ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਸ਼੍ਰੀ ਭੁਪੇਂਦਰ ਯਾਦਵ ਨੇ ਦੱਖਣੀ ਅਫਰੀਕਾ ਤੋਂ 12 ਚੀਤਿਆਂ ਨੂੰ ਭਾਰਤ ਲਿਆਉਣ ਦਾ ਐਲਾਨ ਕੀਤਾ
Posted On:
16 FEB 2023 3:01PM by PIB Chandigarh
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ 18 ਫਰਵਰੀ 2023 ਨੂੰ 12 ਚੀਤਿਆਂ ਨੂੰ ਦੱਖਣੀ ਅਫਰੀਕਾ ਤੋਂ ਭਾਰਤ ਲਿਆਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਚੀਤਿਆਂ ਨੂੰ ਮੱਧ ਪ੍ਰਦੇਸ਼ ਦੇ ਕੂਨੋ ਰਾਸ਼ਟਰੀ ਪਾਰਕ ਵਿਚ ਭੇਜਿਆ ਜਾਵੇਗਾ।
ਇਸ ਮੌਕੇ ’ਤੇ ਮੰਤਰੀ ਨੇ ਮੀਡੀਆ ਨੂੰ ਸੰਬੋਧਤ ਕੀਤਾ। ਸ਼੍ਰੀ ਯਾਦਵ ਨੇ ਕਿਹਾ ਕਿ ਚੀਤੇ ਨੂੰ ਭਾਰਤ ਵਾਪਸ ਲਿਆਉਣ ਨਾਲ ਦੇਸ਼ ਦੀ ਕੁਦਰਤੀ ਵਿਰਾਸਤ ਨੂੰ ਮੁੜ ਤੋਂ ਸਥਾਪਤ ਕਰਨ ਵਿਚ ਮਦਦ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਲਿਆਉਣ ਲਈ ਆਪਣਾ ਪੂਰਾ ਸਮਰਥਨ ਦੇਣ ਨੂੰ ਲੈ ਕੇ ਰੱਖਿਆ ਮੰਤਰਾਲੇ ਅਤੇ ਭਾਰਤੀ ਹਵਾਈ ਸੈਨਾ ਦਾ ਵੀ ਧੰਨਵਾਦ ਕੀਤਾ। ਸ਼੍ਰੀ ਯਾਦਵ ਨੇ ਜੰਗਲੀ ਜੀਵ ਸੁਰੱਖਿਆ ਦੇ ਖੇਤਰ ਵਿਚ ਮੰਤਰਾਲੇ ਦੀਆਂ ਵਿਭਿੰਨ ਪਹਿਲਾਂ ਦਾ ਵੀ ਵਰਣਨ ਕੀਤਾ। ਇਨ੍ਹਾਂ ਵਿਚ ਪ੍ਰਾਜੈਕਟ ਚੀਤਾ, ਲਾਈਫ ਦੀ ਧਾਰਨਾ ਅਤੇ ਸਥਿਰਤਾ, ਹਰਿਤ ਵਿਕਾਸ ਭਾਵ ਗਰੀਨ ਕਰੈਡਿਟ, ਮਿਸ਼ਟੀ—ਮੈਂਗਰੋਵ ਅਤੇ ਗਜ ਉਤਸਵ ਲਈ ਤੇ ਹੋਰਨਾਂ ਸ਼ਾਮਲ ਹਨ।
