ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਕੌਮਾਂਤਰੀ ਸੌਰ ਗਠਜੋੜ ਅਤੇ ਪੱਛਮ ਅਫਰੀਕੀ ਪਾਵਰ ਪੂਲ ਨੇ ਸੌਰ ਤੈਨਾਤੀ ਵਿੱਚ ਸਰਵੋਤਮ ਕਾਰਜ ਪ੍ਰਣਾਲੀਆਂ ਨੂੰ ਸਾਂਝਾ ਕਰਨ ਲਈ ਨਵੀਂ ਦਿੱਲੀ ਵਿੱਚ 13 ਅਫਰੀਕੀ ਦੇਸ਼ਾਂ ਦੀ ਮੇਜ਼ਬਾਨੀ ਕੀਤੀ


ਕੇਂਦਰੀ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਕਿਹਾ ਕਿ ਊਰਜਾ ਵਿੱਚ ਭਾਰਤ ਦਾ ਤਜ਼ਰਬਾ ਵਿਸ਼ਵ ਦੇ ਊਰਜਾ ਈਕੋਸਿਸਟਮ ਦੇ ਵਿਕਾਸ ਲਈ ਬਹੁਤ ਉਪਯੋਗੀ ਹੋਵੇਗਾ

Posted On: 14 FEB 2023 7:36PM by PIB Chandigarh
  1. ਕੇਂਦਰੀ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਅਤੇ ਆਈਐੱਸਏ ਅਸੈਂਬਲੀ ਦੇ ਪ੍ਰਧਾਨ ਸ਼੍ਰੀ ਆਰ ਕੇ ਸਿੰਘ ਨੇ ਪੱਛਮੀ ਅਫ਼ਰੀਕਾ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ

  2. ਸੌਰ ਊਰਜਾ ਉਤਪਾਦਨ ਸੁਵਿਧਾਵਾਂ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ ਵਿੱਚ ਭਾਰਤ ਦੀ ਸਫਲਤਾ ਬਾਰੇ ਜਾਣਨ ਲਈ 13 ਅਫਰੀਕੀ ਦੇਸ਼ਾਂ: ਬੇਨਿਨ, ਬੁਰਕੀਨਾ ਫਾਸੋ, ਕੋਟੇ ਡੀ ਆਈਵਰ, ਗਾਂਬੀਆ, ਘਾਨਾ, ਗਿਨੀ, ਲਾਇਬੇਰੀਆ, ਮਾਲੀ, ਨਾਈਜਰ, ਨਾਈਜੀਰੀਆ, ਸੇਨੇਗਲ, ਸਿਅਰਾ ਲਿਓਨ ਅਤੇ ਟੋਗੋ ਦੇ ਸੱਠ ਪ੍ਰਤੀਭਾਗੀ ਭਾਰਤ ਦੀ ਰਾਜਧਾਨੀ ਵਿੱਚ ਮੌਜੂਦ ਹਨ

 

ਕੌਮਾਂਤਰੀ ਸੌਰ ਗਠਜੋੜ (ਆਈਐੱਸਏ), ਗਰਿੱਡ ਕੰਟਰੋਲਰ ਆਫ਼ ਇੰਡੀਆ ਲਿਮਟਿਡ (ਗਰਿੱਡ-ਇੰਡੀਆ) ਅਤੇ ਪੱਛਮੀ ਅਫ਼ਰੀਕੀ ਪਾਵਰ ਪੂਲ (ਡਬਲਿਊਏਪੀਪੀ) ਦੇ ਸਹਿਯੋਗ ਨਾਲ 14 ਤੋਂ 18   ਨਵੀਂ ਦਿੱਲੀ, ਭਾਰਤ ਵਿੱਚ ਪੱਛਮੀ ਅਫ਼ਰੀਕੀ ਖੇਤਰ ਦੇ ਡੈਲੀਗੇਟਾਂ ਦੀ ਮੇਜ਼ਬਾਨੀ ਕਰ ਰਿਹਾ ਹੈ। 13 ਡਬਲਿਊਏਪੀਪੀ ਦੇਸ਼ਾਂ: ਬੇਨਿਨ, ਬੁਰਕੀਨਾ ਫਾਸੋ, ਕੋਟ ਡੀ ਆਈਵਰ, ਗਾਂਬੀਆ, ਘਾਨਾ, ਗਿਨੀ, ਲਾਇਬੇਰੀਆ, ਮਾਲੀ, ਨਾਈਜਰ, ਨਾਈਜੀਰੀਆ, ਸੇਨੇਗਲ, ਸਿਅਰਾ ਲਿਓਨ ਅਤੇ ਟੋਗੋ ਦੇ 60 ਭਾਗੀਦਾਰ ਜਾਣਕਾਰੀ ਸਾਂਝੇ ਕਰਨ ਅਤੇ ਅਧਿਐਨ ਕਰਨ ਦੇ ਇੱਕ ਦੌਰੇ ਵਿੱਚ ਸ਼ਾਮਲ ਹੋਣਗੇ, ਜੋ ਸੌਰ ਊਰਜਾ ਅਮਲ ਦੇ ਪਹਿਲੂਆਂ 'ਤੇ ਰੌਸ਼ਨੀ ਪਾਵੇਗਾ।

