ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਮੇਲਾ 2023 ਦਾ ਉਦਘਾਟਨ ਕੀਤਾ

Posted On: 16 FEB 2023 1:51PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (16 ਫਰਵਰੀ, 2023) ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਮੇਲਾ (ਆਈਈਟੀਐੱਫ) 2023 ਦਾ ਉਦਘਾਟਨ ਕੀਤਾ।

ਇਸ ਅਵਸਰ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਲ ਦਾ ਇਹ ਆਯੋਜਨ ਨਾ ਕੇਵਲ ਇੰਜੀਨੀਅਰਿੰਗ ਅਤੇ ਨਿਰਮਾਣ ਖੇਤਰ ਵਿੱਚ ਭਾਰਤ ਦੀ ਵਿਕਾਸ ਗਾਥਾ ਦਾ ਉਤਸਵ ਹੈ, ਬਲਕਿ ਵਿਸ਼ਵ ਦੀਆਂ ਐਂਡਵਾਂਸਡ ਟੈਕਨੋਲੋਜੀਆਂ ਵਿੱਚ ਸਰਬਸ਼੍ਰੇਸ਼ਠ ਦੇ ਨਾਲ ਰਾਸ਼ਟਰ ਦੀ ਸਹਿਭਾਗਿਤਾ ਦਾ ਵੀ ਇੱਕ ਪ੍ਰਮਾਣ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਪਹਿਲੇ ਆਈਈਟੀਐੱਫ ਦੇ ਬਾਅਦ ਤੋਂ ਪਿਛਲੇ 48 ਵਰ੍ਹਿਆਂ ਵਿੱਚ ਭਾਰਤ ਨੇ ਇੱਕ ਲੰਬੀ ਯਾਤਰਾ ਕੀਤੀ ਹੈ ਅਤੇ ਇਸ ਅਵਧੀ ਦੇ ਦੌਰਾਨ ਇੰਜੀਨੀਅਰਿੰਗ ਉਦਯੋਗ ਨੇ ਨਵੀਆਂ ਉੱਚਾਈਆਂ ਨੂੰ ਪ੍ਰਾਪਤ ਕੀਤਾ ਹੈ। ਅੱਜ ਇਹ ਭਾਰਤ ਦੇ ਉਦਯੋਗ ਦਾ ਇੱਕ ਠੋਸ, ਬਹੁ-ਪੱਧਰੀ ਅਤੇ ਵਿਵਿਧ ਹਿੱਸਾ ਹੈ, ਜੋ ਵਿਕਾਸ ਨੂੰ ਅੱਗੇ ਵਧਾਉਣ, ਰੋਜ਼ਗਾਰ ਸੁਰਜੀਤ ਕਰਨ ਅਤੇ ਨਿਰਯਾਤ ਨੂੰ ਹੁਲਾਰਾ ਦੇਣ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਹਾਲ ਦੇ ਦਿਨਾਂ ਵਿੱਚ ਅਪਣਾਈਆਂ ਗਈਆਂ ਨੀਤੀਆਂ ਨੇ ਬੇਮਿਸਾਲ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦਿੱਤਾ ਹੈ। ਅਰਥਵਿਵਸਥਾ ਦੇ ਤੇਜ਼ੀ ਨਾਲ ਡਿਜੀਟਲਕਰਣ ਅਤੇ ਸਮਾਜਕ ਪੱਧਰ ’ਤੇ ਇਸ ਦੀ ਸਵੀਕ੍ਰਿਤੀ ਨੇ ਇੱਕ ਨਵੀਂ ਸਮਰੱਥਾ ਨੂੰ ਉਜਾਗਰ ਕੀਤਾ ਹੈ, ਜਿਸ ਨੇ ਉੱਚ ਵਿਕਾਸ ਦੇ ਲਈ ਨਵੇਂ ਰਸਤੇ ਬਣਾਏ ਹਨ।

ਰਾਸ਼ਟਰਪਤੀ ਨੇ ਦੱਸਿਆ ਕਿ ਭਾਰਤ ਆਪਣੇ ਉਤਕ੍ਰਿਸ਼ਟ ਨਿਰਮਾਣ ਅਨੁਭਵ, ਉੱਚ ਗੁਣਵੱਤਾ ਵਾਲੀ ਪ੍ਰਤਿਭਾ ਅਤੇ ਅਤਿਆਧੁਨਿਕ ਐਡਵਾਂਸਡ ਟੈਕਨੋਲੋਜੀਆਂ ਉਪਲਬਧੀਆਂ ਦਾ ਲਾਭ ਉਠਾਉਂਦੇ ਹੋਏ ਆਪਣੇ ਆਲਮੀ ਜੁੜਾਅ ਦਾ ਵਿਸਤਾਰ ਕਰਨ ਦੇ ਮਿਸ਼ਨ ’ਤੇ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕਈ ਮਹੱਤਵਪੂਰਨ ਖੇਤਰ ਹਨ, ਜਿੱਥੇ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਿੱਚ ਅੰਤਰਰਾਸ਼ਟਰੀ ਸਹਿਯੋਗ ਭਵਿੱਖ ਵਿੱਚ ਵਿਸ਼ਵ ਨੂੰ ਇੱਕ ਸਮ੍ਰਿੱਧ ਅਤੇ ਸੁਰੱਖਿਅਤ ਜਗ੍ਹਾ ਬਣਾਉਣ ਦੇ ਲਈ ਬਦਲਾਅ ਲਿਆਏਗਾ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਕੋਲ ਅੰਤਰਰਾਸ਼ਟਰੀ ਬਜ਼ਾਰਾਂ ਦੇ ਨਾਲ ਜੁੜਨ ਦੀ ਵਿਸ਼ੇਸ਼ ਸਮਰੱਥਾ ਹੈ। ਸਵੱਛ ਊਰਜਾ ਨੂੰ ਲੈ ਕੇ ਸਾਡੀ ਪ੍ਰਤੀਬੱਧਤਾ ਸਾਡੇ ਹਰਿਤ ਵਿਕਾਸ ਨੂੰ ਸੰਚਾਲਿਤ ਕਰ ਰਹੀ ਹੈ। ਭਾਰਤ ਵਰ੍ਹੇ 2070 ਵਿੱਚ ਸ਼ੁੱਧ ਜ਼ੀਰੋਂ ਨਿਕਾਸੀ ਲਕਸ਼ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਅੱਗੇ ਵਧ ਰਿਹਾ ਹੈ।

