ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਐੱਨਐੱਚਏਆਈ ਰਾਸ਼ਟਰੀ ਰਾਜਮਾਰਗ ਨਿਰਮਾਣ ਵਿੱਚ ਫਾਸਫੋਰ-ਜਿਪਸਮ ਦੇ ਉਪਯੋਗ ਦਾ ਪਤਾ ਲਗਾਏਗਾ
Posted On:
22 FEB 2023 5:04PM by PIB Chandigarh
ਈਕੋਸਿਸਟਮ ਰੂਪ ਨਾਲ ਟਿਕਾਊ ਰਾਸ਼ਟਰੀ ਰਾਜਮਾਰਗ ਬੁਨਿਆਦੀ ਢਾਂਚੇ ਦੇ ਨਿਰਮਾਣ ਵੇਸਟ ਸਮੱਗਰੀ ਦੇ ਉਪਯੋਗ ਨੂੰ ਪ੍ਰੋਤਸਾਹਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਨੈਸ਼ਨਲ ਹਾਈਵੇਅ ਇਨਫ੍ਰਾਸਟਕਚਰ ਅਥਾਰਿਟੀ(ਐੱਨਐੱਚਏਆਈ) ਰਸਾਇਨ ਅਤੇ ਖਾਦ ਮੰਤਰਾਲੇ ਦੇ ਖਾਦ ਵਿਭਾਗ ਦੇ ਨਾਲ ਜਿਪਸਮ ਦੇ ਉਪਯੋਗ ਵਿੱਚ ਇੱਕ ਸਰਕੂਲਰ ਅਰਥਵਿਵਸਥਾ ਪ੍ਰਾਪਤ ਕਰਨ ਦੇ ਲਈ ਰਾਸ਼ਟਰੀ ਰਾਜਮਾਰਗ ਨਿਰਮਾਣ ਵਿੱਚ ਫਾਸਫੋਰ ਜਿਪਸਮ ਦੇ ਉਪਯੋਗ ਦੇ ਲਈ ਐੱਨਐੱਚਏਆਈ ਪ੍ਰੋਜੈਕਟਾਂ ‘ਤੇ ਫੀਲਡ ਟ੍ਰਾਇਲ ਕਰਨ ਜਾ ਰਿਹਾ ਹੈ।
ਫਾਸਫੋਰ-ਜਿਪਸਮ ਖਾਦ ਉਤਪਾਦਨ ਦਾ ਉਪ-ਉਪਦਾਨ ਹੈ। ਇੱਕ ਭਾਰਤੀ ਖਾਦ ਕੰਪਨੀ ਨੇ ਫਾਸਫੋਰ-ਜਿਪਸਮ ਦਾ ਉਪਯੋਗ ਕਰਕੇ ਇੱਕ ਸੜਕ ਦਾ ਨਿਰਮਾਣ ਕੀਤਾ ਹੈ। ਕੇਂਦਰੀ ਸੜਕ ਖੋਜ ਸੰਸਥਾਨ (ਸੀਆਰਆਰਆਈ) ਦੁਆਰਾ ਸੜਕ ਦਾ ਮੁਲਾਂਕਣ ਕੀਤਾ ਗਿਆ ਸੀ ਅਤੇ ਉਸ ਦੀ ਰਿਪੋਰਟ ਦੇ ਅਧਾਰ ‘ਤੇ ਭਾਰਤੀ ਸੜਕ ਕਾਂਗਰਸ (ਆਈਆਰਸੀ) ਨੇ ਤਿੰਨ ਸਾਲ ਦੀ ਮਿਆਦ ਦੇ ਲਈ ਸੜਕ ਨਿਰਮਾਣ ਦੇ ਲਈ ਨਿਊਟ੍ਰਾਲਾਈਜਡ ਫਾਸਫੋਰ-ਜਿਪਸਮ ਵੇਸਟ ਸਮੱਗਰੀ ਨੂੰ ਮਾਨਤਾ ਦਿੱਤੀ ਹੈ।
ਖਾਦ ਕੰਪਨੀ ਅਤੇ ਸੀਆਰਆਰਆਈ ਨੂੰ ਰਾਸ਼ਟਰੀ ਰਾਜਮਾਰਗ ‘ਤੇ ਫਾਸਫੋਰ-ਜਿਪਸਮ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਤੇ ਰਾਜਮਾਰਗ ਨਿਰਮਾਣ ਵਿੱਚ ਫਾਸਫੋਰ-ਜਿਪਸਮ ਵੇਸਟ ਸਮੱਗਰੀ ਦੇ ਉਪਯੋਗ ‘ਤੇ ਵੱਖ-ਵੱਖ ਹਿਤਧਾਰਕਾਂ ਦਰਮਿਆਨ ਵਿਸ਼ਵਾਸ ਪੈਦਾ ਕਰਨ ਦੇ ਲਈ ਐੱਨਐੱਚਏਆਈ ਪ੍ਰੋਜੈਕਟ ‘ਦੇ ਫੀਲਡ ਟ੍ਰਾਈਲ ਕਰਨ ਦੇ ਲਈ ਕਿਹਾ ਗਿਆ ਹੈ।