ਭਾਰਤੀ ਜੰਗਲੀ ਖੇਤਰ ਵਿਚ ਅੰਤਮ ਚੀਤਿਆਂ ਨੂੰ ਸਾਲ 1947 ਵਿਚ ਦਰਜ ਕੀਤਾ ਗਿਆ ਸੀ, ਜਿੱਥੇ ਛੱਤੀਸਗੜ ਦੇ ਕੋਰੀਆ ਜਿਲੇ੍ ਵਿਚ ਸਾਲ ਦੇ ਜੰਗਲਾਂ ਵਿਚ ਤਿੰਨ ਚੀਤਿਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਭਾਰਤ ਵਿਚ ਚੀਤਿਆਂ ਦੀ ਸੰਖਿਆ ਵਿਚ ਕਮੀ ਦੇ ਮੁੱਖ ਕਾਰਨਾਂ ਵਿਚ ਵੱਡੇ ਪੈਮਾਨੇ ’ਤੇ ਜੰਗਲਾਂ ਵਿਚੋਂ ਜਾਨਵਰਾਂ ਨੂੰ ਫੜਨਾ, ਇਨਾਮ ਅਤੇ ਖੇਡ ਲਈ ਸ਼ਿਕਾਰ, ਵਿਆਪਕ ਹਾਊਸਿੰਗ ਪਰਿਵਰਤਨ ਦੇ ਨਾਲ—ਨਾਲ ਚੀਤਿਆਂ ਦੇ ਸ਼ਿਕਾਰ ਖੇਤਰ ਵਿਚ ਕਮੀ ਸ਼ਾਮਲ ਸੀ। ਸਾਲ 1952 ਵਿਚ ਚੀਤਿਆਂ ਨੂੰ ਲੁਪਤ ਪ੍ਰਜਾਤੀ ਘੋਸ਼ਿਤ ਕਰ ਦਿੱਤਾ ਗਿਆ।
ਭਾਰਤ ਵਿਚ ਚੀਤਾ ਪੁਨਰਵਾਸ ਪ੍ਰਾਜੈਕਟ ਦਾ ਟੀਚਾ ਭਾਰਤ ਵਿਚ ਵਿਵਹਾਰਕ ਚੀਤਾ ਮੇਟਾਪੋਪੁਲੇਸ਼ਨ ਸਥਾਪਤ ਕਰਨਾ ਹੈ, ਜਿਹੜਾ ਚੀਤੇ ਨੂੰ ਇਕ ਸ਼ਿਖਰ ਦੇ ਸ਼ਿਕਾਰੀ ਵੱਜੋਂ ਆਪਣੀ ਕਾਰਜਸ਼ੀਲ ਭੂਮਿਕਾ ਨਿਭਾਉਣ ਦੀ ਸੁਵਿਧਾ ਦਿੰਦਾ ਹੈ ਅਤੇ ਚੀਤੇ ਨੂੰ ਉਸਦੀ ਏਤਿਹਾਸਿਕ ਸੀਮਾ ਅੰਦਰ ਵਿਸਥਾਰ ਲਈ ਸਥਾਨ ਪ੍ਰਦਾਨ ਕਰਦਾ ਹੈ, ਜਿਸ ਨਾਲ ਗਲੋਬਲ ਸੁਰੱਖਿਆ ਦੀਆਂ ਕੋਸ਼ਿਸ਼ਾਂ ਵਿਚ ਯੋਗਦਾਨ ਮਿਲਦਾ ਹੈ।
ਚੀਤਾ ਪੁਨਰਵਾਸ ਪ੍ਰਾਜੈਕਟ ਦੇ ਮੁੱਖ ਉਦੇਸ਼ ਹਨ:
1 ਆਪਣੀ ਏਤਿਹਾਸਿਕ ਸੀਮਾ ਅੰਦਰ ਸੁਰੱਖਿਅਤ ਨਿਵਾਸ ਵਿਚ ਪ੍ਰਜਣਨ ਕਰਨ ਵਾਲੀ ਚੀਤੇ ਦੀ ਆਬਾਦੀ ਸਥਾਪਤ ਕਰਨ ਅਤੇ ਉਨ੍ਹਾਂ ਨੂੰ ਮੇਟਾਪੋਪੁਲੇਸ਼ਨ ਦੇ ਰੂਪ ਵਿਚ ਪ੍ਰਬੰਧਤ ਕਰਨਾ।
