ਖੇਤੀਬਾੜੀ ਮੰਤਰਾਲਾ

ਮੁੱਖ ਫਸਲਾਂ ਦੇ ਉਤਪਾਦਨ ਦੇ ਦੂਸਰੇ ਅਗ੍ਰਿਮ ਅਨੁਮਾਨਿਤ ਜਾਰੀ ਵਰ੍ਹੇ 2022—23 ਲਈ 3235.54 ਲੱਖ ਟਨ ਖੁਰਾਕ ਉਤਪਾਦਨ ਅਨੁਮਾਨਿਤ ਚਾਵਲ, ਕਣਕ, ਮੱਕੀ, ਚਨਾ, ਮੂੰਗੀ, ਰੇਪਸੀਡ ਅਤੇ ਸਰੋਂ ਅਤੇ ਗੰਨੇ ਦਾ ਰਿਕਾਰਡ ਉਤਪਾਦਨ ਅਨੁਮਾਨਿਤ


ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਦੱਸਿਆ ਕਿਸਾਨਾਂ ਅਤੇ ਵਿਗਿਆਨਕਾਂ ਦੀ ਮਿਹਨਤ ਅਤੇ ਸਰਕਾਰ ਦੀਆਂ ਨੀਤੀਆਂ ਦਾ ਸਫਲ

Posted On: 14 FEB 2023 7:28PM by PIB Chandigarh

ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਰਾਹੀਂ ਖੇਤੀ ਵਰ੍ਹੇ 2022—23 ਦੇ ਲਈ ਮੁੱਖ ਫਸਲਾਂ ਦੇ ਉਤਪਾਦਨ ਦੇ ਦੂਸਰੇ ਅਗ੍ਰਿਮ ਅਨੁਮਾਨ ਜਾਰੀ ਕਰ ਦਿੱਤੇ ਗਏ ਹਨ। ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਦੱਸਿਆ ਕਿ ਵਰਤਮਾਨ ਖੇਤੀ ਵਰ੍ਹੇ ਵਿਚ 3235.54 ਲੱਖ ਟਨ ਖਾਧ ਉਤਪਾਦਨ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਦਿਨ ਪ੍ਰਤੀਦਿਨ ਕਿਸਾਨਾਂ ਦੀ ਅਥੱਕ ਮਿਹਨਤ, ਵਿਗਿਆਨਕਾਂ ਦੀ ਕੁਸ਼ਲਤਾ ਅਤੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਦੀ ਕਿਸਾਨ ਹਿਤੈਸ਼ੀ ਨੀਤੀਆਂ ਕਾਰਣ ਵਿਕਸਿਤ ਹੋ ਰਿਹਾ ਹੈ। 

ਸ਼੍ਰੀ ਤੋਮਰ ਨੇ ਅਗ੍ਰਿਮ ਅਨੁਮਾਨਾਂ ਵਿਚ ਮੋਟੇ ਅਨਾਜ ਦੇ ਉਤਪਾਦਨ ਵਿਚ ਵਾਧੇ ਦੀ ਪ੍ਰਸ਼ੰਸਾ ਕਰਦੇ ਹੋਏ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਾਲਾਂ ਵਿਚ ਮੋਟੇ ਅਨਾਜ/ਪੋਸ਼ਕ ਅਨਾਜ ਦੇ ਉਤਪਾਦਨ ਅਤੇ ਵਰਤੋਂ ਵਿਚ ਹੋਰ ਜਿਆਦਾ ਵਾਧਾ ਹੋਵੇਗਾ।

ਗੌਰਤਲਬ ਹੈ ਕਿ ਸੰਯੁਕਤ ਰਾਸ਼ਟਰ ਸੰਘ ਨੇ ਸਾਲ 2023 ਨੂੰ ਅੰਤਰਰਾਸ਼ਟਰੀ ਮੋਟੇ ਅਨਾਜ ਦੇ ਵਰ੍ਹੇ ਦੇ ਰੂਪ ਵਿਚ ਮਨਾਉਣ ਦੀ ਘੋਸ਼ਣਾ ਕੀਤੀ ਸੀ। ਹਾਲ ਹੀ ਵਿਚ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੋਟੇ ਅਨਾਜ/ਪੋਸ਼ਕ ਅਨਾਜ ਨੂੰ “ਸ਼੍ਰੀ ਅੰਨ” ਦਾ ਨਾਮ ਦਿੱਤਾ ਹੈ।

