ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਮਹਾਰਾਸ਼ਟਰ ਦੇ ਸਿੰਧੂਦੁਰਗ ਦੇ ਕਨਕਾਵਲੀ ਵਿਖੇ "ਐੱਮਐੱਸਐੱਮਈਜ਼ ਦੀ ਪ੍ਰਗਤੀ ਅਤੇ ਵਿਕਾਸ ਲਈ ਪੈਮਾਨਾ" ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ ਅਤੇ ਪ੍ਰਦਰਸ਼ਨੀ
Posted On:
14 FEB 2023 4:50PM by PIB Chandigarh
ਐੱਮਐੱਸਐੱਮਈ ਮੰਤਰਾਲਾ ਮਹਾਰਾਸ਼ਟਰ ਦੇ ਸਿੰਧੂਦੁਰਗ ਦੇ ਕਨਕਾਵਲੀ ਜਿਲ੍ਹੇ ਵਿੱਚ "ਐੱਮਐੱਸਐੱਮਈਜ਼ ਦੀ ਪ੍ਰਗਤੀ ਅਤੇ ਵਿਕਾਸ ਲਈ ਪੈਮਾਨਾ" ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ-ਕਮ ਪ੍ਰਦਰਸ਼ਨੀ ਦਾ ਆਯੋਜਨ ਕਰਨ ਜਾ ਰਿਹਾ ਹੈ। ਇਹ ਪ੍ਰਦਰਸ਼ਨੀ 19 ਤੋਂ 21 ਫਰਵਰੀ, 2023 ਤੱਕ ਲੱਗੇਗੀ। ਇਸ ਮੌਕੇ ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਨਰਾਇਣ ਰਾਣੇ ਅਤੇ ਕੇਂਦਰੀ ਐੱਮਐੱਸਐੱਮਈ ਰਾਜ ਮੰਤਰੀ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਸ਼ਾਮਲ ਹੋਣਗੇ।
ਸੈਮੀਨਾਰ-ਬਨਾਮ ਪ੍ਰਦਰਸ਼ਨੀ ਲਈ ਐੱਮਐੱਸਐੱਮਈ ਮੰਤਰਾਲੇ ਵਲੋਂ ਉਦਯਮ ਅਸਿਸਟ ਪੋਰਟਲ ਦੇ ਤਹਿਤ ਸਹਾਇਤਾ ਪ੍ਰਾਪਤ ਗੈਰ-ਰਸਮੀ ਸੂਖਮ ਉੱਦਮਾਂ ਨੂੰ ਸਰਟੀਫਿਕਟਾਂ ਦੀ ਵੰਡ, ਰਾਸ਼ਟਰੀ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਹੱਬ (ਐੱਨਐੱਸਐੱਸਐੱਚ) ਦੇ ਤਹਿਤ ਐੱਸਸੀ/ਐੱਸਟੀ ਲਾਭਪਾਤਰੀਆਂ ਨੂੰ ਸਰਟੀਫਿਕਟਾਂ ਦੀ ਵੰਡ, ਨਵੀਂ ਬਣੀ ਖਾਦੀ ਸੰਸਥਾ, ਜਨਸਮਰੁਧੀ ਖਾਦੀ ਗ੍ਰਾਮੋਦਯੋਗ ਸੰਸਥਾ, ਸਿੰਧੂਦੁਰਗ ਨੂੰ ਚਰਖ਼ੇ ਅਤੇ ਕਰਘਿਆਂ ਦੀ ਵੰਡ ਸਣੇ ਕਈ ਪਹਿਲਕਦਮੀਆਂ ਦੀ ਯੋਜਨਾ ਬਣਾਈ ਗਈ ਹੈ। ।
ਇਸ ਈਵੈਂਟ ਵਿੱਚ 19 ਤੋਂ 21 ਫਰਵਰੀ ਤੱਕ ਪੀਆਮਈਜੀਪੀ ਅਤੇ ਗ੍ਰਾਮੀਣ ਉਦਯੋਗ ਦੇ ਲਾਭਪਾਤਰੀਆਂ ਲਈ 3 ਦਿਨ ਦੀ ਪ੍ਰਦਰਸ਼ਨੀ, 18 ਤੋਂ 20 ਫਰਵਰੀ ਤੱਕ ਕੋਇਰ ਉਤਪਾਦਾਂ ਦੀ 3 ਦਿਨਾਂ ਪ੍ਰਦਰਸ਼ਨੀ ਅਤੇ 19 ਤੋਂ 20 ਫਰਵਰੀ, 2023 ਨੂੰ ਪ੍ਰਦਰਸ਼ਨੀ ਸਣੇ 2 ਦਿਨਾਂ ਵਿਕਰੇਤਾ ਵਿਕਾਸ ਪ੍ਰੋਗਰਾਮ ਵੀ ਹੋਵੇਗਾ।
ਇਹ ਰਾਸ਼ਟਰੀ ਸੈਮੀਨਾਰ ਐੱਮਐੱਸਐੱਮਈ ਸਕੀਮਾਂ ਬਾਰੇ ਜਾਗਰੂਕਤਾ ਫੈਲਾਏਗਾ ਅਤੇ ਨੌਜਵਾਨਾਂ ਨੂੰ ਉੱਦਮ ਕਰਨ ਲਈ ਪ੍ਰੇਰਿਤ ਕਰੇਗਾ ਤੇ ਆਤਮਨਿਰਭਰ ਭਾਰਤ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤ ਕਰੇਗਾ। ਇਹ ਪ੍ਰਦਰਸ਼ਨੀਆਂ ਉੱਦਮੀਆਂ ਲਈ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਵਪਾਰਕ ਮੌਕਿਆਂ ਦੀ ਪੜਚੋਲ ਕਰਨ ਦਾ ਇੱਕ ਵਿਲੱਖਣ ਮੌਕਾ ਹੋਵੇਗਾ।
*****
ਐੱਮਜੇਪੀਐੱਸ
(Release ID: 1899714)
Visitor Counter : 119