ਰੱਖਿਆ ਮੰਤਰਾਲਾ
azadi ka amrit mahotsav

ਏਅਰੋ ਇੰਡੀਆ 2023 ਵਿੱਚ ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਸੈਮੀਨਾਰ ਦੌਰਾਨ ਸੁਰੱਖਿਆ ਮੰਤਰੀ ਨੇ ਕਿਹਾ –ਪੂਰਨ ਆਤਮ ਨਿਰਭਰਤਾ ਪ੍ਰਾਪਤ ਕਰਨ ਲਈ ਏਅਰੋਸਪੇਸ ਸੈਕਟਰ ਲਈ ਏਅਰੋ ਇੰਜਣਾਂ ਦਾ ਸਵਦੇਸ਼ੀ ਨਿਰਮਾਣ ਸਮੇਂ ਦੀ ਲੋੜ ਹੈ ;ਸੁਰੱਖਿਆ ਮੰਤਰਾਲੇ ਵੇਰਵਿਆਂ ’ਤੇ ਕੰਮ ਕਰ ਰਿਹਾ ਹੈ


ਹਲਕੇ ਲੜਾਕੂ ਜਹਾਜ਼ ਤੇਜਸ ਏਅਰੋਸਪੇਸ ਉਦਯੋਗ ਲਈ ਇੱਕ ਗੇਮ ਚੇਂਜਰ ਹੈ: ਸ਼੍ਰੀ ਰਾਜਨਾਥ ਸਿੰਘ

ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਵਿਸ਼ੇਸ਼ ਟੈਕਨੋਲੋਜੀਆਂ ਦੀ ਵਰਤੋਂ ਕਰਕੇ ਜ਼ਰੂਰੀ ਹਥਿਆਰ ਪ੍ਰਣਾਲੀਆਂ ਦੇ ਸਵਦੇਸ਼ੀ ਡਿਜ਼ਾਈਨ ਅਤੇ ਵਿਕਾਸ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ

ਸੁਰੱਖਿਆ ਮੰਤਰੀ ਨੇ ਭਾਰਤੀ ਜਲ ਸੈਨਾ ਨੂੰ ਟੈਕਨੋਲੋਜੀ ਵਿਕਾਸ ਫੰਡ ਦੇ ਰਾਹੀਂ ਵਿਕਸਿਤ ਐੱਮਆਈਜੀ29ਕੇ ਲਈ ਸਿਹਤ ਉਪਯੋਗ ਅਤੇ ਨਿਗਰਾਨੀ ਪ੍ਰਣਾਲੀ ਸੌਂਪੀ

ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ 12 ਟੈਕਨੋਲੋਜੀਆਂ ਲਈ ਉਦਯੋਗਾਂ ਨੂੰ 18 ਟੈਕਨੋਲੋਜੀ ਟ੍ਰਾਂਸਫਰ ਸਮਝੋਤੇ ਸੌਂਪੇ।

