ਰੇਲ ਮੰਤਰਾਲਾ

ਯੂਆਈਸੀ ਵਿਸ਼ਵ ਸੁਰੱਖਿਆ ਕਾਂਗਰਸ ਨੇ ਰੇਲਵੇ ਸੁਰੱਖਿਆ ਚੁਣੌਤੀਆਂ ਨਾਲ ਨਿਪਟਣ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਮੰਗ ਕੀਤੀ

Posted On: 22 FEB 2023 4:46PM by PIB Chandigarh

ਰੇਲਵੇ ਸੁਰੱਖਿਆ ਬਲ (ਆਰਪੀਐੱਫ) ਅਤੇ ਇੰਟਰਨੈਸ਼ਨਲ ਯੂਨੀਅਨ ਆਵ੍ ਰੇਲਵੇ (ਯੂਆਈਸੀ) ਦੁਆਰਾ ਸੰਯੁਕਤ ਰੂਪ ਨਾਲ ਆਯੋਜਿਤ 18ਵੀਂ ਯੂਆਈਸੀ ਵਰਲਡ ਸਕਿਊਰਿਟੀ ਕਾਂਗਰਸ ਜੈਪੁਰ ਵਿੱਚ ਦੂਜੇ ਦਿਨ ਵੀ ਜਾਰੀ ਰਹੀ, ਜਿਸ ਵਿੱਚ ਦੁਨੀਆ ਭਰ ਦੇ ਸਰਬਸ਼੍ਰੇਸ਼ਠ ਰੇਲਵੇ ਸੁਰੱਖਿਆ ਉਪਕਰਣਾਂ ਅਤੇ ਕਾਰਜ ਪ੍ਰਣਾਲੀਆਂ ਦਾ ਪਤਾ ਲਗਾਉਣ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਹ ਪ੍ਰੋਗਰਾਮ ਤੀਜੀ ਵਾਰ ਭਾਰਤ ਵਿੱਚ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਦੁਨੀਆ ਭਰ ਦੇ ਪ੍ਰਮੁੱਖ ਸੁਰੱਖਿਆ ਮਾਹਰਾ, ਨੀਤੀ ਨਿਰਮਾਤਾ ਅਤੇ ਉਦਯੋਗ ਦੇ ਨੇਤਾ ਰੇਲਵੇ ਖੇਤਰ ਵਿੱਚ ਵਰਤਮਾਨ ਸੁਰੱਖਿਆ ਚੁਣੌਤੀਆਂ ‘ਤੇ ਚਰਚਾ ਕਰਨ ਅਤੇ ਇਨੋਵੇਸ਼ਨ ਸਮਾਧਾਨਾਂ ‘ਤੇ ਵਿਚਾਰ-ਵਟਾਂਦਰਾ ਕਰਨ ਦੇ ਲਈ ਹਿੱਸਾ ਲੈ ਰਹੇ ਹਨ।

ਸਵੇਰੇ ਦੇ ਸੈਸ਼ਨ ਵਿੱਚ ਉੱਤਰੀ ਅਮਰੀਕਾ, ਪੱਛਮੀ ਏਸ਼ੀਆ, ਅਫਰੀਕਾ, ਯੂਰੋਪ ਅਤੇ ਭਾਰਤ ਵਿੱਚ ਸਰਵਸ਼੍ਰੇਸ਼ਠ ਰੇਲਵੇ ਸੁਰੱਖਿਆ ਉਪਕਰਣਾਂ ਅਤੇ ਰੁਝਾਨ ‘ਤੇ ਪ੍ਰਸਤੁਤੀਆਂ ਸ਼ਾਮਲ ਸਨ। ਪ੍ਰਸਤੁਤੀਆਂ ਵਿੱਚ ਇਸ ਗੱਲ ਤੇ ਚਾਨਣਾ ਪਾਇਆ ਗਿਆ ਕਿ ਕਿਵੇ ਵੱਖ-ਵੱਖ ਟ੍ਰੇਨਾਂ ਅਤੇ ਸਟੇਸ਼ਨਾਂ ‘ਤੇ ਸੁਰੱਖਿਆ ਵਧਾਉਣ ਦੇ ਲਈ ਟੈਕਨੋਲੋਜੀ, ਇਨੋਵੇਸ਼ਨ ਅਤੇ ਅਨੁਕੂਲਿਤ ਪ੍ਰਕਿਰਿਆਵਾਂ ਦਾ ਲਾਭ ਉਠਾ ਰਹੇ ਹਨ।

