ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਹੈਦਰਾਬਾਦ ਵਿੱਚ ਵਿਗਿਆਨ ਪ੍ਰਸ਼ਾਸਕਾਂ ਲਈ ਇੱਕ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਆਈਜੀਓਟੀ ਮੋਡਿਊਲ ਵੀ ਲਾਂਚ ਕੀਤਾ
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤੀ ਰਿਸਰਚ ਅਤੇ ਵਿਕਾਸ ਦੀ ਕਹਾਣੀ ਵਿੱਚ ਨਿਜੀ ਖੇਤਰ ਦਾ ਵੀ ਮਹੱਤਵਪੂਰਨ ਯੋਗਦਾਨ ਹੈ ਅਤੇ ਵਿਗਿਆਨ ਪ੍ਰਸ਼ਾਸਕ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਪਾਅਕ ਪੱਧਰ ’ਤੇ ਜਨਤਕ ਭਲਾਈ ਲਈ ਸਾਰੇ ਖੇਤਰਾਂ ਵਿੱਚ ਜਨਤਕ ਅਤੇ ਨਿਜੀ ਭਾਗੀਦਾਰੀ ਦੇ ਵਿਕਾਸ ਲਈ ਇੱਕ ਅਨੁਕੂਲ ਮਾਹੌਲ ਬਣਾਇਆ ਹੈ
ਡਾ. ਸਿੰਘ ਨੇ ਕਿਹਾ ਹੈ ਕਿ ਵਿਗਿਆਨ ਅਤੇ ਟੈਕਨੋਲੋਜੀ ਲਚੀਲੇਪਨ ਨੂੰ ਵਧਾਉਣ ਅਤੇ ਮਹਾਮਾਰੀ, ਸਥਿਰਤਾ ਅਤੇ ਜਲਵਾਯੂ ਤਬਦੀਲੀ ਜਿਹੀ ਸਾਡੇ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਜ਼ਰੂਰੀ ਹਨ
Posted On:
17 FEB 2023 1:15PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਐਡਮਿਨਿਸਟ੍ਰੇਟਿਵ ਸਟਾਫ ਕਾਲਜ ਆਵ੍ ਇੰਡੀਆ (ਏਐੱਸਸੀਆਈ) ਵਿੱਚ ਵਿਗਿਆਨ ਪ੍ਰਸ਼ਾਸਕਾਂ ਲਈ ਇੱਕ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ’ਤੇ ਉਨ੍ਹਾਂ ਨੇ ਆਈਜੀਓਟੀ ਪਲੈਟਫਾਰਮ ਦੇ ਰਾਹੀਂ ਇੱਕ ‘ਗਵਰਨੈਂਸ ਕੋਰਸ ਮੋਡਿਊਲ’ ਵੀ ਲਾਂਚ ਕੀਤਾ।
ਇਸ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਲਚੀਲੇਪਨ ਨੂੰ ਵਧਾਉਣ ਅਤੇ ਮਹਾਮਾਰੀ, ਸਥਿਰਤਾ ਅਤੇ ਜਲਵਾਯੂ ਤਬਦੀਲੀ ਜਿਹੀਆਂ ਸਾਡੇ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਜ਼ਰੂਰੀ ਹਨ। ਇਸ ਲਈ ਟੈਕਨੋਲੋਜੀ ਸ਼ਾਸਨ ਪ੍ਰਣਾਲੀ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਦਾ ਲਾਭ ਉਠਾਉਣਾ ਅੱਜ ਇੱਕ ਮਹੱਤਵਪੂਰਨ ਚੁਣੌਤੀ ਬਣ ਗਿਆ ਹੈ ਅਤੇ ਵਿਗਿਆਨ ਅਤੇ ਟੈਕਨੋਲੋਜੀ ਲਈ ਜ਼ਿਆਦਾਤਰ ਰੁਕਾਵਟਾਂ ਵਿਗਿਆਨ ਵਿੱਚ ਨਹੀਂ, ਸਗੋਂ ਵਿਗਿਆਨ ਅਤੇ ਟੈਕਨੋਲੋਜੀ ਸ਼ਾਸਨ ਪ੍ਰਣਾਲੀ ਵਿੱਚ ਹਨ।