Posted On: 14 FEB 2023 5:40PM by PIB Chandigarh

ਸੁਰੱਖਿਆ ਮੰਤਰਾਲਾ ਏਅਰੋਸਪੇਸ ਸੈਕਟਰ ਨੂੰ ਨਵਾਂ ਹੁਲਾਰਾ ਦੇਣ ਅਤੇ ਪੂਰਨ ਆਤਮ-ਨਿਰਭਰਤਾ ਹਾਸਲ ਕਰਨ ਲਈ ਏਅਰੋ-ਇੰਜਣਾਂ ਦੇ ਸਵਦੇਸ਼ੀ ਨਿਰਮਾਣ ਦੇ ਵੇਰਵਿਆਂ ְ’ਤੇ ਕੰਮ ਕਰ ਰਿਹਾ ਹੈ। ਸੁਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ 14ਵੇਂ ਸੰਸਕਰਨ ਵਿੱਚ 14 ਫਰਵਰੀ, 2023 ਨੂੰ ਬੰਗਲੁਰੂ ਵਿੱਚ ਏਅਰੋ ਇੰਡੀਆ ਦੇ ਦੌਰਾਨ ਆਯੋਜਿਤ ’ਸਵਦੇਸ਼ੀ ਏਅਰੋ ਇੰਜਣਾਂ ਦੇ ਵਿਕਾਸ ਲਈ ਅੱਗੇ ਵਧਣ ਸਮੇਤ ’ਭਵਿੱਖ ਦੇ ਏਅਰੋਸਪੇਸ ਟੈਕਨੋਲੋਜੀਜ ਦਾ ਸਵਦੇਸ਼ੀ ਵਿਕਾਸ’ ਨਾਮਕ ਸੈਮੀਨਾਰ ਵਿੱਚ ਆਪਣੇ ਉਦਘਾਟਨ ਭਾਸ਼ਣ ਦੇ ਦੌਰਾਨ ਇਹ ਗੱਲ ਕਹੀ।

 

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਤੋਂ ਬਾਅਦ, ਭਾਰਤ ‘ਅੰਮ੍ਰਿਤ ਕਾਲ’ ਵਿੱਚ ਪ੍ਰਵੇਸ਼ ਕਰ ਰਿਹਾ ਹੈ ਅਤੇ ਇਹ ਸੁਨਿਸ਼ਚਿਤ ਕਰਨ ਦਾ ਸਮਾਂ ਹੈ ਕਿ ਭਾਰਤੀ ਜਹਾਜ਼ ਸਵਦੇਸ਼ੀ ਇੰਜਣਾਂ ਨਾਲ ਊਡਾਣ ਭਰਨ। ਉਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਡਰੋਨ, ਸਟੀਲਥ, ਹਾਈਪਰਸੋਨਿਕ ਅਤੇ ਕੁਆਂਟਮ ਕੰਪਿਊਟਿੰਗ ਵਰਗੀਆਂ ਪ੍ਰਮੁੱਖ ਟੈਕਨੋਲੋਜੀਆਂ ਦੀ ਵਰਤੋਂ ਕਰਕੇ ਜ਼ਰੂਰੀ ਹਥਿਆਰ ਪ੍ਰਣਾਲੀਆਂ ਦੇ ਸਵਦੇਸ਼ੀ ਡਿਜ਼ਾਈਨ ਅਤੇ ਵਿਕਾਸ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ ਆਪਣੀ ਸਮਰੱਥਾ ਅਤੇ ਸਮਰਪਣ ਨਾਲ ਜਲਦੀ ਹੀ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਤਰੱਕੀ ਕਰੇਗਾ ਅਤੇ ਆਪਣੀ ਪ੍ਰਾਪਤੀਆਂ ਦੀ ਸੂਚੀ ਵਿੱਚ ‘ਪ੍ਰਿਥਵੀ’, ‘ਆਕਾਸ਼’ ਅਤੇ ‘ਅਗਨੀ’, ‘ਮਿਜ਼ਾਈਲਾਂ’ ਨੂੰ ਸ਼ਾਮਲ ਕਰੇਗਾ।

 