ਕੇਂਦਰੀ ਬਿਜਲੀ ਅਤੇ ਨਵੀਂ ਤੇ ਅਖੁੱਟ ਊਰਜਾ ਮੰਤਰੀ ਅਤੇ ਆਈਐੱਸਏ ਅਸੈਂਬਲੀ ਦੇ ਪ੍ਰਧਾਨ ਸ਼੍ਰੀ ਆਰ ਕੇ ਸਿੰਘ ਨੇ ਜਾਣਕਾਰੀ ਦੀ ਵੰਡ ਅਤੇ ਸਮਰੱਥਾ ਨਿਰਮਾਣ ਦੇ ਮਹੱਤਵ ਦੀ ਸ਼ਲਾਘਾ ਕਰਦਿਆਂ ਕਿਹਾ, “ਊਰਜਾ ਖੇਤਰ ਵਿੱਚ ਭਾਰਤ ਦੀ ਯਾਤਰਾ ਬਹੁਤ ਸਾਰੇ ਅਨੁਭਵਾਂ ਦੇ ਨਾਲ ਵਿਆਪਕ ਅਤੇ ਸੰਤੁਸ਼ਟੀਜਨਕ ਰਹੀ ਹੈ ਅਤੇ ਉਹ ਵਿਸ਼ਵ ਭਰ ਵਿੱਚ ਊਰਜਾ ਈਕੋਸਿਸਟਮ ਪ੍ਰਣਾਲੀ ਦੇ ਵਿਕਾਸ ਲਈ ਬਹੁਤ ਉਪਯੋਗੀ ਹਨ। ਦੁਨੀਆ ਦੀ ਸਭ ਤੋਂ ਵੱਡੀ ਚੁਣੌਤੀ 8 ਅਰਬ ਲੋਕਾਂ ਨੂੰ ਊਰਜਾ ਤੱਕ ਪਹੁੰਚ ਕਰਨ ਦੇ ਯੋਗ ਬਣਾਉਣਾ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਬਿਹਤਰ ਜੀਵਨ ਪੱਧਰ ਪ੍ਰਦਾਨ ਕਰਨਾ ਹੈ। ਇਸ ਲਈ ਊਰਜਾ ਤੱਕ ਪਹੁੰਚ ਦਾ ਮੁੱਢਲਾ ਮਹੱਤਵ ਹੈ। ਅਸੀਂ ਉਤਪਾਦਨ ਸਮਰੱਥਾ ਵਧਾ ਕੇ ਭਾਰਤ ਵਿੱਚ ਸਾਰਿਆਂ ਤੱਕ ਊਰਜਾ ਦੀ ਪਹੁੰਚ ਨੂੰ ਤਰਜੀਹ ਦਿੱਤੀ ਹੈ। ਅਸੀਂ ਪੂਰੇ ਦੇਸ਼ ਨੂੰ ਇੱਕ ਗਰਿੱਡ ਨਾਲ ਜੋੜਿਆ ਹੈ। ਅਸੀਂ ਆਪਣੇ ਆਪ ਨੂੰ ਗ੍ਰੀਨ ਊਰਜਾ ਵਿੱਚ ਤਬਦੀਲ ਕਰਨ ਵਿੱਚ ਵੀ ਕਾਮਯਾਬ ਰਹੇ ਹਾਂ। ਅਖੁੱਟ ਊਰਜਾ ਦਾ ਫਾਇਦਾ ਇਹ ਹੈ ਕਿ ਇਹ ਸਸਤੀ ਹੈ ਅਤੇ ਊਰਜਾ ਉਨ੍ਹਾਂ ਖੇਤਰਾਂ ਤੱਕ ਪਹੁੰਚ ਸਕਦੀ ਹੈ ਜੋ ਗਰਿੱਡ ਨਾਲ ਜੁੜੇ ਨਹੀਂ ਹਨ। ਅਖੁੱਟ ਊਰਜਾ ਅਤੇ ਉਸ ਦਾ ਭੰਡਾਰਨ ਉਹ ਰਸਤਾ ਹੈ ਜਿਸ 'ਤੇ ਵਿਕਾਸਸ਼ੀਲ ਦੇਸ਼ਾਂ ਨੇ ਚੱਲਣਾ ਹੈ।