ਵੱਖ-ਵੱਖ ਖੇਤਰਾਂ ਦੁਆਰਾ ਕੀਤੇ ਗਏ ਕਾਰਜਾਂ ਵਿੱਚ ਨਿਰੰਤਰ ਚਲ ਰਹੀ ਇੱਕ ਵਿਸ਼ਾ ਵਸਤੂ ਦੇ ਅਨੁਸਾਰ ਰੇਲਵੇ ਸਟੇਸ਼ਨ ਨੂੰ ਨ ਕੇਵਲ ਯਾਤਰੀਆਂ ਦੇ ਲਈ ਪ੍ਰਵੇਸ਼ ਅਤੇ ਨਿਕਾਸ ਦੇ ਇੱਕ ਬਿੰਦੂ ਦੇ ਰੂਪ ਵਿੱਚ ਪਹਿਚਾਣਿਆ ਜਾਏ ਬਲਕਿ ਸਮਾਜਿਕ, ਨਾਗਰਿਕ ਅਤੇ ਆਰਥਿਕ ਗਤੀਵਿਧੀ ਦੇ ਇੱਕ ਕੇਂਦਰ ਦੇ ਰੂਪ ਵਿੱਚ ਮਾਨਤਾ ਦੇਣ ਦੀ ਜ਼ਰੂਰਤ ਹੈ। ਇਹ ਵਿਸ਼ੇਸ਼ ਰੂਪ ਤੋਂ ਯੂਕ੍ਰੇਨ ਦੇ ਸ਼ਰਣਾਰਥੀ ਸੰਕਟ ਨਾਲ ਨਿਟਪਨ ਦੇ ਲਈ ਵਿਕਸਿਤ ਸਮਾਧਾਨਾਂ ‘ਤੇ ਪੋਲੈਂਡ ਦੀ ਪ੍ਰਤੀਨਿਧੀ ਸੁਸ਼੍ਰੀ ਮੈਂਡੇਲੇਨਾ ਕੁਜਾਕਿੰਸਕਾ ਦੁਆਰਾ ਸਾਂਝੇ ਕੀਤੇ ਗਏ ਅਨੁਭਵਾਂ ਵਿੱਚ ਸਭ ਤੋਂ ਅੱਗੇ ਆਇਆ।

ਭਾਰਤ ਦਾ ਪ੍ਰਤੀਨਿਧੀਤਵ ਕਰਦੇ ਹੋਏ ਮਹਾਰਾਸ਼ਟਰ ਦੇ ਰੇਲਵੇ ਪੁਲਿਸ ਡਾਇਰੈਕਟਰ ਜਨਰਲ ਡਾ. ਪ੍ਰਦਨਯ ਸਰਵਦੇ ਅਤੇ ਰੇਲਵੇ ਸੁਰੱਖਿਆ ਬਲ, ਮੱਧ ਰੇਲਵੇ ਦੇ ਇੰਸਪੈਕਟਰ ਜਨਰਲ ਸ਼੍ਰੀ ਅਜੈ ਸਦਾਨੀ ਨੇ ਜ਼ਿਕਰ ਕੀਤਾ ਕਿ ਕਿਸ ਪ੍ਰਕਾਰ ਰਾਜ ਪੁਲਿਸ ਨੇ ਆਰਪੀਐਫ ਦੇ ਸਹਿਯੋਗ ਨਾਲ ਮੁੰਬਈ ਵਿੱਚ ਰਸਮੀ ਸੁਰੱਖਿਆ ਤੰਤਰ ਅਤੇ ਨਾਗਰਿਕ ਵਾਤਾਵਰਣ ਦੇ ਅਨੁਰੂਪ ਸਮਾਧਾਨ ਕੱਢਣੇ ਹਨ।