ਸੁਰੱਖਿਆ ਮੰਤਰੀ ਨੇ ਟੈਕਨੋਲੋਜੀ ਡਿਵੈਲਪਮੈਂਟ ਫੰਡ ਅਤੇ ਇਨੋਵੇਸ਼ਨਜ਼ ਫਾਰ ਡਿਫੈਂਸ ਐਕਸੀਲੈਂਸ (ਆਈਡੀਈਐਕਸ) ਵਰਗੀਆਂ ਯੋਜਨਾਵਾਂ ਦੇ ਰਾਹੀਂ ਪ੍ਰਗਤੀਸ਼ੀਲ ਨਵੀਨਤਾਵਾਂ, ਮਾਈਕ੍ਰੋ ਸਬ-ਸਿਸਟਮ ਅਤੇ ਉਨ੍ਹਾਂ ਦੀਆਂ ਟੈਕਨੋਲੋਜੀਆਂ ਨੂੰ ਵਿਕਸਿਤ ਕਰਨ ਲਈ ਸਟਾਰਟਅੱਪ ਅਤੇ ਨਵੇਂ ਖੋਜ ਅਤੇ ਵਿਕਾਸ ਅਦਾਰਿਆਂ ਨੂੰ ਉਤਸ਼ਾਹਿਤ ਕਰਨ ਲਈ ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੂੰ ਵੀ  ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ, “ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ ਹੁਣ ਸਿਰਫ਼ ਸੁਰੱਖਿਆ ਖੋਜ ਅਤੇ ਵਿਕਾਸ ਲਈ ਇੱਕ ਸੇਵਾ ਪ੍ਰਦਾਤਾ ਨਹੀਂ ਹੈ। ਇਹ ਹੁਣ ਇਨ ਹਾਊਸ ਉਦਯੋਗਿਕ ਖੋਜ ਅਤੇ ਵਿਕਾਸ, ਸਟਾਰਟਅੱਪ ਅਤੇ ਨਿੱਜੀ ਖੇਤਰ ਦੀ ਪ੍ਰਯੋਗਸ਼ਾਲਾਵਾਂ ਲਈ ਵੀ ਇੱਕ ਸਹੂਲਤ ਹੈ। ਇਸ ਤਾਲਮੇਲ ਦਾ ਲਾਭ ਉਠਾਉਣ ਦੀ ਲੋੜ ਹੈ।”

 

ਸ਼੍ਰੀ ਰਾਜਨਾਥ ਸਿੰਘ ਨੇ ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੂੰ ਥੋੜ੍ਹੇ ਸਮੇਂ ਦੇ, ਮੱਧਮ ਮਿਆਦ
ਅਤੇ ਲੰਬੇ ਸਮੇਂ ਦੇ ਟੀਚਿਆਂ ਨੂੰ ਨਿਰਧਾਰਿਤ ਕਰਨ ਅਤੇ ਵਿਨਾਸ਼ ਕਰਨ ਵਾਲੇ, ਅਤਿ ਆਧੁਨਿਕ ਜਾ ਸਰਹੱਦੀ ਟੈਕਨੋਲੋਜੀਆਂ ਦੇ ਨਿਰਮਾਣ ਲਈ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਦੁਨੀਆ ਦੇ ਸਭ ਤੋਂ ਮਜ਼ਬੂਤ ਦੇਸ਼ਾਂ ਵਿੱਚੋਂ ਇੱਕ ਬਣਨ ਵੱਲ ਵਧ ਰਹੇ ਹਾਂ ਤਾਂ ਸਾਨੂੰ ਕਿਸੇ ਵੀ ਨਵੀਂ ਚੁਣੌਤੀ ਦਾ ਸਾਹਮਣਾ ਕਰਨ ਦੇ ਸਮਰੱਥ ਅਗਲੇ ਪੱਧਰ ਦੀਆਂ ਹਥਿਆਰਬੰਦ ਸੈਨਾਵਾਂ ਦਾ ਮਜ਼ਬੂਤ ਸਮਰਥਨ ਮਿਲਣਾ ਚਾਹੀਦਾ ਹੈ।

 