ਆਈਐੱਸਏ ਦੇ ਡਾਇਰੈਕਟਰ ਜਨਰਲ ਡਾ. ਅਜੇ ਮਾਥੁਰ ਨੇ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਪੱਧਰ 'ਤੇ ਸੌਰ ਤੈਨਾਤੀ ਨੂੰ ਵਧਾਉਣ ਲਈ ਵਧੀਆ ਅਭਿਆਸਾਂ ਦੇ ਪ੍ਰਸਾਰ ਦੀ ਲੋੜ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, "ਇਸਦੀ ਸ਼ੁਰੂਆਤ ਤੋਂ, ਆਈਐੱਸਏ ਦੁਨੀਆ ਭਰ ਦੇ ਦੇਸ਼ਾਂ ਲਈ ਸੌਰ ਊਰਜਾ ਨੂੰ ਤਰਜੀਹ ਦੇਣ ਲਈ ਕੰਮ ਕਰ ਰਿਹਾ ਹੈ।" ਨਿੱਜੀ ਅਨੁਭਵ ਨਾਲ ਵਿਹਾਰਕ ਗਿਆਨ ਦੇ ਨਾਲ ਮਿਲ ਕੇ ਸਿਧਾਂਤਕ ਸਿੱਖਿਆ ਇੱਕ ਡੂੰਘੀ ਸਮਝ ਵੱਲ ਲੈ ਜਾਂਦੀ ਹੈ ਅਤੇ ਆਈਐੱਸਏ ਨੇ ਸਥਾਨਕ ਸਥਿਤੀਆਂ ਦੇ ਅਨੁਕੂਲ ਵਿਸ਼ੇਸ਼ ਸਮਰੱਥਾ ਨਿਰਮਾਣ ਲਈ ਸਹਾਇਤਾ ਪ੍ਰਦਾਨ ਕੀਤੀ ਹੈ। ਗਰਿੱਡ-ਇੰਡੀਆ ਅਤੇ ਡਬਲਿਊਏਪੀਪੀ ਦੇ ਸਹਿਯੋਗ ਨਾਲ, ਇਹ ਪ੍ਰੋਗਰਾਮ ਸਾਰੇ ਆਈਐੱਸਏ ਮੈਂਬਰ ਦੇਸ਼ਾਂ ਵਿੱਚ ਮਾਪਦੰਡ ਤੈਅ ਕਰੇਗਾ ਅਤੇ ਸੌਰ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰੇਗਾ। ਇਹ ਨੀਤੀ ਤਬਦੀਲੀ ਨੂੰ ਤੇਜ਼ ਕਰੇਗੀ ਅਤੇ ਵਿੱਤੀ ਅਤੇ ਮਨੁੱਖੀ ਸਮਰੱਥਾ ਨੂੰ ਬਣਾਉਣ ਵਿੱਚ ਮਦਦ ਕਰੇਗੀ। ਦੇਸ਼ਾਂ ਦਰਮਿਆਨ ਗਿਆਨ ਅਤੇ ਜਾਣਕਾਰੀ ਦਾ ਨਿਰਵਿਘਨ ਆਦਾਨ-ਪ੍ਰਦਾਨ ਆਈਐੱਸਏ ਮੈਂਬਰ ਦੇਸ਼ਾਂ ਅਤੇ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਨੂੰ ਬਹੁਤ ਲਾਭ ਪਹੁੰਚਾ ਸਕਦਾ ਹੈ।