ਮੁੰਬਈ ਜਿਹੇ ਸੰਘਣੀ ਆਬਾਦੀ ਵਾਲੇ ਸ਼ਹਿਰੀ ਖੇਤਰ ਵਿੱਚ, ਉਨ੍ਹਾਂ ਨੇ ਸੁਰੱਖਿਅਤ ਯਾਤਰਾ ਦੇ ਲਈ ਸਮਾਧਾਨ ਵਿਕਸਿਤ ਕਰਦੇ ਹੋਏ ਯਾਤਰੀ ਨੂੰ ਕੇਂਦਰ ਵਿੱਚ ਰੱਖ ਕੇ ਮਾਨਵੀ ਪੁਲਿਸਿੰਗ ਦੀ ਮੰਗ ਕੀਤੀ । ਹੋਰ ਬੁਲਰਿਆ ਵਿੱਚ ਫਰਾਂਸ ਤੋਂ ਸ਼੍ਰੀ ਵਿਨਸੇਂਟ ਰੌਕ, ਬੋਲਜੀਅਮ ਤੋਂ ਸੁਸ਼੍ਰੀ ਡੈਲਿਫਨ ਬੀਟਸ, ਸ਼੍ਰੀ ਸਾਂਬਾ ਨਦੀਏ ਅਤੇ ਸੁਸ਼੍ਰੀ ਯਾਸੀਨ ਸਰ ਸੇਨੇਗਲ ਤੋਂ ਸਾਊਦੀ ਅਰਬ ਤੋਂ ਸ਼੍ਰੀ ਅਬਦੁੱਲਾ ਅਲੋਤਾਇਬੀ ਸ਼ਾਮਲ ਸਨ। ਕੈਨਡਾ ਤੋਂ ਔਨਲਾਈਨ ਸ਼ਾਮਲ ਹੋਣ ਵਾਲੇ ਸ਼੍ਰੀ ਪੀਟਰ ਲੈਂਬ੍ਰੀਨਾਕੋਸ ਨੇ ਵੀ ਬਹੁਤ ਉਪਯੋਗੀ ਪ੍ਰਸਤੁਤੀਆਂ ਦਿੱਤੀਆਂ।

 “ਵਿਜ਼ਨ 2030” ਦੀ ਵਿਸ਼ਾ ਵਸਤੂ ਦੇ ਨਾਲ, ਦੁਪਹਿਰ ਦੇ ਸੈਸ਼ਨ ਵਿੱਚ ਭਾਰਤ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਭਵਿੱਖ ਦੀ ਸੁਰੱਖਿਆ ਚੁਣੌਤੀਆਂ ‘ਤੇ ਚਰਚਾ ਕੀਤੀ। ਆਰਪੀਐੱਫ ਦੇ ਸਾਬਕਾ ਡਾਇਰੈਕਟਰ ਜਨਰਲ ਸ਼੍ਰੀ ਅਰੁਣ ਕੁਮਾਰ, ਕੈਬਨਿਟ ਸਕੱਤਰ ਵਿੱਚ ਸਾਬਕਾ ਸਕੱਤਰ (ਸੁਰੱਖਿਆ) ਸ਼੍ਰੀ ਵੀ ਐੱਸ ਕੇ ਕੌਮੁਦੀ,  ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰ , ਨਵੀਂ ਦਿੱਲੀ ਵਿੱਚ ਐਡੀਸ਼ਨਲ ਸਕੱਤਰ ਸ਼੍ਰੀ ਐੱਸ ਐੱਮ ਸਹਾਏ, ਨੇ ਇਨ੍ਹਾਂ ਚੁਣੌਤੀਆਂ ‘ਤੇ ਚਰਚਾ ਕੀਤੀ।