2 ਖੁੱਲੇ ਜੰਗਲਾਂ ਅਤੇ ਸਵਾਨਾ ਪ੍ਰਣਾਲੀਆਂ ਨੂੰ ਬਹਾਲ ਕਰਨ ਦੇ ਉਦੇਸ਼ ਨਾਲ ਸੰਸਾਧਨਾ ਨੂੰ ਇੱਕਠਾ ਕਰਨ ਲਈ ਚੀਤੇ ਨੁੰ ਇਕ ਕਰਿਸ਼ਮਈ ਪ੍ਰਮੁੱਖ ਅਤੇ ਅੰਬਰੇਲਾ ਪ੍ਰਜਾਤੀ ਦੇ ਰੂਪ ਵਿਚ ਉਪਯੋਗ ਕਰਨਾ, ਜੋ ਇਨ੍ਹਾਂ ਇਕੋਸਿਸਟਮਸ ਤੋਂ ਜੈਵ ਵਿਭਿੰਨਤਾ ਅਤੇ ਵਾਤਾਵਰਣ ਸੇਵਾਵਾਂ ਨੂੰ ਲਾਹੇਵੰਦ ਕਰੇਗਾ।
3 ਸਥਾਨਕ ਭਾਈਚਾਰਕ ਰੁਜ਼ਗਾਰ ਨੂੰ ਵਧਾਉਣ ਲਈ ਵਾਤਾਵਰਣ ਵਿਕਾਸ ਅਤੇ ਵਾਤਾਵਰਣ—ਸੈਰ ਸਪਾਟਾ ਦੇ ਆਉਣ ਵਾਲੇ ਮੌਕਿਆਂ ਦਾ ਉਪਯੋਗ ਕਰਨਾ ।
4 ਮੁਆਵਜ਼ੇ, ਜਾਗਰੂਕਤਾ ਅਤੇ ਪ੍ਰਬੰਧਨ ਦੀ ਕਾਰਵਾਈ ਦੇ ਜਰੀਏ ਚੀਤਾ ਸੁਰੱਖਿਆ ਖੇਤਰਾਂ ਦੇ ਅੰਦਰ ਚੀਤਾ ਅਤੇ ਹੋਰ ਜੰਗਲੀ ਜੀਵਾਂ ਦੁਆਰਾ ਸਥਾਨਕ ਭਾਈਚਾਰੇ ਦੇ ਨਾਲ ਕਿਸੇ ਵੀ ਟਕਰਾਵ ਨੂੰ ਤੇਜ਼ੀ ਨਾਲ ਪ੍ਰਬੰਧਿਤ ਕਰਨਾ।
ਇਸ ਸਬੰਧ ਵਿਚ ਭਾਰਤ ਸਰਕਾਰ ਨੇ ਨਾਮੀਬਿਆ ਦੇ ਨਾਲ ਜੀ2ਜੀ ਸਲਾਹਕਾਰ ਮੀਟਿੰਗਾਂ ਸ਼ੁਰੂ ਕੀਤੀਆਂ। ਇਸ ਪਹਿਲ ਦੇ ਫਲਸਰੂਪ ਚੀਤਾ ਸੁਰੱਖਿਆ ਦੇ ਲਈ 20 ਜੁਲਾਈ 2022 ਨੂੰ ਦੋਨੋਂ ਦੇਸ਼ਾਂ ਦੇ ਵਿਚਕਾਰ ਸਹਿਮਤੀ ਪੱਤਰ ’ਤੇ ਹਸਤਾਖਰ ਹੋਏ। ਇਸ ਸਹਿਮਤੀ ਪੱਤਰ ’ਤੇ ਹਸਤਾਖਰ ਤੋਂ ਬਾਅਦ ਇਕ ਪਹਿਲੀ ਜੰਗਲੀ ਤੋਂ ਜੰਗਲੀ ਟ੍ਰਾਂਸਕੌਂਟੀਨੈਂਟਲ ਏਤਿਹਾਸਿਕ ਟਰਾਂਸਫਰ ਦੇ ਰੂਪ ਵਿਚ 17 ਸਤੰਬਰ 2022 ਨੂੰ ਅੱਠ ਚੀਤਿਆਂ ਨੂੰ ਨਾਮੀਬਿਆ ਤੋਂ ਭਾਰਤ ਲਿਆਂਦਾ ਗਿਆ। ਇਨ੍ਹਾਂ ਚੀਤਿਆਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਆਰੰਟੀਨ ਬੋਮਾਸ ਵਿਚ ਛੱਡ ਦਿੱਤਾ।
