ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਬਾੜਮੇਰ ਰਿਫਾਇਨਰੀ “ਰੇਗਿਸਤਾਨ ਦਾ ਨਗੀਨਾ” ਸਾਬਤ ਹੋਵੇਗੀ ਜੋ ਰਾਜਸਥਾਨ ਦੇ ਲੋਕਾਂ ਲਈ ਰੋਜ਼ਗਾਰ, ਮੌਕੇ ਅਤੇ ਖੁਸ਼ੀ ਲਿਆਵੇਗੀ:ਸ਼੍ਰੀ ਹਰਦੀਪ ਸਿੰਘ ਪੁਰੀ


ਇਹ ਪ੍ਰੋਜੈਕਟ ਭਾਰਤ ਨੂੰ 2030 ਤੱਕ 450 ਐੱਮਐੱਮਟੀਪੀਏ ਸ਼ੋਧਨ ਸਮਰੱਥਾ ਪ੍ਰਾਪਤ ਕਰਨ ਦੇ ਦ੍ਰਿਸ਼ਟੀਕੋਣ ਵੱਲ ਲੈ ਜਾਵੇਗਾ:ਸ਼੍ਰੀ ਹਰਦੀਪ ਐੱਸ ਪੁਰੀ

ਇਸ ਪ੍ਰੋਜੈਕਟ ਤੋਂ ਰਾਜਸਥਾਨ ਦੇ ਸਥਾਨਕ ਲੋਕਾਂ ਨੂੰ ਸਮਾਜਿਕ ਆਰਥਿਕ ਲਾਭ ਹੋਵੇਗਾ

ਕੋਵਿਡ-19 ਮਹਾਮਾਰੀ ਦੇ 2 ਵਰ੍ਹਿਆਂ ਦੇ ਦੌਰਾਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਪ੍ਰੋਜੈਕਟ ਦਾ 60 ਪ੍ਰਤੀਸ਼ਤ ਤੋਂ ਵਧ ਕੰਮ ਪੂਰਾ ਹੋ ਚੁੱਕਾ ਹੈ


Posted On: 21 FEB 2023 1:46PM by PIB Chandigarh

ਬਾੜਮੇਰ ਰਿਫਾਇਨਰੀ “ਜਵੈਲ ਆਵ੍ ਦ ਡੇਜਰਟ” (ਰੇਗਿਸਤਾਨ ਦਾ ਨਗੀਨਾ) ਸਾਬਤ ਹੋਵੇਗੀ, ਜੋ ਰਾਜਸਥਾਨ ਦੇ ਲੋਕਾਂ ਦੇ ਲਈ ਰੋਜ਼ਗਾਰ, ਮੌਕੇ ਅਤੇ ਖੁਸ਼ੀ ਲਿਆਵੇਗੀ। ਕੇਂਦਰੀ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਐੱਚਪੀਸੀਐਲ ਵਿੱਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਰਾਜਸਥਾਨ ਰਿਫਾਇਨਰੀ ਲਿਮਿਟਿਡ (ਐੱਚਆਰਆਰਐੱਲ) ਪਰਿਸਰ ਵਿੱਚ ਅੱਜ ਇਹ ਗੱਲ ਕੀਤੀ। ਕੇਂਦਰੀ ਮੰਤਰੀ ਨੇ ਦੋਹਰਾਇਆ ਕਿ ਪ੍ਰੋਜੈਕਟ ਦੀ ਪਰਿਕਲਪਨਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਕੀਤੀ ਗਈ ਹੈ।

https://static.pib.gov.in/WriteReadData/userfiles/image/image001ONIO.jpg

ਕੇਂਦਰੀ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਅੱਜ ਐੱਚਆਰਆਰਐੱਲ ਕੰਪਲੈਕਸ, ਪਚਪਦਰਾ (ਬਾੜਮੇਰ) ਵਿੱਚ ਸੰਬੋਧਨ ਕਰਦੇ ਹੋਏ