ਜਾਣਕਾਰੀ ਸਾਂਝੀ ਕਰਨ ਦੇ ਸੈਸ਼ਨ ਵਿੱਚ ਡਬਲਿਊਏਪੀਪੀ ਦੇਸ਼ਾਂ ਦੇ ਮਿਸ਼ਨ ਵੀ ਮੌਜੂਦ ਸਨ। ਇਸ ਮੌਕੇ ਗਰਿੱਡ ਕੰਟਰੋਲਰ ਆਫ਼ ਇੰਡੀਆ ਲਿਮਟਿਡ ਦੇ ਸੀਐੱਮਡੀ ਸ਼੍ਰੀ ਐੱਸ ਆਰ ਨਰਸਿਮਹਾਂ ਅਤੇ ਡਬਲਿਊਏਪੀਪੀ ਦੇ ਸ਼੍ਰੀ ਮਾਮੇਦਿਓ ਅਲਫ਼ਾ ਸਾਇਲਾ ਨੇ ਵੀ ਸ਼ਿਰਕਤ ਕੀਤੀ।

ਗਰਿੱਡ ਕੰਟਰੋਲਰ ਆਫ਼ ਇੰਡੀਆ ਲਿਮਟਿਡ ਦੇ ਸੀਐੱਮਡੀ ਸ਼੍ਰੀ ਐੱਸ ਆਰ ਨਰਸਿਮਹਾਂ ਨੇ ਕਿਹਾ, “ਭਾਰਤ-ਪੱਛਮੀ ਅਫਰੀਕਾ ਭਾਈਵਾਲੀ ਵਿਲੱਖਣ ਅਤੇ ਸਪੱਸ਼ਟ ਹੈ। ਦੋਵਾਂ ਨੂੰ ਮਨੁੱਖੀ ਸੰਸਕ੍ਰਿਤੀ ਅਤੇ ਸੱਭਿਅਤਾ ਦਾ ਪੰਘੂੜਾ ਮੰਨਿਆ ਜਾਂਦਾ ਹੈ। ਦੋਵੇਂ ਨਵੇਂ ਆਤਮ ਵਿਸ਼ਵਾਸ ਨਾਲ ਅੱਗੇ ਵੱਧ ਰਹੇ ਹਨ। ਭਾਰਤ ਨੇ 1960 ਦੇ ਦਹਾਕੇ ਵਿੱਚ ਗਰਿੱਡ ਏਕੀਕਰਣ 'ਤੇ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਰਾਸ਼ਟਰੀ ਗਰਿੱਡ ਨੇ ਏਕੀਕਰਣ ਲਈ ਸਹੀ ਵਾਤਾਵਰਣ ਪ੍ਰਣਾਲੀ ਪ੍ਰਦਾਨ ਕੀਤੀ। ਇਸ ਤੋਂ ਤੁਰੰਤ ਬਾਅਦ, ਨੀਤੀਗਤ ਜ਼ੋਰ, ਤਕਨੀਕੀ ਮਾਪਦੰਡ, ਗਰਿੱਡ ਕੋਡ, ਰੈਗੂਲੇਟਰੀ ਫਰੇਮਵਰਕ ਅਤੇ ਮਾਰਕੀਟ ਵਿਧੀ ਲਿਆਂਦੀ ਗਈ। ਅੱਜ ਸਾਡੇ ਕੋਲ 60 ਗੀਗਾਵਾਟ ਸੌਰ ਸਮਰੱਥਾ (ਜਿਸ ਵਿੱਚੋਂ 7 ਗੀਗਾਵਾਟ ਛੱਤਾਂ 'ਤੇ ਸਥਾਪਤ ਹੈ) ਅਤੇ 42 ਗੀਗਾਵਾਟ ਪੌਣ ਊਰਜਾ ਹੈ ਅਤੇ ਅਸੀਂ ਪਹਿਲਾਂ ਹੀ ਹਵਾ ਅਤੇ ਸੌਰ ਊਰਜਾ ਦੇ ਤਤਕਾਲ ਐੱਮਡਬਲਿਊ ਪ੍ਰਵੇਸ਼ ਦਾ 32 ਪ੍ਰਤੀਸ਼ਤ ਪ੍ਰਾਪਤ ਕਰ ਚੁੱਕੇ ਹਾਂ। ਇਹ ਜਾਣਕਾਰੀ ਦਾ ਆਦਾਨ-ਪ੍ਰਦਾਨ ਅਤੇ ਅਧਿਐਨ ਦੌਰਾ ਡਬਲਿਊਏਪੀਪੀ ਅਤੇ ਭਾਰਤ ਵਿਚਕਾਰ ਲੰਬੇ ਸਮੇਂ ਦੀ ਭਾਈਵਾਲੀ ਅਤੇ ਸਹਿਯੋਗ ਬਣਾਉਣ ਵੱਲ ਪਹਿਲਾ ਕਦਮ ਹੈ। ਮੈਨੂੰ ਯਕੀਨ ਹੈ ਕਿ ਭਾਗੀਦਾਰਾਂ ਨੂੰ ਸਾਡੇ ਤਜ਼ਰਬਿਆਂ ਨੂੰ ਸੁਣਨਾ ਲਾਭਦਾਇਕ ਲੱਗੇਗਾ ਅਤੇ ਗਰਿੱਡ ਇੰਟਰਕਨੈਕਸ਼ਨ ਅਤੇ ਅਖੁੱਟ ਊਰਜਾ ਏਕੀਕਰਣ ਵਿੱਚ ਡਬਲਿਊਏਪੀਪੀ ਯਾਤਰਾ ਬਾਰੇ ਜਾਣਨਾ ਵੀ ਬਹੁਤ ਵਧੀਆ ਹੋਵੇਗਾ।"

