ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਦੂਰਦਰਸ਼ਨ ਦੇ ਡੀਡੀ ਹਿਮਾਚਲ ਚੈਨਲ ਦੀ 24 ਘੰਟੇ ਪ੍ਰਸਾਰਣ ਸੇਵਾਵਾਂ ਦੀ ਸ਼ੁਰੂਆਤ


ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਸ਼ਿਮਲਾ ਦੂਰਦਰਸ਼ਨ ਕੇਂਦਰ ਦੀ 24 ਘੰਟੇ ਪ੍ਰਸਾਰਣ ਸੇਵਾ ਦਾ ਉਦਘਾਟਨ ਕੀਤਾ

ਹਿਮਾਚਲ ਦਾ ਸੱਭਿਆਚਾਰ ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚੇਗਾ

ਡੀਡੀ ਹਿਮਾਚਲ ਡੀਟੀਐੱਚ ’ਤੇ ਉਪਲਬਧ ਹੋਵੇਗਾ

Posted On: 16 FEB 2023 7:13PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਦੂਰਦਰਸ਼ਨ ਦੇ ਡੀਡੀ ਹਿਮਾਚਲ ਚੈਨਲ ਦੀਆਂ 24 ਘੰਟੇ ਪ੍ਰਸਾਰਣ ਸੇਵਾਵਾਂ ਦੀ ਸ਼ੁਰੂਆਤ ਕੀਤੀ। ਪੀਟਰਹਾਫ ਸ਼ਿਮਲਾ ਤੋਂ ਸ਼੍ਰੀ ਅਨੁਰਾਗ ਠਾਕੁਰ ਨੇ ਹਿਮਾਚਲ ਦੇ ਲੋਕਾਂ ਨੂੰ ਡੀਡੀ ਹਿਮਾਚਲ ਚੈਨਲ ਦੀ 24 ਘੰਟੇ ਪ੍ਰਸਾਰਣ ਸੇਵਾ ਦਾ ਤੋਹਫ਼ਾ ਦਿੱਤਾ। ਡੀਡੀ ਹਿਮਾਚਲ ਹੁਣ ਸ਼ਿਮਲਾ ਤੋਂ 24 ਘੰਟੇ ਪ੍ਰੋਗਰਾਮਾਂ ਅਤੇ ਖ਼ਬਰਾਂ ਦਾ ਪ੍ਰਸਾਰਣ ਕਰੇਗਾ। ਇਸ ਮੌਕੇ ’ਤੇ ਹਿਮਾਚਲ ਪ੍ਦਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸੁਖਵਿੰਦਰ ਸਿੰਘ, ਉਪ ਮੁੱਖ ਮੰਤਰੀ ਸ਼੍ਰੀ ਮੁਕੇਸ਼ ਅਗਨੀਹੋਤਰੀ, ਸ਼ਿਮਲਾ ਦੇ ਸਾਂਸਦ ਸ਼੍ਰੀ ਸੁਰੇਸ਼ ਕਸ਼ਯਪ ਅਤੇ ਪ੍ਰਸਾਰ ਭਾਰਤੀ ਦੇ ਸੀਈਓ ਸ਼੍ਰੀ ਗੌਰਵ ਦਿਵੇਦੀ ਵੀ ਸ਼ਾਮਲ ਰਹੇ।

 

https://static.pib.gov.in/WriteReadData/userfiles/image/image0012E0R.jpg

https://static.pib.gov.in/WriteReadData/userfiles/image/image0026ODP.jpg

 

ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਇਸ ਮੌਕੇ ’ਤੇ ਦੱਸਿਆ ਕਿ ਡੀਡੀ ਹਿਮਾਚਲ ਨੂੰ 24 ਘੰਟੇ ਕਰਨ ਲਈ ਇੱਕ ਨਵਾਂ ਸਟੂਡੀਓ ਵੀ ਬਣਾਇਆ ਗਿਆ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਚੈਨਲ ਦੇ 24 ਘੰਟੇ ਪ੍ਰਸਾਰਣ ਹੋਣ ਨਾਲ ਹਿਮਾਚਲ ਦੀ ਸੰਸਕ੍ਰਿਤੀ ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਤੱਕ ਪੁਹੰਚੇਗੀ ਅਤੇ ਨੌਜਵਾਨਾਂ ਅਤੇ ਕਲਾਕਾਰਾਂ ਨੂੰ ਇੱਕ ਪਲੈਟਫਾਰਮ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ’ਤੇ ਸ਼੍ਰੀ ਠਾਕੁਰ ਨੇ ਕਿਹਾ ਕਿ ਰਾਜ ਦੇ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸੇਵਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਿਮਾਚਲ ਲਈ ਇਤਿਹਾਸਿਕ ਦਿਨ ਹੈ, ਜਦੋਂ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਰਾਜ ਵਿੱਚ ਦੂਰਦਰਸ਼ ਚੈਨਲ ਦਾ 24 ਘੰਟੇ ਪ੍ਰਸਾਰਣ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਆਧੁਨਿਕ ਉਪਕਰਣ ਲਗਾਏ ਗਏ ਹਨ। ਡੀਡੀ ਹਿਮਾਚਲ ਡੀਟੀਐੱਚ ’ਤੇ ਉਪਲਬਧ ਹੋਵੇਗਾ, ਜਿਸ ਦੇ ਰਾਹੀਂ ਪ੍ਰਦੇਸ਼ ਦੀ ਕਲਾ, ਸੰਸਕ੍ਰਿਤੀ, ਸਾਹਿਤ, ਟੂਰਿਜ਼ਮ ਅਤੇ ਧਾਰਮਿਕ ਸਥਾਨਾਂ, ਖੇਡ ਗਤੀਵਿਧੀਆਂ ਅਤੇ ਵੱਖ-ਵੱਖ ਪ੍ਰਾਪਤੀਆਂ ਨਾਲ ਸੰਬੰਧਿਤ ਜਾਣਕਾਰੀ ਦੇਸ਼ ਅਤੇ ਦੁਨੀਆ ਤੱਕ ਪਹੁੰਚੇਗੀ।

 

https://static.pib.gov.in/WriteReadData/userfiles/image/image0035LAT.jpg

ਇਸ ਮੌਕੇ ’ਤੇ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਦੇ ਜਨਤਕ ਪ੍ਰਸਾਰਣ ਹੋਣ ਦੇ ਨਾਤੇ, ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਦੇ ਲੋਕਾਂ ਲਈ ਸੂਚਨਾ,ਸਿੱਖਿਆ, ਮਨੋਰੰਜਨ ਅਤੇ ਭਾਗੀਦਾਰੀ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ। ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਨੇ ਕੋਵਿਡ ਮਹਾਮਾਰੀ ਦੇ ਦੌਰਾਨ ਜਨਤਕ ਸਿਹਤ ਸੰਦੇਸ਼ਾਂ ਦਾ ਪ੍ਰਸਾਰਣ ਕੀਤਾ ਅਤੇ ਜਨਤਾ ਨੂੰ ਜਾਗਰੂਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਵਰਤਮਾਨ ਵਿੱਚ ਦੂਰਦਰਸ਼ਨ 36 ਟੀਵੀ ਚੈਨਲਾਂ ਦਾ ਸੰਚਾਲਨ ਕਰਦਾ ਹੈ ਅਤੇ ਆਲ ਇੰਡੀਆ ਰੋਡਿਓ 500 ਤੋਂ ਵੱਧ ਪ੍ਰਸਾਰਣ ਕੇਂਦਰਾਂ ਨੂੰ ਚਲਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਚੈਨਲ ਦੇ ਰਾਹੀਂ ਹਿਮਾਚਲ ਪ੍ਰਦੇਸ਼ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਸ ਦੇ ਲਈ ਰਾਜ ਦੇ ਟੂਰਿਜ਼ਮ ਵਿਭਾਗ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਨਾਲ ਹੀ, ਹਿਮਾਚਲ ਪ੍ਰਦੇਸ਼ ਦੇ ਲੋਕ ਸੰਗੀਤ ਨੂੰ ਵੀ ਵਧੀਆ ਪਲੈਟਫਾਰਮ ਪ੍ਰਾਪਤ ਹੋਵੇਗਾ, ਜਿਸ ਲਈ ਦੂਰਦਰਸ਼ਨ ਦੇ ਪ੍ਰਸਿੱਧ ਪ੍ਰੋਗਰਾਮ ਚਿੱਤਰਹਾਰ ਦੀ ਤਰਜ਼ ’ਤੇ ਹਿਮਾਚਲੀ ਸੰਗੀਤ ’ਤੇ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਕਮਾਉਣ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਇਨ੍ਹਾਂ ਲੋਕਾਂ ਦੀ ਬਹੁਤ ਸਮੇਂ ਤੋਂ ਮੰਗ  ਰਹੀ ਸੀ ਕਿ ਉਹ ਆਪਣੇ ਰਾਜ ਨਾਲ ਸੰਬੰਧਿਤ ਪ੍ਰੋਗਰਮਾਂ ਅਤੇ ਖ਼ਬਰਾਂ ਨੂੰ ਦੇਖ ਸਕਣ ਅਤੇ ਸੁਣ ਸਕਣ। 