ਜਿਨ੍ਹਾਂ ਦੇ ਲਈ ਵਿਲੱਖਣ ਸਮਾਧਾਨਾਂ ਦੀ ਜ਼ਰੂਰਤ ਹੈ ਕਿਉਂਕਿ ਭਾਰਤੀ ਰੇਲਵੇ ਭਾਰਤ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਵਿਸਤਾਰ ਕਰਦਾ ਹੈ। ਉਨ੍ਹਾਂ ਨੇ ਅਪਰਾਧ ਅਤੇ ਖਤਰੇ ਦੀ ਧਾਰਣਾ ਦੇ ਉਭਰਦੇ ਪੈਟਨਰ ਦਾ ਪਹਿਲਾਂ ਅਨੁਮਾਨ ਲਗਾਉਣ ਦੇ ਲਈ ਭਵਿੱਖ ਕਹਿਲਾਉਣ ਵਾਲੇ ਤੰਤਰ ਨੂੰ ਸ਼ਾਮਲ ਕਰਦੇ ਹੋਏ ਇੱਕ ਮਜ਼ਬੂਤ ਰੇਲਵੇ ਸੁਰੱਖਿਆ ਬੁਨਿਆਦੀ ਢਾਂਚਾ ਵਿਕਸਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ।

ਉਪਸਥਿਤ ਲੋਕਾਂ ਨੇ ਮੰਨਿਆ ਕਿ ਸਾਈਬਰ ਸੁਰੱਖਿਆ, ਹਾਈ-ਸਪੀਡ ਰੇਲ ਦੀ ਸੁਰੱਖਿਆ, ਅੰਤਰਰਾਸ਼ਟਰੀ ਅਪਰਾਧ ਅਤੇ ਆਤੰਕਵਾਦ ਜਿਹੇਂ ਉਭਰਦੇ ਖਤਰਿਆਂ ਤੋਂ ਪ੍ਰਭਾਵੀ ਢੰਗ ਨਾਲ ਨਿਪਟਨ ਦੇ ਲਈ ਇਨ੍ਹਾਂ ਸੰਸਥਾਨਾਂ ਦੁਆਰਾ ਅੰਤਰਰਾਸ਼ਟਰੀ ਸਹਿਯੋਗ ਦੇ ਲਈ ਅਧਿਕ ਤੋਂ ਅਧਿਕ ਬਲ ਦੇਣ ਦੀ ਜ਼ਰੂਰਤ ਹੋਵੇਗੀ।

ਇਸ ਤਰ੍ਹਾਂ ਦਾ ਵਿਚਾਰ-ਵਟਾਂਦਰਾ ਦੁਪਹਿਰ ਦੇ ਭੋਜਨ ਦੇ ਸਮੇਂ ਵੀ ਜਾਰੀ ਰਿਹਾ ਕਿਉਂਕਿ ਵਿਦੇਸ਼ੀ ਪ੍ਰਤੀਨਿਧੀ ਅਤੇ ਸੀਨੀਅਰ ਭਾਰਤੀ ਕਾਨੂੰਨ ਲਾਗੂਕਰਨ ਅਧਿਕਾਰੀ ਉਨ੍ਹਾਂ ਦੇ ਸਾਹਮਣੇ ਆਉਣ ਵਾਲੀ ਸਾਂਝੀ ਰੇਲਵੇ ਸੁਰੱਖਿਆ ਚੁਣੌਤੀਆਂ ‘ਤੇ ਦ੍ਰਿਸ਼ਟੀਕੋਣ ਅਤੇ ਵਿਚਾਰਾਂ ਨੂੰ ਛੇ ਸਮੂਹਾਂ ਵਿੱਚ ਵੰਡ ਕੇ ਸਾਂਝਾ ਕਰ ਰਹੇ ਸਨ।

