ਜਹਾਜ਼ਰਾਨੀ ਮੰਤਰਾਲਾ
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਵੱਖ-ਵੱਖ ਪ੍ਰੋਜੈਕਟਾਂ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦੇ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ
ਪੋਰਟ ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲਮਾਰਗ ਮੰਤਰਾਲੇ ਦੇ ਤਹਿਤ ਮਹਾਰਾਸ਼ਟਰ ਵਿੱਚ 99,210 ਕਰੋੜ ਰੁਪਏ ਦੇ 114 ਸਾਗਰਮਾਲਾ ਪ੍ਰੋਜੈਕਟ ਹਨ: ਸ਼੍ਰੀ ਸਰਬਾਨੰਦ ਸੋਨੋਵਾਲ
प्रविष्टि तिथि:
21 FEB 2023 7:11PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਅਤੇ ਰਾਜਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਮੁੰਬਈ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੇ ਦੌਰਾਨ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੇ ਸਾਗਰਮਾਲਾ ਪ੍ਰੋਗਰਾਮ ਦੇ ਤਹਿਤ ਮਹਾਰਾਸ਼ਟਰ ਵਿੱਚ ਬੰਦਰਗਾਹਾ ਅਤੇ ਸ਼ਿਪਿੰਗ ਖੇਤਰ ਨਾਲ ਸੰਬੰਧਿਤ ਵੱਖ-ਵੱਖ ਪ੍ਰੋਜੈਕਟਾਂ ‘ਤੇ ਚਰਚਾ ਕੀਤੀ ਗਈ।
ਸ਼੍ਰੀ ਸੋਨੋਵਾਲ ਨੇ ਕਿਹਾ ਕਿ ਸਮੁੰਦਰੀ ਬੁਨਿਆਦੀ ਢਾਂਚਾ ਦੇਸ਼ ਦੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮੇਰੀਟਾਈਮ ਇੰਡੀਆ ਵਿਜ਼ਨ 2030 ਦੇ ਅਨੁਰੂਪ, ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੇ ਸਾਗਰਮਾਲਾ ਪ੍ਰੋਜੈਕਟ ਦਾ ਉਦੇਸ਼ ਤੱਟੀ ਖੇਤਰ ਵਿੱਚ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਪਹਿਲ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਵਪਾਰ ਵਿੱਚ ਸਹਾਇਤਾ ਦੇ ਲਈ ਖੇਤਰੀ ਸੰਪਰਕ ਵਿੱਚ ਸੁਧਾਰ ਦੇ ਲਈ ਨਿਵੇਸ਼ ਨੂੰ ਹੁਲਾਰਾ ਦੇਵੇਗੀ।