 

https://static.pib.gov.in/WriteReadData/userfiles/image/image004HSGX.jpg

https://static.pib.gov.in/WriteReadData/userfiles/image/image0052W7O.jpg

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਇਸ ਚੈਨਲ ਦੇ ਰਾਹੀਂ ਦੇਸ਼ ਦੀ ਆਜ਼ਾਦੀ ਵਿੱਚ ਭੂਮਿਕਾ ਨਿਭਾਉਣ ਵਾਲੇ ਦੇਵਭੂਮੀ ਦੇ ਸੁਤੰਤਰਤਾ ਸੈਨਾਨੀਆਂ ਅਤੇ ਸੈਨਾ ਵਿੱਚ ਸੇਵਾਵਾਂ ਦੇਣ ਵਾਲੇ ਬਹਾਦਰ ਸੈਨਿਕਾਂ ਦੀ ਬਹਾਦਰੀ ਦੀ ਕਹਾਣੀਆਂ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਡੀਡੀ ਹਿਮਾਚਲ ’ਤੇ ਅੱਧੇ-ਅੱਧੇ ਘੰਟੇ ਦੇ ਤਿੰਨ ਨਿਊਜ਼ ਬੁਲੇਟਿਨ ਪ੍ਰਸਾਰਿਤ ਕੀਤੇ ਜਾਣਗੇ।

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਮੁੱਖ ਮੰਤਰੀ ਸ਼੍ਰੀ ਸੁੱਖਵਿੰਦਰ ਸਿੰਘ ਦਾ ਪ੍ਰੋਗਰਾਮ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਇਲਾਕਾਵਾਸੀਆਂ ਨੂੰ ਡੀਡੀ ਹਿਮਾਚਲ ਦੀ ਸੇਵਾਵਾਂ 24 ਘੰਟੇ ਉਪਲਬਧ ਕਰਵਾਉਣ ’ਤੇ ਵਧਾਈ ਦਿੱਤੀ। ਆਪਣੇ ਸੰਬੋਧਨ ਵਿੱਚ ਮੁੱਖ  ਮੰਤਰੀ ਸ਼੍ਰੀ ਸੁੱਖਵਿੰਦਰ ਸਿੰਘ ਨੇ ਲਗਭਗ 70 ਲੱਖ ਦੀ ਆਬਾਦੀ ਵਾਲੇ ਹਿਮਾਚਲ ਪ੍ਰਦੇਸ਼ ਨੂੰ 24 ਘੰਟੇ ਡੀਡੀ ਹਿਮਾਚਲ ਪ੍ਰਸਾਰਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਿੱਚ ਹਿਮਾਚਲ ਪ੍ਰਦੇਸ਼ ਨਾਲ ਸੰਬੰਧ ਰੱਖਣ ਵਾਲੇ ਮੰਤਰੀ ਹਨ, ਇਸ ਲਈ ਇਹ ਸੇਵਾ ਸ਼ੁਰੂ ਹੋ ਸਕੀ ਹੈ। ਮੁਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਰਾਜ ਦੇ ਵਿਕਾਸ ਲਈ ਵਚਨਬੱਧ ਹੈ, ਜਿਸ ਲਈ ਕੇਂਦਰ ਸਰਕਾਰ ਦਾ ਸਹਿਯੋਗ ਜ਼ਰੂਰੀ ਹੈ।

ਇਸ ਮੌਕੇ ’ਤੇ ਪ੍ਰਸਾਰ ਭਾਰਤੀ ਦੇ ਸੀਈਓ ਸ਼੍ਰੀ ਗੌਰਵ ਦਿਵੇਦੀ ਨੇ ਸਾਰੇ ਮਹਿਮਾਨਾਂ ਦਾ ਪ੍ਰੋਗਰਾਮ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਡੀਡੀ ਹਿਮਾਚਲ ਦੇ ਰਾਹੀਂ ਰਾਜ ਦੇ ਨੌਜਵਾਨਾਂ ਅਤੇ ਕਲਾਕਾਰਾਂ ਨੂੰ ਪਲੈਟਫਾਰਮ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਮੀਦ ਹੀ ਨਹੀਂ ਪੂਰਾ ਭਰੋਸਾ ਹੈ ਕਿ ਡੀਡੀ ਹਿਮਾਚਲ ਚੈਨਲ ਨਵੇਂ ਅੰਦਾਜ਼ ਵਿੱਚ ਰਾਜ ਦੀਆਂ ਉਮੀਦਾਂ ’ਤੇ ਖਰਾ ਉਤਰੇਗਾ। ਡੀਡੀ ਹਿਮਾਚਲ ਦੀ ਲਗਾਤਾਰ ਕੋਸ਼ਿਸ਼ ਰਹੇਗੀ ਕਿ ਇਥੋਂ ਦੀ ਸਥਾਨਕ ਪ੍ਰਤਿਭਾਵਾਂ ਨੂੰ, ਇੱਥੋਂ ਦੇ ਲੋਕਾਂ ਦੀ ਭਾਵਨਾਵਾਂ ਨੂੰ ਇਸ ਚੈਨਲ ਦੇ ਰਾਹੀਂ ਪ੍ਰਗਟ ਕੀਤਾ ਜਾਵੇ।

ਪ੍ਰੋਗਰਾਮ ਵਿੱਚ ਰਾਜ ਸਰਕਾਰ ਦੇ ਸਿਹਤ ਮੰਤਰੀ ਡਾ. (ਕਰਨਲ) ਧਨੀ ਰਾਮ ਸ਼ਾਂਡਿਲ, ਖੇਤੀਬਾੜੀ ਮੰਤਰੀ ਚੰਦਰ ਕੁਮਾਰ, ਮਾਲ ਮੰਤਰੀ ਜਗਤ ਸਿੰਘ ਨੇਗੀ, ਸਿੱਖਿਆ ਮੰਤਰੀ ਰੋਹਿਤ ਠਾਕੁਰ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਅਨਿਰੁਧ ਸਿੰਘ, ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ, ਵਿਧਾਇਕ, ਕੇਂਦਰੀ ਤੇ ਰਾਜ ਸਰਕਾਰ ਅਤੇ ਦੂਰਦਰਸ਼ਨ ਦੇ  ਸੀਨੀਅਰ ਅਧਿਕਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਮਹੱਤਵਪੂਰਨ ਗੱਲ ਹੈ ਕਿ ਡੀਡੀ ਹਿਮਾਚਲ ਪ੍ਰਦੇਸ਼ ਦਾ ਪਹਿਲਾ 24 ਘੰਟੇ ਦਾ ਚੈਨਲ ਹੈ। ਇਸ ਚੈਨਲ ਨੂੰ ਸਿਰਫ਼ ਨੈੱਟਵਰਕ ਦੇ ਨਾਲ-ਨਾਲ ਸਾਰੇ ਡੀਟੀਐੱਚ ਪਲੈਟਫਾਰਮ ’ਤੇ ਦੇਖਿਆ ਜਾ ਸਕਦਾ ਹੈ। ਇਸਦੇ ਰਾਹੀਂ ਹਿਮਾਚਲ ਦੀ ਸੰਸਕ੍ਰਿਤੀ, ਲੋਕ ਸੰਗੀਤ ਅਤੇ ਕਲਾ ਦੇ ਬਾਰੇ ਵਿੱਚ ਦੇਸ਼ ਅਤੇ ਦੁਨੀਆ ਜਾਣ ਸਕੇਗੀ ਨਾਲ ਹੀ ਹਿਮਾਚਲ ਦੇ ਟੂਰਿਜ਼ਮ ਅਤੇ ਖੇਡਾਂ ਨੂੰ ਹੁਲਾਰਾ ਮਿਲੇਗਾ।

