ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਸ਼੍ਰੀ ਭੂਪੇਂਦਰ ਯਾਦਵ ਨੇ ਬੀਮਾ ਮੈਡੀਕਲ ਸੇਵਾਵਾਂ ਦੇ ਡਾਇਰੈਕਟੋਰੇਟ ਦੇ ਨਵੇਂ ਭਵਨ ਦਾ ਉਦਘਾਟਨ ਕੀਤਾ , ਨਾਲ ਹੀ ਰਾਈ ਅਤੇ ਬਰਹੀ (ਹਰਿਆਣਾ) ਵਿੱਚ ਤਿੰਨ ਡਾਕਟਰ ਈਐੱਸਆਈਸੀ ਡਿਸਪੈਂਸਰੀਆਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ

Posted On: 19 FEB 2023 7:40PM by PIB Chandigarh

ਹਰਿਆਣਾ ਦੇ ਮੁੱਖ ਮੰਤਰੀ, ਸ਼੍ਰੀ ਮਨੋਹਰ ਲਾਲ ਦੀ ਮੌਜੂਦਗੀ ਹੇਠ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਪੰਚਕੂਲਾ ਵਿਖੇ ਡਾਇਰੈਕਟੋਰੇਟ ਬੀਮਾ ਮੈਡੀਕਲ ਸੇਵਾ, ਈਐੱਸਆਈ ਯੋਜਨਾ, ਹਰਿਆਣਾ ਦੇ ਨਵੇਂ ਭਵਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪੰਚਕੂਲਾ, ਚੰਡੀਗੜ੍ਹ ਤੋਂ ਹੀ ਸੋਨੀਪਤ ਜ਼ਿਲ੍ਹੇ ਦੇ ਰਾਈ ਅਤੇ ਬਰਹੀ ਵਿੱਚ ਡਾਕਟਰ ਡਿਸਪੈਂਸਰੀ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ’ਤੇ ਕਿਰਤ ਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਵੀ ਮੌਜੂਦ ਸਨ। ਪੰਚਕੂਲਾ ਵਿੱਚ ਇਸ ਪ੍ਰੋਗਰਾਮ ਦੇ ਦੌਰਾਨ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਲਈ ਸਿਹਤ ਜਾਂਚ ਕੈਂਪ ਵੀ ਆਯੋਜਿਤ ਕੀਤਾ ਗਿਆ ਸੀ।

https://static.pib.gov.in/WriteReadData/userfiles/image/image001W62N.jpg

 

ਰਾਈ, ਸੋਨੀਪਤ ਵਿੱਚ ਡਿਸਪੈਂਸਰੀ

ਇਨਸ਼ਿਯੋਰਡ ਵਿਅਕਤੀਆਂ ਅਤੇ ਉਨ੍ਹਾਂ ਦੇ ਲਾਭਾਰਥੀਆਂ ਦੀ ਸੰਖਿਆ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਉਨ੍ਹਾਂ ਦੀ ਪ੍ਰਾਥਮਿਕ ਚਿਕਿਤਸਾ ਦੇਖਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿੰਨ ਡਾਕਟਰ ਈਐੱਸਆਈ ਡਿਸਪੈਂਸਰੀਆਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਰਾਈ (ਸੋਨੀਪਤ) ਵਿੱਚ ਈਐੱਸਆਈ ਡਿਸਪੈਂਸਰੀ ਦਾ ਨਿਰਮਾਣ ਈਡੀ1, ਸੈਕਟਰ 38, ਫੇਜ 2,ਇੰਡਸਟ੍ਰੀਅਲ ਅਸਟੇਟ ਵਿੱਚ ਕੀਤਾ ਜਾਵੇਗਾ। ਇਹ 106440 ਲਾਭਾਰਥੀਆਂ ਨੂੰ ਕਵਰ ਕਰੇਗਾ। 

 

 

https://static.pib.gov.in/WriteReadData/userfiles/image/image0028F2J.jpg

 

ਬਰਹੀ, ਸੋਨੀਪਤ ਵਿੱਚ ਡਿਸਪੈਂਸਰੀ

ਬਰਹੀ ਵਿੱਚ ਈਐੱਸਆਈ ਡਿਸਪੈਂਸਰੀ ਪਲਾਂਟ ਈਡੀ-1, ਫੇਜ 1, ਇੰਡਸਟ੍ਰੀਅਲ ਅਸਟੇਟ ਵਿੱਚ ਬਣਾਈ ਜਾਵੇਗੀ। ਇਹ ਬਰਹੀ ਓਦਯੋਗਿਕ ਖੇਤਰ, ਗਨੌਰ ਅਤੇ ਸਮਾਲਖਾ ਤੱਕ ਐੱਨਐੱਚ 44 ਦੇ ਆਸ ਪਾਸ ਦੇ 32000 ਲਾਭਾਰਥੀਆਂ ਨੂੰ ਕਵਰ ਕਰੇਗਾ।