ਸੁਰੱਖਿਆ ਮੰਤਰੀ ਨੇ ਦੇਸ਼ ਵਿੱਚ ਸੁਰੱਖਿਆ ਖੋਜ ਅਤੇ ਵਿਕਾਸ ਦੀ ਪ੍ਰਗਤੀ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਮਹੱਤਵਪੂਰਨ ਯਤਨਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ ਉਸ ਵਿਜ਼ਨ ਦਾ ਝੰਡਾਬਰਦਾਰ ਹੈ। ਉਨ੍ਹਾਂ ਨੇ ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਵਿਗਿਆਨੀਆਂ, ਇੰਜੀਨੀਅਰਾਂ ਅਤੇ ਟੈਕਨੀਸ਼ੀਅਨਾਂ ਨੂੰ ਪਰਦੇ ਦੇ ਪਿੱਛੇ ਦੇ ਨਾਇਕ ਦੱਸਿਆ ਜੋ ਹਥਿਆਰਾਂ ਅਤੇ ਟੈਕਨੋਲੋਜੀਆਂ ਦਾ ਡਿਜ਼ਾਈਨ. ਵਿਕਾਸ ਅਤੇ ਨਿਰਮਾਣ ਕਰਦੇ ਹਨ ਅਤੇ ਉਨ੍ਹਾਂ ਨੂੰ ਸਰਹੱਦਾਂ ’ਤੇ ਤਾਇਨਾਤ ਸੈਨਿਕਾਂ ਨੂੰ ਪ੍ਰਦਾਨ ਕਰਦੇ ਹਨ।

ਸ਼੍ਰੀ ਰਾਜਨਾਥ ਸਿੰਘ ਨੇ ਖੇਜ ਅਤੇ ਨਵੀਨਤਾ ਦੇ ਮਾਧਿਅਮ ਨਾਲ ਸੁਰੱਖਿਆ ਅਤੇ ਏਅਰੋਸਪੇਸ ਖੇਤਰ ਵਿੱਚ ਲਗਾਤਾਰ ਪ੍ਰਗਤੀ ਕਰਨ ਅਤੇ ਗੋਲਾ-ਬਾਰੂਦ ਤੋਂ ਲੈ ਕੇ ਬੰਦੂਕਾਂ, ਰਾਡਾਰ ਸਿਸਟਮ ਅਤੇ ਮਿਜ਼ਾਈਲਾਂ ਤੱਕ ਦੇ ਉਪਕਰਨਾਂ ਦੇ ਡਿਜ਼ਾਈਨ ਅਤੇ ਵਿਕਾਸ ਦੇ ਰਾਹੀਂ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਡੀਆਰਡੀਓ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਹੈਲੀਕਾਪਟਰ, ਤਾਪਸ ਵਰਗੀ ਹਥਿਆਰ ਪ੍ਰਣਾਲੀ, ਏਅਰਬੋਰਨ ਅਰਲੀ ਚੇਤਾਵਨੀ ਅਤੇ ਨਿਯੰਤਰਣ (ਏਈਡਬਲਿਊ ਐਂਡ ਸੀ) ਪ੍ਰਣਾਲੀ, ਮੱਧਮ ਰੇਂਜ ਦੇ ਤੋਪਖਾਨੇ ਅਤੇ ਰਾਡਾਰ ਸਮੇਤ ਕੁਝ ਮਹੱਤਵਪੂਰਨ ਚੀਜ਼ਾਂ ਦੀ ਗਿਣਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਦੁਨੀਆ ਇਨ੍ਹਾਂ ਪ੍ਰਾਪਤੀਆਂ ਨੂੰ ਮਾਨਤਾ ਦੇ ਰਹੀ ਹੈ, ਕਈ ਦੇਸ਼ ਭਾਰਤ ਤੋਂ ਰੱਖਿਆ ਉਪਕਰਣ ਆਯਾਤ ਕਰ ਰਹੇ ਹਨ ਅਤੇ ਕਈ ਹੋਰ ਦੇਸ਼ ਹਥਿਆਰ ਪ੍ਰਣਾਲੀ ਹਾਸਲ ਕਰਨ ਦੀ ਪ੍ਰਕਿਰਿਆ ਵਿੱਚ ਹਨ।

 