ਪਿਛੋਕੜ :

ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਲੋਕ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਲੰਬੇ ਸਮੇਂ ਤੋਂ ਮੰਗ ਸੀ ਕਿ ਹਿਮਾਚਲ ਪ੍ਰਦੇਸ਼ ਦੇ ਨਾਲ ਸੰਬੰਧਿਤ ਪ੍ਰੋਗਰਾਮਾਂ ਅਤੇ ਖ਼ਬਰਾਂ ਨੂੰ ਦੇਖਣ ਅਤੇ ਸੁਣਨ ਵਿੱਚ, ਨਾ ਹੀ ਸਮੇਂ ਦੀ ਮਜ਼ਬੂਰੀ ਹੋਵੇ ਅਤੇ ਇਸ ਨੂੰ ਰਾਜ ਤੋਂ ਬਾਹਰ ਵੀ ਟੀਵੀ ’ਤੇ ਦੇਖਿਆ ਜਾ ਸਕੇ। ਇਸ ਮੰਗ ਨੂੰ ਦੇਖਦੇ ਹੇਏ ਮਾਰਚ 2019 ਵਿੱਚ ਜਿੱਥੇ ਦੂਰਦਰਸ਼ ਕੇਂਦਰ ਸ਼ਿਮਲਾ ਵਿੱਚ ਹੋਣ ਵਾਲੇ ਸਥਾਨਕ ਪ੍ਰਸਾਰਣ ਨੂੰ ਸੈਟੇਲਾਈਟ ਫੁੱਟਪ੍ਰਿੰਟ ਦਿੰਦੇ ਹੋਏ ਪ੍ਰਸਾਰ ਭਾਰਤੀ ਨੈੱਟਵਰਕ ਦੇ ਡੀਟੀਐੱਚ ਪਲੈਟਫਾਰਮ ਡੀਡੀ ਫਰੀਡਿਸ਼ ’ਤੇ ਜਗ੍ਹਾ ਦਿੱਤੀ ਗਈ ਸੀ। ਉੱਥੇ ਹੀ ਅਪ੍ਰੈਲ 2020 ਤੋਂ ਸਥਾਨਕ ਪ੍ਰਸਾਰਣ ਅਤੇ ਡੀਡੀ ਹੋਮ ਦੇ ਮਿਸ਼ਰਣ ਦੇ ਨਾਲ 24 x7 ਓਪਰੇਸ਼ਨ ਸ਼ੁਰੂ ਹੋਏ। ਡੀਡੀ ਹਿਮਾਚਲ ਪ੍ਰਦੇਸ਼ 3 ਵਜੇ ਤੋਂ ਸ਼ਾਮ 7 ਵਜੇ ਤੱਕ ਖੇਤਰੀ ਪ੍ਰੋਗਰਾਮਾਂ ਅਤੇ ਖ਼ਬਰਾਂ ਦਾ ਪ੍ਰਸਾਰਣ ਕਰਦਾ ਹੈ।

ਰਾਜ ਦੇ ਲੋਕਾਂ ਦੀ ਜਨਤਕ ਭਾਵਨਾਵਾਂ ਅਤੇ ਇੱਛਾਵਾਂ ਨੂੰ ਮੂਰਤੀਮਾਨ ਕਰਨ ਲਈ, ਹਿਮਾਚਲ ਪ੍ਰਦੇਸ਼ ਰਾਜ ਦੇ ਵੱਖ-ਵੱਖ ਪਹਿਲੂਆਂ ਤੋਂ ਲੇਕਾਂ ਨੂੰ ਅਤੇ ਮਜ਼ਬੂਤੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਾਣੂ ਕਰਵਾਉਣ ਲਈ ਰਾਜ ਦੇ ਕਲਾਕਾਰਾਂ ਨੂੰ ਇੱਕ ਪਲੈਟਫਾਰਮ ਦੇਣ ਅਤੇ ਨੌਜਵਾਨਾਂ ਦੀ ਸਿਰਜਣਾਤਮਕਤਾ ਨੂੰ ਮੌਕਾ ਪ੍ਰਦਾਨ ਕਰਨ ਲਈ 24 x7 ਦੂਰਦਰਸ਼ਨ ਹਿਮਾਚਲ ਨੂੰ 24 x7 ਕੀਤਾ ਜਾਣਾ ਪੂਰੇ ਪ੍ਰਦੇਸ਼ ਲਈ ਖੁਸ਼ੀ ਦੀ ਗੱਲ ਹੈ।