ਲਾਜਮੀ ਕੁਆਰੰਟੀਨ ਅਵਧੀ ਤੋਂ ਬਾਅਦ ਇਨ੍ਹਾਂ ਚੀਤਿਆਂ ਨੂੰ ਲੜੀਬੱਧ ਤਰੀਕੇ ਨਾਲ ਵੱਡੇ ਬਾੜੇ ਵਿਚ ਛੱਡ ਦਿੱਤਾ ਗਿਆ ਹੈ। ਸਾਰੇ ਅੱਠ ਵੱਖ—ਵੱਖ ਚੀਤੇ ਕੁਦਰਤੀ ਵਿਵਹਾਰ, ਸ਼ਰੀਰ ਦੀ ਸਥਿਤੀ, ਗਤੀਵਿਧੀ ਪੈਟਰਨ ਅਤੇ ਸਮੁੱਚੀ ਫਿਟਨੈੱਸ ਦੇ ਮਾਮਲੇ ਵਿਚ ਚੰਗੀ ਸਥਿਤੀ ਵਿਚ ਹਨ। ਸਾਰੇ ਚੀਤੇ ਚੰਗੀ ਹਾਲਤ ਵਿਚ ਹਨ ਅਤੇ ਜੰਗਲੀ ਜੀਵਾਂ ਦਾ ਸ਼ਿਕਾਰ ਕਰ ਰਹੇ ਹਨ।
ਭਾਰਤ ਵਿਚ ਚੀਤਾ ਪੁਨਰਵਾਸ ਕਾਰਜ ਯੋਜਨਾ ਅਨੁਸਾਰ ਘੱਟ ਤੋਂ ਘੱਟ ਅਗਲੇ 5 ਸਾਲਾਂ ਲਈ ਅਫਰੀਕੀ ਦੇਸ਼ਾਂ ਤੋਂ ਹਰ ਸਾਲ 10—12 ਚੀਤੇ ਟਰਾਂਸਫਰ ਕਰਨ ਦੀ ਜਰੂਰਤ ਹੈ। ਇਸ ਸਬੰਧ ਵਿਚ ਚੀਤਾ ਸੁਰੱਖਿਆ ਦੇ ਖੇਤਰ ਵਿਚ ਸਹਿਯੋਗ ਲਈ ਭਾਰਤ ਸਰਕਾਰ ਦੱਖਣੀ ਅਫਰੀਕਾ ਦੇ ਨਾਲ ਸਾਲ 2021 ਤੋਂ ਦੋ ਪੱਖੀ ਗੱਲਬਾਤ ਕਰ ਰਹੀ ਸੀ। ਇਹ ਗੱਲਬਾਤ ਜਨਵਰੀ, 2023 ਵਿਚ ਦੱਖਣੀ ਅਫਰੀਕਾ ਦੇ ਨਾਲ ਸਹਿਮਤੀ ਪੱਤਰ ’ਤੇ ਹਸਤਾਖਰ ਤੋਂ ਬਾਅਦ ਸਫਲਤਾਪੂਰਵਕ ਸੰਪੰਨ ਹੋਈ।
ਇਸ ਸਹਿਮਤੀ ਪੱਤਰ ਦੇ ਉਪਬੰਧਾਂ ਤਹਿਤ 18 ਫਰਵਰੀ, 2023 ਨੂੰ 12 ਚੀਤਿਆਂ (7 ਨਰ, 5 ਮਾਦਾ) ਦੀ ਪਹਿਲੀ ਖੇਪ ਨੂੰ ਦੱਖਣੀ ਅਫਰੀਕਾ ਤੋਂ ਭਾਰਤ ਲਿਆਂਦਾ ਜਾਵੇਗਾ। ਦੱਖਣੀ ਅਫਰੀਕਾ ਤੋਂ 12 ਚੀਤਿਆਂ ਨੂੰ ਗਵਾਲੀਅਰ ਅਤੇ ਉਸ ਤੋਂ ਬਾਅਦ ਹੈਲੀਕਾੱਪਟਰਾਂ ਰਾਹੀਂ ਕੂਨੋ ਰਾਸ਼ਟਰੀ ਪਾਰਕ ਵਿਚ ਟਰਾਂਸਫਰ ਕਰਨ ਦਾ ਕੰਮ ਭਾਰਤੀ ਹਵਾਈ ਸੈਨਾ ਰਾਹੀਂ ਕੀਤਾ ਜਾਵੇਗਾ।