ਰਾਜਸਥਾਨ ਦੇ ਬਾੜਮੇਰ ਵਿੱਚ ਗ੍ਰੀਨਫੀਲਡ ਰਿਫਾਇਨਰੀ ਕਮ ਪੈਟ੍ਰੋਕੈਮੀਕਲ ਕੰਪਲੈਕਸ ਦੀ ਸਥਾਪਨਾ ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਐੱਚਪੀਸੀਐੱਲ) ਅਤੇ ਰਾਜਸਥਾਨ ਸਰਕਾਰ (ਜੀਓਆਰ) ਦੀ ਇੱਕ ਸੰਯੁਕਤ ਉੱਦਮ ਕੰਪਨੀ ਐੱਚਪੀਸੀਐੱਲ ਰਾਜਸਥਾਨ ਰਿਫਾਇਨਰੀ ਲਿਮਿਟਿਡ (ਐੱਚਆਰਆਰਐੱਲ) ਦੁਆਰਾ ਕੀਤੀ ਜਾ ਰਹੀ ਹੈ, ਜਿਸ ਵਿੱਚ ਕ੍ਰਮਵਾਰ 74 %ਅਤੇ 26 % ਦੀ ਹਿੱਸੇਦਾਰੀ ਹੈ।

ਪ੍ਰੋਜੈਕਟ ਦੀ ਪਰਿਕਲਪਨਾ 2008 ਵਿੱਚ ਕੀਤੀ ਗਈ ਸੀ ਅਤੇ ਸ਼ੁਰੂਆਤ ਵਿੱਚ ਇਸ ਨੂੰ 2013 ਵਿੱਚ ਮਨਜ਼ੂਰੀ ਦਿੱਤੀ ਗਈ ਸੀ। 2018 ਵਿੱਚ ਇਸ ਨੂੰ ਫਿਰ ਤੋਂ ਆਕਾਰ ਦਿੱਤਾ ਗਿਆ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਇਸ ਦੀ ਸ਼ੁਰੂਆਤ ਕੀਤੀ ਗਈ ਸੀ।

ਕੋਵਿਡ-19 ਮਹਾਮਾਰੀ ਦੇ 2 ਵਰ੍ਹਿਆਂ ਦੇ ਦੌਰਾਨ ਸਾਹਮਣੇ ਆਈਆਂ ਰੁਕਾਵਟਾਂ ਦੇ ਬਾਵਜੂਦ ਪ੍ਰੋਜੈਕਟ ਦਾ 60 % ਤੋਂ ਵਧ ਕੰਮ ਪੂਰਾ ਹੋ ਚੁੱਕਾ ਹੈ।

ਕੇਂਦਰੀ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਨੇ ਦੱਸਿਆ ਕਿ ਐੱਚਆਰਆਰਐੱਲ ਰਿਫਾਇਨਰੀ ਕੰਪਲੈਕਸ 9 ਐੱਮਐੱਮਟੀਪੀਏ ਕੱਚੇ ਤੇਲ ਨੂੰ ਸੰਮਾਪਿਤ ਕਰੇਗਾ ਅਤੇ 2.4 ਮਿਲੀਅਨ ਟਨ ਤੋਂ ਅਧਿਕ ਪੈਟ੍ਰੋਕੈਮੀਕਲ ਦਾ ਉਤਪਾਦਨ ਕਰੇਗਾ ਜੋ ਪੈਟ੍ਰੋਕੈਮੀਕਲ ਦੇ ਕਾਰਨ ਆਯਾਤ ਬਿਲ ਨੂੰ ਘੱਟ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ਼ ਪੱਛਮੀ ਰਾਜਸਥਾਨ ਲਈ ਉਦਯੋਗਿਕ ਕੇਂਦਰ ਦੇ ਲਈ ਇੱਕ ਪ੍ਰਮੁੱਖ ਉਦਯੋਗ ਦੇ ਰੂਪ ਵਿੱਚ ਕੰਮ ਕਰੇਗੀ ਬਲਕਿ 2030 ਤੱਕ 450 ਐੱਮਐੱਮਟੀਪੀਏ ਰਿਫਾਈਨਿੰਗ ਸਮਰੱਥਾ ਹਾਸਲ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਦੇ ਲਈ ਭਾਰਤ ਨੂੰ ਅੱਗੇ ਵਧਾਏਗੀ।

