਅਤੇ ਭੂਗੋਲਿਕ ਸੀਮਾਵਾਂ ਤੋਂ ਪਰ੍ਹੇ ਹਨ। ਐੱਮ.ਐੱਸ ਸੁੱਬੁਲਕਸ਼ਮੀ, ਪੰਡਤ ਰਵੀ ਸ਼ੰਕਰ, ਉਸਤਾਦ ਬਿਸਮਿੱਲ੍ਹਾ ਖਾਨ, ਲਤਾ ਮੰਗੇਸ਼ਕਰ, ਪੰਡਤ ਭੀਮਸੈਨ ਜੋਸ਼ੀ ਅਤੇ ਭੂਪੇਨ ਹਜ਼ਾਰਿਕਾ ਦਾ ਸੰਗੀਤ ਭਾਸ਼ਾ ਜਾਂ ਭੂਗੋਲ ਨਾਲ ਰੁਕਾਵਟ ਰਹਿਤ ਹੁੰਦਾ ਹੈ। ਆਪਣੇ ਅਮਰ ਸੰਗੀਤ ਨਾਲ ਉਨ੍ਹਾਂ ਨੇ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੇ ਵਿਸ਼ਵ ਵਿੱਚ ਸੰਗੀਤ ਪ੍ਰੇਮੀਆਂ ਲਈ ਇੱਕ ਅਨਮੋਲ ਵਿਰਾਸਤ ਛੱਡੀ ਹੈ।
ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ—ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸੰਗੀਤ ਨਾਟਕ ਅਕਾਦਮੀ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਕਲਾ ਦੇ ਕਈ ਰੂਪਾਂ ਦੀ ਸੰਭਾਲ ਅਤੇ ਪ੍ਰਚਾਰ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਕਲਾਕਾਰਾਂ ਕੋਲ ਜੋ ਟੈਲੇਂਟ ਹੈ, ਉਸ ’ਤੇ ਦੇਸ਼ ਨੂੰ ਮਾਣ ਹੈ।
ਮਾਣਯੋਗ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੀ ਅਟੁੱਟ ਸੱਭਿਆਚਾਰਕ ਵਿਰਾਸਤ ਨੂੰ ਨਾ ਸਿਰਫ਼ ਭਾਰਤ ਵਿੱਚ ਸਗੋਂ ਗਲੋਬਲ ਪੱਧਰ ’ਤੇ ਵੀ ਸਨਮਾਣ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਸਾਲ ਜੀ20 ਦੀ ਪ੍ਰਧਾਨਗੀ ਕਰ ਰਿਹਾ ਹੈ, ਇਹ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਦੇ ਸਾਹਮਣੇ ਸਾਡੀ ਵਿਰਾਸਤ, ਵਿਵਿਧਤਾ ਅਤੇ ਕਲਾ ਨੂੰ ਪੇਸ਼ ਕਰਨ ਦਾ ਇੱਕ ਮੌਕਾ ਹੈ।
ਕਲਾਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਕਿਸ਼ਨ ਰੈੱਡੀ ਨੇ ਬੇਨਤੀ ਕੀਤੀ ਕਿ ਉਹ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰਨ ਕਿ ਸਾਡੇ ਦੇਸ਼ ਦਾ ਸੱਭਿਆਚਾਰ ਵਿਭਿੰਨ ਕਲਾ ਰੂਪਾਂ ਦੇ ਜ਼ਰੀਏ ਵਧ ਤੋਂ ਵਧ ਲੋਕਾਂ ਤੱਕ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਕਲਾ ਵਿੱਚ ਇੱਕ ਵਿਆਪਕ ਅਪੀਲ ਹੁੰਦੀ ਹੈ ਅਤੇ ਇਸ ਵਿੱਚ ਮਤਭੇਦਾਂ ਤੋਂ ਪਾਰ ਕਾਇਮ ਰਹਿਣ ਦੀ ਸਮਰੱਥਾ ਵੀ ਹੁੰਦੀ ਹੈ।
ਸੱਭਿਆਚਾਰ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ, ਸੰਗੀਤ ਨਾਟਕ ਅਕਾਦਮੀ ਦੀ ਸਥਾਪਨਾ ਦੇ 70 ਸਾਲਾਂ ਵਿੱਚ, ਇਹ ਦੇਖਿਆ ਜਾ ਸਕਦਾ ਹੈ ਕਿ ਸੰਸਥਾ ਨੇ “ਏਕ ਭਾਰਤ ਸ਼੍ਰੇਸ਼ਠ ਭਾਰਤ” ਦੀ ਸੋਚ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਕਲਾਕਾਰਾਂ ਦੀ ਇਹ ਪਰੰਪਰਾ ਰਹੀ ਹੈ ਕਿ ਉਹ ਕਿਸੇ ਵੀ ਪੇਸ਼ਕਾਰੀ ਤੋਂ ਪਹਿਲਾਂ ਮਾਂ ਸਰਸਵਤੀ ਨੂੰ ਪ੍ਰਣਾਮ ਕਰਦੇ ਹਨ ਅਤੇ ਸਨਮਾਣ ਦਿੰਦੇ ਹਨ। ਇਹ ਸੰਕੇਤ ਉਸ ਮਹਾਨ ਸਿੱਖਿਆ ਅਤੇ ਗਿਆਨ ਦਾ ਪ੍ਰਤੀਕ ਹੈ ਜੋ ਉਨ੍ਹਾਂ ਨੇ ਸੰਗੀਤ ਦੁਆਰਾ ਪ੍ਰਾਪਤ ਕੀਤੀ ਹੈ।
ਮਾਣਯੋਗ ਮੰਤਰੀ ਨੇ ਕਿਹਾ ਕਿ ਸਾਲ 2023 ਭਾਰਤ ਲਈ ਅਤੇ ਕਲਾਕਾਰਾਂ ਦੇ ਲਈ ਵੀ ਬਹੁਤ ਮਹੱਤਵਪੂਰਨ ਹੈ। ਭਾਰਤ ਦੇ ਲਈ ਇਸ ਲਈ ਕਿਉਂਕਿ ਉਸ ਕੋਲ ਜੀ 20 ਦੀ ਪ੍ਰਧਾਨਗੀ ਹੈ ਅਤੇ ਕਲਾਕਾਰਾਂ ਦੇ ਲਈ ਇਸ ਕਰਕੇ ਕਿਉਂਕਿ ਉਹ ਅੰਮ੍ਰਿਤਕਾਲ ਦੇ ਪਹਿਲੇ ਸਾਲ ਵਿੱਚ ਸਨਮਾਣ ਪ੍ਰਾਪਤ ਕਰ ਰਹੇ ਹਨ।
ਅਕਾਦਮੀ ਦੀ ਫੈਲੋਸ਼ਿਪ (ਅਕਾਦਮੀ ਰਤਨ) ਵਿੱਚ 3,00,000/- (ਤਿੰਨ ਲੱਖ ਰੁਪਏ) ਦੀ ਪੁਰਸਕਾਰ ਰਾਸ਼ੀ ਹੁੰਦੀ ਹੈ ਅਤੇ ਅਕਾਦਮੀ ਅਵਾਰਡ (ਅਕਾਦਮੀ ਪੁਰਸਕਾਰ) ਲਈ 1,00,000/- (ਇੱਕ ਲੱਖ ਰੁਪਏ) ਦੀ ਪੁਰਸਕਾਰ ਰਾਸ਼ੀ ਹੈ। ਪੁਰਸਕਾਰ ਵਿੱਚ ਇੱਕ ਤਾਮ੍ਰਪੱਤਰ ਅਤੇ ਅੰਗਵਸਤ੍ਰਮ ਵੀ ਦਿੱਤਾ ਜਾਂਦਾ ਹੈ।
ਪੁਰਸਕਾਰ ਜੇਤੂਆਂ ਦੀ ਪੂਰੀ ਸੂਚੀ ਲਈ ਇੱਥੇ ਕਲਿੱਕ ਕਰੋ।
**********
ਐੱਨਬੀ/ਐੱਸਕੇ
(Release ID: 1902001)
Visitor Counter : 143