ਰਾਸ਼ਟਰਪਤੀ ਨੇ ਇਸ ਦਾ ਉਲੇਖ ਕੀਤਾ ਕਿ ਆਈਈਟੀਐੱਫ-2023 ਵਿੱਚ ਉੱਭਰਦੀਆਂ ਟੈਕਨੋਲੋਜੀਆਂ ਦੇ 11 ਖੇਤਰ ਸ਼ਾਮਲ ਹਨ, ਜਿਨ੍ਹਾਂ ਦਾ ਸਾਡੀ ਅਰਥਵਿਵਸਥਾ ਅਤੇ ਸਮਾਜ ’ਤੇ ਗਹਿਰਾ ਪ੍ਰਭਾਵ ਪਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਤਕਨੀਕ ਸਾਡੇ ਜੀਉਣ ਦੇ ਤਰੀਕੇ ਨੂੰ ਬਦਲਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਮਾਜਕ ਪਰਿਵਰਤਨ ਦੇ ਲਈ ਟੈਕਨੋਲੋਜੀ ਦਾ ਉਪਯੋਗ ਕਰਨ ਦਾ ਪ੍ਰਯਾਸ ਕਰਨਾ ਚਾਹੀਦਾ ਹੈ। ਕੋਈ ਵੀ ਟੈਕਨੋਲੋਜੀ ਜੋ ਖੁਦ ਨੂੰ ਲੋਕਾਂ ਦੇ ਇੱਕ ਸਮੂਹ ਤੱਕ ਸੀਮਿਤ ਰੱਖਦੀ ਹੈ, ਉੱਥੇ ਹੌਲੀ-ਹੌਲੀ ਖਤਮ ਹੋ ਜਾਵੇਗੀ। ਦੂਸਰੇ ਪਾਸੇ, ਆਮ ਲੋਕਾਂ ਦੇ ਜੀਵਨ ਨੂੰ ਸਕਾਰਾਤਮਕ ਤਰੀਕੇ ਨਾਲ ਬਦਲਣ ਵਾਲੀਆਂ ਟੈਕਨੋਲੋਜੀਆਂ ਆਪਣੀ ਪਕੜ ਬਣਾਉਂਦੀਆਂ ਹਨ। ਭਾਰਤ ਵਿੱਚ ਵਿਸ਼ਵ ਦੇ ਸਭ ਤੋਂ ਡਿਜੀਟਲੀਕਰਣ ਅਭਿਯਾਨ ਦੀ ਵਿਆਪਕ ਸਵੀਕ੍ਰਿਤੀ ਸਮਾਜ ਵੱਲ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਾਲੀਆਂ ਟੈਕਨੋਲੋਜੀਆਂ ਨੂੰ ਅਸਾਨੀ ਨਾਲ ਅਪਣਾਉਣ ਦੀ ਇੱਕ ਪ੍ਰਮੁਖ ਉਦਾਹਰਨ ਹੈ।

ਰਾਸ਼ਟਰਪਤੀ ਨੇ ਇਸ ’ਤੇ ਆਪਣੀ ਪ੍ਰਸੰਨਤਾ ਵਿਅਕਤ ਕੀਤੀ ਆਈਈਟੀਐੱਫ 2023 ਵਿੱਚ ਕੁਦਰਤੀ ਅਤੇ ਵਿਗਿਆਨ ਦੇ ਦਰਮਿਆਨ ਤਾਲਮੇਲ ਨੂੰ ਹੁਲਾਰਾ ਦੇਣ ਵਾਲੀ ਇੰਜੀਨੀਅਰਿੰਗ ਅਤੇ ਟੈਕਨੋਲੋਜੀਆਂ ਦੀਆਂ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਦ੍ਰਿੜ੍ਹ ਪ੍ਰਯਾਸ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਨਵ ਪ੍ਰਤਿਭਾ ਦਾ ਸਰਬਸ਼੍ਰੇਸ਼ਠ ਉਪਯੋਗ ਤੈਅ ਕੀਤਾ ਜਾਣਾ ਚਾਹੀਦਾ ਹੈ, ਜਦੋਂ ਉਹ ਕੁਦਰਤੀ ਦਾ ਪੋਸ਼ਣ ਕਰਨ ਨੂੰ ਲੈ ਕੇ ਓਰੀਐਂਟਿਡ ਹੋਣ। ਉਨ੍ਹਾਂ ਨੇ ਕਿਹਾ ਕਿ ਅਗਰ ਵਿਗਿਆਨ ਦੇ ਗਿਆਨ ਨੂੰ ਅਧਿਆਤਮ ਦੀ ਖੋਜ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਇਹ ਚਮਤਕਾਰ ਕਰ ਸਕਦਾ ਹੈ।

 

 ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਦੇ ਲਈ ਕ੍ਰਿਪਾ ਇੱਥੇ ਕਲਿੱਕ ਕਰੋ 

 

************

ਡੀਐੱਸ/ਏਕੇ/ਏਕੇ
 



(Release ID: 1900171) Visitor Counter : 93