ਸ਼੍ਰੀ ਪੁਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਪੈਟ੍ਰੋਕੈਮੀਕਲ ਦੇ ਆਯਾਤ ਪ੍ਰਤੀਸਥਾਪਨ ਦੇ ਮਾਮਲੇ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਏਗਾ। ਵਰਤਮਾਨ ਆਯਾਤ 95000 ਕਰੋੜ ਰੁਪਏ ਦਾ ਹੈ, ਇਹ ਪੋਸਟ ਕਮੀਸ਼ਨ ਆਯਾਤ ਬਿਲ ਨੂੰ 26000 ਕਰੋੜ ਰੁਪਏ ਤੱਕ ਘੱਟ ਕਰ ਦੇਵੇਗਾ।

ਰੋਜ਼ਗਾਰ ਸਿਰਜਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮਾਮਲੇ ਵਿੱਚ ਪ੍ਰੋਜੈਕਟ ਦੇ ਸਮਾਜਿਕ-ਆਰਥਿਕ ਲਾਭਾਂ ਨੂੰ ਰੇਖਾਂਕਿਤ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨੇ ਕੈਂਪਸ ਵਿੱਚ ਅਤੇ ਉਸ ਦੇ ਆਸਪਾਸ ਲਗਭਗ 35,000 ਮਜ਼ਦੂਰਾਂ ਨੂੰ ਕੰਮ ’ਤੇ ਲਗਾਇਆ ਹੈ। ਇਸ ਦੇ ਇਲਾਵਾ, ਲਗਭਗ 1,00,000 ਕਰਮਚਾਰੀ ਅਸਿੱਧੇ ਤੌਰ ’ਤੇ ਜ਼ੁੜੇ ਹੋਏ ਹਨ।

ਇਸ ਤੋਂ ਇਲਾਵਾ, ਲਗਭਗ 600 ਵਿਦਿਆਰਥੀਆਂ ਲਈ 12ਵੀਂ ਕਲਾਸ ਤੱਕ ਇੱਕ ਕੋ-ਐਡ ਸਕੂਲ ਖੋਲ੍ਹਿਆ ਜਾਵੇਗਾ। ਸ਼੍ਰੀ ਪੁਰੀ ਨੇ ਦੱਸਿਆ ਕਿ ਸਕੂਲ ਲਈ ਜ਼ਮੀਨ ਐਕਵਾਇਰ ਕਰ ਲਈ ਗਈ ਹੈ ਅਤੇ ਆਰਕੀਟੈਕਚਰਲ ਲੇਆਉਟ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਹ ਦਸੰਬਰ 2023 ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਆਪਣੇ ਆਸ-ਪਾਸ ਦੇ ਖੇਤਰ ਦਾ ਪਹਿਲਾ ਸਕੂਲ ਹੋਵੇਗਾ।

ਸ਼੍ਰੀ ਪੂਰੀ ਨੇ ਜਾਣਕਾਰੀ ਦਿੱਤੀ ਕਿ ਇੱਕ 50 ਬੈਡ ਵਾਲਾ ਹਸਪਤਾਲ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਦੇ ਲਈ ਵੀ ਜ਼ਮੀਨ ਐਕਵਾਇਰ ਕਰ ਲਈ ਗਈ ਹੈ ਅਤੇ ਇਹ ਦਸੰਬਰ 2023 ਤੱਕ ਪੂਰਾ ਹੋ ਜਾਵੇਗਾ।