ਡਬਲਿਊਏਪੀਪੀ ਦੇ ਸ਼੍ਰੀ ਮਾਮੇਦਿਓ ਅਲਫ਼ਾ ਸਾਇਲਾ ਨੇ ਕਿਹਾ, "2040 ਤੱਕ, ਅਫਰੀਕਾ ਦੁਨੀਆ ਦੀ ਇੱਕ ਚੌਥਾਈ ਆਬਾਦੀ ਦਾ ਬਸੇਰਾ ਹੋਵੇਗਾ। ਬਿਜਲੀ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ, ਪਰ ਉਦਯੋਗੀਕਰਨ ਦੀ ਦਰ ਘੱਟ ਹੈ। ਡਬਲਿਊਏਪੀਪੀ ਦੇਸ਼ਾਂ ਵਿੱਚ ਏਕੀਕ੍ਰਿਤ ਆਰਥਿਕ ਵਿਕਾਸ ਨੂੰ ਹੱਲ੍ਹਾਸ਼ੇਰੀ ਦੇਣ ਲਈ ਅਤੇ ਸਾਰਿਆਂ ਲਈ ਊਰਜਾ ਪ੍ਰਦਾਨ ਕਰਨ ਦੀ ਚੁਣੌਤੀ ਹੈ। ਇਸ ਤੋਂ ਇਲਾਵਾ, ਸਾਨੂੰ ਪੱਛਮੀ ਅਫ਼ਰੀਕਾ ਵਿੱਚ ਉਪਯੋਗਤਾ-ਪੈਮਾਨੇ ਦੇ ਅਖੁੱਟ ਊਰਜਾ ਪ੍ਰੋਜੈਕਟਾਂ ਨੂੰ ਪੂਰਾ ਕਰਨਾ ਲਈ ਵਿੱਤੀ ਸਹਾਇਤਾ, ਪਰਿਵਰਤਨਸ਼ੀਲ ਅਖੁੱਟ ਊਰਜਾ ਅਤੇ ਬਿਜਲੀ ਖੇਤਰ ਵਿੱਚ ਗ੍ਰੀਨ ਊਰਜਾ ਨੂੰ ਏਕੀਕ੍ਰਿਤ ਕਰਨ ਲਈ ਲੋੜੀਂਦੇ ਹੁਨਰਾਂ ਦੀ ਘਾਟ ਨੂੰ ਪੂਰਾ ਕਰਨ ਦੀ ਲੋੜ ਹੈ। ਇਸ ਆਈਐੱਸਏ ਦੀ ਅਗਵਾਈ ਵਾਲੇ ਜਾਣਕਾਰੀ ਸਾਂਝੀ ਕਰਨ ਦੇ ਮੌਕੇ ਦੇ ਨਾਲ, ਅਸੀਂ ਇੱਕ ਸੁਰੱਖਿਅਤ ਬਿਜਲੀ ਬਾਜ਼ਾਰ ਨੂੰ ਪ੍ਰਾਪਤ ਕਰਨ ਲਈ ਰੈਗੂਲੇਟਰੀ ਕਾਰਵਾਈਆਂ ਦੀ ਲਾਜ਼ਮੀਅਤਾ ਨੂੰ ਅਪਣਾਉਣ ਦਾ ਇਰਾਦਾ ਰੱਖਦੇ ਹਾਂ।"