ਦੂਸਰੇ ਅਗ੍ਰਿਮ ਅਨੁਮਾਨਾਂ ਮੁਤਾਬਕ, 2022—23 ਲਈ ਮੁੱਖ ਫਸਲਾਂ ਦੇ ਅਨੁਮਾਨਿਤ ਉਤਪਾਦਨ ਇਸ ਪ੍ਰਕਾਰ ਹਨ:

^ ਖੁਰਾਕ ਪਦਾਰਥ — 3235.54 ਲੱਖ ਟਨ (ਰਿਕਾਰਡ)

— ਚਾਵਲ — 1308.37 ਲੱਖ ਟਨ (ਰਿਕਾਰਡ)

— ਅਨਾਜ — 1121.82 ਲੱਖ ਟਨ (ਰਿਕਾਰਡ)

— ਪੋਸ਼ਕ/ਮੋਟੇ ਅਨਾਜ— 527.26 ਲੱਖ ਟਨ 

— ਮੱਕੀ — 346.13 ਲੱਖ ਟਨ (ਰਿਕਾਰਡ)

— ਜੌਂ — 22.04 ਲੱਖ ਟਨ (ਰਿਕਾਰਡ)

— ਕੁੱਲ ਦਲਹਨ — 278.10 ਲੱਖ ਟਨ (ਰਿਕਾਰਡ)

— ਚਨਾ — 136.32 ਲੱਖ ਟਨ (ਰਿਕਾਰਡ)

— ਮੂੰਗੀ — 35.45 ਲੱਖ ਟਨ (ਰਿਕਾਰਡ)

— ਤਿਲਹਨ — 400.01 ਲੱਖ ਟਨ (ਰਿਕਾਰਡ)

— ਮੂੰਗਫਲੀ — 100.56 ਲੱਖ ਟਨ 

— ਸੋਇਆਬੀਨ — 139.75 ਲੱਖ ਟਨ 

— ਰੇਪਸੀਡ ਅਤੇ ਸਰੋਂ— 128.18 ਲੱਖ ਟਨ (ਰਿਕਾਰਡ)

— ਕਪਾਹ — 337.23 ਲੱਖ ਗੱਠਾਂ (ਪ੍ਰਤੀ ਗੱਠ 170 ਕਿਲੋਗ੍ਰਾਮ)

— ਗੰਨਾ — 4687.89 ਲੱਖ ਟਨ (ਰਿਕਾਰਡ)

— ਪਟਸਨ ਅਤੇ ਮੇਸਟਾ — 100.49 ਲੱਖ ਗੱਠਾਂ (ਪ੍ਰਤੀ ਗੱਠ 180 ਕਿਲੋਗ੍ਰਾਮ)

ਸਾਲ 2022—23 ਲਈ ਦੂਸਰੇ ਅਗ੍ਰਿਮ ਅਨੁਮਾਨਾਂ ਅਨੁਸਾਰ, ਦੇਸ਼ ਵਿਚ ਕੁੱਲ ਖੁਰਾਕ ਪਦਾਰਥਾਂ ਦਾ ਉਤਪਾਦਨ ਰਿਕਾਰਡ 3235.54 ਲੱਖ ਟਨ ਅਨੁਮਾਨਿਤ ਹੈ, ਜੋ ਕਿ ਪਿਛਲੇ ਵਰ੍ਹੇ 2021—22 ਦੀ ਤੁਲਨਾ ਵਿਚ 79.38 ਲੱਖ ਟਨ ਵਧੇਰੇ ਹੈ।     

ਸਾਲ 2022—23 ਦੌਰਾਨ ਚਾਵਲ ਦਾ ਕੁੱਲ ਉਤਪਾਦਨ (ਰਿਕਾਰਡ) 1308.37 ਲੱਖ ਟਨ ਅਨੁਮਾਨਿਤ ਹੈ। ਇਹ ਪਿਛਲੇ ਵਰ੍ਹੇ ਦੀ ਤੁਲਨਾ ਵਿਚ 13.65 ਲੱਖ ਟਨ ਵੱਧ ਹੈ।