 “ਦੂਰਦਰਸ਼ਨ ਹਿਮਾਚਲ” ਦੂਰਦਰਸ਼ਨ ਨੈੱਟਵਰਕ ਦਾ ਹਿਮਾਚਲ ਪ੍ਰਦੇਸ਼ ਰਾਜ ਲਈ ਸਮਰਪਿਤ ਸੈਟੇਲਾਈਟ ਚੈਨਲ ਹੈ ਜੋ ਰਾਜ ਦੀ ਰਾਜਧਾਨੀ ਸ਼ਿਮਲਾ ਦੇ ਦੂਰਦਰਸ਼ਨ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਂਦਾ ਹੈ। 7 ਜੂਨ 1995 ਨੂੰ ਇਸ ਕੇਂਦਰ ਦੀ ਸਥਾਪਨਾ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੁਆਰਾ ਲੰਬੀ ਚਲੀ ਆ ਰਹੀ ਮੰਗ ਨੂੰ ਦੇਖਦੇ ਹੋਏ ਕੀਤੀ ਗਈ ਸੀ ਸ਼ੁਰੂਆਤੀ ਤੌਰ ’ਤੇ ਇਸਦਾ ਪ੍ਰਸਾਰਣ ਸਿਰਫ਼ ਅੱਧੇ ਘੰਟੇ ਦਾ ਸੀ ਅਤੇ ਜਿਸ ਨੂੰ ਬਾਅਦ ਵਿੱਚ 8 ਅਕਤੂਬਰ 2000 ਨੂੰ ਵੱਧਾ ਕੇ 2 ਘੰਟੇ ਅਤੇ ਬਾਅਦ ਵਿੱਚ 4 ਘੰਟੇ ਕਰ ਦਿੱਤਾ ਗਿਆ । ਵਰਤਮਾਨ ਵਿੱਚ ਇਸ ਚੈਨਲ ’ਤੇ 4 ਘੰਟੇ ਸਥਾਨਕ ਪ੍ਰੋਗਰਾਮ ਅਤੇ ਬਾਕੀ ਸਮੇਂ ਡੀਡੀ ਨਿਊਜ਼ ਪ੍ਰਸਾਰਿਤ ਕੀਤਾ ਜਾਂਦਾ ਹੈ। ਡੀਡੀ ਹਿਮਾਚਲ ਰਾਜ ਦੇ ਵੱਖ-ਵੱਖ ਪਹਿਲੂਆਂ ] ਜਿਵੇਂ ਕਿ ਸੰਸਕ੍ਰਿਤੀ] ਇਤਿਹਾਸ]ਕਲਾ-ਸੰਸਕ੍ਰਿਤੀ] ਸਾਹਿਤ] ਸ਼ਖਸੀਅਤ] ਖ਼ਬਰਾਂ ਅਤੇ ਵਰਤਮਾਨ ਮਾਮਲਿਆਂ ਨਾਲ ਸੰਬੰਧਿਤ ਪ੍ਰੋਗਰਾਮਾਂ ਦਾ ਪ੍ਰਸਾਰਣ ਕਰਦਾ ਹੈ।