ਪੰਚਕੂਲਾ ਵਿੱਚ ਡਾਇਰੈਕਟੋਰੇਟ ਆਵ੍ ਇੰਸ਼ੋਰੈਂਸ ਮੈਡੀਕਲ ਸਰਵਿਸੇਜ਼ (ਡੀਆਈਐੱਮਐੱਸ) ਭਵਨ

ਡਾਇਰੈਕਟੋਰੇਟ, ਈਐੱਸਆਈ ਯੋਜਨਾ, ਹਰਿਆਣਾ ਦੇ ਨਵੇਂ ਭਵਨ ਦਾ ਨਿਰਮਾਣ ਸੈਕਟਰ 14, ਪੰਚਕੂਲਾ  ਵਿਖੇ ਕੁੱਲ 8.38 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਡਾਇਰੈਕਟੋਰੇਟ ਦਾ ਨਵਾਂ ਭਵਨ ਹਰਿਆਣਾ ਵਿੱਚ ਈਐੱਸਆਈ ਯੋਜਨਾ ਦੇ ਬਿਹਤਰ ਪ੍ਰਬੰਧਨ ਅਤੇ ਮਜ਼ਦੂਰਾਂ ਨੂੰ ਅਸਾਨੀ ਨਾਲ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ।

 

ਹਰਿਆਣਾ ਵਿੱਚ ਈਐੱਸਆਈਸੀ ਯੋਜਨਾ

ਈਐੱਸਆਈ ਯੋਜਨਾ ਹਰਿਆਣਾ ਖੇਤਰ ਵਿੱਚ 1953 ਵਿੱਚ ਸ਼ੁਰੂ ਕੀਤੀ ਗਈ ਸੀ। ਉਸ ਸਮੇਂ ਇਹ ਸੰਯੁਕਤ ਪੰਜਾਬ ਰਾਜ ਦਾ ਹਿੱਸਾ ਸੀ ਅਤੇ ਖੇਤਰੀ ਦਫ਼ਤਰ ਚੰਡੀਗੜ੍ਹ ਵਿੱਚ ਸੀ। ਸ਼ੁਰੂਆਤ ਵਿੱਚ ਇਸ ਨੇ ਕਰੀਬ 20,000 ਕਰਮਚਾਰੀਆਂ ਅਤੇ 100 ਰੋਜ਼ਗਾਰਦਾਤਾਵਾਂ ਨੂੰ ਸ਼ਾਮਲ ਕੀਤਾ। 1982 ਵਿੱਚ ਜਦੋਂ ਪੰਜਾਬ ਤੋਂ ਵੱਖ ਹੋ ਕੇ ਹਰਿਆਣਾ ਬਣਿਆ, ਤਦ ਖੇਤਰੀ ਦਫ਼ਤਰ ਚੰਡੀਗੜ੍ਹ  ਤੋਂ ਫਰੀਦਾਬਾਦ ਵਿੱਚ ਤਬਦੀਲ ਕਰ ਦਿੱਤਾ ਗਿਆ। ਫਿਲਹਾਲ, ਈਐੱਸਆਈ ਯੋਜਨਾ ਨੂੰ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੂਰੀ ਤਰ੍ਹਾਂ  ਨਾਲ ਲਾਗੂ ਕੀਤਾ ਗਿਆ ਹੈ। ਇਸ ਦੇ ਤਹਿਤ 98,946 ਰੋਜ਼ਗਾਰਦਾਤਾਵਾਂ ਦੇ ਨਾਲ ਕੰਮ ਕਰਨ ਵਾਲੇ ਕਰੀਬ 23.19 ਲੱਖ ਕਰਮਚਾਰੀ ਸ਼ਾਮਲ ਹਨ। ਰਾਜ ਵਿੱਚ ਪ੍ਰਭਾਵੀ ਤਰੀਕੇ ਨਾਲ ਪ੍ਰਸ਼ਾਸਨਿਕ ਨਿਗਰਾਨੀ ਲਈ ਫਰੀਦਾਬਾਦ ਵਿੱਚ ਖੇਤਰੀ ਦਫ਼ਤਰ ਦੇ ਇਲਾਵਾ ਗੁਰੂਗ੍ਰਾਮ ਅਤੇ ਅੰਬਾਲਾ ਵਿੱਚ ਉਪ-ਖੇਤਰੀ ਦਫ਼ਤਰ ਵੀ ਸਥਾਪਿਤ ਕੀਤੇ ਗਏ ਹਨ। 17 ਸ਼ਾਖਾ ਦਫ਼ਤਰਾਂ ਅਤੇ 2 ਡੀਸੀਬੀਓਜ਼ (ਡਿਸਪੈਂਸਰੀ ਕਮ ਬ੍ਰਾਂਚ ਦਫ਼ਤਰਾਂ) ਰਾਹੀਂ ਈਐੱਸਆਈਸੀ ਲਾਭਾਰਥੀਆਂ ਨੂੰ ਨਕਦ ਅਤੇ ਦੂਜੇ ਲਾਭ ਪ੍ਰਦਾਨ ਕਰ ਰਿਹਾ ਹੈ। ਇਸ ਤੋਂ ਇਲਾਵਾ, ਹਰਿਆਣਾ ਰਾਜ ਵਿੱਚ 4 ਈਐੱਸਆਈ ਯੋਜਨਾ ਹਸਪਤਾਲ, 3 ਈਐੱਸਆਈਸੀ ਹਸਪਤਾਲ ਅਤੇ 85 ਡਿਸਪੈਂਸਰੀਆਂ ਹਨ ਜੋ ਇਨਸ਼ਿਯੋਰਡ ਵਿਅਕਤੀ ਅਤੇ ਉਨ੍ਹਾਂ ਦੇ ਨਿਰਭਰਾਂ ਨੂੰ ਸਿਹਤ ਦੇਖਭਾਲ ਪ੍ਰਦਾਨ ਕਰਦੀਆਂ ਹਨ। ਇੰਨ੍ਹਾਂ ਹੀ ਨਹੀਂ, ਸੁਪਰ ਸਪੈਸ਼ਲਿਟੀ ਉਪਚਾਰ ਪ੍ਰਦਾਨ ਕਰਨ ਦੇ ਲਈ ਈਐੱਸਆਈ ਕਾਰਪੋਰੇਸ਼ਨ 56 ਟਾਈ-ਅੱਪ ਹਸਪਤਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਸੈਕੰਡਰੀ ਇਲਾਜ ਦੇਖਭਾਲ ਦੇ ਲਈ ਕਰੀਬ 89,06,957 ਲੱਖ ਲਾਭਾਰਥੀਆਂ ਨੂੰ ਕਵਰ ਕੀਤਾ ਜਾ ਰਿਹਾ ਹੈ।