ਦੇਸ਼ ਵਿਚ ਅਨਾਜ ਦਾ ਉਤਪਾਦਨ (ਰਿਕਾਰਡ) 1121.82 ਲੱਖ ਟਨ ਅਨੁਮਾਨਿਤ ਹੈ, ਜੋ ਕਿ ਪਿਛਲੇ ਵਰ੍ਹੇ ਦੇ ਉਤਪਾਦਨ ਦੀ ਤੁਲਨਾ ਵਿਚ 44.40 ਲੱਖ ਟਨ ਵੱਧ ਹੈ। 

ਸਾਲ 2022—23 ਦੌਰਾਨ ਦੇਸ਼ ਵਿਚ ਮੱਕੀ ਦਾ ਉਤਪਾਦਨ (ਰਿਕਾਰਡ) 346.13 ਲੱਖ ਟਨ ਅਨੁਮਾਨਿਤ ਹੈ। ਜੋ ਕਿ ਪਿਛਲੇ ਵਰ੍ਹੇ ਦੇ 337.80 ਲੱਖ ਟਨ ਉਤਪਾਦਨ ਦੀ ਤੁਲਨਾ ਵਿਚ 8.83 ਲੱਖ ਟਨ ਜਿਆਦਾ ਹੈ।

ਸ਼੍ਰੀ ਅੰਨ (ਪੋਸ਼ਕ ਅਨਾਜ) ਦਾ ਉਤਪਾਦਨ 527.26 ਲੱਖ ਟਨ ਅਨੁਮਾਨਿਤ ਹੈ, ਜੋ ਕਿ ਪਿਛਲੇ ਵਰ੍ਹੇ ਦੇ ਉਤਪਾਦਨ ਦੀ ਤੁਲਨਾ ਵਿਚ 16.25 ਲੱਖ ਟਨ ਜਿਆਦਾ ਹੈ। 

ਮੂੰਗੀ ਦਾ ਉਤਪਾਦਨ 35.45 ਲੱਖ ਟਨ ਦੇ ਨਵੇਂ ਰਿਕਾਰਡ ਵਿਚ ਅਨੁਮਾਨਿਤ ਹੈ ਜੋ ਕਿ ਪਿਛਲੇ ਵਰ੍ਹੇ ਦੇ ਉਤਪਾਦਨ ਦੀ ਤੁਲਨਾ ਵਿਚ 3.80 ਲੱਖ ਟਨ ਜਿਆਦਾ ਹੈ।

ਸਾਲ 2022—23 ਦੌਰਾਨ ਕੁੱਲ ਦਲਹਨ ਉਤਪਾਦਨ 278.10 ਲੱਖ ਟਨ ਅਨੁਮਾਨਿਤ ਹੈ, ਜੋ ਕਿ ਪਿਛਲੇ ਵਰ੍ਹੇ ਦੇ 273.02 ਲੱਖ ਟਨ ਉਤਪਾਦਨ ਦੀ ਤੁਲਨਾ ਵਿਚ 5.08 ਲੱਖ ਟਨ ਅਤੇ ਆਉਣ ਵਾਲੇ ਪੰਜ ਵਰਿ੍ਆਂ ਦੀ ਔਸਤ ਦਲਹਨ ਉਤਪਾਦਨ ਦੀ ਤੁਲਨਾ ਵਿਚ 31.54 ਲੱਖ ਟਨ ਜਿਆਦਾ ਹੈ। 

ਸੋਇਆਬੀਨ ਅਤੇ ਰੇਪਸੀਡ ਅਤੇ ਸਰੋਂ ਦਾ ਉਤਪਾਦਨ ਲੜੀਬੱਧ 139.75 ਲੱਖ ਟਨ ਅਤੇ 128.18 ਲੱਖ ਟਨ ਅਨੁਮਾਨਿਤ ਹੈ ਜੋ ਕਿ ਪਿਛਲੇ ਵਰ੍ਹੇ 2021—22 ਦੇ ਉਤਪਾਦਨ ਦੀ ਤੁਲਨਾ ਵਿਚ ਲੜੀਬੱਧ 9.89 ਲੱਖ ਟਨ ਅਤੇ 8.55 ਲੱਖ ਟਨ ਜਿਆਦਾ ਹੈ।