ਉਨ੍ਹਾਂ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਦਾ ਸ਼ਾਸਨ ਇੱਕ ਪ੍ਰਸਿੱਧ ਪਹੇਲੀ ਹੈ ਜੋ ਕਿ ਕੋਲਿੰਗਰਿਜ਼ ਦੁਵਿਧਾ ਵਜੋਂ ਜਾਣੀ ਜਾਂਦੀ ਹੈ, ਜੋ ਇਹ ਮੰਨਦੀ ਹੈ ਕਿ ਨਵੀਨਤਾ ਪ੍ਰਕਿਰਿਆ ਦੀ ਸ਼ੁਰੂਆਤ ਵਿੱਚ ਜਦ ਦਖਲਅੰਦਾਜ਼ੀ ਅਤੇ ਪਾਠਕ੍ਰਮ ਸੁਧਾਰ ਹੁਣ ਵੀ ਆਸਾਨ ਅਤੇ ਸਸਤੇ ਸਾਬਿਤ ਹੋ ਸਕਦੇ ਹਨ ਤਦ ਟੈਕਨੋਲੋਜੀ ਦੇ ਪੂਰੇ ਨਤੀਜੇ ਅਤੇ ਤਬਦੀਲੀ ਦੀ ਜ਼ਰੂਰਤ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕਦੀ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਇੱਕ ਸਮਾਜਵਾਦੀ ਰਾਸ਼ਟਰ ਹੈ ਅਤੇ ਭਾਰਤ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਇਸੇ ਤਰ੍ਹਾਂ ਨਾਗਰਿਕਾਂ ਦੀ ਜ਼ਿੰਦਗੀ ਨੂੰ ਅਸਾਨ ਬਣਾਉਣ ਦੀ ਦਿਸ਼ਾ ਵੱਲ ਧਿਆਨ ਦੇ ਰਹੀ ਹੈ। ਵਿਗਿਆਨ ਨੇ ਨਾਗਰਿਕਾਂ ਨੂੰ ਲਾਭ ਪਹੁੰਚਾਉਣਾ ਹੈ, ਇਸ ਲਈ ਇਹ ਮਹੱਤਵਪੂਰਨ ਹੋ ਜਾਂਦਾ ਹੈ ਕਿ ਅਸੀ ਸਮਾਜਿਕ ਰੂਪ ਨਾਲ ਲਾਭਕਾਰੀ ਨਤੀਜੇ ਨਾਲ ਵਿਗਿਆਨਕ ਵਿਕਾਸ ਦਾ ਸਮਰਥਨ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰੀਏ।
ਡਾ.ਜਿਤੇਂਦਰ ਸਿੰਘ ਨੇ ਕਿ ਵਿਗਿਆਨਕ ਰਿਸਰਚ ਅਤੇ ਵਿਕਾਸ ਕੇਵਲ ਇੱਕ ਸਰਕਾਰੀ ਕੰਮ ਨਹੀਂ ਹੈ, ਸਗੋਂ ਭਾਰਤ ਵਿੱਚ ਨਿਜੀ ਖੇਤਰ ਵੀ ਭਾਰਤੀ ਖੋਜ ਅਤੇ ਵਿਕਾਸ ਦੀ ਕਹਾਣੀ ਵਿੱਚ ਇੱਕ ਮਹੱਤਵਪੂਰਨ ਪਹਿਲੂ ਹੈ, ਹਾਲਾਂਕਿ ਹੁਣ ਵੀ ਬਹੁਤ ਕੁਝ ਪ੍ਰਾਪਤ ਕਰਨਾ ਬਾਕੀ ਹੈ ਜੋ ਜਨਤਕ ਅਤੇ ਨਿਜੀ ਖੇਤਰ ਦੇ ਖੋਜ ਅਤੇ ਵਿਕਾਸ ਦੁਆਰਾ ਆਪਸੀ ਲਾਭ ਲਈ ਪ੍ਰਾਪਤ ਕੀਤਾ ਜਾ ਸਕਦਾ ਹੈ। ਵਿਗਿਆਨ ਪ੍ਰਸ਼ਾਸਕ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸ਼ੁਰੂਆਤੀ ਖੋਜ ਪੜਾਅ ਤੋਂ ਲੈ ਕੇ ਵਪਾਰਕ ਖੋਜਾਂ ਤੱਕ ਦੇ ਸਾਰੇ ਪੜਾਵਾਂ ’ਤੇ ਨਿਜੀ ਵਿਗਿਆਨ ਅਤੇ ਟੈਕਨੋਲੋਜੀ ਦੇ ਵਿਕਾਸ ਵਿੱਚ ਮਦਦ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਦਦ ਖੋਜ ਗ੍ਰਾਂਟਾ ਅਤੇ ਇਨੋਵੇਸ਼ਨ ਗ੍ਰਾਂਟਾਂ ਜਾਂ ਇਨਕਿਊਬੇਟਰਾਂ ਅਤੇ ਸਾਫਟਵੇਅਰ ਪਾਰਕਾਂ ਜਿਹੇ ਬੁਨਿਆਦੀ ਢਾਂਚੇ ਦੇ ਸਮਰਥਨ ਰਾਹੀਂ ਗੈਰ ਵਿੱਤੀ ਹੋ ਸਕਦਾ ਹੈ ਅਤੇ ਵਿਗਿਆਨ ਪ੍ਰਸ਼ਾਸਕ ਅਜਿਹੇ ਮਹੱਤਵਪੂਰਨ ਕਾਰਜਾਂ ਨੂੰ ਸਫਲਤਾਪੂਰਵਕ ਸੰਚਾਲਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਡਾ. ਜਿਤੇਂਦਰ ਸਿੰਘ ਨੇ ਵਿਗਿਆਨਿਕਾਂ ਲਈ ‘ਵਿਗਿਆਨ ਸੰਚਾਰ’ ’ਤੇ ਕੋਰਸ ਸ਼ੁਰੂ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਲਈ ਪਹਿਲੀ ਚੁਣੌਤੀ ਇਹ ਹੈ ਕਿ ਸਾਡੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨਾਗਰਿਕਾਂ ਲਈ ਕੀ ਕੰਮ ਕਰਦੇ ਹਨ, ਜਿਨ੍ਹਾਂ ਲਈ ਇਹ ਸਾਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਾਰੇ ਵਿਗਿਆਨਿਕਾਂ ਅਤੇ ਖੋਜਕਰਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਈਜੀਓਟੀ ’ਤੇ ਉਪਲਬਧ ਕੋਰਸ ਦੀ ਵਰਤੋਂ ਕਰਕੇ ਜਨਤਾ ਲਈ ਆਪਣੇ ਕੰਮਾਂ ਨੂੰ ਪ੍ਰਸਾਰਿਤ ਕਰਨ।
ਡਾ. ਜਿਤੇਂਦਰ ਨੇ ਕਿਹਾ ਕਿ ਵਿਗਿਆਨ ਪ੍ਰਸ਼ਾਸ਼ਕਾਂ ਲਈ ਇਸ ਕੋਰਸ ਨੂੰ ਏਐੱਸਸੀਆਈ ਅਤੇ ਸੀਬੀਸੀ ਦੁਆਰਾ ਤਿਆਰ ਕੀਤਾ ਗਿਆ ਹੈ ਜਿਸ ਦਾ ਉਦੇਸ਼ ਨਿਜੀ ਖੇਤਰ ਦੇ ਨਾਲ ਸਹਿਯੋਗ ਕਰਨਾ ਹੈ।
ਸੀਨੀਅਰ ਵਿਗਿਆਨਿਕਾਂ ਲਈ ਪ੍ਰਭਾਵਸ਼ਾਲੀ ਲੀਡਰਸ਼ਿਪ ਅਤੇ ਰਚਨਾਤਮਕਤਾ ’ਤੇ ਆਯੋਜਿਤ ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਇਸ ਵਿੱਚ ਭਾਗ ਲੈਣ ਵਾਲੇ ਵਿਗਿਆਨਿਕਾਂ ਨੂੰ ਰਚਨਾਤਮਕ ਸੋਚ ਦੇ ਹੁਨਰ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸਦਾ ਉਦੇਸ਼ ਵਿਗਿਆਨਕਾਂ ਨੂੰ ਪ੍ਰਭਾਵੀ ਨੇਤਾ ਬਣਾਉਣਾ ਅਤੇ ਉਨ੍ਹਾਂ ਨੂੰ ਵੱਖ-ਵੱਖ ਯੋਗਤਾਵਾਂ ਨੂੰ ਸਿੱਖਣ ਦੇ ਯੋਗ ਬਣਾਉਣਾ ਹੈ ਤਾਂ ਜੋ ਉਹ ਅੱਜ ਦੇ ਮੁਕਾਬਲੇ ਵਾਲੇ ਮਾਹੌਲ ਵਿੱਚ ਵਿਗਿਆਨਕ ਸੰਸਥਾਵਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦੇ ਯੋਗ ਬਣ ਸਕਣ।
*****
ਐੱਸਐੱਨਸੀ
(Release ID: 1900459)
Visitor Counter : 136