ਯੂਆਈਸੀ ਬਾਰੇ

ਯੂਆਈਸੀ (ਯੂਨੀਅਨ ਇੰਟਰਨੈਸ਼ਨਲ ਡੇਸ ਕੈਮੀਨਸ) ਜਾਂ ਇੰਟਰਨੈਸ਼ਨਲ ਯੂਨੀਅਨ ਆਵ੍ ਰੇਲਵੇ ਦੀ ਸਥਾਪਨਾ 1922 ਵਿੱਚ ਹੋਈ ਸੀ ਇਸ ਦਾ ਹੈੱਡਕੁਆਟਰ ਪੈਰਿਸ ਵਿੱਚ ਹੈ। ਇਹ ਰੇਲ ਟ੍ਰਾਂਸਪੋਰਟ ਦੇ ਖੋਜ ਵਿਕਾਸ ਅਤੇ ਪ੍ਰਚਾਰ ਦੇ ਲਈ ਰੇਲਵੇ ਖੇਤਰ ਦਾ ਪ੍ਰਤਿਨਿਧੀਤਵ ਕਰਨ ਵਾਲੇ ਵਿਸ਼ਵਵਿਆਪੀ ਪੇਸ਼ੇਵਰ ਸੰਘ ਹੈ। ਮੈਂਬਰਾਂ ਨੂੰ ਯੂਆਈ ਸੀ ਕਾਰਜਕਾਰੀ ਸਮੂਹ ਅਤੇ ਅਸੈਂਬਲੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ।

ਜਿੱਥੇ ਖੇਤਰੀ/ਵਿਸ਼ਵਵਿਆਪੀ ਮੁੱਦਿਆਂ ‘ਤੇ ਰੇਲਵੇ ਦੀ ਸਥਿਤੀ ਨੂੰ ਆਕਾਰ ਦਿੱਤੀ ਜਾਂਦਾ ਹੈ। ਕਾਰਜ ਸਮੂਹਾਂ ਵਿੱਚ ਸਰਗਰਮ ਭਾਗੀਦਾਰੀ ਇੱਕ ਆਮ ਵਿਸ਼ਵਵਿਆਪੀ ਪੱਧਰ ‘ਤੇ ਰਾਏ ਵਿਅਕਤ ਕਰਨ ਅਤੇ ਰੇਲਵੇ ਖੇਤਰ ਦੇ ਵਜਨ ਨਾਲ ਲਾਭ ਉਠਾਉਣ ਦਾ ਇੱਕ ਅਨੋਖਾ ਅਵਸਰ ਹੈ। ਯੂਆਈਸੀ ਦੇ ਸੁਰੱਖਿਆ ਮੰਚ ਨੂੰ ਵਿਅਕਤੀਆਂ, ਸੰਪਤੀ ਅਤੇ ਪ੍ਰਤੀਸ਼ਠਾਨਾਂ ਦੀ ਸੁਰੱਖਿਆ ਨਾਲ ਸੰਬੰਧਿਤ ਮਾਮਲਿਆਂ ਵਿੱਚ ਗਲੋਬਲ ਰੇਲ ਖੇਤਰ ਦੀ ਵੱਲੋ ਵਿਸ਼ਲੇਸ਼ਣ ਅਤੇ ਨੀਤੀਗਤ ਸਥਿਤੀ ਵਿਕਸਿਤ ਕਰਨ ਅਤੇ ਤਿਆਰ ਕਰਨ ਦਾ ਅਧਿਕਾਰ ਹੈ।