ਭਾਰਤ ਵਿਚ ਆਉਣ ਤੋਂ ਬਾਅਦ ਸਾਰੇ 12 ਚੀਤਿਆਂ ਨੂੰ ਜਰੂਰੀ ਕੁਆਰੰਟੀਨ ਅਵਧੀ ਨੂੰ ਪੂਰਾ ਕਰਨ ਲਈ ਕੂਨੋ ਰਾਸ਼ਟਰੀ ਪਾਰਕ ਵਿਚ ਵਿਸ਼ੇਸ਼ ਰੂਪ ਨਾਲ ਬਣਾਏ ਗਏ ਬਾੜਿਆਂ ਵਿਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਡੂੰਘੀ ਨਿਗਰਾਨੀ ਕੀਤੀ ਜਾਵੇਗੀ। ਚੀਤਾ ਪੁਨਰਵਾਸ ’ਤੇ ਭਾਰਤ ਦੇ ਅਭਿਲਾਸ਼ੀ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਕੂਨੋ ਰਾਸ਼ਟਰੀ ਪਾਰਕ ਵਿਚ 20 ਫਰਵਰੀ ਨੂੰ ਅੰਤਰਰਾਸ਼ਟਰੀ ਚੀਤਾ ਮਾਹਿਰਾਂ, ਵਿਗਿਆਨਕਾਂ, ਪਸ਼ੂ ਚਿਕਿਤਸਕਾਂ ਅਤੇ ਜੰਗਲਾਤ ਅਧਿਕਾਰੀਆਂ ਦੇ ਨਾਲ ਇਕ ਸਲਾਹਕਾਰੀ ਵਰਕਸ਼ਾਪ ਦੀ ਯੋਜਨਾ ਬਣਾਈ ਗਈ ਹੈ। ਇਸ ਵਰਕਸ਼ਾਪ ਦੇ ਨਤੀਜੇ ਬਿਹਤਰ ਚੀਤਾ ਪ੍ਰਬੰਧਨ ਦਾ ਰਾਹ ਦਿਖਾਉਣਗੇ ਅਤੇ ਭਾਰਤ ਵਿਚ ਚੀਤੇ ਦੀ ਮੇਟਾਪੋਪੁਲੇਸ਼ਨ ਨੂੰ ਸਫਲਤਾਪੂਰਵਕ ਸਥਾਪਿਤ ਕਰਨ ਵਿਚ ਮਦਦ ਕਰਨਗੇ।
ਦੱਖਣੀ ਅਫਰੀਕਾ ਅਤੇ ਨਾਮੀਬਿਆ ਦੇ ਅੰਤਰਰਾਸ਼ਟਰੀ ਮਾਹਿਰਾਂ, ਵਿਗਿਆਨਕਾਂ, ਪਸ਼ੂ ਚਿਕਿਤਸਕਾਂ, ਮੱਧ ਪ੍ਰਦੇਸ਼ ਸਰਕਾਰ, ਇੰਡੀਅਨ ਆੱਇਲ ਕਾਰਪੋਰੇਸ਼ਨ ਅਤੇ ਸਥਾਨਕ ਭਾਈਚਾਰੇ ਦੇ ਸਰਗਰਮ ਸਹਿਯੋਗ ਨਾਲ ਚੀਤਾ ਪ੍ਰਾਜੈਕਟ ਦੀ ਸਫਲਤਾ ਦੇ ਬਾਰੇ ਵਿਚ ਭਾਰਤ ਸਰਕਾਰ ਆਸ਼ਾਵੰਦ ਹੈ।
************
ਐੱਮਜੇਪੀਐੱਸ/ਐੱਸਐੱਸਵੀ/ਐੱਚਐੱਨ
(Release ID: 1900673)
Visitor Counter : 170