 

https://static.pib.gov.in/WriteReadData/userfiles/image/image003QUP7.jpg

 

ਲੇਬਰ ਬਿਊਰੋ ਭਵਨ, ਚੰਡੀਗੜ੍ਹ ਵਿੱਚ ਈਐੱਸਆਈ ਯੋਜਨਾ ਦੇ ਕੰਮਕਾਜ ’ਤੇ ਸ਼੍ਰੀ ਭੂਪੇਂਦਰ ਯਾਦਵ ਨੇ ਰੋਜ਼ਗਾਰਦਾਤਾਵਾਂ ਅਤੇ ਮਜ਼ਦੂਰਾਂ ਦੇ ਪ੍ਰਤੀਨਿਧੀਆਂ ਦੇ ਨਾਲ ਤ੍ਰਿਪੱਖੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਈਐੱਸਆਈ ਨਿਗਮ ਦੇ ਮੈਂਬਰਾਂ ਦੇ ਨਾਲ ਹੀ ਮੀਟਿੰਗ ਵਿੱਚ ਜ਼ੋਨਲ ਮੈਡੀਕਲ ਕਮਿਸ਼ਨਰ ਅਤੇ ਖੇਤਰੀ ਡਾਇਰੈਕਟਰ ਵੀ ਸ਼ਾਮਲ ਹੋਏ।

https://static.pib.gov.in/WriteReadData/userfiles/image/image004IZ69.jpg

 

ਇਸ ਤੋਂ ਇਲਾਵਾ, ਕੇਂਦਰੀ ਕਿਰਤ ਮੰਤਰੀ ਦੀ ਪ੍ਰਧਾਨਗੀ ਹੇਠ ‘ਆਕੂਪੇਸ਼ਨਲ ਸੈਫਟੀ ਐਂਡ ਹੈਲਥ’ ਵਿਸ਼ੇ ’ਤੇ ਇੱਕ ਮੀਟਿੰਗ ਆਯੋਜਿਤ ਹੋਈ, ਜਿਸ ਵਿੱਚ ਰੋਕਥਾਮ ਉਪਾਵਾਂ ਅਤੇ ਈਐੱਸਆਈਸੀ ਦੀ ਭੂਮਿਕਾ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਈਐੱਸਆਈਸੀ ਦੇ ਡਾਇਰੈਕਟਰ ਜਨਰਲ ਨੇ ‘ਈਐੱਸਆਈਸੀ ਵਿੱਚ ਨਵੀਂ ਆਈਸੀਟੀ ਪਹਿਲ’ ਬਾਰੇ ਜਾਣਕਾਰੀ ਦਿੱਤੀ। ਇਨਸ਼ਿਯੋਰਡ ਮਜ਼ਦੂਰਾਂ ਅਤੇ ਉਨ੍ਹਾਂ ’ਤੇ ਨਿਰਭਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਉਨ੍ਹਾਂ  ਨੇ ਈਐੱਸਆਈਸੀ  ਦੁਆਰਾ ਸ਼ੁਰੂ ਕੀਤੀ ਨਵੀਂ ਟੈਕਨੋਲੋਜੀ ਅਧਾਰਿਤ ਪਹਿਲਾਂ ਅਤੇ ਆਈਸੀਟੀ ਵਿੱਚ ਅਪਗ੍ਰੇਡੇਸ਼ਨ ਬਾਰੇ ਜਾਣਕਾਰੀ ਦਿੱਤੀ।

************

ਐੱਮਜੇਪੀਐੱਸ


(Release ID: 1901114)
Read this release in: English , Urdu , Hindi