ਸੁਰੱਖਿਆ ਮੰਤਰੀ ਨੇ ਲਾਈਟ ਕੰਬੈਟ ਏਅਰਕ੍ਰਾਫਟ (ਐੱਲਸੀਏ) ਤੇਜਸ ਨੂੰ ਏਅਰੋਸਪੇਸ ਉਦਯੋਗ ਲਈ ਇੱਕ ਗੇਮ ਚੇਂਜਰ ਦੱਸਿਆ ਹੈ। ਉਸਨੇ ਕਿਹਾ, “ਇੱਕ ਉੱਚ ਸਮਰੱਥ ਏਰੀਅਲ ਪਲੈਟਫਾਰਮ, ਲਾਈਟ ਕੰਬੈਟ ਏਅਰਕ੍ਰਾਫਟ ਤੇਜਸ ਦਾ ਉਡਾਣ ਸੁਰੱਖਿਆ ਵਿੱਚ ਇੱਕ ਸ਼ਲਾਘਾਯੋਗ ਰਿਕਾਰਡ ਹੈ ਜੋ  ਇਸਦੀ ਗੁਣਵੱਤਾ ਬਾਰੇ ਬੋਲਦਾ ਹੈ। ਇਸਦੀ ਸਫਲਤਾ ਦੇ ਆਧਾਰ ’ਤੇ ਸਰਕਾਰ ਨੇ ਹੁਣ ਬਾਰਤੀ ਹਵਾਈ ਸੈਨਾ ਲਈ ਐੱਲਸੀਏ-ਐੱਮਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਦ ਕਿ ਭਾਰਤੀ ਜਲ ਸੈਨਾ ਲਈ ਟਵਿਨ ਇੰਜਣ ਡੈੱਕ- ਆਧਾਰਿਤ ਲੜਾਕੂ ਜਹਾਜ਼ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਅਸੀਂ 5ਵੀਂ ਪੀੜ੍ਹੀ ਦੇ ਸਟੀਲਥ ਏਅਰਕ੍ਰਾਫਟ ਦੇ ਤੌਰ ’ਤੇ ਐਡਾਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ ਦੇ ਡਿਜ਼ਾਈਨ ਅਤੇ ਨਿਰਮਾਣ ਦੇ ਮਾਰਗ ’ਤੇ ਵੀ ਅੱਗੇ ਵਧੱਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਪਾਣੀ ਹੋਵੇ, ਜ਼ਮੀਨ ਹੋਵੇ ਜਾ ਅਸਮਾਨ ਹੋਵੇ, ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ-ਡੀਆਰਡੀਓ ਸੁਰੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਹਮੇਸ਼ਾ ਸਭ ਤੋਂ ਅੱਗੇ ਰਿਹਾ ਹੈ।”  

 