ਰਿਫਾਇਨਰੀ ਦੀ ਸਥਾਪਨਾ ਦੇ ਕਾਰਨ ਖੇਤਰ ਵਿੱਚ ਕਨੈਕਟਿਵਿਟੀ ਵਿੱਚ ਵਾਧੇ ਦੀ ਚਰਚਾ ਕਰਦੇ ਹੋਏ, ਸ਼੍ਰੀ ਪੁਰੀ ਨੇ ਦੱਸਿਆ ਕਿ ਆਸ-ਪਾਸ ਦੇ ਖੇਤਰਾਂ ਵਿੱਚ ਪਿੰਡਾਂ ਲਈ ਸੜਕਾਂ ਦੇ ਨਿਰਮਾਣ ਤੋਂ ਖੇਤਰ ਵਿੱਚ ਕਨੈਕਟਿਵਿਟੀ ਵਿੱਚ ਸੁਧਾਰ ਲਿਆਉਣ ਵਿੱਚ ਸਹਾਇਤਾ ਮਿਲੇਗੀ।

ਸ਼੍ਰੀ ਪੁਰੀ ਨੇ ਪ੍ਰੋਜੈਕਟ ਦੇ ਵਾਤਾਵਰਣ ਸੰਬੰਧੀ ਲਾਭਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਰਿਫਾਇਨਰੀ ਪਰਿਸਰ ਵਿੱਚ ਡੈਮੋਇਸੇਲ ਕ੍ਰੇਨ ਜਿਵੇਂ ਪ੍ਰਵਾਸੀ ਪੰਛੀਆਂ ਲਈ ਵੈਟਲੈਂਡ ਦੀ ਰਿਹਾਇਸ਼ ਦਾ ਵੀ ਵਿਕਾਸ ਕੀਤਾ ਜਾ ਰਿਹਾ ਹੈ। ਵਾਤਾਵਰਣ ਨੂੰ ਲਾਭ ਪਹੁੰਚਾਉਣ ਵਾਲੇ ਹੋਰ ਕੰਮ ਵੀ ਕੀਤੇ ਜਾ ਰਹੇ ਹਨ, ਉਨ੍ਹਾਂ ਵਿੱਚੋਂ ਕੁਦਰਤੀ ਸਤਹ  ਵਾਟਰ ਬੋਡਿਜ਼ ਦਾ ਕਾਇਆਕਲਪ ਅਤੇ ਪਚਪਦਰਾ ਤੋਂ ਖੇੜ ਤੱਕ ਪੌਦਾਰੋਪਣ ਸ਼ਾਮਲ ਹਨ। ਇਸ ਤੋਂ ਇਲਾਵਾ, ਏਐੱਫਆਰਆਈ ਦੁਆਰਾ ਪਰਿਸਰ ਵਿੱਚ ਰੇਗੀਸਤਾਨ ਜ਼ਮੀਨ ਲਈ ਅਧਿਐਨ ਕੀਤਾ ਜਾ ਰਿਹਾ ਹੈ। ਜਿਸ ਤੋਂ ਜ਼ਮੀਨ ਵਿੱਚ ਉੱਚ ਲਵਣੀਯ ਤੱਤ ’ਤੇ ਵਿਚਾਰ ਕਰਦੇ ਹੋਏ ਇਸ ਨੂੰ ਗ੍ਰੀਨ ਬੈਲਟ ਦੇ ਰੂਪ ਵਿੱਚ ਤਬਦੀਲ ਕੀਤਾ ਜਾ ਸਕੇ। ਸ਼੍ਰੀ ਪੁਰੀ ਨੇ ਕਿਹਾ ਕਿ ਜਿਵੇਂ ਹੀ  ਸਿਫ਼ਾਰਸ਼ਾਂ  ਪ੍ਰਾਪਤ ਹੋ ਜਾਣਗੀਆਂ, ਨਿਰਪੱਖ ਕੰਮਾਂ ਦੇ ਤਹਿਤ ਵਣ ਵਿਭਾਗ ਦੀ ਸਹਾਇਤਾ ਨਾਲ ਪੌਦਾਰੋਪਣ ਕਰ ਦਿੱਤਾ ਜਾਵੇਗਾ।