ਸਾਲ 2022—23 ਦੌਰਾਨ ਦੇਸ਼ ਵਿਚ ਕੁੱਲ ਤਿਲਹਨ ਉਤਪਾਦਨ ਰਿਕਾਰਡ 400.01 ਲੱਖ ਟਨ ਅਨੁਮਾਨਿਤ ਹੈ, ਜੋ ਕਿ ਪਿਛਲੇ ਵਰ੍ਹੇ ਦੇ ਤਿਲਹਨ ਉਤਪਾਦਨ ਦੀ ਤੁਲਨਾ ਵਿਚ 20.38 ਲੱਖ ਟਨ ਜਿਆਦਾ ਹੈ। 

ਸਾਲ 2022—23 ਦੌਰਾਨ ਦੇਸ਼ ਵਿਚ ਗੰਨੇ ਦਾ ਉਤਪਾਦਨ ਰਿਕਾਰਡ 4687.89 ਲੱਖ ਟਨ ਅਨੁਮਾਨਿਤ ਹੈ। 2022—23 ਦੌਰਾਨ ਗੰਨੇ ਦਾ ਉਤਪਾਦਨ ਪਿਛਲੇ ਵਰ੍ਹੇ ਦੇ ਉਤਪਾਦਨ ਦੀ ਤੁਲਨਾ ਵਿਚ 293.65 ਲੱਖ ਟਨ ਜਿਆਦਾ ਹੈ। 

ਕਪਾਹ ਦਾ ਉਤਪਾਦਨ 337.23 ਲੱਖ ਗੱਠਾਂ (ਪ੍ਰਤੀ ਗੱਠ 170 ਕਿਲੋਗ੍ਰਾਮ) ਅਤੇ ਪਟਸਨ ਅਤੇ ਮੇਸਤਾ ਦਾ ਉਤਪਾਦਨ 100.49 ਲੱਖ ਗੱਠਾਂ (ਪ੍ਰਤੀ ਗੱਠ 180 ਕਿਲੋਗ੍ਰਾਮ) ਅਨੁਮਾਨਿਤ ਹੈ।

ਸਾਲ 2012—13 ਤੋਂ ਅੱਗੇ ਵਾਲੇ ਵਰਿ੍ਆਂ ਦੇ ਤੁਲਨਾਤਮਕ ਅਨੁਮਾਨਾਂ ਦੇ ਨਾਲ ਸਾਲ 2022—23 ਲਈ ਦੂਜੇ ਅਗ੍ਰਿਮ ਅਨੁਮਾਨਾਂ ਅਨੁਸਾਰ ਵਿਭਿੰਨ ਫਸਲਾਂ ਦੇ ਅਨੁਮਾਨਿਤ ਉਤਪਾਦਨ ਦਾ ਬਿਓਰਾ ਨੱਥੀ ਹੈ।

ਵਿਭਿੰਨ ਫਸਲਾਂ ਦੇ ਉਤਪਾਦਨ ਦਾ ਮੁਲਾਂਕਣ ਰਾਜਾਂ ਤੋਂ ਪ੍ਰਾਪਤ ਆਂਕੜਿਆਂ ਉੱਤੇ ਅਧਾਰਤ ਹੈ ਅਤੇ ਹੋਰਨਾਂ ਸੋਮਿਆਂ ਤੋਂ ਪ੍ਰਾਪਤ ਜਾਣਕਾਰੀ ਦੇ ਨਾਲ ਸਥਾਪਤ ਕੀਤਾ ਗਿਆ ਹੈ। ਇਹ ਮੁਲਾਂਕਣ ਰਾਜਾਂ ਤੋਂ ਪ੍ਰਾਪਤ ਫੀਡਬੈਕ, ਵੈਕਲਪਿਕ ਸੋਮਿਆਂ ਅਤੇ ਹੋਰ ਕਾਰਕਾਂ ਦੇ ਅਧਾਰ ਤੇ ਅਨੁਕ੍ਰਮਿਕ ਅਨੁਮਾਨਾਂ ਤੇ ਅੱਗੇ ਸੋਧਿਆ ਜਾਵੇਗਾ।

 

************

ਐੱਸਐੱਨਸੀ/ਪੀਕੇ/ਐੱਮਐੱਸ /ਐੱਚਐੱਨ



(Release ID: 1899791) Visitor Counter : 159