ਸ਼੍ਰੀ ਸੋਨੇਵਾਲ ਨੇ ਕਿਹਾ ਕਿ ਮਹਾਰਾਸ਼ਟਰ ਰਾਜ ਵਿੱਚ ਸਾਗਰਮਾਲਾ ਪ੍ਰੋਗਰਾਮ ਦੇ ਤਹਿਤ 99,210 ਕਰੋੜ ਰੁਪਏ ਦੇ 114 ਪ੍ਰੋਜੈਕਟ ਹਨ। ਮਹਾਰਾਸ਼ਟਰ ਰਾਜ ਵਿੱਚ ਲਾਗੂਕਰਨ ਕੀਤੇ ਜਾ ਰਹੇ ਕੁੱਲ 114 ਪ੍ਰੋਜੈਕਟਾਂ ਵਿੱਚੋਂ 2121 ਕਰੋੜ ਰੁਪਏ ਦੇ 43 ਪ੍ਰੋਜੈਕਟਾਂ ਨੂੰ ਆਂਸ਼ਿਕ ਰੂਪ ਤੋਂ ਮੰਤਰਾਲੇ ਦੁਆਰਾ ਵਿੱਤ ਪੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 43 ਪ੍ਰੋਜੈਕਟਾਂ ਵਿੱਚੋਂ 1,388 ਕਰੋੜ ਰੁਪਏ ਦੇ 37 ਪ੍ਰੋਜੈਕਟਾਂ, 279 ਕਰੋੜ ਰੁਪਏ ਦੇ 9 ਪ੍ਰੋਜੈਕਟਾਂ ਪੂਰੇ ਹੋ ਚੁੱਕੇ ਹਨ, 666 ਕਰੋੜ ਰੁਪਏ ਦੇ 17 ਪ੍ਰੋਜੈਕਟਾਂ ਲਾਗੂਕਰਨ ਦੇ ਅਧੀਨ ਹਨ ਅਤੇ 443 ਕਰੋੜ ਰੁਪਏ ਦੀ 11 ਪ੍ਰੋਜੈਕਟਾਂ ਵਿਕਾਸ ਦੇ ਚਰਣ ਵਿੱਚ ਹਨ।
ਮੰਤਰੀ ਨੇ ਕਿਹਾ ਕਿ ਸਾਗਰਮਾਲਾ ਪਹਿਲ ਨੇ ਭਾਰਤੀ ਬੰਦਰਗਾਹਾਂ ਨੂੰ ਅਧਿਕ ਕੁਸ਼ਲ ਬਣਾਕੇ ਅਤੇ ਕੰਟੇਨਰਾਂ ਦੇ ਟਰਨਅਰਾਉਂਡ ਸਮੇਂ ਨੂੰ ਘੱਟ ਕਰਕੇ ਵੱਡੀ ਮਾਤਰਾ ਵਿੱਚ ਮਾਲ ਨੂੰ ਸੰਭਾਲਣ ਵਿੱਚ ਸਮਰੱਥ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਬੰਦਰਗਾਹ ਆਧੁਨਿਕੀਕਰਣ, ਰੇਲ , ਸੜਕ, ਕ੍ਰੁਜ ਟੂਰਿਜ਼ਮ , ਰੋਰੋ, ਰੋਪੈਕਸ, ਮੱਛੀ ਪਾਲਨ, ਤੱਟੀ ਬੁਨਿਆਦੀ ਢਾਂਚੇ ਅਤੇ ਕੌਸ਼ਲ ਵਿਕਾਸ ਜਿਹੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਮੰਤਰਾਲੇ ਦੇ ਸਾਗਰਮਾਲਾ ਪ੍ਰੋਗਰਾਮ ਦੇ ਤਹਿਤ , 31 ਰੋ-ਰੋ/ਰੋ-ਪੈਕਸ ਪ੍ਰੋਜੈਕਟ ਮਹਾਰਾਸ਼ਟਰ ਰਾਜ ਵਿੱਚ ਹੀ ਹਨ।
ਸ਼੍ਰੀ ਸੋਨੋਵਾਲ ਨੇ ਕਿਹਾ ਕਿ ਦੇਸ਼ ਦੇ ਤੱਟੀ ਰਾਜਾਂ ਦੀਆਂ ਸਮੁੰਦਰੀ ਗਤੀਵਿਧੀਆਂ ਦੇ ਜਸ਼ਨ ਮਨਾਉਣ ਲਈ ‘ਤੱਟੀ ਰਾਜਾਂ ਦੇ ਪਵੇਲੀਅਨ’ ਨੂੰ ਰਾਸ਼ਟਰ ਸਮੁੰਦਰੀ ਵਿਰਾਸਤ ਪਰਿਸਰ ਵਿੱਚ ਵਿਕਸਿਤ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਤਦਅਨੁਸਾਰ ਮਹਾਰਾਸ਼ਟਰ ਰਾਜ ਦੇ ਲਈ, ਐੱਨਐੱਮਐੱਚਸੀ ਸਾਈਟ ਦੇ ਤੱਟੀ ਰਾਜਾਂ ਦੇ ਪਵੇਲੀਅਨ ਦੀ ਸੀਮਾ ਵਿੱਚ 6,000-8000 ਵਰਗ ਫੁੱਟ ਦੇ ਨਿਰਮਾਣ ਖੇਤਰ ਦੇ ਨਾਲ 14,000 ਵਰਗ ਫੁੱਟ ਦੇ ਭੂਮੀ ਖੇਤਰ ਦੀ ਪਹਿਚਾਣ ਕੀਤੀ ਗਈ ਹੈ।