ਦੇਵ ਭੂਮੀ ਦੇ ਨਾਲ ਵੀਰ ਭੂਮੀ ਕਹੇ ਜਾਣ ਵਾਲੇ ਇਸ ਰਾਜ ਦੀ ਸੱਭਿਅਤਾ-ਸੰਸਕ੍ਰਿਤੀ ਦੀ ਜੜ੍ਹਾਂ ਵੀ ਬਹੁਤ ਡੂੰਘੀਆਂ ਹਨ। ਭਾਰਤ ਦੇ ਉੱਤਰੀ ਹਿੱਸੇ ਵਿੱਚ ਸਥਿਤ ਇਹ ਪਹਾੜੀ ਰਾਜ ਹਿਮਾਲਿਆ ਦੀਆਂ ਚੋਟੀਆਂ ਲਗਾਤਾਰ ਵਗਦੀਆਂ ਨਦੀਆਂ ਅਤੇ ਵਾਦੀਆਂ ਨਾਲ ਢੱਕਿਆ ਹੋਇਆ ਹੈ। ਕੁਦਰਤ ਦੇ ਖ਼ੂਬਸੂਰਤ ਨਜ਼ਾਰਿਆਂ ਨਾਲ ਭਰਪੂਰ ਇਸ ਰਾਜ ਵਿੱਚ ਜੈਵ-ਵਿਭਿੰਨਤਾ ਵੀ ਭਰਪੂਰ ਹੈ। ਟੂਰਿਜ਼ਮ ਲਈ ਦੇਸ਼-ਵਿਦੇਸ਼ ਤੋਂ ਸੈਲਾਨੀ ਵੱਡੀ ਗਿਣਤੀ ਵਿੱਚ ਇਸ ਰਾਜ ਵਿੱਚ ਆਉਂਦੇ ਹਨ। ਦਸਤਕਲਾ ਅਤੇ ਵੱਖ-ਵੱਖ ਕਲਾਵਾਂ ਦੇ ਨਾਲ-ਨਾਲ ਧਾਰਮਿਕ ਸਥਾਨਾਂ ਲਈ ਵੀ ਇਹ ਰਾਜ ਜਾਣਿਆ ਜਾਂਦਾ ਹੈ। ਪ੍ਰਦੇਸ਼ ਨਾਲ ਸੰਬੰਧਿਤ ਅਜਿਹੀਆਂ ਬਹੁਤ ਸਾਰੀਆਂ ਬਹਾਦਰੀ ਦੀਆਂ ਕਹਾਣੀਆਂ ਹਨ ਜਿਨ੍ਹਾਂ ਨੂੰ ਲੋਕ ਜਾਣਨਾ ਚਾਹੁੰਦੇ ਹਨ। ਕੈਪਟਨ ਵਿਕਰਮ ਬੱਤਰਾ ਦੀ ਬਹਾਦੁਰੀ ਨੌਜਵਾਨਾਂ ਨੂੰ ਦੇਸ਼ ਲਈ ਮਰ-ਮਿੱਟਣ ਦੀ ਪ੍ਰਰੇਣਾ ਦਿੰਦੇ ਹਨ ਅਤੇ ਦੂਰਦਰਸ਼ਨ ਹਿਮਾਚਲ ਅਜਿਹੀ ਹੀ ਪ੍ਰੇਰਨਾਦਾਇਕ ਕਹਾਣਿਆਂ ਨੂੰ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ ਤਾਂ ਜੋ ਉਹ ਸਾਰੇ ਲੋਕਾਂ ਵਿੱਚ ਦੇਸ਼ ਦੇ ਪ੍ਰਤੀ ਰਾਸ਼ਟਰੀ-ਭਾਵਨਾ ਪੈਦਾ ਕਰ ਸਕਣ।

ਡੀਡੀ ਇੰਡੀਆ ਚੈਨਲ ਦੀ ਅੰਤਰਰਾਸ਼ਟਰੀ ਪੱਧਰ ’ਤੇ ਮੌਜੂਦਗੀ ਵੀ ਹੈ।

ਦੂਰਦਰਸ਼ਨ ਨੈੱਟਵਰਕ ਦੇ ਸਾਰੇ 36 ਚੈਨਲ ਪ੍ਰਸਾਰ ਭਾਰਤੀ ਨੈੱਟਵਰਕ ਦੇ ਡੀਟੀਐੱਚ ਪਲੈਟਫਾਰਮ ਡੀਡੀ ਫ੍ਰੀਡਿਸ਼ ਦੇ ਰਾਹੀਂ ਅੰਡੇਮਾਨ-ਨਿਕੋਬਾਰ ਟਾਪੂਆਂ ਨੂੰ ਛੱਡ ਕੇ ਲਗਭਗ ਪੂਰੇ ਭਾਰਤ ਦੇਸ਼ ਵਿੱਚ ਦਰਸ਼ਕਾਂ ਲਈ ਉਪਲਬਧ ਹਨ।

******


ਸੌਰਭ ਸਿੰਘ


(Release ID: 1900185) Visitor Counter : 114


Read this release in: English , Urdu , Hindi , Marathi