ਰੇਲਵੇ ਸੁਰੱਖਿਆ ਬਾਰੇ

ਭਾਰਤ ਵਿੱਚ ਰੇਲਵੇ ਸੁਰੱਖਿਆ ਦੇ ਖੇਤਰ ਵਿੱਚ ਆਰਪੀਐੱਫ ਪ੍ਰਮੁੱਖ ਸੁਰੱਖਿਆ ਅਤੇ ਕਾਨੂੰਨ-ਲਾਗੂਕਰਨ ਸੰਗਠਨ ਹੈ। ਸਾਲ 1957 ਵਿੱਚ ਇੱਕ ਸੰਘੀ ਬਲ ਦੇ ਰੂਪ ਵਿੱਚ ਗਠਿਤ, ਆਰਪੀਐੱਫ ਰੇਲਵੇ ਸੰਪਤੀ, ਯਾਤਰਾ ਅਤੇ ਯਾਤਰੀ ਖੇਤਰਾਂ ਦੀ ਸੁਰੱਖਿਆ ਦੇ ਲਈ ਜ਼ਿੰਮੇਦਾਰ ਹੈ। ਆਰਪੀਐੱਫ ਕਰਮੀ ਰਾਸ਼ਟਰ ਦੀ ਸੇਵਾ ਕਰਦੇ ਹਨ ਅਤੇ ਇਸ ਦੀ ਟੈਗਲਾਈਨ “ਸੇਵਾ ਸੰਕਲਪ” – “ਸੇਵਾ ਕਰਨ ਦਾ ਵਾਅਦਾ” ਨੂੰ ਸ਼ਾਮਲ ਕਰਦੇ ਹੋਏ ਆਪਣੀ ਡਿਊਟੀ ਵਧ-ਚੜ੍ਹ ਕੇ ਪੂਰੀ ਕਰਦੇ ਹਨ।

ਆਰਪੀਐੱਫ ਹੁਣ ਰੇਲਵੇ, ਉਸ ਦੇ ਉਪਯੋਗਕਰਤਾਵਾਂ ਅਤੇ ਉਸ ਦੇ ਹਿਤਧਾਰਕਾਂ ਦੀ ਗਤੀਸ਼ੀਲ ਸੁਰੱਖਿਆ ਜ਼ਰੂਰਤਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ। ਆਰਪੀਐੱਫ ਗ੍ਰਾਉਂਡ-ਜ਼ੀਰੋ ਪੱਧਰ ‘ਤੇ ਵਿਸ਼ਿਸ਼ਟ ਜ਼ਰੂਰਤਾਂ ਦੇ ਅਨੁਕੂਲ ਨਵੀਨ ਸਮਾਧਾਨਾਂ ਨੂੰ ਵੀ ਲਾਗੂ ਕਰ ਰਿਹਾ ਹੈ। ਆਰਪੀਐੱਫ ਨੂੰ ਆਪਣੇ ਰੈਂਕਾਂ ਵਿੱਚ ਮਹਿਲਾਵਾਂ ਦੀ ਸਭ ਤੋਂ ਵੱਡੀ ਹਿੱਸੇਦਾਰੀ ਦੇ ਨਾਲ ਭਾਰਤ ਦੇ ਸੰਘੀ ਬਲ ਹੋਣ ਦਾ ਗੌਰਵ ਪ੍ਰਾਪਤ ਹੈ। ਡਾਇਰੈਕਟਰ ਜਨਰਲ ਆਰਪੀਐੱਫ, ਸ਼੍ਰੀ ਸੰਜੈ ਚੰਦਰ ਨੇ ਜੁਲਾਈ 2022 ਤੋਂ ਜੁਲਾਈ 2024 ਤੱਕ ਅੰਤਰਰਾਸ਼ਟਰੀ ਯੂਆਈਸੀ ਸੁਰੱਖਿਆ ਮੰਚ ਦੇ ਅਧਿਐਨ ਦੇ ਰੂਪ ਵਿੱਚ ਕਾਰਜਭਾਰ ਸੰਭਾਲਿਆ ਹੈ। 

ਸੰਮੇਲਨ, ਰਜਿਸਟ੍ਰੇਸ਼ਨ ਵੇਰਵਾ ਅਤੇ ਏਜੰਡੇ ਬਾਰੇ ਅਧਿਕ ਜਾਣਕਾਰੀ ਲਈ ਕ੍ਰਿਪਾ ਕਰਕੇ https://uicwsc23.in.

***

ਵਾਈਬੀ/ਡੀਐੱਨਐੱਸ



(Release ID: 1901825) Visitor Counter : 114