ਐੱਨਐੱਚਏਆਈ ਸੜਕ ਨਿਰਮਾਣ ਵਿੱਚ ਵੇਸਟ ਪਲਾਸਟਿਕ ਦੇ ਉਪਯੋਗ ਨੂੰ ਵੀ ਪ੍ਰੋਤਸਾਹਿਤ ਕਰ ਰਿਹਾ ਹੈ, ਜਿਸ ਦਾ ਪਹਿਲੇ ਹੀ ਬਹੁਤ ਸਫਲਤਾਪੂਰਵਕ ਟੈਸਟਿੰਗ ਕੀਤੀ ਜਾ ਚੁੱਕੀ ਹੈ। ਸਟਡੀ ਨੇ ਸਥਾਪਿਤ ਕੀਤਾ ਹੈ ਕਿ ਪਲਾਸਟਿਕ ਕਚਰੇ ਦਾ ਉਪਯੋਗ ਕਰਕੇ ਬਣਾਈਆਂ ਗਈਆ ਸੜਕਾਂ ਟਿਕਾਉ ਹਨ ਅਤੇ ਬਿਟੁਮੇਨ ਦੇ ਜੀਵਨ ਨੂੰ ਵਧਾਉਂਦੀਆਂ ਹਨ। ਚਾਰ ਲੇਨ ਦੇ ਰਾਜਮਾਰਗ ਦੇ ਇੱਕ ਕਿਲੋਮੀਟਰ ਦੇ ਨਿਰਮਾਣ ਤੋਂ ਲਗਭਗ 7 ਟਨ ਪਲਾਸਟਿਕ ਕਚਰੇ ਦੇ ਨਿਪਟਾਨ ਵਿੱਚ ਮਦਦ ਮਿਲਦੀ ਹੈ।
ਇਸੇ ਪ੍ਰਕਾਰ, ਐੱਨਐੱਚਏਆਈ ਰਾਜਮਾਰਗਾਂ ਅਤੇ ਫਾਲਈਓਵਰ ਤੱਟਬੰਧਾਂ ਦੇ ਨਿਰਮਾਣ ਦੇ ਲਈ ਤਾਪ ਬਿਜਲੀ ਪਲਾਂਟਾਂ (ਟੀਪੀਪੀ) ਵਿੱਚ ਕੋਇਲੇ ਦੇ ਬਲਣ ਦੇ ਸੂਖਮ ਅਵਸ਼ੇਸ਼ ‘ਫਲਾਈ ਏਸ਼’ ਦਾ ਉਪਯੋਗ ਕੀਤਾ ਹੈ। 135 ਕਿਲੋਮੀਟਰ ਲੰਬੇ, ਛੇ ਲੇਨ ਵਾਲੇ ‘ਇਸਟਰਨ ਪੈਰੀਫੇਰਲ ਐਕਸਪ੍ਰੈਸਵੇਅ’ ਦੇ ਨਿਰਮਾਣ ਵਿੱਚ 1.2 ਕਰੋੜ ਕਿਊਬਿਕ ਮੀਟਰ ਫਲਾਈ-ਏਸ਼ ਦਾ ਇਸਤੇਮਾਲ ਕੀਤਾ ਗਿਆ ਸੀ।
ਐੱਨਐੱਚਏਆਈ ਨਵੀਆਂ ਸਮੱਗਰੀਆਂ ਦੇ ਇਨੋਵੇਸ਼ਨ ਉਪਯੋਗ ਨੂੰ ਪ੍ਰੋਤਸਾਹਿਤ ਕਰ ਰਿਹਾ ਹੈ ਅਤੇ ਕਾਰਬਨ ਫੁਟਪ੍ਰਿੰਟ ਨੂੰ ਘੱਟ ਕਰਨ, ਟਿਕਾਊਤਾ ਨੂੰ ਵਧਾਉਣ ਅਤੇ ਨਿਰਮਾਣ ਨੂੰ ਹੋਰ ਅਧਿਕ ਕਿਫਾਇਤੀ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕਰਦਾ ਰਿਹਾ ਹੈ।
****
ਐੱਮਜੇਪੀਐੱਸ
(Release ID: 1901826)
Visitor Counter : 179