ਇਸ ਪ੍ਰੋਜੈਕਟ ਦੇ ਕਾਰਨ,ਰਿਵੈਨਿਊ ਵਿੱਚ ਵਾਧਾ ਬਾਰੇ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਰਾਜ ਦੇ ਖਜ਼ਾਨੇ ਨੂੰ ਪੈਟ੍ਰੋਲੀਅਮ ਸੈਕਟਰ ਦੁਆਰਾ ਕੀਤੇ ਜਾਣ ਵਾਲਾ ਸਾਲਾਨਾ ਯੋਗਦਾਨ ਲਗਭਗ 27,500 ਕਰੋੜ ਰੁਪਏ ਦਾ ਹੋਵੇਗਾ ਜਿਸ ਵਿੱਚੋਂ ਰਿਫਾਇਨਰੀ ਕੰਪਲੈਕਸ ਦਾ ਯੋਗਦਾਨ 5,150 ਕਰੋੜ ਰੁਪਏ ਦਾ ਹੋਵੇਗਾ। ਇਸ ਤੋਂ ਇਲਾਵਾ, ਲਗਭਗ 12,250 ਕਰੋੜ ਰੁਪਏ ਦੇ ਬਰਾਬਰ ਦੇ ਉਤਪਾਦਾਂ ਦੇ ਨਿਰਯਾਤ ਨਾਲ ਕੀਮਤੀ ਵਿਦੇਸ਼ੀ ਮੁਦਰਾ ਵੀ ਕਮਾਈ ਜਾਵੇਗੀ।

ਇਸ ਪ੍ਰੋਜੈਕਟ ਨਾਲ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਵੀ ਹੁਲਾਰਾ ਮਿਲਣ ਦੀ ਉਮੀਦ ਹੈ। ਨਿਰਮਾਣ ਪੜਾਹ ਦੇ ਦੌਰਾਨ, ਪ੍ਰੋਜੈਕਟ ਦੇ ਨਿਰਮਾਣ ਉਦਯੋਗ, ਮਕੈਨੀਕਲ ਫੈਬਰੀਕੇਸ਼ਨ ਦੀ ਦੁਕਾਨਾਂ, ਮਸ਼ੀਨਿੰਗ ਅਤੇ ਅਸੈਂਬਲੀ ਯੂਨਿਟਾਂ ਕ੍ਰੇਨ, ਟ੍ਰੇਲਰ, ਜੇਸੀਬੀ ਆਦਿ ਵਰਗੇ ਭਾਰੀ ਉਪਕਰਣਾ ਦੀ ਸਪਲਾਈ, ਟ੍ਰਾਂਸਪੋਰਟ ਅਤੇ ਪ੍ਰਾਹੁਣਾਚਾਰੀ ਉਦਯੋਗ, ਆਟੋਮੇਟਿਵ ਸਪੇਅਰਜ਼ ਤੇ ਸੇਵਾਵਾਂ ਅਤੇ ਸੈਂਡ ਬਲਾਸਟਿੰਗ ਅਤੇ ਪੇਟਿੰਗ ਦੁਕਾਨਾਂ ਆਦਿ ਦੇ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।