ਪ੍ਰੋਗਰਾਮ ਦੇ ਭਾਗੀਦਾਰਾਂ ਵਿੱਚ ਹਿੱਸਾ ਲੈਣ ਵਾਲੇ ਅਫਰੀਕੀ ਦੇਸ਼ਾਂ ਦੇ ਮੰਤਰਾਲਿਆਂ, ਵਿਧਾਨਕ, ਰੈਗੂਲੇਟਰੀ ਸੰਸਥਾਵਾਂ ਅਤੇ ਉਪਯੋਗਤਾ ਕੰਪਨੀਆਂ ਦੇ ਅਧਿਕਾਰੀ ਸ਼ਾਮਲ ਹਨ। ਦੌਰੇ ਦੀਆਂ ਮੁੱਖ ਗੱਲਾਂ ਵਿੱਚ ਨਵੀਂ ਦਿੱਲੀ ਅਤੇ ਬੈਂਗਲੁਰੂ ਵਿੱਚ ਕਲਾਸਰੂਮ ਸੈਸ਼ਨ ਅਤੇ ਚਰਚਾਵਾਂ, ਪਵਾਗਡਾ ਸੋਲਰ ਪਾਰਕ, ​​ਦੱਖਣੀ ਖੇਤਰੀ ਲੋਡ ਡਿਸਪੈਚ ਸੈਂਟਰ ਅਤੇ ਦੱਖਣੀ ਖੇਤਰੀ ਅਖੁੱਟ ਊਰਜਾ ਪ੍ਰਬੰਧਨ ਕੇਂਦਰ ਦਾ ਦੌਰਾ ਸ਼ਾਮਲ ਹੈ। ਪ੍ਰੋਗਰਾਮ ਦਾ ਏਜੰਡਾ ਭਾਰਤ ਵਿੱਚ ਅਖੁੱਟ ਊਰਜਾ ਦੇ ਦ੍ਰਿਸ਼ਟੀਕੋਣ ਵਿੱਚ ਵਿਸ਼ਵ ਅਤੇ ਭਾਰਤੀ ਸੌਰ ਊਰਜਾ ਦ੍ਰਿਸ਼, ਨੀਤੀਆਂ, ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਸਮਝਣ ਵਿੱਚ ਭਾਗੀਦਾਰਾਂ ਦੀ ਮਦਦ ਕਰੇਗਾ। ਅਧਿਐਨ ਦੌਰਾ ਫਰਵਰੀ ਅਤੇ ਮਾਰਚ 2023 ਵਿੱਚ ਤਿੰਨ ਬੈਚਾਂ ਵਿੱਚ ਆਯੋਜਿਤ ਕੀਤਾ ਜਾਵੇਗਾ।

