ਰੱਖਿਆ ਮੰਤਰਾਲਾ
ਆਰਮੀ ਦੇ ਨਰਸਿੰਗ ਵਿਦਿਆਰਥੀਆਂ ਨੂੰ ਭੱਵਿਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕੁਸ਼ਲਤਾ ਅਤੇ ਸਹੀ ਦ੍ਰਿਸ਼ਟੀਕੋਣ ਵਿਕਸਿਤ ਕਰਨ ਦੀ ਬੇਨਤੀ ਕੀਤੀ
Posted On:
16 FEB 2023 4:19PM by PIB Chandigarh
ਆਰਮੀ ਹਸਪਤਾਲ (ਆਰਐਂਡਆਰ) ਨਵੀਂ ਦਿੱਲੀ ਵਿਚ ਕਮਾਂਡੈਂਟ ਲੈਫਟੀਨੈਂਟ ਜਨਰਲ ਅਸ਼ੋਕ ਜਿੰਦਲ ਨੇ ਅੱਜ ਨਰਸਿੰਗ ਵਿਦਿਆਰਥੀਆਂ ਤੋਂ ਨਰਸਿੰਗ ਪੇਸ਼ੇ ਵਿਚ ਭੱਵਿਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕੁਸ਼ਲਤਾ ਅਤੇ ਸਹੀ ਦ੍ਰਿਸ਼ਟੀਕੋਣ ਵਿਕਸਿਤ ਕਰਨ ਲਈ ਬੇਨਤੀ ਕੀਤੀ। ਉਹ ਆਰਮੀ ਹਸਪਤਾਲ (ਆਰਐਂਡਆਰ) ਵਿਚ 16 ਫਰਵਰੀ 2023 ਨੂੰ ਆਯੋਜਿਤ ਨੌਵੀਂ ਬੈਂਚ ਦੇ ਦੀਪ ਜਲਣ ਸਮਾਰੋਹ ਦੇ ਮੌਕੇ ’ਤੇ ਨਰਸਿੰਗ ਕਾਲਜ ਦੀ ਨਰਸਿੰਗ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ਵਿਚ 30 ਨਰਸਿੰਗ ਵਿਦਿਆਰਥੀਆਂ ਦੀ ਕੈਰੀਅਰ ਯਾਤਰਾ ਦੀ ਸ਼ੁਰੂਆਤ ਹੋਈ।
ਲੈਫਟੀਨੈਂਟ ਜਨਰਲ ਅਸ਼ੋਕ ਜਿੰਦਲ ਅਤੇ ਵਧੀਕ ਡਾਇਰੈਕਟਰ ਜਨਰਲ ਮਿਲਟਰੀ ਨਰਸਿੰਗ ਸੇਵਾ (ਏਡੀਜੀਐੱਮਐੱਨਐੱਸ) ਮੇਜਰ ਜਨਰਲ ਸਮਿਤਾ ਦੇਵਰਾਨੀ ਨੇ ਫਲੋਰੈਂਸ ਨਾਈਟਿੰਗੇਲ, ਦਿ ਲੇਡੀ ਵਿਦ ਦਿ ਲੈਂਪ ਦੇ ਸਨਮਾਣ ਵਿਚ ਪਰੰਪਰਾਗਤ ਦੀਪ ਜਲਾਇਆ। ਏਡੀਜੀਐੱਮਐੱਨਐੱਸ ਨੇ ਨਰਸਿੰਗ ਦੇ ਮਹਾਨ ਪੇਸ਼ੇ ਲਈ ਖੁਦ ਨੂੰ ਪ੍ਰਤੀਬੱਧ ਕਰਨ ਵਾਲੇ ਵਿਦਿਆਰਥੀਆਂ ਨੂੰ ਨਰਸ ਦੀ ਸਹੁੰ ਚੁਕਾਈ।
ਦੀਪ ਜਲਨ ਸਮਾਰੋਹ ਹਰੇਕ ਨਰਸਿੰਗ ਅਧਿਕਾਰੀ ਦੇ ਪੇਸ਼ੇਵਰ ਜੀਵਨ ਵਿਚ ਇਕ ਸ਼ੁਭ ਅਵਸਰ ਹੁੰਦਾ ਹੈ ਇਹ ਆਧੁਨਿਕ ਨਰਸਿੰਗ ਦੀ ਸੰਸਥਾਪਕ ਫਲੋਰੈਂਸ ਨਾਈਟਿੰਗੇਲ ਦੇ ਸਨਮਾਣ ਵਿਚ ਆਯੋਜਿਤ ਕੀਤਾ ਜਾਂਦਾ ਹੈ।
**********
ਐੱਸਆਰ/ਐੱਨਏਐੱਮਪੀਆਈ/ਜੀਸੀ//ਐੱਚਐੱਨ
(Release ID: 1900172)
Visitor Counter : 96