ਪੈਟ੍ਰੋਕੈਮੀਕਲ ਡਾਊਨਸਟ੍ਰੀਪ ਛੋਟੇ ਉਦਯੋਗ ਇੰਜੈਕਸ਼ਨ ਮੋਲਡਿੰਗ ਜਿਵੇਂ ਆਰਆਰਪੀ ਤੋਂ ਪੈਟ੍ਰੋਕੈਮੀਕਲ ਫੀਡਸਟਾਕ ਦਾ ਉਪਯੋਗ ਕਰਨ ਦੇ ਜ਼ਰੀਏ ਵਿਕਸਿਤ ਹੋਣਗੇ ਜਿਵੇਂ ਕਿ : ਫਰਨੀਚਰ ਦੇ ਲਈ, ਕਰੌਕਰੀ, ਸਟੋਰੇਜ ਟੈਂਕ, ਬਲਕ ਕੰਟੇਨਰਸ, ਆਟੋ ਮੋਲਡਿੰਗ, ਪੈਕੇਜਿੰਗ, ਮੈਡੀਕਲ ਉਪਕਰਣ, ਆਦਿ; ਬਲੋ ਮੋਲਡਿੰਗ:ਕੰਟੇਨਰ ਆਦਿ ਦੇ ਨਿਰਮਾਣ ਲਈ:ਰੋਟੋਮੋਲਡਿੰਗ:ਪਾਣੀ ਦੇ ਟੈਂਕਾਂ, ਕੰਟੇਨਰਾਂ ਆਦਿ; ਫਿਲਮਾਂ:ਸੀਮਿੰਟ ਬੈਗ, ਰੈਪਿੰਗ ਮੈਟੀਰੀਅਲ, ਅਡੈਸਿਵ ਟੇਪ ਆਦਿ ਅਤੇ ਹੋਰ: ਟਾਇਰ, ਫਾਰਮਾਸਿਊਟੀਕਲ, ਡਿਟਰਜੈਂਟ, ਪਰਫਿਉਮ, ਸਿਆਹੀ, ਨੇਲ ਪਾਲਿਸ਼, ਪੇਂਟ ਥਿਨਰ ਆਦਿ।

ਇਸ ਨਾਲ ਰਸਾਇਣ, ਪੈਟ੍ਰੋਕੈਮੀਕਲ ਤੇ ਪਲਾਂਟ ਉਪਕਰਣ ਨਿਰਮਾਣ ਜਿਵੇਂ ਪ੍ਰਮੁੱਖ ਡਾਊਣਸਟ੍ਰੀਮ ਉਦਯੋਗਾਂ ਦਾ ਵੀ ਵਿਕਾਸ ਹੋਵੇਗਾ।

ਐੱਚਆਰਆਰਐੱਲ ਬੁਟਾਡਾਈਨ ਦਾ ਉਤਪਾਦਨ ਕਰੇਗਾ, ਜੋ ਰਬੜ ਨਿਰਮਾਣ ਲਈ ਕੱਚਾ ਮਾਲ ਹੈ ਜਿਸ ਦਾ ਉਪਯੋਗ ਮੁੱਖ ਰੂਪ ਨਾਲ ਟਾਇਰ ਉਦਯੋਗ ਵਿੱਚ ਕੀਤਾ ਜਾਂਦਾ ਹੈ। ਇਸ ਤੋਂ ਆਟੋਮੋਟਿਵ ਉਦਯੋਗ ਨੂੰ ਹੁਲਾਰਾ ਮਿਲੇਗਾ। ਵਰਤਮਾਨ ਵਿੱਚ, ਭਾਰਤ ਲਗਭਗ 300 ਕੇਪੀਟੀਏ ਸਿੰਥੈਟਿਕ ਰਬੜ ਦਾ ਆਯਾਤ ਕਰ ਰਿਹਾ ਹੈ। ਪ੍ਰਮੁੱਖ ਕੱਚੇ ਮਾਲ ਬੁਟਾਡਾਈਨ ਦੀ ਉਪਲਬਧਤਾ  ਨਾਲ ਸਿੰਥੈਟਿਕ ਰਬੜ ਦੇ ਆਯਾਤ ’ਤੇ ਨਿਰਭਰਤਾ ਵਿੱਚ ਭਾਰੀ ਕਮੀ ਆਉਣ ਦੀ ਸੰਭਾਵਨਾ ਹੈ। ਕਿਉਂਕ ਭਾਰਤ ਆਟੋਮੋਟਿਵ ਉਦਯੋਗ ਵਿੱਚ ਉੱਚ ਵਿਕਾਸ ਪਥ ’ਤੇ ਅੱਗੇ ਹੈ, ਬੁਟਾਡਾਈਨ ਇਸ ਸ਼੍ਰੇਣੀ ਵਿੱਚ ਉਤਪ੍ਰੇਰਕ ਦੀ ਭੂਮਿਕਾ ਨਿਭਾਏਗਾ।

************

ਆਰਕੇਜੇ/ਐੱਮ



(Release ID: 1901398) Visitor Counter : 118