ਅੰਤਰਰਾਸ਼ਟਰੀ ਸੌਰ ਗਠਜੋੜ ਬਾਰੇ:

ਅੰਤਰਰਾਸ਼ਟਰੀ ਸੌਰ ਗਠਜੋੜ 114 ਮੈਂਬਰ ਅਤੇ ਹਸਤਾਖਰ ਕਰਨ ਵਾਲੇ ਦੇਸ਼ਾਂ ਦੀ ਇੱਕ ਅੰਤਰਰਾਸ਼ਟਰੀ ਸੰਸਥਾ ਹੈ। ਇਹ ਊਰਜਾ ਪਹੁੰਚ ਅਤੇ ਊਰਜਾ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਦੁਨੀਆ ਭਰ ਦੀਆਂ ਸਰਕਾਰਾਂ ਨਾਲ ਕੰਮ ਕਰਦਾ ਹੈ ਅਤੇ ਵਾਤਾਵਰਣ ਅਨੁਕੂਲ ਭਵਿੱਖ ਨੂੰ ਪ੍ਰਾਪਤ ਕਰਨ ਦੇ ਟਿਕਾਊ ਤਰੀਕੇ ਵਜੋਂ ਸੌਰ ਊਰਜਾ ਨੂੰ ਉਤਸ਼ਾਹਿਤ ਕਰਦਾ ਹੈ। ਆਈਐੱਸਏ ਦਾ ਮਿਸ਼ਨ 2030 ਤੱਕ ਸੂਰਜੀ ਊਰਜਾ ਵਿੱਚ $1 ਟ੍ਰਿਲੀਅਨ ਦਾ ਨਿਵੇਸ਼ ਕਰਨਾ ਹੈ, ਨਾਲ ਹੀ ਤਕਨਾਲੋਜੀ ਦੀ ਲਾਗਤ ਅਤੇ ਇਸਦੀ ਵਿੱਤ ਨੂੰ ਘਟਾਉਣਾ ਹੈ। ਇਹ ਖੇਤੀਬਾੜੀ, ਸਿਹਤ, ਆਵਾਜਾਈ ਅਤੇ ਬਿਜਲੀ ਉਤਪਾਦਨ ਖੇਤਰਾਂ ਵਿੱਚ ਸੌਰ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ। ਆਈਐੱਸਏ ਮੈਂਬਰ ਦੇਸ਼ ਨੀਤੀਆਂ ਅਤੇ ਨਿਯਮਾਂ ਨੂੰ ਲਾਗੂ ਕਰਕੇ, ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਕੇ, ਸਾਂਝੇ ਮਾਪਦੰਡਾਂ 'ਤੇ ਸਹਿਮਤ ਹੋ ਕੇ ਅਤੇ ਨਿਵੇਸ਼ ਨੂੰ ਲਾਮਬੰਦ ਕਰਕੇ ਤਬਦੀਲੀ ਲਿਆ ਰਹੇ ਹਨ। ਇਸ ਕੰਮ ਰਾਹੀਂ, ਆਈਐੱਸਏ ਨੇ ਸੌਰ ਪ੍ਰੋਜੈਕਟਾਂ ਲਈ ਨਵੇਂ ਵਪਾਰਕ ਮਾਡਲਾਂ ਦੀ ਪਛਾਣ ਕੀਤੀ, ਡਿਜ਼ਾਈਨ ਕੀਤਾ ਅਤੇ ਜਾਂਚ ਕੀਤੀ ਹੈ; ਸਰਕਾਰਾਂ ਨੂੰ ਸੌਰ-ਅਨੁਕੂਲ ਬਣਾਉਣ ਲਈ ਉਨ੍ਹਾਂ ਦੇ ਊਰਜਾ ਕਾਨੂੰਨਾਂ ਅਤੇ ਨੀਤੀਆਂ ਨੂੰ ਕਾਰੋਬਾਰ ਵਿੱਚ ਸੁਖਾਲੇਪਣ ਲਈ ਸੌਰ ਵਿਸ਼ਲੇਸ਼ਣ ਅਤੇ ਸਲਾਹ ਰਾਹੀਂ ਸਮਰਥਨ ਦਿੱਤਾ ਹੈ; ਵੱਖ-ਵੱਖ ਦੇਸ਼ਾਂ ਤੋਂ ਸੌਰ ਤਕਨਾਲੋਜੀ ਦੀ ਮੰਗ ਨੂੰ ਇਕੱਠਾ ਕੀਤਾ ਹੈ, ਜਿਸ ਨਾਲ ਲਾਗਤਾਂ ਘਟੀਆਂ ਹਨ; ਜੋਖਮਾਂ ਨੂੰ ਘਟਾਇਆ ਅਤੇ ਸੌਰ ਇੰਜੀਨੀਅਰਾਂ ਅਤੇ ਊਰਜਾ ਨੀਤੀ ਨਿਰਮਾਤਾਵਾਂ ਲਈ ਵਿੱਤ ਤੱਕ ਸੌਖੀ ਪਹੁੰਚ ਪ੍ਰਦਾਨ ਕਰਕੇ ਅਤੇ ਸੂਰਜੀ ਸਿਖਲਾਈ, ਡੇਟਾ ਅਤੇ ਸਮਝ ਤੱਕ ਪਹੁੰਚ ਵਿੱਚ ਵਾਧਾ ਕਰਕੇ ਸੈਕਟਰ ਨੂੰ ਨਿੱਜੀ ਨਿਵੇਸ਼ ਲਈ ਵਧੇਰੇ ਆਕਰਸ਼ਕ ਬਣਾਇਆ। 6 ਦਸੰਬਰ 2017 ਨੂੰ, 15 ਦੇਸ਼ਾਂ ਵੱਲੋਂ ਆਈਐੱਸਏ ਫਰੇਮਵਰਕ ਸਮਝੌਤੇ 'ਤੇ ਹਸਤਾਖਰ ਅਤੇ ਪ੍ਰਵਾਨਗੀ ਦੇ ਨਾਲ, ਆਈਐੱਸਏ ਭਾਰਤ ਵਿੱਚ ਹੈੱਡਕੁਆਰਟਰ ਵਾਲੀ ਪਹਿਲੀ ਅੰਤਰਰਾਸ਼ਟਰੀ ਅੰਤਰ-ਸਰਕਾਰੀ ਸੰਸਥਾ ਬਣੀ। ਆਈਐੱਸਏ ਸੌਰ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਬਹੁਪੱਖੀ ਵਿਕਾਸ ਬੈਂਕਾਂ (ਐੱਮਡੀਬੀਜ਼), ਵਿਕਾਸ ਵਿੱਤੀ ਸੰਸਥਾਵਾਂ (ਡੀਐੱਫਆਈਜ਼), ਨਿੱਜੀ ਅਤੇ ਜਨਤਕ ਖੇਤਰ ਦੀਆਂ ਸੰਸਥਾਵਾਂ, ਸਿਵਲ ਸੁਸਾਇਟੀ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਾਂਝੇਦਾਰੀ ਕਰ ਰਿਹਾ ਹੈ, ਤਾਂ ਜੋ ਘੱਟ ਵਿਕਸਤ ਦੇਸ਼ਾਂ (ਐੱਲਡੀਸੀਜ਼) ਵਿੱਚ ਅਤੇ ਲਘੂ ਦੀਪ ਵਿਕਾਸਸ਼ੀਲ ਖੇਤਰਾਂ (ਐੱਸਆਈਡੀਐੱਸ) ਵਿੱਚ ਲਾਗਤ-ਪ੍ਰਭਾਵੀ ਅਤੇ ਤਬਦੀਲੀ ਲਿਆਉਣ ਵਾਲੇ ਹੱਲ ਸਥਾਪਤ ਕੀਤੇ ਜਾ ਸਕਣ। 

***** 

ਏਐੱਮ/ਆਈਜੀ 


(Release ID: 1899725) Visitor Counter : 139


Read this release in: English , Urdu , Hindi