ਸੁਰੱਖਿਆ ਮਤਰੀ ਨੇ ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ-ਡੀਆਰਡੀਓ ਦੇ ਐਰੋਨਾਟਿਕਲ ਰਿਸਰਚ ਐਂਡ ਡਿਵੈਲਪਮੈਂਟ ਬੋਰਡ (ਏਆਰਐਂਡਡੀਬੀ) ਦੁਆਰਾ ਆਯੋਜਿਤ ਸੈਮੀਨਾਰ ਦੇ ਦੌਰਾਨ ਟੈਕਨੋਲੋਜੀ ਵਿਕਾਸ ਫੰਡ (ਟੀਡੀਐੱਫ) ਦੇ ਰਾਹੀਂ ਵਿਕਸਿਤ ਐੱਮਆਈਜੀ-29ਕੇ ਲਈ ਸਿਹਤ ਉਪਯੋਗ ਅਤੇ ਨਿਗਰਾਨੀ ਪ੍ਰਣਾਲੀ ਵਾਈਸ ਐਡਮਿਰਲ ਸਤੀਸ਼ ਨਾਮਦੇਵ ਘੋਰਮਾਡੇ ਨੂੰ ਸੌਂਪੀ। ਟੈਕਨੋਲੋਜੀ ਵਿਕਾਸ ਫੰਡ ਯੋਜਨਾ ਦੇ ਤਹਿਤ ਡੀਆਰਡੀਓ ਨੇ ਸਮਾਰਟ ਮਸ਼ੀਨ ਅਤੇ  ਸਟ੍ਰਕਚਰਜ਼, ਹੈਦਰਾਬਾਦ ਦੇ ਸਹਿਯੋਗ ਨਾਲ ਮਿਗ29ਕੇ ਲਈ ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ ਅਤੇ ਉਪਭੋਗਤਾਵਾਂ ਦੀ ਤਕਨੀਕੀ ਸਹਾਇਤਾ ਨਾਲ ਸਵਦੇਸ਼ੀ ਤੌਰ ’ਤੇ ਸਿਹਤ ਉਪਯੋਗਤਾ ਨਿਗਰਾਨੀ ਪ੍ਰਣਾਲੀ ਵਿਕਸਿਤ ਕੀਤੀ ਹੈ। ਇਹ ਹੱਲ ਫਲਾਈਟ ਡੇਟਾ ਰਿਕਾਰਡਰ ਡੇਟਾ ’ਤੇ ਮਸ਼ੀਨ ਸਿਖਲਾਈ ਅਤੇ ਡੇਟਾ ਵਿਸ਼ਲੇਸ਼ਣ ਦੀ ਵਰਤੋਂ ਕਰਦਾ ਹੈ ਤਾਂ ਜੋ ਭਾਰਤ ਜਲ ਸੈਨਾ ਨੂੰ ਜਹਾਜ਼ਾਂ ਦੀ ਅਸਫਲਤਾ ਦਾ ਪਹਿਲਾਂ ਅਨੁਮਾਨ ਲਗਾਉਣ ਅਤੇ ਉਨ੍ਹਾਂ ਦੀ ਸੇਵਾ ਯੋਗਤਾ ਨੂੰ ਵਧਾਉਣ ਵਿੱਚ ਮਦਦ ਮਿਲ ਸਕੇ।

 

ਸ਼੍ਰੀ ਰਾਜਨਾਥ ਸਿੰਘ ਨੇ ਏਆਰ ਐਂਡ ਡੀਬੀ ਵੈੱਬ ਪੋਰਟਲ, www.samar.gov.in (ਐਡਵਾਂਸਡ ਮੈਨੂਫੈਕਚਰਿੰਗ ਅਸੈਸਮੈਂਟ ਅਤੇ ਰੇਟਿੰਗ ਲਈ ਸਿਸਟਮ) ਨੂੰ ਵੀ ਜਾਰੀ ਕੀਤਾ। ਐਡਵਾਂਸਡ ਮੈਨੂਫੈਕਚਰਿੰਗ ਅਸੈਸਮੈਂਟ ਅਤੇ ਰੇਟਿੰਗ ਲਈ ਸਿਸਟਮ ਰੱਖਿਆ ਨਿਰਮਾਣ ਉਦਯੋਗਾਂ ਦੀ ਸਮਰੱਥਾ ਨੂੰ ਮਾਪਣ ਲਈ ਬੈਂਚਮਾਰਕ ਹੈ। ਸਮਰ ਦੇਸ਼ ਵਿੱਚ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ ਅਤੇ ਭਾਰਤੀ ਗੁਣਵਤਾ ਕੌਂਸਲ (ਕਿਯੂਸੀਆਈ) ਦੇ ਵਿੱਚ ਸਹਿਯੋਗ ਦਾ ਨਤੀਜਾ ਹੈ।

 

ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਕਈ ਮਹੱਤਵਪੂਰਨ ਪ੍ਰਣਾਲੀਆਂ ਦੇ ਟੈਕਨੋਲੋਜੀ ਟ੍ਰਾਂਸਫਰ  (ਟੀਓਟੀ) ਲਈ ਲਾਇਸੈਂਸ ਸਮਝੌਤੇ ’ਤੇ ਦਸਤਖਤ ਕਰਕੇ ਉਦਯੋਗਾਂ ਨੂੰ ਨਵੀਨਤਮ ਸੁਰੱਖਿਆ ਤਕਨੀਕਾਂ ਨਾਲ ਲੈਸ ਕੀਤਾ ਹੈ। ਇਸ ਨੇ 10 ਡੀਆਰਡੀਓ ਪ੍ਰਯੋਗਸ਼ਾਲਾਵਾਂ ਦੁਆਰਾ ਵਿਕਸਿਤ 12 ਟੈਕਨੋਲੋਜੀਆਂ ਦੇ ਟ੍ਰਾਂਸਫਰ ਲਈ 18 ਭਾਰਤੀ ਉਦਯੋਗਾਂ ਨੂੰ 18 ਟੈਕਨੋਲੋਜੀ ਟ੍ਰਾਂਸਫਰ ਦੇ ਸਮਝੌਤੇ ਸੌਂਪੇ।

 

ਸੁਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਚੇਅਰਮੈਨ ਡਾ. ਸਮੀਰ ਵੀ ਕਾਮਤ ਨੇ ਉਦਯੋਗਾਂ ਨੂੰ 12 ਟੈਕਨੋਲੋਜੀਆਂ ਸੌਂਪੀਆਂ । ਭਾਰਤੀ ਉਦਯੋਗਾਂ ਨੂੰ ਸੌਂਪੀਆਂ  ਗਈਆਂ ਟੈਕਨੋਲੋਜੀਆਂ ਵਿੱਚ 10ਕੇਡਬਲਿਊ/2 ਕਿਲੋਮੀਟਰ ਰੇਂਜ ਹਾਰਡ ਕਿੱਲ ਸਿਸਟਮ ਲਈ ਮਲਟੀ-ਚੈਨਲ ਲੇਜ਼ਰ ਡੀਈਡਬਲਿਊ ਨਾਲ ਸੰਬੰਧਿਤ ਹਨ, ਐਕਟਿਵ ਇਲੈਕਟ੍ਰੋਨਿਕਲੀ ਸਕੈਨਡ ਐਰੇ ਰਡਾਰ (ਏਈਐੱਸਏਆਰ)-ਉਤੱਮ, ਏਅਰ ਡਿਫੈਂਸ ਫਾਇਰ ਕੰਟਰੋਲ ਰਡਾਰ (ਏਡੀਐੱਫਸੀਆਰ)-ਅਤੁਲਿਆ, ਨਯਨ ਸੀਓਐੱਮਆਈਐੱਨਟੀ ਸਿਸਟਮ, ਏਕੀਕ੍ਰਿਤ ਮਿਸ਼ਨ ਕੰਪਿਊਟਰ, ਸਾਫਟਵੇਅਰ ਫਾਰ ਆਉਟਰ ਪੈਰੀਮੀਟਰ ਸਿਸਟਮ (ਐੱਸਟੀਓਪੀਐੱਸ), ਜ਼ਮੀਨ ਲਈ ਲੈਂਡ ਇਨਰਸ਼ੀਅਲ ਨੇਵੀਗੇਸ਼ਨ ਸਿਸਟਮ (ਐੱਲਏਐਨੱਡੀ-ਆਈਐੱਨਐੱਸ), ਸਿਰੇਮਿਕ ਰੈਡੋਮਜ਼ ਟੈਕਨੋਲੋਜੀ, ਟੀ-72/ਟੀ-90 ਟੈਂਕਾਂ ਲਈ ਟਰੌਲ ਅਸੈਂਬਲੀ, ਹਥਿਆਰ ਟਰੈਕਿੰਗ ਪ੍ਰਣਾਲੀ (ਡਬਲਿਊਐੱਸ),ਲੀਨੀਅਰ ਥਰਮਲ ਡਿਟੈਕਟਰ ਅਤੇ ਸੀਬੀਆਰਐੱਨ ਜਲ ਸ਼ੁੱਧੀਕਰਨ ਸਿਸਟਮ (ਡਬਲਿਊਪੀਐੱਸ) ਐੱਮਕੇ।। ਸ਼ਾਮਲ ਹਨ। ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੁਆਰਾ ਵਿਕਸਿਤ ਇਨ੍ਹਾਂ ਤਕਨੀਕਾਂ ਦੀ ਟੈਕਨੋਲੋਜੀ ਟ੍ਰਾਂਸਫਰ ਟੀਓਟੀ ਦੇਸ਼ ਵਿੱਚ ਰੱਖਿਆ ਪ੍ਰਣਾਲੀਆਂ ਅਤੇ ਪਲੈਟਫਾਰਮਾਂ ਦੇ ਖੇਤਰ ਵਿੱਚ ਨਿਰਮਾਣ ਈਕੋ-ਸਿਸਟਮ ਨੂੰ ਹੋਰ ਮਜ਼ਬੂਤ ਕਰੇਗਾ। ਹੁਣ ਤੱਕ, ਡੀਆਰਡੀਓ ਨੇ ਭਾਰਤੀ ਉਦਯੋਗਾਂ ਦੇ ਨਾਲ 15,00 ਤੋਂ ਵੱਧ ਟੈਕਨੋਲੋਜੀ ਟ੍ਰਾਂਸਫਰ ਸਮਝੌਤੇ ਕੀਤੇ ਹਨ।

 

ਠੋਸ ਰਾਕੇਟ ਅਤੇ ਮਿਜ਼ਾਈਲ ਪ੍ਰਣਾਲੀਆਂ ਦਾ ਗੈਰ-ਵਿਨਾਸ਼ਕਾਰੀ ਮੁਲਾਂਕਣ ਸਿਰਲੇਖ ਵਾਲਾ ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ ਮੋਨੋਗ੍ਰਾਫ ਅਤੇ ਏਆਰ ਐਂਡ ਡੀਬੀ ਦਾ ਮੈਗਜ਼ੀਨ ਵੀ ਜਾਰੀ ਕੀਤਾ ਗਿਆ। ਤੇਜਸ ਦੇ ਏਅਰਕ੍ਰਾਫਟ ਮਾਊਂਟਡ ਐਕਸੈਸਰੀਜ਼ ਗੀਅਰ ਬਾਕਸ (ਏਐੱਮਏਜੀਬੀ) ਲਈ ਲੜਾਕੂ ਵਾਹਨ ਖੋਜ ਅਤੇ ਵਿਕਾਸ ਪ੍ਰਤੀਸ਼ਠਾਨ -ਸੀਵੀਆਰਡੀਈ ਦੁਆਰਾ ਵਿਕਸਿਤ ਏਅਰਕ੍ਰਾਫਟ ਬੇਅਰਿੰਗਾਂ ਲਈ ਫੌਜੀ ਹਵਾਈ ਯੋਗਤਾ ਅਤੇ ਪ੍ਰਮਾਣੀਕਰਨ ਕੇਂਦਰ-ਸੀਈਐੱਮਆਈਐੱਲਏਸੀ ਸਰਟੀਫਿਕੇਟ ਵੀ ਸੌਂਪਿਆ ਗਿਆ। ਇਸ ਮੌਕੇ ’ਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅਤੇ ਸੁਰੱਖਿਆ ਮੰਤਰੀ ਦੇ ਵਿਗਿਆਨਿਕ ਸਲਾਹਕਾਰ ਡਾ. ਜੀ ਸਤੀਸ਼ ਰੈੱਡੀ ਵੀ ਹਾਜ਼ਰ ਸਨ।

 

***********

ਏਬੀਬੀ/ਐੱਸਏਵੀਵੀਵਾਏ
 



(Release ID: 1899505) Visitor Counter : 138


Read this release in: English , Urdu , Hindi