ਸ਼੍ਰੀ ਸੋਨੋਵਾਲ ਨੇ ਮਹਾਰਾਸ਼ਟਰ ਰਾਜ ਸਰਕਾਰ ਨਾਲ ਇਸ ਅਵਸਰ ਦਾ ਲਾਭ ਉਠਾਉਣ ਅਤੇ ਮਰਾਠਾ ਸਾਮਰਾਜ ਅਤੇ ਮਹਾਨ ਸ਼ਿਵਾਜੀ ਮਹਾਰਾਜ ਦੇ ਸਮੁੰਦਰੀ ਇਤਿਹਾਸ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਅਨੁਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ “ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦੇ ਵੱਡੇ ਦ੍ਰਿਸ਼ਟੀਕੋਣ ਦੇ ਅਨੁਸਾਰ, ਪ੍ਰਸਤਾਵਿਤ ਐੱਨਐੱਮਐੱਚਸੀ ਭਾਰਤੀ ਸਮੁੰਦਰੀ ਇਤਿਹਾਸ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਭਵਿੱਖ ਵਿੱਚ ਇੱਕ ਪ੍ਰਤੀਸ਼ਠਿਤ ਮੰਜ਼ਿਲ ਬਣ ਜਾਣੇਗਾ।
ਸ਼੍ਰੀ ਸੋਨੋਵਾਲ ਨੇ ਮਹਾਰਾਸ਼ਟਰ ਰਾਜ ਵਿੱਚ ਪ੍ਰੋਜੈਕਟਾਂ ਦੇ ਸੰਬੰਧ ਵਿੱਚ ਚੁਣੌਤੀ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, ਵੱਖ-ਵੱਖ ਤਕਨੀਕੀ ਮੁੱਦਿਆਂ ਦੇ ਕਾਰਨ 16 ਸਾਗਰਮਾਲਾ ਵਿੱਤ ਪੋਸ਼ਿਤ ਪ੍ਰੋਜੈਕਟਾਂ ਇੱਕ ਸਾਲ ਤੋਂ ਅਧਿਕ ਸਮੇਂ ਤੋਂ ਲੰਬਿਤ ਹਨ ਅਤੇ ਉਨ੍ਹਾਂ ਨੇ ਸਫਲ ਲਾਗੂਕਰਨ ਦੇ ਲਈ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ।
ਮੰਤਰੀ ਨੇ ਕਿਹਾ ਕਿ ਮੰਤਰਾਲੇ ਜਲਮਾਰਗਾਂ ਦੇ ਰਾਹੀਂ ਰੋ-ਰੋ ਅਤੇ ਯਾਤਰੀ ਟ੍ਰਾਂਸਪੋਰਟੇਸ਼ਨ ਨੂੰ ਬਹੁਤ ਹੁਲਾਰਾ ਦੇ ਰਿਹਾ ਹੈ। ਕਿਉਂਕਿ ਇਹ ਗਤੀਸ਼ੀਲਤਾ ਦੇ ਲਈ ਵਾਤਾਵਰਣ ਅਨੁਕੂਲ ਸਮਾਧਾਨ ਹੈ ਅਤੇ ਇਸ ਦੇ ਪਰਿਣਾਮਸਵਰੂਪ ਲਾਗਤ ਅਤੇ ਸਮੇਂ ਦੀ ਮਹੱਤਵਪੂਰਨ ਬਚਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਰੋਪੈਕਸ ਸੁਵਿਧਾਵਾਂ ਰਾਜਾ ਜਾਂ ਕੇਂਦਰੀ ਅਧਿਕਾਰੀਆਂ ਦੁਆਰਾ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਅਤੇ ਪੋਰਟ ਦੀ ਤੈਨਾਤੀ ਅਤੇ ਸੇਵਾਵਾਂ ਪ੍ਰਮੁੱਖ ਰੂਪ ਤੋਂ ਨਿਜੀ ਭਾਗੀਦਾਰੀ ਦੁਆਰਾ ਕੀਤੀ ਜਾ ਰਹੀ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਵੱਖ-ਵੱਖ ਮੁੱਦਿਆਂ ਨੂੰ ਹਲ ਕਰਨ ਅਤੇ ਜਲਦੀ ਤੋ ਜਲਦੀ ਪ੍ਰੋਜੈਕਟਾਂ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦੇ ਲਈ ਪ੍ਰਤੀਬੱਧਤਾ ਜਤਾਈ।
****
ਐੱਮਜੀਪੀਐੱਸ
(रिलीज़ आईडी: 1901450)
आगंतुक पटल : 149